ਖੇਤੀਬਾੜੀ ਬੁਨਿਆਦੀ ਢਾਂਚਾਂ ਫ਼ੰਡ ਲਈ ਕਿਸਾਨ ਵੈਬਸਾਈਟ www.agriinfra.dac.gov.in ’ਤੇ ਕਰ ਸਕਦ ਹਨ ਅਪਲਾਈ
ਸਕੀਮ ਤਤਿਹ 2 ਕਰੋੜ ਰੁਪਏ ਤੱਕ ਲਿਆ ਜਾ ਸਕਦਾ ਕਰਜ਼ਾ- ਏ ਜੀ ਐਮ ਨਾਬਾਰਡ
ਹਰਪ੍ਰੀਤ ਕੌਰ, ਸੰਗਰੂਰ 14 ਦਸੰਬਰ: 2020
ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਰਾਮਵੀਰ ਵੱਲੋਂ ਐਗਰੀਕਲਚਰ ਇਨਫਰਾਸਟਰਕਚਰ ਫੰਡ ਸਕੀਮ ਸੰਬੰਧੀ ਸੰਗਰੂਰ ਜਿਲੇ ਦੀ ਪਹਿਲੀ ਜਿਲਾ ਪੱਧਰੀ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸ਼੍ਰੀ ਰਾਜਿੰਦਰ ਬੱਤਰਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਤਰਵਿੰਦਰ ਸਿੰਘ ਚੋਪੜਾ ਜਿਲਾ ਖ਼ੁਰਾਕ ਸਪਲਾਈ ਅਫ਼ਸਰ, ਸ਼੍ਰੀ ਕਰਨੈਲ ਸਿੰਘ ਡਿਪਟੀ ਡਾਇਰੈਕਟਰ, ਬਾਗਬਾਨੀ, ਸ਼੍ਰੀ ਮਾਨਵਪ੍ਰੀਤ ਸਿੰਘ ਏ ਜੀ ਐਮ ਨਾਬਾਰਡ, ਸ਼੍ਰੀਮਤੀ ਸ਼ਾਲਿਨੀ ਮਿੱਤਲ ਜਿਲਾ ਲੀਡ ਬੈਂਕ ਅਫ਼ਸਰ ਤੋਂ ਇਲਾਵਾ ਖੇਤੀਬਾੜੀ ਅਤੇ ਸਹਿਕਾਰੀ ਵਿਭਾਗ ਦੇ ਅਧਿਕਾਰੀ ਵੀ ਸ਼ਾਮਿਲ ਹੋਏ।
ਮੀਟਿੰਗ ਦੀ ਕਾਰਵਾਈ ਚਲਾਉਂਦਿਆਂ ਸ਼੍ਰੀ ਮਾਨਵਪ੍ਰੀਤ ਸਿੰਘ ਏ ਜੀ ਐਮ ਨਾਬਾਰਡ ਨੇ ਦੱਸਿਆ ਕਿ ਇਸ ਸਕੀਮ ਸੰਬੰਧੀ ਇੱਕ ਲੱਖ ਕਰੋੜ ਦਾ ਫੰਡ ਬਣਾਇਆ ਗਿਆ ਹੈ, ਜੋ 2020-21 ਤੋਂ 2029-30 ਤੱਕ ਚੱਲੇਗਾ। ਉਨਾਂ ਦੱਸਿਆ ਕਿ ਇਸ ਤਹਿਤ ਲਏ ਜਾਣ ਵਾਲੇ 2 ਕਰੋੜ ਤੱਕ ਦੇ ਕਰਜ਼ੇ ’ਤੇ 3 ਫ਼ੀਸਦੀ ਵਿਆਜ ਦੀ ਛੋਟ ਦੀ ਸਹੂਲਤ ਉਪਲਬਧ ਹੋਵੇਗੀ। ਇਸ ਤੋਂ ਇਲਾਵਾ ਕਰਜ਼ੇ ਲਈ ਲੋੜੀਂਦਾ ਗਾਰੰਟੀ ਵਾਸਤੇ ਸਹੂਲਤ ਵੀ ਮਿਲੇਗੀ ਅਤੇ ਉਸਦੀ ਫ਼ੀਸ ਵੀ ਭਾਰਤ ਸਰਕਾਰ ਭਰੇਗੀ। ਉਨਾਂ ਦੱਸਆ ਕਿ ਇਸ ਸਕੀਮ ਤਹਿਤ ਕਿਸਾਨ ਉਤਪਾਦਕ ਸੰਘ (ਐਫਪੀਓ), ਸਹਿਕਾਰੀ ਸਭਾਵਾਂ, ਸੈਲਫ ਹੈਲਪ ਅਤੇ ਉਦਮੀ ਕਿਸਾਨ ਲਾਭ ਲੈ ਸਕਣਗੇ । ਇਸ ਸਕੀਮ ਰਾਹੀਂ ਫ਼ਸਲ ਦੀ ਕਟਾਈ ਤੋਂ ਬਾਅਦ ਉਸ ਦੇ ਸਹੀ ਪ੍ਰਬੰਧਨ ਲਈ ਕੀਤੇ ਜਾਂਦੇ ਉਪਰਾਲੇ ਜਿਵੇਂ ਕਿ ਚੇਨ ਸੇਵਾਵਾਂ, ਗੁਦਾਮ, ਕੋਲਡ ਸਟੋਰ, ਪ੍ਰਾਇਮਰੀ ਪ੍ਰੋਸੇਸਿੰਗ ਇਕਾਯੀਆਂ, ਰਾਈਪਨਿੰਗ ਚੈਂਬਰ, ਪੈਕ ਹਾਊਸ, ਆਦਿ ਬਣਾਏ ਜਾਣਗੇ ਤਾਂ ਜੋ ਫ਼ਸਲ ਦਾ ਸਹੀ ਸੰਭਾਲ ਹੋ ਸਕੇ ।
ਉਨਾਂ ਦੱਸਿਆ ਕਿ ਇਸ ਸਕੀਮ ਸਬੰਧੀ ਹੋਰ ਵਧੇਰੇ ਜਾਣਕਾਰੀ ਲੈਣ ਵਾਸਤੇ ਤੇ ਸਕੀਮ ਵਿੱਚ ਅਪਲਾਈ ਕਰਨ ਲਈ ਕਿਸਾਨ ਇਸ ਵੈਬਸਾਈਟ www.agriinfra.dac.gov.in ਅਤੇ ਨਾਬਾਰਡ ਜਾਂ ਬਾਗਬਾਨੀ ਵਿਭਾਗ ਨੂੰ ਸੰਪਰਕ ਕਰ ਸਕਦੇ ਹਨ।
ਇਸ ਤੋਂ ਪਹਿਲਾ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਸਮੂਹ ਬੈਂਕ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਖੇਤੀ ਬੁਨਿਆਦੀ ਢਾਂਚੇ ਫੰਡ ਸਬੰਧੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਉਨਾਂ ਕਿਹਾ ਕਿ ਸਰਕਾਰ ਦੀਆਂ ਯੋਜਨਾਵਾਂ ਦਾ ਲੋੜਵੰਦ ਤੱਕ ਲਾਭ ਪਹੁੰਚਾਉਣਾ ਹਰੇਕ ਅਧਿਕਾਰੀ ਦੀ ਡਿਊਟੀ ਦੇ ਨਾਲ ਜਿੰਮੇਵਾਰੀ ਹੈ।