ਬਰਨਾਲਾ- ਕੋਰੋਨਾ ਦੀ ਸ਼ੱਕੀ ਔਰਤ ਮਰੀਜ ਦੀ ਮੌਤ

Advertisement
Spread information

ਜਾਂਚ ਲਈ ਭੇਜੇ ਸੈਂਪਲ, ਕੱਲ੍ਹ ਤੱਕ ਆਵੇਗੀ ਰਿਪੋਰਟ
ਬਰਨਾਲਾ 29 ਮਾਰਚ 2020

ਕੋਰੋਨਾ ਵਾਇਰਸ ਦੀ ਸ਼ੱਕੀ ਔਰਤ ਮਰੀਜ ਦੀ ਸਿਵਲ ਹਸਪਤਾਲ ਵਿੱਚ ਮੌਤ ਹੋ ਗਈ। ਡਾਕਟਰਾਂ ਨੇ ਉਸਦੇ ਸੈਂਪਲ ਲੈ ਕੇ ਜਾਂਚ ਲਈ ਰਜਿੰਦਰਾ ਹਸਪਤਾਲ ਭੇਜ ਦਿੱਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਪ੍ਰਵਾਸੀ ਔਰਤ ਆਪਣੇ ਪਤੀ ਸਮੇਤ ਭਿਖਾਰੀਆਂ ਦੇ ਝੁੰਡ ਵਿੱਚ ਰੇਲਵੇ ਸਟੇਸ਼ਨ ਬਰਨਾਲਾ ਵਿਖੇ ਹੀ ਰਹਿੰਦੀ ਸੀ। ਜਿਸ ਨੂੰ ਸ਼ਨੀਵਾਰ ਦੀ ਦੇਰ ਰਾਤ ਉਸ ਦੇ ਪਤੀ ਨੇ ਤੇਜ਼ ਬੁਖਾਰ ਤੇ ਖੰਘ ਜੁਕਾਮ ਤੋਂ ਪੀੜਤ ਹੋਣ ਤੇ ਹਸਪਤਾਲ ਵਿੱਚ ਭਰਤੀ ਕਰਵਾਇਆ ਸੀ। ਐਸਐਮਉ ਡਾਕਟਰ ਤਪਿੰਦਰਜੋਤ ਜੋਤੀ ਕੌਸ਼ਲ ਨੇ ਪੁੱਛਣ ਤੇ ਦੱਸਿਆ ਕਿ ਕੋਰੋਨਾ ਦੀ ਸ਼ੱਕੀ ਮਰੀਜ਼ ਕਰੀਬ ਸੱਠ ਕੁ ਵਰ੍ਹਿਆਂ ਦੀ ਔਰਤ ਦੀ ਇਲਾਜ਼ ਦੌਰਾਨੇ ਹੀ ਮੌਤ ਹੋ ਗਈ। ਜਾਂਚ ਉਸ ਦੇ ਸੈਂਪਲ ਭੇਜ਼ ਦਿੱਤੇ ਹਨ। ਸੋਮਵਾਰ ਤੱਕ ਉਸ ਦੀ ਰਿਪੋਰਟ ਵੀ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਇਸ ਔਰਤ ਮਰੀਜ ਨੂੰ ਛਾਤੀ ਵਿੱਚ ਬਹੁਤ ਜਿਆਦਾ ਇਨਫੈਕਸ਼ਨ ਵਧੀ ਹੋਈ ਸੀ। ਬਾਕੀ ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੀ ਵਜ੍ਹਾ ਬਣੀ ਬੀਮਾਰੀ ਦਾ ਪਤਾ ਲੱਗ ਸਕੇਗਾ। ਜਦੋਂ ਤੱਕ ਉਸ ਦੀ ਰਿਪੋਰਟ ਨਹੀਂ ਆ ਜਾਂਦੀ,ਉਦੋਂ ਤੱਕ ਉਸ ਨੂੰ ਕੋਰੋਨਾ ਦੀ ਵਜ੍ਹਾ ਨਾਲ ਹੋਈ ਮੌਤ ਕਹਿਣਾ ਪੂਰੀ ਤਰਾਂ ਠੀਕ ਨਹੀ ਹੈ। ਉੱਨ੍ਹਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਭੈਅ ਭੀਤ ਹੋਣ ਦੀ ਬਜ਼ਾਏ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਘਰਾਂ ਅੰਦਰ ਹੀ ਰਹਿਣਾ ਚਾਹੀਦਾ ਹੈ। ਘਰੋਂ ਬਾਹਰ ਨਿੱਕਲਣਾ ਕੋਰੋਨਾ ਨੂੰ ਸੱਦਾ ਦੇਣ ਦੇ ਬਰਾਬਰ ਹੀ ਹੈ। ਕਰੋਨਾ ਵਾਇਰਸ ਦੇ ਬਚਾਉ ,ਸਿਹਤ ਵਿਭਾਗ ਵੱਲੋਂ ਦੱਸੀਆਂ ਸਾਵਧਾਨੀਆਂ ਰੱਖਣ ਨਾਲ ਹੀ ਸੰਭਵ ਹੈ।

Advertisement
Advertisement
Advertisement
Advertisement
Advertisement
Advertisement
error: Content is protected !!