4 ਨਗਰ ਕੌਂਸਲਾਂ ਦੇ 72 ਵਾਰਡਾਂ ’ਚ 1 ਲੱਖ 29 ਹਜਾਰ 235 ਵੋਟਰ ਕਰਨਗੇ 281 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ

Advertisement
Spread information

ਕੁੱਲ ਪੋਲਿੰਗ ਸਟੇਸ਼ਨ- 61 ,ਸੰਵੇਦਨਸ਼ੀਲ ਪੋਲਿੰਗ ਸਟੇਸ਼ਨ 23 ਤੇ ਅਤਿ-ਸੰਵੇਦਨਸ਼ੀਲ  ਸਟੇਸ਼ਨ 14 

ਸਮੂਹ ਪਾਰਟੀਆਂ ਤੇ ਉਮੀਦਵਾਰਾਂ ਨੂੰ ਚੋਣ ਜ਼ਾਬਤੇ ਦੀ ਪਾਲਣਾ ਦੀ ਅਪੀਲ


ਹਰਿੰਦਰ ਨਿੱਕਾ, ਬਰਨਾਲਾ, 9 ਫਰਵਰੀ 2021

      ਜ਼ਿਲਾ ਬਰਨਾਲਾ ਵਿੱਚ ਚਾਰ ਨਗਰ ਕੌਂਸਲਾਂ ਬਰਨਾਲਾ, ਤਪਾ, ਭਦੌੜ ਤੇ ਧਨੌਲਾ ਲਈ  14 ਫਰਵਰੀ ਨੂੰ ਵੋਟਾਂ ਪੈਣਗੀਆਂ, ਜਿਸ ਦਾ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ। ਵੋਟਾਂ ਦੀ ਗਿਣਤੀ 17 ਫਰਵਰੀ ਨੂੰ ਹੋਵੇਗੀ।

Advertisement

        ਇਹ ਜਾਣਕਾਰੀ ਦਿੰਦੇ ਹੋਏ ਜ਼ਿਲਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਜ਼ਿਲਾ ਬਰਨਾਲਾ ਦੀਆਂ ਨਗਰ ਕੌਂਸਲ ਚੋਣਾਂ ਲਈ ਵੋਟਰਾਂ ਦੀ ਕੁੱਲ ਗਿਣਤੀ 1,29,235 ਹੈ। ਇਨਾਂ ਵਿਚੋਂ ਪੁਰਸ਼ ਵੋਟਰਾਂ ਦੀ ਗਿਣਤੀ 68,323 ਅਤੇ ਮਹਿਲਾ ਵੋਟਰਾਂ ਦੀ ਗਿਣਤੀ 60,908 ਹੈ, ਜਦੋਂਕਿ ਟਰਾਂਸਜੈਂਡਰ ਵੋਟਰਾਂ ਦੀ ਗਿਣਤੀ 4 ਹੈ।

       ਉਨਾਂ ਦੱਸਿਆ ਕਿ ਕੁੱਲ ਪੋਲਿੰਗ ਸਟੇਸ਼ਨਾਂ ਦੀ ਗਿਣਤੀ 61 ਹੈ। ਸੰਵੇਦਨਸ਼ੀਲ ਪੋਲਿੰਗ ਸਟੇਸ਼ਨ 23 ਹਨ, ਜਦੋਂਕਿ ਅਤਿ-ਸੰਵੇਦਨਸ਼ੀਲ  ਸਟੇਸ਼ਨਾਂ ਦੀ ਗਿਣਤੀ 14 ਹੈ। ਕੁੱਲ ਪੋਲਿੰਗ  ਬੂਥਾਂ ਦੀ ਗਿਣਤੀ 153 ਹੈ। ਉਨਾਂ ਦੱਸਿਆ ਕਿ ਸੰਵੇਦਨਸ਼ੀਲ ਪੋਲਿੰਗ ਬੂਥ 71 ਹਨ, ਜਦੋਂਕਿ ਅਤਿ-ਸੰਵੇਦਨਸ਼ੀਲ ਬੂਥ 24 ਹਨ। 

ਨਗਰ ਕੌਂਸਲ ਵਾਰ ਗੱਲ ਕੀਤੀ ਜਾਵੇ ਤਾਂ ਬਰਨਾਲਾ ਵਿਚ ਪੋਲਿੰਗ  ਸਟੇਸ਼ਨ 30,   ਬੂਥ 97, ਸੰਵੇਦਨਸ਼ੀਲ ਪੋਲਿੰਗ ਸਟੇਸ਼ਨ 15, ਅਤਿ ਸੰਵੇਦਨਸ਼ੀਲ 8 ਹਨ। ਧਨੌਲਾ ਵਿਚ ਪੋਲਿੰਗ ਸਟੇਸ਼ਨਾਂ ਦੀ ਗਿਣਤੀ 12,  ਬੂਥ 19, ਸੰਵੇਦਨਸ਼ੀਲ ਸਟੇਸ਼ਨ 4, ਅਤਿ ਸੰਵੇਦਨਸ਼ੀਲ 2 ਹਨ। ਤਪਾ ਵਿਚ  ਪੋਲਿੰਗ ਸਟੇਸ਼ਨ  13,  ਬੂਥ 18, ਸੰਵੇਦਨਸ਼ੀਲ ਸਟੇਸ਼ਨ 3 ਤੇ ਅਤਿ-ਸੰਵੇਦਨਸ਼ੀਲ 2 ਹਨ। ਭਦੌੜ ਵਿਚ ਪੋਲਿੰਗ ਸਟੇਸ਼ਨ 6, ਪੋਲਿੰਗ ਬੂਥ 19, ਸੰਵੇਦਨਸ਼ੀਲ ਸਟੇਸ਼ਨ 1 ਤੇ ਅਤਿ ਸੰਵੇਦਨਸ਼ੀਲ 2 ਹਨ।

 ਉਨਾਂ ਦੱਸਿਆ ਕਿ ਬਰਨਾਲਾ ਨਗਰ ਕੌਂਸਲ ਦੇ ਵੋਟਰਾਂ ਦੀ ਗਿਣਤੀ 85,352 ਹੈ। ਭਦੌੜ ਨਗਰ ਕੌਂਸਲ ਵਿਚ ਵੋਟਰਾਂ ਦੀ ਗਿਣਤੀ 13,303 ਹੈ। ਧਨੌਲਾ ਨਗਰ ਕੌਂਸਲ ਅਧੀਨ ਵੋਟਰਾਂ ਦੀ ਗਿਣਤੀ 14,718 ਹੈ, ਜਦੋਂਕਿ ਤਪਾ ਨਗਰ ਕੌਂਸਲ ਅਧੀਨ ਵੋਟਰਾਂ ਦੀ ਗਿਣਤੀ 15,862 ਹੈ।

ਉਨਾਂ ਦੱਸਿਆ ਕਿ ਬਰਨਾਲਾ ਨਗਰ ਕੌਂਸਲ ਚੋਣਾਂ ਲਈ ਰਿਟਰਨਿੰਗ ਅਫਸਰ ਸ੍ਰੀ ਵਰਜੀਤ ਵਾਲੀਆ ਐਸਡੀਐਮ ਬਰਨਾਲਾ ਹਨ। ਭਦੌੜ ਲਈ ਰਿਟਰਨਿੰਗ ਅਫਸਰ ਤਹਿਸੀਲਦਾਰ ਹਰਬੰਸ ਸਿੰਘ ਹਨ। ਧਨੌਲਾ ਲਈ ਰਿਟਰਨਿੰਗ ਅਫਸਰ ਸਹਾਇਕ ਜਨਰਲ ਅਸ਼ੋਕ ਕੁਮਾਰ ਹਨ, ਜਦੋਂਕਿ ਤਪਾ ਲਈ ਰਿਟਰਨਿੰਗ ਅਫਸਰ ਕਾਰਜਕਾਰੀ ਇੰਜਨੀਅਰ ਪੀਐਸਪੀਸੀਐਲ ਸ੍ਰੀ ਪ੍ਰੀਤ ਮੋਹਿੰਦਰ ਹਨ।

ਉੁਨਾਂ ਕਿਹਾ ਕਿ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਕਰਨਾ ਸਮੂਹ ਰਾਜਸੀ ਪਾਰਟੀਆਂ ਅਤੇ ਉਮੀਦਵਾਰਾਂ ਦਾ ਫਰਜ਼ ਹੈ ਤੇ ਚੋਣ ਪ੍ਰਕਿਰਿਆ ਦੇ ਮੁਕੰਮਲ ਹੋਣ ਤੱਕ ਚੋਣ ਜ਼ਾਬਤਾ ਲਾਗੂ ਰਹੇਗਾ। ਉੁਨਾਂ ਕਿਹਾ ਕਿ ਮਿਤੀ 12 ਫਰਵਰੀ ਨੂੰ ਸ਼ਾਮ 4 ਵਜੇ ਖੁੱਲਾ ਚੋਣ ਪ੍ਰਚਾਰ ਬੰਦ ਕਰ ਦਿੱਤਾ ਜਾਵੇ।

ਉਨਾਂ ਦੱਸਿਆ ਕਿ ਨਗਰ ਕੌਂਸਲ ਕਲਾਸ-1 ਦੇ ਉਮੀਦਵਾਰ ਲਈ 2.70 ਲੱਖ ਰੁਪਏ, ਕਲਾਸ-2 ਲਈ 1.70 ਲੱਖ ਰੁਪਏ ਤੇ ਕਲਾਸ-3 ਲਈ 1.45 ਲੱਖ ਰੁਪਏ ਨਿਰਧਾਰਿਤ ਕੀਤੀ ਗਈ ਹੈ। ਉਨਾਂ ਵੋਟਰਾਂ ਨੂੰ ਵੋਟਿੰਗ ਪ੍ਰਕਿਰਿਆ ਵਿੱਚ ਵੱਧ-ਚੜ ਕੇ ਅਤੇ ਇਮਾਨਦਾਰੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ।

ਇਨਾਂ ਵਾਰਡਾਂ ਲਈ ਹੋ ਰਹੀਆਂ ਹਨ ਚੋਣਾਂ

ਉਨਾਂ ਦੱਸਿਆ ਕਿ ਨਗਰ ਕੌਂਸਲ ਬਰਨਾਲਾ ਵਿਚ ਵਾਰਡਾਂ ਦੀ ਗਿਣਤੀ 31, ਭਦੌੜ ਵਿਚ ਵਾਰਡਾਂ ਦੀ ਗਿਣਤੀ 13, ਧਨੌਲਾ ਵਿਚ ਵਾਰਡਾਂ ਦੀ ਗਿਣਤੀ 13 ਤੇ ਤਪਾ ਲਈ ਵਾਰਡਾਂ ਦੀ ਗਿਣਤੀ 15 ਹੈ। 

ਕਿੰਨੇ ਉਮੀਦਵਾਰ ਹਨ ਚੋਣ ਮੈਦਾਨ ’ਚ

ਉਨਾਂ ਦੱਸਿਆ ਕਿ ਨਗਰ ਕੌਂਸਲ ਬਰਨਾਲਾ ਚੋਣਾਂ ਲਈ 149 ਉਮੀਦਵਾਰ, ਤਪਾ ਵਿਚ 38 ਉਮੀਦਵਾਰ, ਧਨੌਲਾ ਵਿਚ 49 ਉਮੀਦਵਾਰ ਤੇ ਭਦੌੜ ਵਿਚ 45 ਉਮੀਦਵਾਰ ਚੋਣ ਮੈਦਾਨ ਵਿਚ ਹਨ।

Advertisement
Advertisement
Advertisement
Advertisement
Advertisement
error: Content is protected !!