ਸਵੈ ਰੋਜ਼ਗਾਰ ਤਹਿਤ ਵੱਖ ਵੱਖ ਸਕੀਮਾਂ ਬਾਰੇ ਦਿੱਤੀ ਜਾਣਕਾਰੀ
ਲਖਵਿੰਦਰ ਸ਼ਿੰਪੀ , ਹੰਡਿਆਇਆ, 10 ਫਰਵਰੀ 2021
ਗੁਰੂੁ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਵੱਲੋਂ ਕ੍ਰਿਸ਼ੀ ਵਿਗਿਆਨ ਕੇਂਦਰ, ਬਰਨਾਲਾ ਵਿਖੇ ਕਿ੍ਰਸ਼ੀ ਉਦਮੀਆਂ ਲਈ ਸਟੇਟ ਬੈਂਕ ਆਫ ਇੰਡਿਆ ਤੋਂ ਲੋਨ ਦੇ ਰੂਪ ਵਿਚ ਵਿੱਤੀ ਸਹਾਇਤਾ ਪ੍ਰਾਪਤ ਕਰਨ ਬਾਰੇ ਕੈਂਪ ਡਾ. ਪੀ. ਐਸ. ਤੰਵਰ, ਐਸੋਸੀਏਟ ਡਾਇਰੈਕਟਰ, ਕ੍ਰਿਸ਼ੀ ਵਿਗਿਆਨ ਕੇਂਦਰ, ਹੰਡਿਆਇਆ ਦੀ ਅਗਵਾਈ ਹੇਠ ਲਗਾਇਆ ਗਿਆ।
ਇਸ ਮੌਕੇ ਡਾ. ਤੰਵਰ ਨੇ ਦੱਸਿਆ ਕਿ ਕ੍ਰਿਸ਼ੀ ਵਿਗਿਆਨ ਕੇਂਦਰ ਕਿਸਾਨਾਂ, ਕਿਸਾਨ ਮਹਿਲਾਵਾਂ, ਬੇਰੁਜ਼ਗਾਰ ਨੌਜਵਾਨਾਂ ਨੂੰ ਵੱਖ-ਵੱਖ ਤਰਾਂ ਦੀ ਟ੍ਰੇਨਿੰਗਾਂ ਦੇ ਕੇ ਸਵੈ-ਰੋਜ਼ਗਾਰ ਅਪਣਾਉਣ ਲਈ ਉਤਸ਼ਾਹਿਤ ਕਰਦਾ ਹੈ।
ਇਸ ਮੌਕੇ ਕੇਵੀਕੇ ਵੱਲੋਂ ਕਿਸਾਨ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਜਾਣਕਾਰੀ ਦਿੱਤੀ ਗਈ ਅਤੇ ਉਨਾਂ ਨੂੰ ਇਹ ਵੀ ਦੱਸਿਆ ਕਿ ਕੇਵੀਕੇ ’ਚ ਭਵਿਖ ਵਿੱਚ ਸ਼ਹਿਦ ਪ੍ਰੋਸੈਸਿੰਗ ਯੂਨਿਟ ਸਥਾਪਿਤ ਕੀਤਾ ਜਾ ਰਿਹਾ ਹੈ, ਜਿਸ ਵਿੱਚ ਸ਼ਹਿਦ ਉਤਪਾਦਕ ਆਪਣੇ ਸ਼ਹਿਦ ਦੀ ਪ੍ਰੋਸੈਸਿੰਗ ਕਰ ਸਕਦੇ ਹਨ। ਸਵੈ-ਰੋਜ਼ਗਾਰ ਲਈ ਲੋਨ ਵਾਸਤੇ ਐਸਬੀਆਈ ਬੈਂਕ ਰਾਹੀਂ ਅਪਲਾਈ ਕੀਤਾ ਜਾ ਸਕਦਾ ਹੈ।ਇਸ ਮੌਕੇ ਫੂਡ ਸੇਫਟੀ ਅਫਸਰ ਜਸਵਿੰਦਰ ਸਿੰਘ ਨੇ ਵੀ ਜਾਣਕਾਰੀ ਸਾਂਝੀ ਕੀਤੀ। ਐਸਬੀਆਈ ਬੈਂਕ ਤੋਂ ਚੀਫ ਮੈਨੇਜਰ ਸ੍ਰ੍ਰੀ ਸ਼ੇਖਰ ਵਧਸ ਨੇ ਕਿਸਾਨਾਂ ਲਈ ਐਸ. ਬੀ. ਆਈ. ਬੈਂਕ ਵੱਲੋਂ ਚਲਾਈ ਜਾ ਰਹੀ ਸਕੀਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਤੇ ਲੋਨ ਪ੍ਰਕਿਰਿਆ ਬਾਰੇ ਦੱਸਿਆ।
ਇਸ ਮੌਕੇ ਬੈਂਕ ਦੀ ਟੀਮ ਵੱਲੋਂ ਲਗਭਗ 30 ਕਿਸਾਨਾਂ ਦਾ ਸਵੈ-ਰੋਜ਼ਗਾਰ ਲਈ ਲੋਨ ਦੇ ਕੇਸ ਤਿਆਰ ਕੀਤੇ ਗਏ ਤੇ ਉਨਾਂ ਨੂੰ ਭਰੋਸਾ ਦਿਤਾ ਕਿ ਲੋਨ ਦੇ ਕੇਸ ਦਾ ਨਿਪਟਾਰਾ ਇੱਕ ਮਹੀਨੇ ਦੇ ਅੰਦਰ-ਅੰਦਰ ਕੀਤਾ ਜਾਵੇਗਾ।
ਇਸ ਮੌਕੇ ਬੈਂਕ ਅਧਿਕਾਰੀ ਆਨੰਦ ਕੁਮਾਰ ਗੁਪਤਾ, ਬੁੱਧਰਾਜ ਜਗਮੋਹਨ ਬਾਂਸਲ ਚੀਫ ਮੈਨੇਜਰ, ਸੁਰਿੰਦਰ ਕੁਮਾਰ ਸਟੇਟ ਬੈਂਕ ਆਫ ਇੰਡੀਆ, ਹੰਡਿਆਇਆ, ਡਾ. ਜਸਪ੍ਰੀਤ ਸਿੰਘ ਗਿੱਲ, ਜ਼ਿਲਾ ਸਿਹਤ ਅਫਸਰ, ਬਰਨਾਲਾ ਅਤੇ ਕੇ ਵੀ.ਕੇ. ਦੇ ਸਾਰੇ ਸਾਇੰਸਦਾਨਾਂ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ 120 ਕਿਸਾਨ, ਕਿਸਾਨ ਮਹਿਲਾਵਾਂ, ਸੈਲਫ ਹੈਲਪ ਗਰੁਪ ਮੈਂਬਰ ਤੇ ਕ੍ਰਿਸ਼ੀ ਉਦਮੀ ਹਾਜ਼ਰ ਸਨ।