ਰਘਵੀਰ ਹੈਪੀ , ਬਰਨਾਲਾ 30 ਦਸੰਬਰ 2020
ਸ਼ਹਿਰ ਦੇ ਦੁਸ਼ਹਿਰਾ ਗਰਾਉਂਡ ਕੋਲ ਖੜ੍ਹਾਇਆ ਮੋਟਰਸਾਈਕਲ ਚੋਰੀ ਕਰਕੇ ਚੋਰ ਫਰਾਰ ਹੋ ਗਏ। ਪੁਲਿਸ ਨੇ ਸ਼ਕਾਇਤ ਦੇ ਅਧਾਰ ਤੇ ਅਣਪਛਾਤੇ ਚੋਰਾਂ ਖਿਲਾਫ ਕੇਸ ਦਰਜ ਕਰਕੇ ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਇਸ ਸਬੰਧੀ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਅਵਤਾਰ ਸਿੰਘ ਪੁੱਤਰ ਲਾਲ ਸਿੰਘ ਵਾਸੀ ਧਨੌਲਾ ਰੋਡ ਬਰਨਾਲਾ ਨੇ ਦੱਸਿਆ ਕਿ ਜਦੋਂ ਉਹ ਸਬਜੀ ਲੈਣ ਲਈ ਗਿਆ ਤਾਂ ਆਪਣਾ ਮੋਟਰਸਾਈਕਲ ਨੰਬਰੀ-ਪੀਬੀ 19 ਟੀ 2594 ਮਾਰਕਾ ਡੀਲਕਸ ਰੰਗ ਕਾਲਾ ,ਦੁਸ਼ਹਿਰਾ ਗਰਾਉਂਡ ਕੋਲ ਖੜ੍ਹਾ ਕੀਤਾ। ਮੋਟਰਸਾਈਕਲ ਦੇ ਟੂਲ ਬੌਕਸ ਵਿੱਚ ਉਸਦੇ ਲੜਕੇ ਦਾ ਮੋਬਾਇਲ ਮਾਡਲ ਏ 21 ਐਸ ਚੱਲਦਾ ਹੋਇਆ ਰੱਖਿਆ ਸੀ। ਜਦੋਂ ਸਬਜੀ ਲੈ ਕੇ ਦੁਸ਼ਹਿਰਾ ਗਰਾਉਂਡ ਕੋਲ ਪਹੁੰਚਿਆਂ ਤਾਂ ਉੱਥੇ ਮੋਟਰਸਾਈਕਲ ਨਹੀਂ ਸੀ। ਉਸ ਦੇ ਮੋਟਰਸਾਈਕਲ ਨੂੰ ਅਣਪਛਾਤੇ ਵਿਅਕਤੀ ਚੋਰੀ ਕਰਕੇ ਫਰਾਰ ਹੋ ਗਏ। ਅਵਤਾਰ ਸਿੰਘ ਅਨੁਸਾਰ ਉਸਦੇ ਮੋਟਰਸਾਈਕਲ ਅਤੇ ਮੋਬਾਇਲ ਦੀ ਕੁੱਲ ਕੀਮਤ ਕਰੀਬ 45 ਹਜਾਰ ਰੁਪਏ ਹੈ। ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ. ਦਰਸ਼ਨ ਸਿੰਘ ਨੇ ਦੱਸਿਆ ਕਿ ਅਵਤਾਰ ਸਿੰਘ ਦੇ ਬਿਆਨਾਂ ਤੇ ਅਣਪਛਾਤਿਆਂ ਖਿਲਾਫ ਕੇਸ ਦਰਜ ਕਰਕੇ ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਦੋਸ਼ੀਆਂ ਦੀ ਸ਼ਨਾਖਤ ਕਰਕੇ ਉਨਾਂ ਨੂੰ ਕਾਬੂ ਕਰ ਲਿਆ ਜਾਵੇਗਾ।