ਲਾਇਸੰਸਧਾਰਕ ਹਰ ਗ੍ਰਾਹਕ ਦਾ ਰਿਕਾਰਡ ਪੰਜ ਸਾਲਾਂ ਤੱਕ ਸੰਭਾਲ ਕੇ ਰੱਖੇਗਾ: ਜ਼ਿਲਾ ਮੈਜਿਸਟਰੇਟ
ਹਰਪ੍ਰੀਤ ਕੌਰ ,ਸੰਗਰੂਰ, 30 ਦਸੰਬਰ 2020
ਜ਼ਿਲਾ ਮੈਜਿਸਟਰੇਟ ਸੰਗਰੂਰ ਸ੍ਰੀ ਰਾਮਵੀਰ ਵੱਲੋਂ ਸ੍ਰੀ ਸ਼ਿਵਮ ਗਰਗ ਪੁੱਤਰ ਸ੍ਰੀ ਸ਼ਾਮ ਲਾਲ ਵਾਸੀ ਹਾਊਸ ਨੰ:12, ਮਨੀਮਾਜਰਾ, ਚੰਡੀਗੜ ਅਤੇ ਸ੍ਰੀ ਅਲਮਸਤੋ ਕਪੂਰ ਪੁੱਤਰ ਸ੍ਰੀ ਮਧੂਕਰ ਕਪੂਰ ਵਾਸੀ ਮਕਾਨ ਨੰ:219 ਬਲਾਕ ਏ, ਡਬਲਯੂ ਡਬਲਯੂ ਆਰ ਡਬਲਯੂ ਐਸ ਕਾਂਸਲ ਨਯਾਂਗਾਓਂ ਮੋਹਾਲੀ ਨੂੰ ਮੈਸਰਜ਼ ਸਿਲਵਰ ਫਰਨ ਐਜੂਕੇਸ਼ਨ ਕੰਸਲਟੈਂਸਟਸ,ਐਸਐਫਸੀ 9-10,ਫਸਟ ਫਲੋਰ, ਨੇੜੇ ਕੌਲਾ ਪਾਰਕ ਸੰਗਰੂਰ ਲਈ ਕੰਸਲਟੈਂਸੀ ਦਾ ਲਾਇਸੰਸ ਜਾਰੀ ਕੀਤਾ ਹੈ।
ਇਹ ਲਾਇਸੰਸ ਪੰਜਾਬ ਪ੍ਰੀਵੈਨਸ਼ਨ ਆਫ ਹਿਊਮਨ ਸਮਗਲਿੰਗ ਰੂਲਜ 2013 ਜੋ ਕਿ ਦਾ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਰੂਲਜ਼ 2013 ਤੇ ਸੋਧ ਕੀਤੇ ਗਏ 2014 ਦੇ ਰੂਲਜ਼ ਅਤੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੁਲੇਸ਼ਨ ਐਕਟ 2012 ਤੇ ਤਹਿਤ ਜਾਰੀ ਕੀਤਾ ਗਿਆ ਹੈ । ਇਹ ਲਾਇਸੰਸ 20-12-2025 ਤੱਕ ਵੈਧ ਹੋਵੇਗਾ। ਲਾਇਸੰਸਧਾਰਕਾਂ ਨੂੰ ਲਿਖਿਆ ਗਿਆ ਹੈ ਕਿ ਉਹ ਹਰ ਗ੍ਰਾਹਕ ਦਾ ਰਿਕਾਰਡ ਪੰਜ ਸਾਲਾਂ ਤੱਕ ਸੰਭਾਲ ਕੇ ਰੱਖੇਗਾ ਅਤੇ ਉਨਾਂ ਤੋਂ ਲਈ ਜਾਣ ਵਾਲੀ ਜਾਣਕਾਰੀ ਤੇ ਫੀਸ ਹਰ ਮਹੀਨੇ ਅਤੇ ਛੇ ਮਹੀਨੇ ਬਾਅਦ ਸੈਕਟਰੀ ਹੋਮ ਅਫੈਅਰਜ਼ ਐਂਡ ਜਸਟਿਸ ਨੂੰ ਭੇਜਣੀ ਯਕੀਨੀ ਬਣਾਏਗਾ।