ਸਿਵਲ ਡਿਫੈਂਸ + ਪੰਜਾਬ ਹੋਮ ਗਾਰਡਜ਼ ਵੱਲੋਂ ਜ਼ਰੂਰਤਮੰਦਾਂ ਲਈ ਦਵਾਈਆਂ ਦਾ ਮੁਫਤ ਕੈਂਪ

Advertisement
Spread information

ਨਿਸ਼ਕਾਮ ਸੇਵਾ ਸਮਿਤੀ ਦੇ ਸਹਿਯੋਗ ਨਾਲ ਲਾਇਆ ਕੈਂਪ


ਅਜੀਤ ਸਿੰਘ ਕਲਸੀ , ਬਰਨਾਲਾ, 30 ਦਸੰਬਰ2020
                      ਗ੍ਰਹਿ ਮੰਤਰਾਲਾ ਭਾਰਤ ਸਰਕਾਰ ਨਾਲ ਸੰਬੰਧਤ ਸਿਵਲ ਡਿਫੈਂਸ ਅਤੇ ਪੰਜਾਬ ਪੁਲਿਸ ਨਾਲ ਸੰਬੰਧਤ ਪੰਜਾਬ ਹੋਮ ਗਾਰਡਜ਼ ਵੱਲੋਂ ਅੱਜ  ਨਿਸ਼ਕਾਮ ਸੇਵਾ ਸਮਿਤੀ ਦੇ ਸਹਿਯੋਗ ਨਾਲ ਜਰੂਰਤਮੰਦਾਂ ਲਈ ਬਰਨਾਲਾ ਅਨਾਜ ਮੰਡੀ ਵਿਖੇ ਸਿਹਤ ਜਾਂਚ ਅਤੇ ਮੁਫਤ ਦਵਾਈਆਂ ਦਾ ਕੈਂਪ ਲਾਇਆ ਗਿਆ। ਇਸ ਦੌਰਾਨ ਸਿਹਤ ਵਿਭਾਗ ਵੱਲੋਂ ਭੇਜੇ ਗਏ ਤਿੰਨ ਡਾਕਟਰਾਂ ਅਤੇ ਤਿੰਨ ਫਰਮਾਸਿਸਟਾਂ ਦੀ ਟੀਮ ਵੱਲੋਂ ਲੋੜਵੰਦ ਗਰੀਬ ਲੋਕਾਂ (ਬਜੁਰਗਾਂ, ਮਹਿਲਾਵਾਂ ਅਤੇ ਬੱਚਿਆਂ) ਦੀ ਸਿਹਤ  ਜਾਂਚ ਕੀਤੀ ਗਈ। ਕੈਂਪ ਦਾ ਉਦਘਾਟਨ ਸਿਵਲ ਡਿਫੈਂਸ ਅਤੇ ਪੰਜਾਬ ਹੋਮ ਗਾਰਡਜ ਕਮਾਂਡੈਂਟ ਰਛਪਾਲ ਸਿੰਘ ਧੂਰੀ ਨੇ ਕੀਤਾ। ਉਨ੍ਹਾਂ ਦੱਸਿਆ ਕਿ ਇਹ ਕੈਂਪ ਕੀਤਾ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੀ। ਉਨ੍ਹਾਂ ਦੱਸਿਆ ਕਿ  ਝੁੱਗੀਆਂ ਝੌਂਪੜੀਆਂ ਵਾਲੇ  ਗ਼ਰੀਬ ਲੋਕ ਜੋ ਕਿ ਹਸਪਤਾਲ ‘ਚ ਮਹਿੰਗਾ ਇਲਾਜ ਕਰਵਾਉਣ ਤੋਂ ਅਸਮਰੱਥ ਹਨ , ਦੀ ਸੁਵਿਧਾ ਲਈ ਸਿਵਲ ਡਿਫੈਂਸ ਅਤੇ ਪੰਜਾਬ ਹੋਮ ਗਾਰਡਜ਼ ਵਿਭਾਗ ਵੱਲੋਂ ਇਹ ਉਪਰਾਲਾ ਕੀਤਾ ਗਿਆ।
ਮਰੀਜਾਂ ਦਾ ਚੈਕਅਪ ਕਰ ਰਹੇ ਡਾਕਟਰ ਰਾਹੁਲ, ਡਾਕਟਰ ਹੈਰੀ ਅਤੇ ਡਾਕਟਰ ਲਕਸ਼ੈ ਨੇ ਦੱਸਿਆ ਕਿ ਕੈਂਪ ਵਿੱਚ ਪੁੱਜੇ ਜਿਆਦਾਤਰ ਮਰੀਜਾਂ ’ਚ ਡਾਇਰੀਆ, ਨਿਮੋਨੀਆ, ਛਾਤੀ ਦੇ ਰੋਗ, ਪੇਟ ਅਤੇ ਚਮੜੀ ਰੋਗ, ਬਲੱਡ ਪ੍ਰੈਸ਼ਰ, ਦਿਮਾਗੀ ਰੋਗ ਜਿਆਦਾ ਪਾਏ ਗਏ, ਜਿੰਨਾਂ ਨੂੰ ਪ੍ਰਬੰਧਕਾਂ ਵੱਲੋਂ ਮੌਕੇ ‘ਤੇ ਹੀ ਦਵਾਈਆਂ ਦਿੱਤੀਆਂ ਗਈਆਂ।ਇਸ ਮੌਕੇ ਸਿਹਤ ਵਿਭਾਗ ਵੱਲੋਂ ਫਰਮਾਸਿਸ਼ਟ ਬਰਿਜੇਸ਼ ਕੁਮਾਰ, ਪਰਸ਼ੋਤਮ ਕੁਮਾਰ ਅਤੇ ਗੀਤਾ ਰਾਣੀ, ਸਿਵਲ ਡਿਫੈਂਸ ਅਤੇ ਪੰਜਾਬ ਹੋਮ ਗਾਰਡਜ ਵੱਲੋਂ ਸੀਡੀਆਈ ਕੁਲਦੀਪ ਸਿੰਘ ਬਰਨਾਲਾ, ਸੀਡੀਆਈ ਮਨਮੀਤ ਸਿੰਘ ਸੰਗਰੂਰ, ਹੌਲਦਾਰ ਪਰਮਜੀਤ ਸਿੰਘ, ਨਿਸ਼ਕਾਮ ਸੇਵਾ ਸਮਿਤੀ ਵੱਲੋਂ ਕੇਵਲ ਕ੍ਰਿਸ਼ਨ ਅੱਗਰਵਾਲ, ਇੰਜੀ. ਸੁਖਰਾਮ ਸਿੰਗਲਾ, ਰੌਸ਼ਨ ਲਾਲ ਕਾਂਸਲ, ਤਰਸੇਮ ਸਿੰਗਲਾ, ਗਿਆਨ ਚੰਦ ਗੋਇਲ ਅਤੇ ਰਜਿੰਦਰ ਪ੍ਰਸਾਦ ਸਿੰਗਲਾ ਤੋਂ ਇਲਾਵਾ ਸਿਵਲ ਡਿਫੈਂਸ ਦੇ ਡਿਪਟੀ ਚੀਫ ਵਾਰਡਨ ਮਹਿੰਦਰ ਕੁਮਾਰ ਕਪਿਲ, ਵਾਰਡਨ ਚਰਨਜੀਤ ਕੁਮਾਰ ਮਿੱਤਲ ਅਤੇ ਅਖਿਲੇਸ਼ ਬਾਂਸਲ ਹਾਜ਼ਰ ਸਨ।

Advertisement
Advertisement
Advertisement
Advertisement
Advertisement
error: Content is protected !!