ਸੁਸਾਇਟੀ ਵੱਲੋਂ ਲੋਕ ਭਲਾਈ ਦੇ ਕੰਮ ਕਰਨਾ ਚੰਗੀ ਗੱਲ-ਵਿਸ਼ਨੂੰ ਸ਼ਰਮਾ
ਰਾਜੇਸ਼ ਗੌਤਮ , ਪਟਿਆਲਾ, 13 ਦਸੰਬਰ:2020
ਨੌਜਵਾਨ ਸ਼ੋਸਲ ਸੇਵਾ ਸੁਸਾਇਟੀ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਅਤੇ ਮਾਤਾ ਨੈਣਾ ਦੇਵੀ ਲਈ ਫਰੀ ਬੱਸ ਸੇਵਾ ਨੂੰ ਅੱਜ ਬਿਸ਼ਨ ਨਗਰ ਪਟਿਆਲਾ ਤੋਂ ਰਵਾਨਾ ਕੀਤਾ ਗਿਆ। ਇਸ ਬੱਸ ਨੂੰ ਪਟਿਆਲਾ ਨਗਰ ਨਿਗਮ ਦੇ ਸਾਬਕਾ ਮੇਅਰ ਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਵਿਸ਼ਨੂੰ ਸ਼ਰਮਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਅਕਾਲੀ ਵਰਕਰ ਅਮਨਦੀਪ ਸ਼ਰਮਾ ਰਾਜੂ ਵੀ ਮੌਜੂਦ ਸਨ।
ਇਸ ਮੌਕੇ ਗੱਲਬਾਤ ਕਰਦਿਆਂ ਵਿਸ਼ਨੂੰ ਸ਼ਰਮਾ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਸਮੇਂ-ਸਮੇਂ ‘ਤੇ ਲੋਕ ਭਲਾਈ ਦੇ ਕੰਮ ਕੀਤੇ ਜਾਂਦੇ ਹਨ, ਜੋ ਕਿ ਬਹੁਤ ਹੀ ਚੰਗੀ ਗੱਲ ਹੈ। ਉਨ੍ਹਾਂ ਕਿਹਾ ਕਿ ਅੱਜ ਸਮੇਂ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਨੂੰ ਛੱਡ ਕੇ ਆਪਣੇ ਅਜਿਹੇ ਕੰਮਾਂ ਵੱਲ ਆਪਣਾ ਧਿਆਨ ਲਗਾਉਣਾ ਚਾਹੀਦਾ ਹੈ ਤਾਂ ਜੋ ਉਹ ਸਹੀ ਰਸਤੇ ਪੈ ਸਕਣ। ਉਨ੍ਹਾਂ ਕਿਹਾ ਕਿ ਅੱਜ ਸੁਸਾਇਟੀ ਇਹ ਬੱਸ ਸੇਵਾ ਧਾਰਮਿਕ ਸਥਾਨਾਂ ‘ਤੇ ਭੇਜੀ ਗਈ ਹੈ, ਤਾਂ ਕਿ ਜਿਹੜੇ ਸ਼ਰਧਾਲੂ ਦਰਸ਼ਨ ਕਰਨ ਦੇ ਇੱਛੁਕ ਹਨ, ਉਹ ਜਾ ਕੇ ਦਰਸ਼ਨ ਕਰ ਸਕਣ। ਉਨ੍ਹਾਂ ਕਿਹਾ ਕਿ ਸੁਸਾਇਟੀ ਵੱਲੋਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬੱਸ ਨੂੰ ਧਾਰਮਿਕ ਸਥਾਨਾਂ ‘ਤੇ ਭੇਜਣਾ ਸ਼ਲਾਘਾਯੋਗ ਹੈ।
ਇਸ ਮੌਕੇ ਅਮਨਦੀਪ ਸ਼ਰਮਾ ਰਾਜੂ ਨੰੇ ਕਿਹਾ ਕਿ ਅੱਜ ਇਹ ਬੱਸ ਸੇਵਾ ਬਿਸ਼ਨ ਨਗਰ ਤੋਂ ਭੇਜੀ ਗਈ ਹੈ, ਜੋਕਿ ਪਹਿਲਾਂ ਸ੍ਰੀ ਆਨੰਦਪੁਰ ਸਾਹਿਬ ਅਤੇ ਫਿਰ ਮਾਤਾ ਨੈਣਾ ਦੇਵੀ ਜਾ ਕੇ ਸ਼ਰਧਾਲੂਆਂ ਨੂੰ ਦਰਸ਼ਨ ਕਰਵਾਗੇਗੀ। ਇਸ ਮੌਕੇ ਉਨ੍ਹਾਂ ਨਾਲ ਮਦਨ ਲਾਲ ਸ਼ਰਮਾ, ਐਡਵੋਕੇਟ ਸੰਦੀਪ ਭਾਰਦਵਾਜ, ਮਨੋਜ ਕੁਮਾਰ, ਨਵਦੀਪ ਸਿੰਘ ਥਿੰਦ, ਪ੍ਰਸ਼ਾਂਤ ਗੁਪਤਾ, ਰਾਜਿੰਦਰ ਛਾਬੜਾ, ਗੌਤਮ ਕੁਮਾਰ, ਅਣਵੀਰ ਸਿੰਘ, ਜਤਿਨ ਸ਼ਰਮਾ, ਵਰੂਣ ਸ਼ਰਮਾ ਤੇ ਆਰਿਅਨ ਕੌਸ਼ਲ ਤੇ ਸਾਜਨ ਵੀ ਮੌਜੂਦ ਸਨ।