ਕਿਸਾਨ ਸੰਘਰਸ਼ ‘ਚ ਕੁੱਦਣ ਲਈ ਡੀ.ਆਈ.ਜੀ. ਜਾਖੜ ਨੇ ਮਾਰੀ ਔਹਦੇ ਨੂੰ ਠੋਕਰ

Advertisement
Spread information

DIG ਲਖਮਿੰਦਰ ਸਿੰਘ ਜਾਖੜ ਕਹਿੰਦਾ , ਝੱਲਿਆ ਨਹੀਂ ਗਿਆ ਠੰਡੀਆਂ ਰਾਤਾਂ ਸੜ੍ਹਕਾਂ ਤੇ ਗੁਜਾਰਦੇ ਕਿਸਾਨਾ ਦਾ ਦੁੱੱਖ


ਅਸ਼ੋਕ ਵਰਮਾ ਬਠਿੰਡਾ 13 ਦਸੰਬਰ 2020 

     ਜੇਲ੍ਹ ਵਿਭਾਗ ਪੰਜਾਬ ਦੇ DIG ਲਖਵਿੰਦਰ ਸਿੰਘ ਜਾਖੜ ਨੇ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦਿਆਂ ਆਪਣੇ ਅਹੁਦੇ ਨੂੰ ਠੋਕਰ ਮਾਰਦਿਆਂ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਹੈ। ਸ੍ਰੀ ਜਾਖੜ ਨੇ ਆਪਣੇ ਅਸਤੀਫੇ ‘ਚ ਲਿਖਿਆ ਕਿ ਭਾਰਤ ਦਾ ਕਿਸਾਨ ਪਰੇਸ਼ਾਨ ਹੈ। ਉਹ ਇਹਨਾਂ ਠੰਢੀਆਂ ਰਾਤਾਂ ਦੇ ਵਿੱਚ ਖੁੱਲ੍ਹੇ ਅਸਮਾਨ ਥੱਲੇ ਆਪਣੇ ਹੱਕਾਂ ਲਈ ਸੰਘਰਸ਼ ਕਰ ਰਿਹਾ ਹੈ। ਮੈਂ ਕਿਸਾਨ ਦਾ ਪੁੱਤਰ ਹੋਣ ਦੇ ਨਾਤੇ ਇਹ ਸਮਝਦਾ ਹਾਂ ਕਿ ਮੈਨੂੰ ਵੀ ਇਸ ਸੰਘਰਸ਼ ਦਾ ਹਿੱਸਾ ਬਣਨਾ ਚਾਹੀਦਾ ਹੈ। ਇਸ ਕਰਕੇ ਮੈਨੂੰ ਤੁਰੰਤ ਪ੍ਰਭਾਵ ਤੋਂ ਡਿਊਟੀ ਤੋਂ ਫਾਰਗ ਕੀਤਾ ਜਾਵੇ।

       ਇਸ ਤੋਂ ਇਲਾਵਾ ਕੈਪਟਨ ਜਾਖੜ ਨੇ ਡਿਊਟੀ ਤੋਂ ਫਾਰਗ ਹੋਣ ਲਈ ਆਪਣੀ ਤਿੰਨ ਮਹੀਨੇ ਦੀ ਤਨਖਾਹ ਅਤੇ ਹੋਰ ਭੱਤੇ ਜਮ੍ਹਾਂ ਕਰਵਾਉਣ ਦੀ ਪੇਸ਼ਕਸ਼ ਵੀ ਕੀਤੀ ਹੈ ਤਾਂ ਕਿ ਨੌਕਰੀ ਤੋਂ ਫਾਰਗ ਹੋਣ ਲਈ ਕਿਸੇ ਪ੍ਰਕਾਰ ਦੀ ਕੋਈ ਕਨੂੰਨੀ ਅੜਚਣ ਅਸਤੀਫਾ ਮਨਜੂਰ ਕਰਨ ਵਿੱਚ ਨਾ ਆਵੇ ।

Advertisement
Advertisement
Advertisement
Advertisement
error: Content is protected !!