ਜ਼ਿਲਾ ਪੱਧਰੀ ਆਤਮਾ ਮੈਨੇਜਮੈਂਟ ਕਮੇਟੀ ਦੀ ਮੀਟਿੰਗ ਹੋਈ
ਹਰਪ੍ਰੀਤ ਕੌਰ , ਸੰਗਰੂਰ, 30 ਦਸੰਬਰ:2020
ਸਥਾਨਕ ਖੇਤੀਬਾੜੀ ਦਫ਼ਤਰ ਵਿਖੇ ਆਤਮਾ ਮੈਨੇਜਮੈਂਟ ਕਮੇਟੀ ਦੀ ਮੀਟਿੰਗ ਹੋਈ। ਮੀਟਿੰਗ ਦੌਰਾਨ ਖੇਤੀਬਾੜੀ ਨਾਲ ਸੰਬੰਧਤ ਬਾਗਬਾਨੀ, ਪਸ਼ੂ ਪਾਲਣ, ਡੇਅਰੀ, ਮੱਛੀ ਪਾਲਣ, ਕੇ ਵੀ ਕੇ ਖੇੜੀ, ਲੀਡ ਬੈਂਕ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਭਾਗ ਲਿਆ। ਮੀਟਿੰਗ ਦੀ ਸ਼ੁਰਆਤ ਕਰਦਿਆਂ ਪ੍ਰੋਜੈਕਟ ਡਾਇਰੈਕਟਰ ਆਤਮਾ-ਕਮ ਮੁੱਖ ਖੇਤੀਬਾੜੀ ਅਫਸਰ ਸੰਗਰੂਰ ਡਾ: ਜਸਵਿੰਦਰਪਾਲ ਸਿੰਘ ਗਰੇਵਾਲ ਨੇ ਵੱਖ ਵੱਖ ਅਲਾਈਡ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਤਮਾ ਸਕੀਮ ਅਧੀਨ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਅਤੇ ਕਿਸਾਨ ਸਿਖਲਾਈ ਕੈਂਪ ਆਦਿ ਬਾਰੇ ਜਾਣੂ ਕਰਵਾਇਆ।
ਸ. ਗਰੇਵਾਲ ਨੇ ਕਿਹਾ ਕਿ ਅਲਾਟ ਕੀਤੇ ਟੀਚਿਆਂ ਦੀ ਪ੍ਰਾਪਤੀ 31 ਮਾਰਚ 2021 ਤੱਕ ਯਕੀਨੀ ਬਣਾਈ ਜਾਵੇ ਅਤੇ ਗਤੀਵਿਧੀਆਂ ਕਰਦੇ ਸਮੇਂ ਕੋਵਿਡ-19 ਦੀਆਂ ਗਾਈਡਲਾਈਨਜ਼ ਦੀ ਪਾਲਣਾ ਯਕੀਨੀ ਬਣਾਈ ਜਾਵੇ। ਇਸ ਮੌਕੇ ਡਾ: ਮਨਦੀਪ ਸਿੰਘ ਡੀ ਪੀ ਡੀ ਆਤਮਾ ਨੇ ਅਲਾਈਡ ਵਿਭਾਗਾਂ ਦੇ ਅਗਾਂਹਵਧੂ ਕਿਸਾਨਾਂ ਨੂੰ ਟ੍ਰੇਨਿੰਗ ਦਿਵਾਉਣ ਤੋਂ ਇਲਾਵਾ ਪ੍ਰਭਾਵੀ ਦੌਰੇ ਕਰਵਾਉਣ ਸੰਬੰਧੀ ਸਲਾਹ ਮਸ਼ਵਰਾ ਕੀਤਾ। ਸ਼੍ਰੀ ਰਾਕੇਸ਼ ਕੁਮਾਰ ਮੁੱਖ ਕਾਰਜਕਾਰੀ ਅਫਸਰ ਐਫ ਐਫ ਡੀ ਏ, ਚਰਨਜੀਤ ਸਿੰਘ ਸਹਾਇਕ ਡਾਇਰੈਕਟਰ ਮੱਛੀ ਪਾਲਣ, ਡਾ: ਹਰਦੀਪ ਸਿੰਘ ਸਹਾਇਕ ਡਾਇਰੈਕਟਰ ਬਾਗਬਾਨੀ, ਸ਼੍ਰੀ ਚਰਨਜੀਤ ਸਿੰਘ ਡੀ ਆਰ ਓ ਅਤੇ ਮਨਦੀਪ ਸਿੰਘ ਐਸੋਸੀਏਟ ਡਾਇਰੈਕਟਰ ਕੇ ਵੀ ਕੇ ਖੇੜੀ ਵਲੋਂ ਵਿਭਾਗੀ ਪੱਧਰ ਤੇ ਆਤਮਾ ਸਕੀਮ ਅਧੀਨ ਗਤੀਵਿਧੀਆਂ ਕਰਨ ਸੰਬੰਧੀ ਕੀਤੀ ਗਈ ਵਿਉਤਬੰਦੀ ਬਾਰੇ ਜਾਣਕਾਰੀ ਦਿੱਤੀ ਅਤੇ ਭਰੋਸਾ ਦਵਾਇਆ ਕਿ ਅਲਾਟ ਕੀਤੇ ਗਏ ਟੀਚਿਆ ਦੀ ਸਮੇਂ ਸਿਰ ਪ੍ਰਾਪਤੀ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਮੀਟਿੰਗ ਵਿੱਚ ਆਤਮਾ ਸਕੀਮ ਅਧੀਨ ਆਤਮਾ ਗਾਈਡਲਾਈਨਜ਼-2018 ਅਨੁਸਾਰ ਵੱਖ ਵੱਖ ਗਤੀਵਿਧੀਆਂ ਕਰਨ ਸੰਬੰਧੀ ਸਾਲ 2020-21 ਦਾ ਬਲਾਕਵਾਰ ਤਿਆਰ ਕੀਤੇ ਗਏ ਐਕਸ਼ਨ ਪਲਾਨ ਅਧੀਨ ਅਲਾਟ ਕੀਤੇ ਟੀਚਿਆਂ ਦੀ ਪ੍ਰਾਪਤੀ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਸ਼੍ਰੀ ਕਰਨ ਕਾਲੜਾ ਲੇਖਾਕਾਰ ਆਤਮਾ ਅਤੇ ਕਰਮਜੀਤ ਸਿੰਘ ਆਤਮਾ ਵੀ ਮੌਜੂਦ ਸਨ।