ਕਿਸਾਨ ਮਜ਼ਦੂਰ ਏਕਤਾ ਦੇ ਨਾਅਰੇ ਲਾਕੇ ਕਿਸਾਨਾਂ ਦੇ ਹੌਂਸਲੇ ਬੁਲੰਦ ਕੀਤੇ – ਬਸਪਾ
ਬਸਪਾ ਦੇ ਵਿਸ਼ਾਲ ਇਕੱਠ ਨੇ ਸਿੰਘੂ ਬਾਰਡਰ ਨੀਲਾ ਨੀਲਾ ਕੀਤਾ
ਬੀ.ਟੀ.ਐਨ. ,ਸਿੰਘੂ ਬਾਰਡਰ ਦਿੱਲੀ 1 ਜਨਵਰੀ 2021
ਨਵੇਂ ਸਾਲ ਦੀ ਪੂਰਵ ਸੰਧਿਆ ਮੌਕੇ 31 ਦਸੰਬਰ ਦੀ ਰਾਤ ਨੂੰ ਬਸਪਾ ਦੀ ਲੀਡਰਸ਼ਿਪ ਪੰਜਾਬ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਦੀ ਅਗਵਾਈ ਵਿੱਚ 150 ਦੇ ਲਗਭਗ ਗੱਡੀਆਂ ਦਾ ਵਿਸ਼ਾਲ ਕਾਫ਼ਲਾ ਲੈਕੇ ਸਿੰਘੂ ਬਾਰਡਰ ਦਿੱਲੀ ਪੁੱਜੀ। ਨਵੇਂ ਸਾਲ ਦੀ ਸਵੇਰ ਤੱਕ ਨੀਲੀਆਂ ਝੰਡੀਆ ਨਾਲ ਸੱਜੀਆਂ ਗੱਡੀਆਂ ਦਿੱਲੀ ਪੁੱਜਦੀਆਂ ਰਹੀਆਂ। ਨਵੇਂ ਸਾਲ ਦੀ ਅੱਧੀ ਰਾਤ ਸ਼ੁਰੂਵਾਤ ਵੇਲੇ ਤਕ ਬਸਪਾ ਵਰਕਰ ਸਿੰਘੂ ਬਾਰਡਰ ਤੇ ਕਿਸਾਨਾਂ ਨਾਲ ਵਿਚਾਰਕ ਮੁਲਾਕਾਤਾਂ ਕਰਦੇ ਵਿਚਰਦੇ ਰਹੇ। ਸਵੇਰ ਚੜਦੇ ਹੀ ਬਸਪਾ ਵਰਕਰ ਦਸ ਵਜੇ ਕੇਐਫਸੀ ਹਾਲ ਕੋਲ ਇਕੱਠੇ ਹੋ ਗਏ। ਬਸਪਾ ਵਰਕਰਾਂ ਦਾ ਵਿਸ਼ਾਲ ਹਜ਼ੂਮ ਨੀਲੇ ਝੰਡਿਆ ਤੇ ਤਖਤੀਆਂ ਨਾਲ ਲੈਸ ਸੀ। ਆਕਾਸ਼ ਗੂੰਜਦੇ ਨਾਹਰਿਆ ਨਾਲ ਪੰਜਾਬ ਪ੍ਰਧਾਨ ਗੜ੍ਹੀ ਨੇ ਕੱਲੇ ਕੱਲੇ ਵਰਕਰ ਤੇ ਲੀਡਰ ਦੇ ਗਲੇ ਵਿਚ ਨੀਲਾ ਸਿਰੋਪਾ ਪਾਕੇ ਜਿੱਥੇ ਨਵੇਂ ਸਾਲ ਦੀ ਵਧਾਈ ਦਿੱਤੀ ਉਥੇ ਕਿਸਾਨ ਅੰਦੋਲਨ ਵਿਚ ਪਾਰਟੀ ਰਾਜਨੀਤੀ ਨੂੰ ਦੂਰ ਰੱਖਣ ਲਈ ਤਾਇਦ ਵੀ ਕੀਤੀ, ਜਿਸਦਾ ਕਿ ਬਸਪਾ ਵਰਕਰਾਂ ਨੇ ਸਾਰੇ ਪ੍ਰੋਗਰਾਮ ਦੌਰਾਨ ਪਾਲਣ ਕੀਤਾ।
ਇਸ ਦੌਰਾਨ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਵਿਰੋਧੀ ਭਾਜਪਾ ਸਰਕਾਰ ਮੁਰਦਾਬਾਦ, ਕਿਸਾਨ ਮਜ਼ਦੂਰ ਵਿਰੋਧੀ ਕਾਲੇ ਕਾਨੂੰਨ ਰੱਦ ਕਰੋ, ਬਾਬਾ ਸਾਹਿਬ ਅੰਬੇਡਕਰ ਅਮਰ ਰਹੇ, ਬਾਬਾ ਸਾਹਿਬ ਅੰਬੇਡਕਰ ਤੁਹਾਡੀ ਸੋਚ ਤੇ ਪਹਿਰਾ ਦਿਆਂਗੇ ਠੋਕਕੇ, ਨਿਕਲੋ ਬਾਹਰ ਮਕਾਨੋਂ ਸੇ ਜੰਗ ਲੜੋ ਬੇਈਮਾਨੋਂ ਸੇ, ਹੱਕਾਂ ਲਈ ਜੋ ਮਰਦੇ ਲੋਕ ਜੇਲ੍ਹਾਂ ਤੋਂ ਨਹੀਂ ਡਰਦੇ ਲੋਕ ਆਦਿ ਆਕਾਸ ਪਾੜਦੀਆਂ ਅਵਾਜ਼ਾ ਨੇ ਸਾਰੇ ਸਿੰਘੂ ਬਾਰਡਰ ਦਾ ਧਿਆਨ ਖਿੱਚ ਲਿਆ। ਨਾਹਰਿਆ ਦੇ ਪ੍ਰਤੀ ਉੱਤਰ ਵਿਚ ਕਿਸਾਨ ਮਰਦ ਔਰਤਾਂ ਬਜ਼ੁਰਗ ਬੱਚੇ ਬਾਹਾਂ ਖੜੀਆਂ ਕਰਕੇ ਨਾਹਰੇ ਲਗਾਉਣ ਲਗੇ। ਨਵੇਂ ਸਾਲ ਦੀ ਸਵੇਰ ਵਿਚ ਬਸਪਾ ਆਗੂਆਂ ਵਲੋਂ ਲਗਾਇਆ ਜਾ ਰਿਹਾ ਮੋਦੀ ਸਰਕਾਰ ਮੁਰਦਾਬਾਦ ਦਾ ਨਾਹਰਾ ਵੱਖਰਾ ਹੀ ਜੋਸ਼ ਭਰ ਰਿਹਾ ਸੀ। ਸੋਸ਼ਲ ਮੀਡੀਆ ਚਲਾ ਰਹੇ ਨੌਜਵਾਨ ਮੁੰਡੇ ਕੁੜੀਆਂ ਵੀਡਿਓ ਤੇ ਫੋਟੋ ਸੈਲਫੀਆਂ ਲੈਕੇ ਉਤਸਾਹਿਤ ਹੋ ਰਹੇ ਸਨ।
ਪੰਜਾਬ ਪ੍ਰਧਾਨ ਸ ਗੜ੍ਹੀ ਅਤੇ ਸੀਨੀਅਰ ਆਗੂਆਂ ਦੀ ਅਗਵਾਈ ਵਿੱਚ ਬਸਪਾ ਇਕ ਲਹਿਰ ਦੀ ਤਰ੍ਹਾ ਸੈਕੜੇ ਟਰਾਲੀਆਂ ਵਿੱਚੋ ਦੀ ਹੁੰਦੀ ਕਿਸਾਨ ਸੰਘਰਸ਼ ਦੇ ਮੁੱਖ ਮੰਚ ਵੱਲ ਤੁਰੀ ਅਤੇ ਸੁਨਾਮੀ ਬਣ ਗਈ। ਕਾਫ਼ਲੇ ਦਾ ਇਕ ਸਿਰਾ ਦੂਜੇ ਸਿਰੇ ਤੋਂ ਇੰਨਾ ਦੂਰ ਸੀ ਚਾਰੋਂ ਤਰਫ ਨੀਲੇ ਨੀਲੇ ਝੰਡੇ ਹੀ ਨਜ਼ਰ ਆ ਰਹੇ ਸਨ।
ਇਸ ਮੌਕੇ ਪੰਜਾਬ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਕਿਸਾਨ ਮਜ਼ਦੂਰ ਏਕਤਾ ਦੀ ਭਾਵਨਾ ਦੀ ਮਜ਼ਬੂਤੀ ਹਿਤ ਉਹ ਖਾਸ ਤੌਰ ਤੇ ਪੰਜਾਬ ਤੋਂ ਦਲਿਤਾਂ ਪਿਛੜੇ ਤੇ ਗਰੀਬ ਮਜ਼ਦੂਰਾਂ ਨੂੰ ਨਾਲ ਲੈਕੇ ਤੁਰੇ। ਇਹ ਪ੍ਰੋਗਰਾਮ ਸਿਰਫ ਦੋ ਦਿਨ ਪਹਿਲਾਂ ਹੀ ਬਣਿਆ ਸੀ, ਜੇਕਰ ਹੋਰ ਸਮਾਂ ਮਿਲਦਾ ਤਾਂ ਅੱਧੇ ਪੰਜਾਬ ਤੋਂ ਹਜ਼ਾਰਾਂ ਵਿਹੀਕਲਾਂ ਨਾਲ ਸਿੰਘੂ ਬਾਰਡਰ ਆਉਂਦੇ। ਇਹ ਬਸਪਾ ਦਾ ਗੇੜਾ ਸੰਕੇਤਕ ਹੈ, ਜੋਕਿ ਅਸੀਂ ਨਵਾਂ ਸਾਲ ਕਿਸਾਨਾਂ ਨਾਲ ਨਾਹਰੇ ਨੂੰ ਪੂਰੀ ਕਰਨ ਦੀ ਸੰਜੀਦਗੀ ਲਈ ਆਏ ਹਾਂ। ਅਸੀ ਕਿਸਾਨਾਂ ਨਾਲ ਪੂਰੀ ਤਰ੍ਹਾਂ ਇਕਮੁੱਠਤਾ ਨਾਲ ਬਿਨਾਂ ਕਿਸੇ ਰਾਜਨੀਤੀ ਤੋਂ ਖੜ੍ਹੇ ਹਾਂ, ਜਦੋਂ ਵੀ ਕਿਸਾਨ ਭਾਈਚਾਰਾ ਸ਼ਕਤੀ ਪ੍ਰਦਰਸ਼ਨ ਲਈ ਭਾਜਪਾ ਨੂੰ ਟੱਕਰ ਦੇਣ ਲਈ ਬਸਪਾ ਨੂੰ ਯਾਦ ਕਰਨਗੇ, ਕਿਸਾਨ ਮਜ਼ਦੂਰ ਦੀ ਏਕਤਾ ਹਿਤ ਇਹ ਹਜ਼ਾਰਾਂ ਪੰਜਾਬ ਦੀਆਂ ਬਸਪਾ ਯੂਨਿਟਾਂ ਨੂੰ ਕਿਸਾਨਾਂ ਨਾਲ ਖੜ੍ਹਾ ਕਰ ਦੇਣਗੇ। ਸ ਗੜ੍ਹੀ ਨੇ ਕਿਹਾ ਕਿ ਕਿਸਾਨਾਂ ਦਾ ਨਵਾਂ ਸਾਲ ਦਿੱਲੀ ਦੇ ਬਾਰਡਰਾਂ ਤੇ ਭਾਜਪਾ ਮੋਦੀ ਸਰਕਾਰ ਦੇ ਮੱਥੇ ਤੇ ਕਾਲ਼ਾ ਕਲੰਕ ਹੈ। ਪੰਜਾਬ ਪ੍ਰਧਾਨ ਨੇ ਸਿੰਘੂ ਬਾਰਡਰ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਮੌਕੇ ਰੱਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਮੌਕੇ ਨਤਮਸਤਕ ਹੁੰਦੇ ਕਿਹਾ ਕਿ ਭਾਜਪਾ ਕਾਂਗਰਸ ਦਾ ਜਬਰ ਜੁਲਮ ਦਾ ਜਵਾਬ ਕਿਸਾਨ ਧਿਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਤਿਆਰ ਕਰਕੇ ਦਿੱਤਾ ਜਾਵੇਗਾ ਅੱਜ ਓਹ ਗੈਰ ਰਾਜਨੀਤਿਕ ਤੌਰ ਤੇ ਆਮ ਮਜ਼ਦੂਰ ਦੀ ਤਰ੍ਹਾਂ ਕਿਸਾਨ ਸੰਘਰਸ਼ ਵਿਚ ਸ਼ਾਮਿਲ ਹੋਏ ਹਨ।
ਇਸ ਮੌਕੇ ਵਰਕਰਾਂ ਦੀ ਵਿਸ਼ਾਲ ਗਿਣਤੀ ਦੇ ਨਾਲ ਸੂਬਾ ਜਨਰਲ ਸਕੱਤਰ ਡਾ ਨਛੱਤਰ ਪਾਲ, ਰਾਜਾ ਰਾਜਿੰਦਰ ਸਿੰਘ, ਅਜੀਤ ਸਿੰਘ ਭੈਣੀ, ਬਲਦੇਵ ਸਿੰਘ ਮਹਿਰਾ, ਰਾਮ ਸਿੰਘ ਗੋਗੀ, ਜੋਗਾ ਸਿੰਘ ਪਨੋਂਦੀਆਂ, ਡਾ ਜਸਪ੍ਰੀਤ ਸਿੰਘ, ਬਲਜੀਤ ਸਿੰਘ ਭਾਰਾਪੁਰ, ਅੰਮ੍ਰਿਤ ਪਾਲ ਭੋਂਸਲੇ, ਪਰਮਜੀਤ ਮੱਲ, ਲਾਲ ਸਿੰਘ ਸੁਲਹਾਣੀ, ਗੁਰਮੇਲ ਚੁੰਬਰ, ਚਮਕੌਰ ਸਿੰਘ ਵੀਰ, ਤਰਸੇਮ ਥਾਪਰ, ਸੁਖਦੇਵ ਸ਼ੀਰਾ, ਐਡਵੋਕੇਟ ਰਣਜੀਤ ਕੁਮਾਰ, ਪਰਵੀਨ ਬੰਗਾ, ਬਲਵਿੰਦਰ ਕੁਮਾਰ, ਡਾ ਸੁਖਬੀਰ ਸਲਾਰਪੁਰ, ਆਤਮਾ ਸਿੰਘ ਪਰਮਾਰ, ਦਲਜੀਤ ਰਾਏ, ਐਡਵੋਕੇਟ ਸ਼ਿਵ ਕਲਿਆਣ, ਹਰਬੰਸ ਲਾਲ ਚਣਕੋਆ, ਕਾਨੂੰਗੋ ਗੋਬਿੰਦ ਸਿੰਘ, ਮਨੋਹਰ ਕਮਾਮ, ਬਲਵਿੰਦਰ ਰੱਲ, ਸੁਖਵਿੰਦਰ ਬਿੱਟੂ, ਕੁਲਵੰਤ ਮਹਤੋ, ਹਰਦੇਵ ਸਿੰਘ ਤਖਾਣਵੱਧ, ਕੇਵਲ ਸਿੰਘ ਸੈਦੋਕੇ, ਮੈਡਮ ਸੁਨੀਤਾ ਰਾਣੀ ਮੋਗਾ , ਮਾਸਟਰ ਜਗਤਾਰ ਸਿੰਘ,ਕੁਲਦੀਪ ਘਨੌਲੀ, ਜੈ ਪਾਲ ਸੁੰਡਾ, ਜੀਤ ਰਾਮ ਬਸਰਾ, ਰਾਕੇਸ਼ ਕੁਮਾਰ ਕਪੂਰਥਲਾ, ਕੁਲਵੰਤ ਸਿੰਘ ਤਰਨਤਾਰਨ, ਕਰਮਜੀਤ ਸੰਧੂ, ਮਨੀ ਮਾਲਵਾ ਆਦਿ ਹਾਜ਼ਿਰ ਸਨ।