ਨਗਰ ਕੌਂਸਲ ਚੋਣਾਂ-ਮੁੜ ਚਰਚਾ ‘ਚ ਆਇਆ ਕਾਂਗਰਸੀ ਉਮੀਦਵਾਰ ਸਰਲਾ ਦੇਵੀ ਖਿਲਾਫ ਦਰਜ 72 ਲੱਖ ਦੀ ਠੱਗੀ ਦਾ ਕੇਸ

Advertisement
Spread information

ਕੇਵਲ ਸਿੰਘ ਢਿੱਲੋਂ ਨੇ ਸਰਲਾ ਦੇਵੀ ਖਿਲਾਫ ਦਰਜ ਕਥਿਤ ਠੱਗੀ ਦੇ ਕੇਸ ਦੀ ਜਾਣਕਾਰੀ ਹੋਣ ਤੋਂ ਝਾੜਿਆ ਪੱਲਾ ,, ਕਿਹਾ ਰਿਟਰਨਿੰਗ ਅਧਿਕਾਰੀ ਦੀ ਪੱਖਪਾਤੀ ਕਾਰਵਾਈ ਗਲਤ


ਹਰਿੰਦਰ ਨਿੱਕਾ , ਬਰਨਾਲਾ 9 ਫਰਵਰੀ 2021

           ਨਗਰ ਕੌਂਸਲ ਦੇ ਵਾਰਡ ਨੰਬਰ 15 ਤੋਂ ਕਾਂਗਰਸੀ ਉਮੀਦਵਾਰ ਸਰਲਾ ਦੇਵੀ ਦੇ ਖਿਲਾਫ ਕਰੀਬ 3 ਵਰ੍ਹੇ ਪਹਿਲਾਂ ਦਰਜ਼ ਹੋਏ ਕਥਿਤ 72 ਲੱਖ ਰੁਪਏ ਦੀ ਠੱਗੀ ਦੇ ਕੇਸ ਦਾ ਭੂਤ ਇੱਕ ਵਾਰ ਫਿਰ ਉਮੀਦਵਾਰ ਦਾ ਪਿੱਛਾ ਨਹੀਂ ਛੱਡ ਰਿਹਾ। ਕਾਂਗਰਸ ਦੇ ਹਲਕਾ ਇੰਚਾਰਜ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਅੱਜ ਜਦੋਂ 2 ਕ਼ਂਗਰਸੀ ਉਮੀਦਵਾਰਾਂ ਦੇ ਦਫਤਰ ਦਾ ਉਦਘਾਟਨ ਕਰਨ ਪਹੁੰਚੇ ਤਾਂ ਕਾਂਗਰਸੀ ਉਮੀਦਵਾਰ ਖਿਲਾਫ ਦਰਜ਼ ਠੱਗੀ ਦੇ ਕੇਸ ਤੋਂ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਉਨਾਂ ਨੂੰ ਇਸ ਦੀ ਕੋਈ ਜਾਣਕਾਰੀ ਨਹੀਂ ਸੀ,ਹੁਣ ਮਾਮਲਾ ਧਿਆਨ ਵਿੱਚ ਆਇਆ ਹੈ, ਇਸ ਬਾਰੇ ਜਾਣਕਾਰੀ ਲੈਣ ਤੋਂ ਬਾਅਦ ਹੀ ਕੁਝ ਕਹਿਣਾ ਠੀਕ ਹੋਵੇਗਾ।

Advertisement

         ਦਰਅਸਲ ਹੋਇਆਂ ਇੰਝ ਕੇ ਕੱਚਾ ਕਾਲਜ ਰੋਡ ਤੇ ਗਲੀ ਨੰਬਰ-7 ਕੋਲ ਵਾਰਡ ਨੰਬਰ 8 ਤੋਂ ਉਮੀਦਵਾਰ ਮਹੇਸ਼ ਲੋਟਾ ਅਤੇ ਵਾਰਡ ਨੰਬਰ 9 ਤੋਂ ਉਮੀਦਵਾਰ ਬੀਬੀ ਪ੍ਰਕਾਸ਼ ਕੌਰ ਪੱਖੋ ਦੇ ਦਫਤਰਾਂ ਦਾ ਉਦਘਾਟਨ ਕਰਨ ਤੋਂ ਬਾਅਦ ਰੈਲੀ ਦੇ ਮੰਚ ਤੋਂ ਬੁਲਾਰਿਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਸਾਫ ਛਬੀ ਵਾਲੇ ਉਮੀਦਵਾਰ ਹੀ ਚੋਣ ਮੈਦਾਨ ਵਿੱਚ ਖੜ੍ਹੇ ਕੀਤੇ ਹਨ। ਕੇਵਲ ਸਿੰਘ ਢਿੱਲੋਂ ਨੇ ਵੀ ਆਪਣੇ ਸੰਬੋਧਨ ਵਿੱਚ ਹਿੱਕ ਠੋਕਦਿਆਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਹੋਈਆਂ ਨਗਰ ਕੌਂਸਲ ਚੋਣਾਂ ਵਿੱਚ ਕਾਂਗਰਸੀ ਉਮੀਦਵਾਰਾਂ ਨਾਲ ਪ੍ਰਸ਼ਾਸ਼ਨ ਨੇ ਸਰਕਾਰ ਦੇ ਹੁਕਮਾਂ ਤੇ ਧੱਕਾ ਕੀਤਾ ਸੀ, ਪਰੰਤੂ ਮੈਂ ਐਲਾਨ ਕਰਦਾ ਹਾਂ ਕਿ ਹੁਣ ਸਾਡੀ ਸਰਕਾਰ ਐ, ਕਿਸੇ ਵੀ ਪਾਰਟੀ ਦੇ ਉਮੀਦਵਾਰ ਨਾਲ ਕੋਈ ਧੱਕਾ ਨਹੀਂ ਹੋਵੇਗਾ। ਇਸ ਉਪਰੰਤ ਜਦੋਂ ਕੇਵਲ ਸਿੰਘ ਢਿੱਲੋਂ ਤੋਂ ਪ੍ਰੈਸ ਕਾਨਫਰੰਸ ਵਿੱਚ ਸਵਾਲ ਕੀਤਾ ਕਿ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਕਿਸੇ ਪਾਰਟੀ ਨਾਲ ਕੋਈ ਧੱਕਾ ਨਹੀਂ ਕਰੇਗੀ, ਪਰੰਤੂ ਕਾਗਜਾਂ ਦੀ ਪੜਤਾਲ ਸਮੇਂ ਰਿਟਰਨਿੰਗ ਅਫਸਰ ਨੇ ਦੋ ਉਮੀਦਵਾਰਾਂ ਵੱਲੋਂ ਆਪਣੇ ਖਿਲਾਫ ਦਰਜ ਕੇਸਾਂ ਦੀ ਜਾਣਕਾਰੀ ਨਾਮਜਦਗੀ ਪੇਪਰ ਦਾਖਿਲ ਕਰਨ ਸਮੇਂ ਛੁਪਾ ਕਿ ਰੱਖੀ, ਪਰੰਤੂ ਰਿਟਰਨਿੰਗ ਅਫਸਰ ਨੇ ਕਾਂਗਰਸੀ ਉਮੀਦਵਾਰ ਸਰਲਾ ਦੇਵੀ ਤੇ ਅਜਾਦ ਉਮੀਦਵਾਰ ਸਰੋਜ ਰਾਣੀ ਵੱਲੋਂ ਲਾਏ ਉਕਤ ਕੇਸ ਦੀ ਜਾਣਕਾਰੀ ਛੁਪਾ ਕੇ ਰੱਖਣ ਦੇ ਲਿਖਤ ਇਤਰਾਜ ਨੂੰ ਰੱਦ ਕਰ ਦਿੱਤਾ, ਜਦੋਂ ਕਿ ਅਜਿਹੇ ਹੀ ਕੇਸ ਦੀ ਜਾਣਕਾਰੀ ਨਾ ਦੇਣ ਵਾਲੇ ਇੱਕ ਉਮੀਦਵਾਰ ਦੇ ਨਾਮਜਦਗੀ ਪੱਤਰ ਰੱਦ ਕਰਕੇ, ਉਸ ਖਿਲਾਫ ਇੱਕ ਵੱਖਰਾ ਜਾਣਕਾਰੀ ਛੁਪਾ ਕੇ ਰੱਖਣ ਦਾ ਕੇਸ ਵੀ ਦਰਜ਼ ਕਰਨ ਲਈ ਸਿਫਾਰਿਸ਼ ਕਰ ਦਿੱਤੀ।

           ਇਸ ਸਵਾਲ ਦੇ ਜੁਆਬ ਵਿੱਚ ਕੇਵਲ ਸਿੰਘ ਢਿੱਲੋਂ ਕਿ ਕਿਹਾ ਕਿ ਮੈਨੂੰ ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ, ਜੇਕਰ ਰਿਟਰਨਿੰਗ ਅਫਸਰ ਨੇ ਹਕੀਕਤ ਵਿੱਚ ਅਜਿਹਾ ਕੀਤਾ ਹੈ ਤਾਂ ਇਹ ਪੂਰੀ ਤਰਾਂ ਗਲਤ ਹੈ। ਉਨਾਂ ਕਿਹਾ ਕਿ ਮੈਨੂੰ ਸਰਲਾ ਦੇਵੀ ਖਿਲਾਫ 72 ਲੱਖ ਰੁਪਏ ਦੀ ਕਥਿਤ ਠੱਗੀ ਦੇ ਕੇਸ ਦੀ ਜਾਣਕਾਰੀ ਵੀ ਪ੍ਰੈਸ ਤੋਂ ਹੀ ਮਿਲੀ ਹੈ। ਪੂਰੀ ਜਾਣਕਾਰੀ ਬਿਨਾਂ ਕੋਈ ਟਿੱਪਣੀ ਠੀਕ ਨਹੀਂ। ਉੱਧਰ ਕਾਂਗਰਸੀ ਉਮੀਦਵਾਰ ਸਰਲਾ ਦੇਵੀ ਦੇ ਪੁੱਤਰ ਅਤੇ ਬਰਨਾਲਾ ਕਲੱਬ ਦੇ ਸੈਕਟਰੀ ਰਾਜੀਵ ਲੂਬੀ ਨੇ ਉਕਤ ਦਰਜ਼ ਕੇਸ ਬਾਰੇ ਕਿਹਾ ਕਿ ਉਕਤ ਠੱਗੀ ਦੇ ਕੇਸ ਦੀ ਪੁਲਿਸ ਨੇ ਕੈਂਸਲੇਸ਼ਨ ਰਿਪੋਰਟ ਅਦਾਲਤ ਵਿੱਚ ਪੇਸ਼ ਕਰ ਦਿੱਤੀ ਸੀ। ਉਨਾਂ ਮੰਨਿਆ ਕਿ ਫਿਲਹਾਲ ਅਦਾਲਤ ਨੇ ਪੁਲਿਸ ਦੀ ਕੈਂਸਲੇਸ਼ਨ ਰਿਪੋਰਟ ਮੰਜੂਰ ਨਹੀਂ ਕੀਤੀ। ਪਰੰਤੂ ਅਦਾਲਤ ਵਿੱਚ ਕੇਸ ਪੈਂਡਿੰਗ ਵੀ ਨਹੀ ਹੈ। 

ਕੀ ਹੈ ਪੂਰਾ ਮਾਮਲਾ

ਵਰਨਣਯੋਗ ਹੈ ਕਿ ਅਜਾਦ ਉਮੀਦਵਾਰ ਸਰੋਜ ਰਾਣੀ ਨੇ ਰਿਟਰਨਿੰਗ ਅਫਸਰ ਨੂੰ ਦਿੱਤੇ ਲਿਖਤੀ ਇਤਰਾਜ ‘ਚ ਦੱਸਿਆ ਸੀ ਕਿ ਕਾਂਗਰਸੀ ਉਮੀਦਵਾਰ ਸਰਲਾ ਦੇਵੀ ਦੇ ਖਿਲਾਫ ਰਾਹੁਲ ਬਾਂਸਲ ਦੀ ਸ਼ਕਾਇਤ ਦੇ ਅਧਾਰ ਤੇ 20 ਸਤੰਬਰ 2017 ਨੂੰ ਥਾਣਾ ਸਿਟੀ ਬਰਨਾਲਾ ਵਿਖੇ 72 ਲੱਖ ਰੁਪਏ ਦੀ ਕਥਿਤ ਠੱਗੀ ਕਰਨ ਦੇ ਦੋਸ਼ ਵਿੱਚ ਐਫ.ਆਈ.ਆਰ ਨੰਬਰ 297 ਅਧੀਨ ਜੁਰਮ 420/120 B, IPC ਦਰਜ ਹੈ। ਪਰੰਤੂ ਇਹ ਜਾਣਕਾਰੀ ਉਮੀਦਵਾਰ ਨੇ ਨਾਮਜਦਗੀ ਪੱਤਰ ਵਿੱਚ ਛੁਪਾ ਕੇ ਰੱਖੀ। ਇਹ ਕੇਸ ਦੀ ਅਦਾਲਤ ਵਿੱਚ ਪੇਸ਼ ਕੈਂਸਲੇਸ਼ਨ ਰਿਪੋਰਟ ਅਦਾਲਤ ਨੇ ਮੁੜ ਪੜਤਾਲ ਲਈ ਭੇਜ ਦਿੱਤੀ ਹੈ। ਯਾਨੀ ਕੇਸ ਹਾਲੇ ਵੀ ਪੜਤਾਲ ਅਧੀਨ ਹੈ।

Advertisement
Advertisement
Advertisement
Advertisement
Advertisement
error: Content is protected !!