ਜਿਲ੍ਹਾ ਪੁਲਿਸ ਦੀ ਨਵੀਂ ਪਿਰਤ- 500 ਤੋਂ ਵੱਧ ਜਰੂਰਤਮੰਦਾਂ ਨੂੰ ਦਸਤਾਨੇ , ਜੁਰਾਬਾਂ, ਟੋਪੀਆਂ ਤੋਂ ਇਲਾਵਾ ਸਾਬਣ ਤੇ ਮਾਸਕ ਵੀ ਵੰਡੇ
ਗਰੀਬ ਲੋਕਾਂ ਨੂੰ ਨਵੇਂ ਸਾਲ ਦੇ ਜਸ਼ਨ ਤੇ ਦਾਅਵਤ ਦੇ ਕੇ ਬੁਲਾਇਆ ਅਤੇ ਉਨਾਂ ਨਾਲ ਬਹਿ ਕੇ ਹੀ ਖੁਦ ਖਾਧਾ ਖਾਣਾ
ਦਿਵਿਆਂਗ ਨਿਰਮਲ ਸਿੰਘ ਭੈਣੀ ਨੇ ਐਸ.ਐਸ.ਪੀ. ਨੂੰ ਕਿਹਾ ਸਰ! ਥੈਂਕਸ,ਤੁਹਾਡੇ ਯਤਨਾਂ ਨਾਲ ਹੋਇਆ ਚੱਲਣ ਦੇ ਯੋਗ
ਹਰਿੰਦਰ ਨਿੱਕਾ/ ਰਘਵੀਰ ਹੈਪੀ , ਬਰਨਾਲਾ, 01 ਜਨਵਰੀ 2021
ਨਵੇਂ ਸਾਲ ਦੇ ਜਸ਼ਨਾਂ ਦਾ ਮੌਕਾ, ਗਰੀਬ ਲੋਕਾਂ ਦੇ ਚਿਹਰਿਆਂ ਤੇ ਵੱਖਰੀ ਹੀ ਕਿਸਮ ਦੀਆਂ ਰੌਣਕਾਂ ,ਹੋਣ ਵੀ ਕਿਉਂ ਨਾ, ਜਦੋਂ ਉਹ ਆਪਣੀ ਉਮਰ ‘ਚ ਪਹਿਲੀ ਵਾਰ ਕਿਸੇ ਆਲੀਸ਼ਾਨ ਪੈਲਸ ਵਿੱਚ ਜਿਲ੍ਹਾ ਪੁਲਿਸ ਦੇ ਸਭ ਤੋਂ ਵੱਡੇ ਅਫਸਰ ਵੱਲੋਂ ਦਿੱਤੀ ਦਾਅਵਤ ਵਿੱਚ ਸ਼ਾਮਿਲ ਹੋਏ ਸਨ। ਉਹ ਗਰੀਬ ਲੋਕ! ਜਿੰਨ੍ਹਾਂ ਨੂੰ ਅਕਸਰ ਆਲੀਸ਼ਾਨ ਹੋਟਲਾਂ ਦੇ ਬਾਹਰੋਂ ਹੀ ਧੱਕੇ ਦੇ ਕੇ ਅਤੇ ਗਾਲ੍ਹਾਂ ਕੱਢ ਕੇ ਅੰਦਰ ਵੜ੍ਹਨ ਤੋਂ ਰੋਕਿਆ ਜਾਂਦਾ ਰਿਹਾ ਹੋਵੇ, ਉਹ ਲੋਕ ਕੁਰਸੀਆਂ ਤੇ ਬਹਿ ਕੇ ਖਾਣਾ ਖਾ ਰਹੇ ਹੋਣ ਤੇ ਪੁਲਿਸ ਅਧਿਕਾਰੀ ਉਨਾਂ ਦੀ ਖਾਤਿਰਦਾਰੀ ਵਿੱਚ ਲੱਗੇ ਹੋਣ। ਅਜਿਹਾ ਸੁਣਨ ਜਾਂ ਦੇਖਣ ਦਾ ਮੌਕਾਂ ਸ਼ਾਇਦ ਹੀ ”ਅੱਜ” ਤੋਂ ਪਹਿਲਾਂ ਕਿਸੇ ਨੂੰ ਮਿਲਿਆ ਹੋਵੇ। ਜੀ ਹਾਂ, ਇਹ ਨਵੀਂ ਪਿਰਤ ਜਿਲ੍ਹੇ ਦੇ ਐਸਐਸੀ ਸੰਦੀਪ ਗੋਇਲ ਨੇ ਗਰੀਬ ਵਰਗ ਦੇ ਲੋਕਾਂ ਨੂੰ ਮੈਰੀਲੈਂਡ ਪੈਲਸ ਬਰਨਾਲਾ ‘ਚ ਦਾਅਵਤ ਦੇ ਕੇ ਪਾਈ। ਜਿੱਥੇ ਗਰੀਬਾਂ ਨੂੰ ਧੱਕੇ ਦੇ ਕੇ ਕੋਈ ਬਾਹਰ ਨਹੀਂ ਕੱਢ ਰਿਹਾ ਸੀ, ਬਲਿਕ ਪੁਲਿਸ ਅਧਿਕਾਰੀ ਉਨਾਂ ਨੂੰ ਬੜੇ ਅਦਬ ਸਤਿਕਾਰ ਨਾਲ ਪੈਲਸ ਦੇ ਅੰਦਰ ਕੁਰਸੀਆਂ ਤੇ ਬੈਠਣ ਲਈ ਕਹਿ ਰਹੇ ਸਨ। ਇਹ ਦ੍ਰਿਸ਼ ਵੱਖਰਾ ਹੀ ਨਜ਼ਾਰਾ ਪੇਸ਼ ਕਰ ਰਿਹਾ ਸੀ। ਦਰਅਸਲ ਗਰੀਬ ਲੋਕਾਂ ਨੂੰ ਇਹ ਮੌਕਾ, ਨਵੇਂ ਸਾਲ ਦਾ ਜਸ਼ਨ ਗਰੀਬ ਲੋਕਾਂ ਨਾਲ ਮਿਲ ਬੈਠ ਕੇ ਮਨਾਉਣ ਦਾ ਪ੍ਰੋਗਰਾਮ ਜਿਲ੍ਹਾ ਪੁਲਿਸ ਮੁਖੀ ਗੋਇਲ ਦੇ ਹਿੱਸੇ ਆਇਆ। ਇਸ ਮੌਕੇ ਜਿੱਥੇ ਗਰੀਬ ਲੋਕ ਮਾਣ ਮਹਿਸੂਸ ਕਰ ਰਹੇ ਸਨ,ਉੱਥੇ ਐਸਐਸਪੀ ਗੋਇਲ ਦਾ ਮੋਕੇ ਤੇ ਮੌਜੂਦ ਪਰਿਵਾਰ ਵੀ ਪੂਰੀ ਤਰਾਂ ਖੁਸ਼ ਨਜਰ ਆ ਰਿਹਾ ਸੀ। ਇਸ ਮੌਕੇ ਐਸ.ਐਸ.ਪੀ. ਗੋਇਲ ਨੂੰ ਬੜੀ ਹੀ ਗਰਮਜੋਸ਼ੀ ਜਿਹੇ ਢੰਗ ਨਾਲ ਮਿਲੇ ਦਿਵਿਆਂਗ ਨਿਰਮਲ ਸਿੰਘ ਭੈਣੀ ਨੇ, ਕਿਹਾ ਸਰ! ਥੈਂਕਸ,ਤੁਹਾਡੇ ਯਤਨਾਂ ਨਾਲ ਹੀ ਚੱਲਣ ਫਿਰਣ ਦੇ ਯੋਗ ਹੋਇਆ ਹਾਂ। ਉਨਾਂ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ ਕਿ ਉਸ ਦੇ ਇਲਾਜ ਤੇ ਐਸ.ਐਸ.ਪੀ. ਗੋਇਲ ਨੇ ਕਰੀਬ 1 ਲੱਖ ਰੁਪਏ ਖਰਚ ਕੀਤਾ। ਇਲਾਜ ਤੋਂ ਇਲਾਵਾ ਨਕਲੀ ਅੰਗ ਵੀ ਦਿਵਾਏ। ਕੁਝ ਹੋਰ ਬਜੁਰਗਾਂ ਨੇ ਕਿਹਾ ਕਿ ਸਾਨੂੰ ਤਾਂ ਯਕੀਨ ਹੀ ਨਹੀਂ ਹੋ ਰਿਹਾ ਕਿ ਹਿਹ ਸੁਪਨਾ ਹੈ ਜਾਂ ਫਿਰ ਸੱਚ। ਇਸ ਤੋਂ ਪਹਿਲਾਂ ਕਦੇ ਵੀ ਕਿਸੇ ਵੱਡੇ ਬੰਦੇ ਨੇ ਆਲੀਸ਼ਾਨ ਹੋਟਲ ਵਿੱਚ ਇੱਜਤ ਨਾਲ ਬੁਲਾ ਕੇ ਖਾਣਾ ਖਵਾਇਆ ਹੋਵੇ। ਲੋਕ ਖਾਣਾ ਖਾਂਦੇ ਗਏ ਅਤੇ ਸਰਦੀ ਦਾ ਸਮਾਨ ਹੱਥਾਂ ਵਿੱਚ ਫੜੀ ਐਸ.ਐਸ.ਪੀ. ਗੋਇਲ ਨੂੰ ਅਸੀਸਾਂ ਦਿੰਦੇ ਚਲੇ ਗਏ।
-ਪੌਜੇਟਿਵ ਸੋਚ ਨਾਲ ਮਿਲਦੀ ਹੈ ਨਵੀਂ ਐਨਰਜੀ-
ਐਸਐਸਪੀ ਸੰਦੀਪ ਗੋਇਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨਾਂ ਦੀ ਹਮੇਸ਼ਾ ਇਹ ਮੰਸ਼ਾ ਰਹੀ ਹੈ ਕਿ ਸਮਾਜ ਦੇ ਅਣਗੌਲੇ ਵਰਗਾਂ ਨਾਲ ਮਿਲ ਕੇ ਹੀ ਆਪਣੀ ਹਰ ਖੁਸ਼ੀ ਸਾਂਝੀ ਕੀਤੀ ਜਾਵੇ। ਉਨਾਂ ਕਿਹਾ ਕਿ ਅਜਿਹਾ ਕਰਨ ਨਾਲ ਮਨੁੱਖ ਦੀ ਸੋਚ ਪੌਜੇਟਿਵ ਰਹਿੰਦੀ ਹੈ ਅਤੇ ਪੌਜੇਟਿਵ ਸੋਚ ਨਾਲ ਨਵੀਂ ਐਨਰਜੀ ਮਿਲਦੀ ਹੈ।
ਇਸ ਮੌਕੇ ਐਸਐਸਪੀ ਸੰਦੀਪ ਗੋਇਲ ਵੱਲੋਂ 500 ਤੋਂ ਵੱਧ ਜਰੂਰਤਮੰਦ ਵਿਅਕਤੀਆਂ, ਬਜੁਰਗਾਂ ਅਤੇ ਬੱਚਿਆਂ ਨੂੰ ਗਰਮ ਦਸਤਾਨੇ , ਜੁਰਾਬਾਂ, ਟੋਪੀਆਂ ਤੋਂ ਇਲਾਵਾ ਸਾਬਣ ਅਤੇ ਮਾਸਕ ਵੰਡੇ ਗਏ | ਇਸ ਮੌਕੇ ਆਈਪੀਐਸ ਪ੍ਰਗਿਆ ਜੈਨ, ਐਸਪੀ ਸੁਖਦੇਵ ਸਿੰਘ ਵਿਰਕ, ਐਸਪੀਐਚ ਹਰਬੰਤ ਕੌਰ, ਐਸਪੀ ਪੀਬੀਆਈ ਜਗਵੀਰ ਸਿੰਘ ਚੀਮਾ , ਡੀਐਸਪੀ ਵਿਲੀਅਮ ਜੇਜੀ ਹੈਡ ਕੁਆਟਰ, ਡੀਐਸਪੀ ਰਛਪਾਲ ਢੀਂਡਸਾ ਕੰਟਰੋਲ ਰੂਮ ਇੰਚਾਰਜ, ਡੀਐਸਪੀ ਸਿਟੀ ਲਖਵੀਰ ਸਿੰਘ ਟਿਵਾਣਾ, ਡੀਐਸਪੀ ਰਮਨਿੰਦਰ ਦਿਓਲ, ਡੀਐਸਪੀ ਤਪਾ ਬਲਜੀਤ ਸਿੰਘ ਬਰਾੜ, ਥਾਣਾ ਸਿਟੀ-1 ਦੇ ਇੰਚਾਰਜ ਲਖਵਿੰਦਰ ਸਿੰਘ, ਥਾਣਾ ਸਿਟੀ-2 ਦੇ ਇੰਚਾਰਜ ਗੁਰਮੇਲ ਸਿੰਘ, ਥਾਣਾ ਸਦਰ ਦੇ ਇੰਚਾਰਜ ਬਲਜੀਤ ਸਿੰਘ ਢਿੱਲੋਂ, ਸੀਆਈਏ ਸਟਾਫ਼ ਦੇ ਇੰਚਾਰਜ ਬਲਜੀਤ ਸਿੰਘ, ਥਾਣਾ ਭਦੌੜ ਦੇ ਇੰਚਾਰਜ ਹਰਸਿਮਰਨਜੀਤ ਸਿੰਘ, ਥਾਣਾ ਸ਼ਹਿਣਾ ਦੇ ਇੰਚਾਰਜ ਗੁਰਪ੍ਰੀਤ ਸਿੰਘ, ਥਾਣਾ ਮਹਿਲਕਲਾਂ ਦੀ ਇੰਚਾਰਜ ਜਸਵਿੰਦਰ ਕੌਰ, ਥਾਣਾ ਤਪਾ ਦੇ ਇੰਚਾਰਜ ਨਰਦੇਵ ਸਿੰਘ, ਥਾਣਾ ਧਨੌਲਾ ਦੇ ਇੰਚਾਰਜ ਕੁਲਦੀਪ ਸਿੰਘ, ਥਾਣਾ ਟੱਲੇਵਾਲ ਦੇ ਜਸਵਿੰਦਰ ਸਿੰਘ, ਥਾਣਾ ਠੁੱਲੀਵਾਲ ਦੇ ਇੰਚਾਰਜ ਗੁਰਤਾਰ ਸਿੰਘ, ਵੂਮੈਨ ਸੈਲ ਦੀ ਇੰਚਾਰਜ ਗਗਨਦੀਪ ਕੌਰ, ਏਐਸਆਈ ਰਾਣੀ ਕੌਰ, ਸਬ ਇੰਸਪੈਕਟਰ ਅਮਨਦੀਪ ਕੌਰ, ਸਬ ਇੰਸਪੈਕਟਰ ਸੰਦੀਪ ਕੌਰ, ਏਐਆਈ ਪਰਮਿੰਦਰ ਸਿੰਘ, ਇੰਸਪੈਕਟਰ ਇਕਬਾਲ ਸਿੰਘ, ਜੀਆਰਪੀ ਦੇ ਇੰਚਾਰਜ ਰਣਵੀਰ ਸਿੰਘ, ਆਰਪੀਐਫ ਇੰਚਾਰਜ ਬਬੀਤਾ ਕੁਮਾਰੀ, ਸੀਨੀਅਰ ਸੁਪਰਡੈਂਟ ਰੇਲਵੇ ਸਵਰੂਪ ਮੀਨਾ ਜੀ, ਐਸਐਸਪੀ ਪੀਐਸਓ ਗੁਰਦੀਪ ਸਿੰਘ ਧਨੇਸਰ ਆਦਿ ਤੋਂ ਇਲਾਵਾ ਹੋਰ ਪੁਲਿਸ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ। ਇਸ ਮੌਕੇ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਮਿੱਤਲ, ਬਰਨਾਲਾ ਕਲੱਬ ਦੇ ਜਰਨਲ ਸਕੱਤਰ ਐਡਵੋਕੇਟ ਰਾਜੀਵ ਲੂਬੀ, ਐਮਸੀ ਮਹੇਸ਼ ਲੋਟਾ, ਆਸਥਾ ਇਨਕਲੇਵ ਦੇ ਐਮਡੀ ਦੀਪਕ ਸੋਨੀ, ਸਤੀਸ਼ ਚੀਮਾ, ਕੇਵਲ ਸਿੰਘ ਢਿੱਲੋਂ ਦੇ ਪੀਏ ਦੀਪ ਸੰਘੇੜਾ, ਸਟੇਟ ਅਵਾਰਡੀ ਭੋਲਾ ਸਿੰਘ ਵਿਰਕ, ਮਾਰਕੀਟ ਕਮੇਟੀ ਧਨੌਲਾ ਦੇ ਚੇਅਰਮੈਨ ਜੀਵਨ ਬਾਂਸਲ, ਡਾਕਟਰ ਹਰੀਸ਼ ਮਿੱਤਲ (ਆਰਥੋ), ਡਾਕਟਰ ਅੰਸ਼ੁਲ ਗਰਗ (ਆਰਥੋ) ਤੋਂ ਇਲਾਵਾ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ |