ਮੌਜੂਦਾ ਸੰਕਟ ਦੇ ਦੌਰ ‘ਚ ਕਿਸਾਨ-ਮਜ਼ਦੂਰ ਏਕਤਾ ਹਕੀਕੀ ਤੌਰ ਤੇ ਕਾਇਮ ਕਰਨਾ ਅਹਿਮ ਲੋੜ
ਪ੍ਰਚਾਰਕਾਂ ਨੇ ਕਿਹਾ :- ਖੇਤੀ ਵਿਰੋਧੀ ਬਿੱਲਾਂ ਦੇ ਨਾਲ- ਨਾਲ ਹੋਵੇ ਮਜਦੂਰ ਐਕਟ ‘ਚ ਕੀਤੀਆਂ ਸੋਧਾਂ ਵੀ ਵਾਪਸ ਕਰਵਾਉਣ ਦੀ ਗੱਲ
ਹਰਪ੍ਰੀਤ ਕੌਰ ,ਸੰਗਰੂਰ 21 ਦਸੰਬਰ 2020
ਡਾਕਟਰ ਬੀ.ਆਰ ਅੰਬੇਡਕਰ ਵੈਲਫੇਅਰ ਐਂਡ ਚੈਰੀਟੇਬਲ ਮੰਚ ਰਜਿ: ਸੰਗਰੂਰ ਵੱਲੋ ਹਰ ਸਾਲ ਦੀ ਤਰਾਂ ਡਾ: ਬੀ.ਆਰ ਅੰਬੇਡਕਰ ਸਾਹਿਬ ਜੀ ਦੇ ਪ੍ਰੀਨਿਰਵਾਣ ਦਿਵਸ ਨੂੰ ਸਮਰਪਿਤ ਗੁਰੂ ਰਵਿਦਾਸ ਜੀ ਦੀ ਬਾਣੀ ਤੇ ਆਧਾਰਿਤ ਸਤਿਸੰਗ, ਅਨੰਦ ਨਗਰ, ਹਰੇੜੀ ਰੋਡ, ਸੰਗਰੂਰ ਵਿਖੇ ਕਰਵਾਇਆ ਗਿਆ । ਸਤਸੰਗ ਵਿੱਚ ਸੰਤ ਬਾਬਾ ਰਾਜਵਰਿੰਦਰ ਸਿੰਘ ਟਿੱਬਾ, ਬਾਬਾ ਪ੍ਰੀਤ ਪ੍ਰਚਾਰਕ ਸ੍ਰੀ ਗੁਰੂ ਰਵਿਦਾਸ ਪ੍ਰਚਾਰ ਭਜਨ ਮੰਡਲੀ ਟੋਹਾਣਾ, ਸ੍ਰੀ ਦਰਸ਼ਨ ਸਿੰਘ ਬਾਜਵਾ ਸੰਪਾਦਕ ਅੰਬੇਡਕਰੀ ਦੀਪ, ਸ੍ਰੀ ਗੁਰੂ ਰਵਿਦਾਸ ਭਜਨ ਮੰਡਲੀ ਖਡਿਆਲ ਅਤੇ ਪਿੰਡ ਨਾਈਵਾਲਾ ਵਲੋਂ ਸੰਗਤਾਂ ਨਾਲ ਗੁਰੂ ਰਵਿਦਾਸ ਅਤੇ ਡਾ: ਬੀ.ਆਰ ਅੰਬੇਡਕਰ ਜੀ ਦੇ ਜੀਵਨ ਅਤੇ ਸੰਘਰਸ਼ ਤੇ ਚਾਨਣਾ ਪਾਇਆ ਗਿਆ।
ਸਮੂਹ ਪ੍ਰਚਾਰਕਾਂ ਨੇ ਸੰਗਤਾਂ ਨੂੰ ਦੱਸਿਆ ਕਿ ਜਦੋਂ ਬਾਣੀ ਗੁਰੂ ਹੈ, ਤਾਂ ਸਤਿਗੁਰੂ ਰਵਿਦਾਸ ਜੀ ਵੀ ਗੁਰੂ ਹਨ। ਗੁਰੂ ਰਵਿਦਾਸ, ਸਾਰੇ ਸਿੱਖ ਗੁਰੂਆਂ ਅਤੇ ਬਾਬਾ ਸਾਹਿਬ ਅੰਬੇਡਕਰ ਸਾਹਿਬ ਜੀ ਦਾ ਸਾਰਾ ਜੀਵਨ ਗਰੀਬਾਂ, ਪਛੜਿਆਂ, ਦਲਿਤਾਂ ਅਤੇ ਮਾਨਵਤਾ ਦੀ ਭਲਾਈ ਲਈ ਸਮਰਪਿਤ ਰਿਹਾ ਹੈ। ਸਾਰੇ ਰਹਿਬਰਾਂ ਦਾ ਮਿਸ਼ਨ ਮਾਨਵਤਾ ਦੀ ਭਲਾਈ ਅਤੇ ਸਾਂਝੀਵਾਲਤਾ ਦਾ ਹੈ। ਇਸ ਲਈ ਸਾਂਝੀਵਾਲਤਾ ਅਤੇ ਭਾਈਚਾਰਾ ਬਣਾ ਕੇ ਰੱਖਣਾ ਚਾਹੀਦਾ ਹੈ। ਮੌਜੂਦਾ ਦੌਰ ਦੌਰਾਨ ਭਾਈਚਾਰੇ ਦੀ ਅਹਿਮ ਲੋੜ ਕਿਸਾਨ ਮਜ਼ਦੂਰ ਏਕਤਾ ਕਾਇਮ ਕਰਨ ਦੀ ਹੈ। ਪ੍ਰਚਾਰਕਾਂ ਨੇ ਇਹ ਵੀ ਕਿਹਾ ਕਿ ਕਿਸਾਨ ਸੰਘਰਸ਼ ਦੌਰਾਨ, ਜੇਕਰ ਗੁਰੂ ਸਾਹਿਬ ਦੇ ਮਿਸ਼ਨ ਦੀ ਗੱਲ ਹੋ ਰਹੀ ਹੈ, ਕਿਸਾਨ ਮਜ਼ਦੂਰ ਏਕਤਾ ਦੀ ਗੱਲ ਹੋ ਰਹੀ ਹੈ, ਤਾਂ ਇਹ ਗੱਲ ਪਰੈਕਟੀਕਲ ਰੂਪ ਵਿੱਚ ਵੀ ਲਾਗੂ ਹੋਵੇ। ਉਨਾਂ ਕਿਹਾ ਕਿ ਖੇਤੀ ਬਿਲ ਰੱਦ ਕਰਵਾਉਣ ਦੇ ਨਾਲ ਮਜ਼ਦੂਰ ਵਰਗ ਦੇ ਹਿੱਤਾਂ ਨੂੰ ਢਾਹ ਲਾਉਣ ਲਈ ਲਾਗੂ ਕੀਤੇ ਮਜਦੂਰ ਐਕਟ ਵਿੱਚ ਕੀਤੀਆਂ ਸੋਧਾਂ ਨੂੰ ਵੀ ਵਾਪਸ ਕਰਵਾਉਣ ਦੀ ਗੱਲ ਕੀਤੀ ਜਾਣੀ ਚਾਹੀਦੀ ਹੈ।
ਪ੍ਰਚਾਰਕਾਂ ਨੇ ਕਿਹਾ ਕਿ ਗੁਰੂ ਸਾਹਿਬਾਂ ਦੇ ਉਪਦੇਸ਼ ਅਨੁਸਾਰ ਮਾਨਸ ਕੀ ਜਾਤਿ ਸਭੇੈ ਏਕੋ ਪਹਿਚਾਨਵੋ ਤੇ ਪਹਿਰਾ ਦੇਣ ਦੀ ਜਰੂਰਤ ਹੈ। ਪ੍ਰਚਾਰਕਾਂ ਨੇ ਜਾਤ-ਪਾਤ ਦਾ ਵਿਤਕਰਾ ਛੱਡ, ਮਾਨਵਤਾ ਦੇ ਹੱਕ ਵਿੱਚ ਭਾਰਤ ਦੇ ਸੰਵਿਧਾਨ ਵਿੱਚ ਦਿੱਤੇ ਮੁੱਢਲੇ ਅਧਿਕਾਰਾਂ ਦੀ ਰਾਖੀ ਲਈ ਕਿਸਾਨਾਂ ਤੇ ਮਜ਼ਦੂਰਾਂ ਨੂੰ ਰਲ ਕੇ ਸੰਘਰਸ਼ ਕਰਨ ਦੀ ਲੋੜ ਤੇ ਜੋਰ ਦਿੱਤਾ। ਇਸ ਮੌਕੇ ਜੋੜਾ ਘਰ ਦੀ ਸੇਵਾ ਸ੍ਰੀ ਗੁਰੂ ਰਵਿਦਾਸ ਕਮੇਟੀ ਉੱਪਲੀ ਵਲੋਂ ਬਾਖੂਬੀ ਨਿਭਾਈ ਗਈ। ਇਸ ਸਮੇਂ ਮੰਚ ਪ੍ਰਧਾਨ ਸ੍ਰੀ ਕਰਮਜੀਤ ਸਿੰਘ ਹਰੀਗੜ੍ਹ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਸਟੇਜ਼ ਸਕੱਤਰ ਦੀ ਭੂਮਿਕਾ ਵੀ ਨਿਭਾਈ। ਇਸ ਸਮੇਂ ਤਰਨਜੀਤ ਸਿੰਘ ਬੇਲੂਮਾਜਰਾ, ਜ਼ੋਗਿੰਦਰ ਸਿੰਘ ਭੱਟੀਵਾਲ, ਰੂਪ ਸਿੰਘ ਨੀਲੋਵਾਲ, ਦੇਸਰਾਜ ਸਿੰਘ ਨੀਲੋਵਾਲ, ਦਰਸ਼ਨ ਸਿੰਘ ਭਵਾਨੀਗੜ੍ਰ, ਗੁਰਜੰਟ ਸਿੰਘ ਕੋਹਰੀਆਂ, ਗੁਰਮੀਤ ਸਿੰਘ ਹਰੀਗੜ੍ਹ, ਜਗਸੀਰ ਸਿੰਘ ਧੌਲਾ, ਜ਼ਸਪਾਲ ਸਿੰਘ ਅਤੇ ਰੋਹੀ ਸਿੰਘ ਖਡਿਆਲ, ਨਿਰਭੇੈ ਸਿੰਘ ਉੱਪਲੀ, ਜਰਨੈਲ ਸਿੰਘ ਸਮਾਣਾ, ਸ੍ਰੀ ਮਾਂਗੇਰਾਮ, ਚਰਨਜੀਤ ਸਿੰਘ ਰੋਡਾ, ਹੈਪੀ ਲਿੱਦੜਾਂ, ਦਰਸ਼ਨ ਸਿੰਘ ਬਹਾਦਰਪੁਰ, ਜਰਨੈਲ ਸਿੰਘ ਬਹਾਦਰਪੁਰ ਬਲਾਕ ਸੰਮਤੀ ਮੈਂਬਰ, ਜ਼ਸਵੀਰ ਸਿੰਘ ਜੱਸੀ, ਮੈਂਬਰ ਜਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ, ਰਾਮ ਸਿੰਘ ਨਾਗਰਾ, ਸਰਵਨ ਸਿੰਘ ਕਾਲਾਬੂਲਾ, ਰਣ ਸਿੰਘ ਮਹਿਲਾਂ, ਕਰਨੈਲ ਸਿੰਘ ਨੀਲੋਵਾਲ, ਹਰਵਿੰਦਰ ਸਿੰਘ ਬੀ.ਐਸ.ਐਨ.ਐਲ, ਰਾਮ ਸਿੰਘ ਬਾਲੀਆਂ, ਅਜੀਤ ਸਿੰਘ ਬਾਲੀਆਂ, ਗੁਲਾਬ ਸਿੰਘ ਭੱਦਲਵੜ, ਕਰਨੈਲ ਸਿੰਘ ਅਮਲਾ ਸਿੰਘ ਵਾਲਾ, ਮੰਗਤ ਸਿੰਘ ਹਮੀਦੀ, ਕਿਰਪਾਲ ਸਿੰਘ ਨੱਤਾਂ, ਡਾ: ਕਰੋੜੀ ਸਿੰਘ, ਜੰਗੀਰ ਸਿੰਘ ਕਾਂਝਲੀ, ਹਰਦੀਪ ਸਿੰਘ ਲੱਡਾ, ਜ਼ਸਪਾਲ ਸਿੰਘ ਸਰਪੰਚ, ਨਿਰਮਲ ਸਿੰਘ ਮੇੈਂਬਰ ਤੁੰਗਾਂ, ਸਮਸ਼ੇਰ ਸਿੰਘ ਸਿਬੀਆਂ, ਬੀਬੀ ਮਲਕੀਤ ਕੌਰ ਬਡਰੁੱਖਾਂ, ਕੇਵਲ ਸਿੰਘ ਬਡਰੁੱਖਾਂ, ਪ੍ਰਗਟ ਸਿੰਘ ਲੌਂਗੋਵਾਲ, ਕਰਮਜੀਤ ਸਿੰਘ ਖੁੱਡੀ, ਬਿੰਦਰ ਸਿੰਘ ਘਾਬਦਾਂ, ਲਾਲ ਸਿੰਘ ਘਾਬਦਾਂ ਆਦਿ ਜੱਥਿਆਂ ਸਮੇਤ ਹਾਜ਼ਰ ਰਹੇ।