ਹਰਿੰਦਰ ਨਿੱਕਾ , ਬਰਨਾਲਾ 11 ਫਰਵਰੀ 2021
ਸਾਂਝੇ ਕਿਸਾਨ ਮੋਰਚੇ ਵਿੱਚ ਸ਼ਹੀਦ ਕਿਸਾਨ ਪ੍ਰੀਵਾਰਾਂ ਜਿਲ੍ਹਾ ਪ੍ਰਸ਼ਾਸਨ ਵੱਲੋਂ ਬਣਦਾ ਮੁਆਵਜਾ ਅਦਾ ਨਾਂ ਕੀਤੇ ਜਾਣ ਖਿਲਾਫ ਡੀਸੀ ਦਫਤਰ ਬਰਨਾਲਾ ਦਾ ਮੁਕੰਮਲ ਘਿਰਾਉ ਦੂਜੇ ਦਿਨ ਵੀ ਜਾਰੀ ਰਿਹਾ। ਜਥੇਬੰਦੀਆਂ ਦੇ ਬੁਲਾਰੇ ਆਗੂਆਂ ਬਲਵੰਤ ਸਿੰਘ ਉੱਪਲੀ, ਗੁਰਦੇਵ ਸਿੰਘ ਮਾਂਗੇਵਾਲ, ਪਰਮਿੰਦਰ ਸਿੰਘ ਹੰਢਿਆਇਆ, ਗੁਰਮੇਲ ਰਾਮ ਸ਼ਰਮਾ, ਅਮਰਜੀਤ ਕੌਰ, ਗੁਰਚਰਨ ਸਿੰਘ ਸਰਪੰਚ, ਹਰਚਰਨ ਸਿੰਘ ਚੰਨਾ,ਬਿੱਕਰ ਸਿੰਘ ਅੋਲਖ, ਲਖਵੀਰ ਸਿੰਘ ਦੁੱਲਮਸਰ,ਮੇਲਾ ਸਿੰਘ ਕੱਟੂ ਨੇ ਕਿਹਾ ਕਿ ਪਿੰਡ ਸੰਘੇੜਾ ਦੇ ਕਿਸਾਨ ਕੁਲਵਿੰਦਰ ਸਿੰਘ, ਅਤਰ ਸਿੰਘ ਵਾਲਾ ਦੇ ਕਿਸਾਨ ਗੁਰਦੇਵ ਸਿੰਘ ਦੇ ਪ੍ਰੀਵਾਰ ਨੂੰ ਪੰਜਾਬ ਸਰਕਾਰ ਵੱਲੋਂ ਐਲਾਨੀ ਮੁਆਵਜਾ ਰਾਸ਼ੀ ਪੰਜ ਲੱਖ ਰੁ. ਅਦਾ ਕਰਨ ਤੋਂ ਜਿਲ੍ਹਾ ਪ੍ਰਸ਼ਾਸ਼ਨ ਲਗਤਾਰ ਆਨਾਕਾਨੀ ਕਰ ਰਿਹਾ ਹੈ।ਕੱਲ੍ਹ ਤੋਂ ਡੀਸੀ ਦਫਤਰ ਬਰਨਾਲਾ ਦੇ ਮੁਕੰਮਲ ਘਿਰਾਉ ਦੇ ਚਲਦਿਆਂ 8 ਫਰਬਰੀ ਸ਼ਹੀਦ ਹੋਏ ਕਿਸਾਨ ਆਗ¨ ਬਲਵੀਰ ਸਿੰਘ ਭਦੌੜ ਦਾ ਪੰਜ ਲੱਖ ਰੁ. ਦਾ ਚੈੱਕ ਜਾਰੀ ਕਰ ਦਿੱਤਾ ਸੀ।ਪਰ ਬਲਵੀਰ ਸਿੰਘ ਦੇ ਭਰਾ ਕੁਲਵੰਤ ਸਿੰਘ ਨੇ ਸਟੇਜ ਤੋਂ ਐਲਾਨ ਕੀਤਾ ਕਿ ਜਿੰਨੀੌ ਦੇਰ ਦੂਜੇ ਦੋਵੇਂ ਪ੍ਰੀਵਾਰਾਂ ਦੇ ਮਾਆਵਜਾ ਰਾਸ਼ੀ ਦੇ ਚੈੱਕ ਜਾਰੀ ਨਹੀਂ ਕੀਤੇ ਜਾਂਦੇ ,ਸਾਡਾ ਪ੍ਰੀਵਾਰ ਵੀ ਮੁਆਵਜਾ ਰਾਸ਼ੀ ਦਾ ਚੈੱਕ ਹਾਸਲ ਨਹੀਂ ਕਰੇਗਾ। ਭਾਵੇਂ ਪੰਜ ਲੱਖ ਦੀ ਥਾਂ ਪੰਜਾਹ ਲੱਖ ਦਾ ਵੀ ਲਾਲਚ ਕਿਉਂ ਨਾਂ ਦੇਣ। ਅੱਜ ਦੇ ਇਕੱਠ ਵਿੱਚ ਦੋਵੇਂ ਅੱਖਾਂ ਦੀ ਰੋਸ਼ਨੀ ਗਵਾ ਚੁੱਕੀ ਸ਼ਹੀਦ ਗੁਰਦੇਵ ਸਿੰਘ ਅਤਰਗੜ੍ਹ ਦੀ ਵਿਧਵਾ ਸੁਰਜੀਤ ਕੌਰ ਅਤੇ ਸ਼ਹੀਦ ਬਲਵੀਰ ਸਿੰਘ ਭਦੌੜ ਦਾ ਰੀੜ ਦੀ ਹੱਡੀ ਦਾ ਮਰੀਜ ਬੇਟਾ ਬਲਵਿੰਦਰ ਸਿਮਘ ਵੀ ਸੰਘਰਸ਼ ਦੇ ਮੋਰਚੇ ਵਿੱਚ ਡਟੇ ਹੋਏ ਸਨ। ਬੁਲਾਰਿਆਂ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਕਿਸਾਨੀ ਸੰਘਰਸ਼ ਨਾਲ ਹੇਜ ਜਿਤਾਉਣ ਦਾ ਖੇਖਣ ਕਰ ਰਹੀ ਹੈ।ਦ¨ਜੇ ਪਾਸੇ ਕਿਸਾਨੀ ਸੰਘਰਸ਼ ਦੌਰਾਨ ਜਾਨਾਂ ਗੰਵਾਉਣ ਵਾਲੇ ਪ੍ਰੀਵਾਰਾਂ ਪ੍ਰਤੀ ਰਤੀ ਭਰ ਵੀ ਗੰਭੀਰ ਨਹੀਂ ਹੈ। ਮੁਆਵਜਾ ਹਾਸਲ ਕਰਨ ਲਈ ਵੀ ਧਰਨੇ/ਮੁਜਾਹਰੇ ਕਰਨੇ ਪੈ ਰਹੇ ਹਨ। ਅਜਿਹਾ ਕਦਾਚਿਤ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਗ¨ਆਂ ਕਿਹਾ ਕਿ ਡੀਸੀ ਦਫਤਰ ਬਰਨਾਲਾ ਦਾ ਘਿਰਾਓ ਅਣਮਿਥੇ ਸਮੇਂ ਲਈ ,ਜਦ ਤੱਕ ਤਿੰਨੇ ਪ੍ਰੀਵਾਰਾਂ ਮੁਆਵਜਾ ਰਾਸ਼ੀ ਦੇ ਚੈੱਕ ਨਹੀਂ ਮਿਲ ਜਾਂਦੇ ਲਗਾਤਾਰ ਜਾਰੀ ਰਹੇਗਾ। ਯਾਦ ਰਹੇ ਕਿਸਾਨ ਆਗ¨ ਬਲਵੀਰ ਸਿੰਘ ਭਦੌੜ ਦੀ ਲਾਸ਼ ਦਾ ਸਸਕਾਰ ਅੱਜ ਚੌਥੇ ਦਿਨ ਵੀ ਜਿਲ੍ਹਾ ਪ੍ਰਸ਼ਾਸ਼ਨ ਦੇ ਸ਼ਹੀਦ ਪ੍ਰੀਵਾਰਾਂ ਪ੍ਰਤੀ ਨਾਂ ਪੱਖੀ ਵਤੀਰੇ ਕਾਰਨ ਨਹੀਂ ਹੋ ਸਕਿਆ।ਆਗ¨ਆਂ ਕਿਹਾ ਕਿ ਡੀਸੀ ਬਰਨਾਲਾ ਅਤੇ ਸ਼ਹੀਦ ਕਿਸਾਨ ਬਲਵੀਰ ਸਿੰਘ ਦਾ ਸਸਕਾਰ ਤਿੰਨੇ ਸ਼ਹੀਦ ਪ੍ਰੀਵਾਰਾਂ ਲਈ ਮਾਆਵਜੇ ਦੇ ਚੈੱਕ, ਸਰਕਾਰੀ ਨੌਕਰੀ ਅਤੇ ਕਰਜਾ ਖਤਮ ਤੋਂ ਬਾਅਦ ਹੀ ਕੀਤਾ ਜਾਵੇਗਾ।ਬੁਲਾਰਿਆਂ ਪ੍ਰਧਾਨ ਮੰਤਰੀ ਮੋਦੀ ਵੱਲੋਂ ਰਾਸ਼ਟਰਪਤੀ ਦੇ ਭਾਸ਼ਣ ਦੇ ਬਹਿਸ ਨੂੰ ਸਮੇਟਦਿਆਂ ਅੰਦੋਲਨਕਾਰੀ ਕਿਸਾਨਾਂ ਨੂੰ ਪਰਜੀਵੀ,ਅੰਦੋਲਨਜੀਵੀ ਕਹਿਣ ਦੀ ਸ਼ਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਇਹ ਮੋਦੀ ਹਕੂਮਤ ਸਿਰੇ ਦੀ ਬੁਖਲਾਹਟ ਦਾ ਹੀ ਨਤੀਜਾ ਹੈ ਕਿ ਮੁਲਕ ਦਾ ਢਿੱਡ ਭਰਨ ਵਾਲੇ ਕਿਸਾਨਾਂ ਨੂੰ ਅਜਿਹੇ ਲਕਬ ਦਿੱਤੇ ਜਾ ਰਹੇ ਹਨ।ਜਦ ਕਿ ਹਕੀਕਤ ਇਹ ਹੈ ਕਿ ਮੋਦੀ ਹਕੂਮਤ ਵਿਸ਼ਵ ਵਪਾਰ ਸੰਸਥਾ, ਕੌਮਾਂਤਰੀ ਮੁਦਰਾ ਫੰਡ ਅਤੇ ਸੰਸਾਰ ਬੈਂਕ ਜਿਹੇ ਸਾਮਰਾਜੀ ਅਦਾਰਿਆਂ ਦੀ ਦਲਾਲੀ ਵਾਲੀ ਭੂਮਿਕਾ ਅਦਾ ਕਰਦਿਆਂ ਉੱਚ ਅਮੀਰ ਘਰਾਣਿਆਂ ਨੂੰ ਸਮੁੱਚਾ ਖੇਤੀ ਅਤੇ ਖੇਤੀ ਮੰਡੀ ਦਾ ਅਰਥਚਾਰਾ ਸੌਂਪਕੇ 14.2 ਕਰੋੜ ਕਿਸਾਨਾਂ ਸਮੇਤ ਪੇਂਡੂ ਸੱਭਿਅਤਾ ਦੇ ਉਜਾੜੇ ਦਾ ਰਾਹ ਪੱਧਰਾ ਕਰ ਰਹੀ ਹੈ। ਨਾਲ ਹੀ ਗਰੀਬ ਪ੍ਰੀਵਾਰਾਂ ਨੂੰ ਸਸਤੇ ਅਨਾਜ ਦੀ ਮਿਲਣ ਵਾਲੀ ਸਹੂਲਤ ਜਨਤਕ ਵੰਡ ਪ੍ਰਣਾਲੀ ਦਾ ਵੀ ਭੋਗ ਪਾਉਣ ਲਈ ਤਹੂ ਹੈ।ਇਸ ਸਮੇਂ ਕਰਮਜੀਤ ਸਿੰਘ ਭਦੌੜ, ਮੇਜਰ ਸਿੰਘ ਸੰਘੇੜਾ, ਜਗਰਾਜ ਸਿੰਘ ਹਮੀਦੀ,ਬਲਵੀਰ ਕੌਰ, ਮਨਜੀਤ ਕੌਰ ਨੇ ਵੀ ਵਿਚਾਰ ਪੇਸ਼ ਕੀਤੇ। ਨਰਿੰਦਰਪਾਲ ਸਿੰਗਲਾ,ਜਗਦੇਵ ਸਿੰਘ ਭੁਪਾਲ ਨੇ ਇਨਕਲਾਬੀ ਗੀਤ ਪੇਸ਼ ਕੀਤੇ।ਅਖੀਰ ਜਿਲ੍ਹਾ ਪ੍ਰਸ਼ਾਸ਼ਨ ਨੂੰ ਕਿਸਾਨ/ਲੋਕ ਰੋਹ ਅੱੱਗੇ ਝੁਕਣਾ ਪਿਆ ਪਿਆ ਤਿੰਨੇ ਸ਼ਹੀਦ ਕਿਸਾਨ ਪ੍ਰੀਵਾਰਾਂ ਨੂੰ ਪੰਜ-ਪੱਜ ਲੱਖ ਰੁ. ਦੇ ਮਾਆਵਜੇ ਚੈੱਕ ਐਸਡੀਅੱਮ ਬਰਨਾਲਾ ਨੇ ਸਟੇਜ ਤੋਂ ਪ੍ਰੀਵਾਰਾਂ ਨੂੰ ਸੌਂਪੇ। ਕਿਸਾਨ ਆਗੂਆਂ ਨੇ ਇਸ ਨੂੰ ਕਿਸਾਨ/ਲੋਕ ਸੰਘਰਸ਼ ਦੀ ਅਹਿਮ ਪ੍ਰਾਪਤੀ ਦੱਸਦਿਆਂ ਚੈੱਕ ਮਿਲਣ ਤੋਂ ਬਾਅਦ ਡੀਸੀ ਬਰਨਾਲਾ ਦਫਤਰ ਦਾ ਘਿਰਾਓ ਖਤਮ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਕੱਲ੍ਹ ਤੋਂ ਮੋਰਚਾ ਪਹਿਲਾਂ ਵਾਲੀ ਥਾਂ ਰੇਲਵੇ ਸਟੇਸ਼ਨ ਬਰਨਾਲਾ ਵਿਖੇ ਚੱਲੇਗਾ।ਆਗੂਆਂ ਐਲਾਨ ਕੀਤਾ ਕਿ ਕੱਲ੍ਹ (12 ਫਰਬਰੀ) ਸ਼ਹੀਦ ਬਲਵੀਰ ਸਿੰਘ ਦਾ ਸਸਕਾਰ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਜਥੇਬੰਦਕ ਸਨਮਾਨਾਂ ਨਾਲ ਭਦੌੜ ਵਿਖੇ ਬਾਅਦ ਦੁਪਿਹਰ ਕੀਤਾ ਜਾਵੇਗਾ।