ਗਗਨ ਹਰਗੁਣ , ਸੰਗਰੂਰ 10 ਫਰਵਰੀ 2021
ਨਗਰ ਕੌਂਸਲ ਅਹਿਮਦਗੜ੍ਹ ਵਿਖੇ ਮਿਤੀ 14.02.2021 ਨੂੰ ਹੋਣ ਵਾਲੀਆਂ ਨਗਰ ਕੌਂਸਲ ਚੋਣਾ ਸਬੰਧੀ ਮਿਤੀ 10.02.2021 ਨੂੰ ਐਮ.ਜੀ.ਐਮ.ਐਨ ਸੀ.ਸੈ. (ਗਾਂਧੀ ਸਕੂਲ), ਅਹਿਮਦਗੜ੍ਹ ਵਿਖੇ ਪੋਲਿੰਗ ਸਟਾਫ ਦੀ ਦੂਸਰੀ ਰਿਹਰਸਲ ਰਿਟਰਨਿੰਗ ਅਫਸਰ, ਨਗਰ ਕੌਂਸਲ ਚੋਣਾ 2021-ਕਮ-ਉਪ ਮੰਡਲ ਮੈਜਿਸਟਰੇਟ, ਅਹਿਮਦਗੜ੍ਹ ਸ੍ਰੀ ਵਿਕਰਮਜੀਤ ਸਿੰਘ ਪਾਂਥੇ ਜੀ ਦੀ ਅਗਵਾਈ ਵਿਚ ਕਰਵਾਈ ਗਈ। ਇਸ ਰਿਹਰਸਲ ਵਿਚ 27 ਪੋਲਿੰਗ ਪਾਰਟੀਆ ਦੇ 108 ਕਰਮਚਾਰੀਆਂ ਨੇ ਭਾਗ ਲਿਆ। ਨਗਰ ਕੌਂਸਲ ਅਹਿਮਦਗੜ੍ਹ ਦੇ 17 ਵਾਰਡਾਂ ਵਿਚ ਚੋਣਾ ਕਰਵਾਉਣ ਲਈ ਕੁੱਲ 22 ਪੋਲਿੰਗ ਬੂਥਾਂ ਬਣਾਂਏ ਗਏ ਹਨ। ਰਿਹਰਸਲ ਦੌਰਾਨ ਆਉਣ ਵਾਲੇ ਸਾਰੀ ਕਰਮਚਾਰੀਆਂ ਨੂੰ ਮਾਸਕ ਪਾ ਕੇ ਆਉਣ ਦੀ ਅਤੇ ਸੋਸ਼ਨ ਡਿਸਟੈਂਸਿੰਗ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ ਗਈ। ਰਿਹਰਸਲ ਦੌਰਾਨ ਆਉਣ ਵਾਲੇ ਕਰਮਚਾਰੀਆਂ ਨੂੰ ਟਰੇਨਿੰਗ ਦੇਣ ਲਈ ਵੱਖ ਵੱਖ ਮਾਸਟਰ ਟਰੇਨਰਾਂ ਨੂੰ ਨਿਯੁਕਤ ਕੀਤਾ ਗਿਆ ਹੈ। ਮਾਸਟਰ ਟਰੇਨਰਾਂ ਦੁਆਰਾ ਸਾਰੇ ਪੋਲਿੰਗ ਸਟਾਫ ਨੂੰ ਈ.ਵੀ.ਐਮ ਮਸ਼ੀਨਾਂ ਬਾਰੇ ਅਤੇ ਪੋਲਿੰਗ ਦੌਰਾਨ ਕੀਤੀ ਜਾਣ ਵਾਲੀ ਸਾਰੀ ਕਾਰਵਾਈ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਕੋਵਿਡ-19 ਦੀ ਮਹਾਂਮਾਰੀ ਨੂੰ ਧਿਆਨ ਵਿਚ ਰੱਖਦੇ ਹੋਏ ਐਸ.ਐਮ.ਓ. ਅਹਿਮਦਗੜ੍ਹ ਨੂੰ ਚੋਣਾ ਦੌਰਾਨ ਮੈਡੀਕਲ ਪ੍ਰਬੰਧਾਂ ਲਈ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ ਅਤੇ ਰਿਹਰਸਲ ਦੌਰਾਨ ਮੈਡੀਕਲ ਟੀਮ ਸਮੇਤ ਐਂਬੂਲੈਂਸ ਤਾਇਨਾਤ ਰਿਹਰਸਲ ਸਥਾਨ ਤੇ ਤਾਇਨਾਤ ਸੀ। ਰਿਹਰਸਲ ਮੌਕੇ ਸਹਾਇਕ ਰਿਟਰਨਿੰਗ ਅਫਸਰ ਨਗਰ ਕੌਂਸਲ ਅਹਿਮਦਗੜ੍ਹ-ਕਮ-ਨਾਇਬ ਤਹਿਸੀਲਦਾਰ ਅਹਿਮਦਗੜ੍ਹ ਸ੍ਰੀ ਰਮਨ ਕੁਮਾਰ, ਸ੍ਰੀ ਅਮਨਦੀਪ ਸਿੰਘ ਓਵਰਆਲ ਇੰਚਾਰਜ, ਗੁਰਮੁਖ ਨਿਹਾਲ ਸਿੰਘ, ਲਲਿਤ ਗੁਪਤਾ, ਰਾਜੇਸ਼ ਕੁਮਾਰ, ਅਜੇ ਸ਼ਰਮਾ, ਜਰਨੈਲ ਸਿੰਘ, ਸਰਬਜੀਤ ਸਿੰਘ ਅਤੇ ਅਮਨਦੀਪ ਸਿੰਘ ਮਾਸਟਰ ਟਰੇਨਰ ਅਤੇ ਹੋਰ ਸਟਾਫ ਮੌਜੂਦ ਸੀ।