ਕੇਂਦਰ ਸਰਕਾਰ ਜਿੱਦ ਛੱਡਕੇ ਕਿਸਾਨਾਂ ਦੀਆਂ ਮੰਗਾਂ ਮੰਨੇ-ਕਿਸਾਨ ਆਗੂ

Advertisement
Spread information

ਹਰਿੰਦਰ ਨਿੱਕਾ , ਬਰਨਾਲਾ-29 ਦਸੰਬਰ 2020

               ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਬਰਨਾਲਾ-ਬਾਜਾਖਾਨਾ ਰੋਡ ਸਥਿਤ ਰਲਾਇੰਸ ਸਮਾਰਟ ਮਾਲ ਦੇ ਗੇਟ ਮੂਹਰੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਚਵਾਈ ਵਿੱਚ ਚੱਲ ਰਹੇ ਧਰਨੇ ਦੇ 88 ਵੇਂ ਦਿਨ, ਧਰਨੇ ’ਤੇ ਬੈਠੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਬੀਕੇਯੂ (ਡਕੌਂਦਾ) ਦੇ ਜ਼ਿਲ੍ਹਾ ਜਥੇਬੰਦਕ ਸਕੱਤਰ ਸਾਹਿਬ ਸਿੰਘ ਬਡਬਰ, ਸੁਰਜੀਤ ਸਿੰਘ ਕਰਮਗੜ੍ਹ, ਸੁਖਦੇਵ ਸਿੰਘ ਮੱਲੀ, ਸਵਰਨ ਸਿੰਘ ਸੰਘੇੜਾ, ਨੰਬਰਦਾਰ ਨਛੱਤਰ ਸਿੰਘ, ਅਮਰਜੀਤ ਕੌਰ ਆਦਿ ਕਿਸਾਨ ਆਗੂਆਂ ਅਤੇ ਇਨਕਲਾਬੀ ਕੇਂਦਰ ਦੇ ਜ਼ਿਲ੍ਹਾ ਆਗੂ ਸੁਖਵਿੰਦਰ ਸਿੰਘ ਨੇ ਕਿਹਾ ਹੈ ਕਿ ਕਿਸੇ ਵੀ ਦੇਸ਼ ਦੀ, ਚੇਤੰਨ ਤੇ ਜਥੇਬੰਦ ਹੋਈ ਵਿਸ਼ਾਲ ਲੋਕਾਈ ਆਪਣੇ ਜ਼ੋਰਦਾਰ ਸੰਘਰਸ਼ ਦੇ ਰਾਹੀਂ ਹਿਟਲਰ ਵਰਗੇ ਜ਼ਾਲਮ ਡਿਕਟੇਟਰਾਂ ਦੀਆਂ ਵੀ ਗੋਡਨੀਆਂ ਲੁਆ ਦਿਆ ਕਰਦੀ ਹੈ। ਇਸ ਲਈ ਸਾਡੇ ਦੇਸ਼ ਦੀ ਮੋਦੀ ਹਕੂਮਤ ਨੂੰ ਚਾਹੀਦਾ ਹੈ ਕਿ ਉਹ ਲਿੱਚ-ਗੜਿੱਚੀਆਂ ਛੱਡਕੇ ਛੇਤੀ ਤੋਂ ਛੇਤੀ ਕਿਸਾਨਾਂ ਦੀਆਂ ਮੰਗ ਮੰਨ ਲਵੇ ਤੇ ਲੱਖਾਂ ਲੋਕਾਂ ਨੂੰ ਦਿੱਲੀ ਦੀਆਂ ਸੜਕਾਂ ’ਤੇ ਖੁੱਲ੍ਹੇ ਅਸਮਾਨ ਹੇਠ ਹੱਡ-ਠਾਰਵੀਂ ਠੰਡ ਵਿੱਚ ਮਰਨ ਲਈ ਮਜ਼ਬੂਰ ਨਾ ਕਰੇ। ਅਗਰ ਕੇਂਦਰ ਸਰਕਾਰ ਨੇ ਆਪਣੀ ਜਿੱਦ ਨਾ ਛੱਡੀ ਤਾਂ ਪੰਜਾਬ ਦੀਆਂ 30 ਜਥੇਬੰਦੀਆਂ ਅਤੇ ਦੇਸ਼ ਭਰ ਦੀਆਂ 472 ਜਥੇਬੰਦੀਆਂ ਦੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਤੇ ਕੇਂਦਰ ਸਰਕਾਰ ਦਾ ਨੱਕ ਵਿੱਚ ਦਮ ਕਰਕੇ ਉਸ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣ ’ਤੇ ਮਜਬੂਰ ਕਰ ਦਿੱਤਾ ਜਾਵੇਗਾ। ਗੁਰਮੇਲ ਸਿੰਘ ਕਾਲੇਕੇ ਦੇ ਢਾਡੀ ਜਥੇ ਵੱਲੋਂ ਕਵੀਸ਼ਰੀਆਂ ਪੇਸ਼ ਕੀਤੀਆਂ।

Advertisement
Advertisement
Advertisement
Advertisement
Advertisement
Advertisement
error: Content is protected !!