ਈ ਬੀ ਸੀ ਟੀਚਰਸ – ਫ਼ਾਜ਼ਿਲਕਾ` ਤਹਿਤ ਵਿਦਿਆਰਥੀਆਂ ਲਈ ਭਾਸ਼ਾ ਦੇ ਗਿਆਨ ਦਾ ਮਹੱਤਵ ਵਿਸ਼ੇ `ਤੇ ਹੋਵੇਗੀ ਚਰਚਾ
ਬੀ.ਟੀ.ਐਨ. , ਫਾਜ਼ਿਲਕਾ 30 ਨਵੰਬਰ 2020
ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੀ ਗੁਣਾਤਮਿਕ ਸਿੱਖਿਆ ਦੇ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਦੇ ਨਾਲ-ਨਾਲ ਅਧਿਆਪਕਾਂ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਮੁਹਾਰਤ ਅਤੇ ਇਹਨਾਂ ਦੇ ਮਹੱਤਵ ਸਬੰਧੀ ਵਿਚਾਰ ਚਰਚਾ ਕਰਨ ਲਈ ਸਮੂਹ ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੀ ਪ੍ਰਧਾਨਗੀ ਵਿੱਚ ਅਧਿਆਪਕਾਂ ਅਤੇ ਸਿੱਖਿਆ ਅਧਿਕਾਰੀਆਂ ਦੀਆਂ ਵਿਸ਼ੇਸ਼ ਆਨ-ਲਾਈਨ ਇਕੱਤਰਤਾਵਾਂ ਦਾ ਆਯੋਜਨ 4 ਦਸੰਬਰ ਤੱਕ ਕੀਤਾ ਜਾਵੇਗਾ। ਫ਼ਾਜ਼ਿਲਕਾ ਜਿਲ੍ਹੇ ਵਿੱਚ ਵੀ ਇਸੇ ਪ੍ਰਕਾਰ ਦੀ ਇਕੱਤਰਤਾ ਦਾ ਆਯੋਜਨ `ਇੰਗਲਿਸ਼ ਬੂਸ਼ਟਰ ਕਲੱਬ ਟੀਚਰਸ` ਵੱਲੋਂ ਕੀਤਾ ਜਾਵੇਗਾ ਜਿਸ ਵਿੱਚ ਭਾਸ਼ਾ ਨੂੰ ਸਿੱਖਣ ਅਤੇ ਇਸਦੀ ਵਰਤੋਂ ਸਬੰਧੀ ਚਰਚਾ ਕੀਤੀ ਜਾਵੇਗੀ। ਇਸ ਮੀਟਿੰਗ ਵਿੱਚ ਸਮੂਹ ਜ਼ਿਲ੍ਹਾ ਕੋਆਰਡੀਨੇਟਰ `ਪੜ੍ਹੋ ਪੰਜਾਬ ਪੜ੍ਹਾਓ ਪੰਜਾਬ` ਸੈਕੰਡਰੀ ਅਤੇ ਪ੍ਰਾਇਮਰੀ, ਜ਼ਿਲ੍ਹਾ ਅਤੇ ਬਲਾਕ ਮੈਂਟਰ, ਡਾਇਟ ਪ੍ਰਿੰਸੀਪਲ, ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਸੋਸ਼ਲ ਮੀਡੀਆ ਕੋਆਰਡੀਨੇਟਰ ਬਤੌਰ ਮਹਿਮਾਨ ਸ਼ਾਮਿਲ ਹੋਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਗੌਤਮ ਗੌੜ੍ਹ, ਜ਼ਿਲ੍ਹਾ ਮੈਂਟਰ (ਅੰਗਰੇਜ਼ੀ ਅਤੇ ਸਮਾਜਿਕ ਵਿਗਿਆਨ, ਫ਼ਾਜ਼ਿਲਕਾ) ਨੇ ਕਿਹਾ ਕਿ ਜਿਲ੍ਹੇ ਵਿੱਚ 35 ਤੋਂ 40 ਪ੍ਰਾਇਮਰੀ ਅਤੇ ਸੈਕੰਡਰੀ ਅਧਿਆਪਕਾਂ ਦਾ ਗਰੁੱਪ ਜ਼ਿਲ੍ਹਾ ਪੱਧਰ `ਤੇ ਇਸ ਇਕੱਤਰਤਾ ਵਿੱਚ ਹਿੱਸਾ ਲਵੇਗਾ ਅਤੇ ਹਰੇਕ ਅਧਿਆਪਕ ਨੂੰ 45 ਤੋਂ 90 ਮਿੰਟ ਤੱਕ ਆਪਣੀ ਗੱਲ ਕਰਨ ਲਈ ਇੱਕ ਨਿਸ਼ਚਿਤ ਵਿਸ਼ੇ `ਤੇ ਬੋਲਣ ਦਾ ਮੌਕਾ ਮਿਲੇਗਾ। ਵਿਭਾਗ ਵੱਲੋਂ ਇਹ ਵਿਸ਼ੇ ਪਹਿਲਾਂ ਹੀ ਅਧਿਆਪਕਾਂ ਨੂੰ ਦੱਸੇ ਜਾ ਚੁੱਕੇ ਹਨ ਜਿਨ੍ਹਾਂ ਵਿੱਚ `ਮਾਂ ਬੋਲੀ ਪੰਜਾਬੀ ਦੀ ਮਹੱਤਤਾ`, `ਮੈਂ ਆਪਣੀ ਰਾਸ਼ਟਰੀ ਭਾਸ਼ਾ ਨੂੰ ਕਿਉਂ ਪਸੰਦ ਕਰਦਾ ਹਾਂ`, `ਅੰਗਰੇਜ਼ੀ ਇੱਕ ਅੰਤਰਰਾਸ਼ਟਰੀ ਭਾਸ਼ਾ`, ਕਲਾਸਰੂਮ ਅੰਦਰ ਆਪਸੀ ਬੋਲਚਾਲ ਦੇ ਕੋਸ਼ਲ਼ਾਂ ਵਿੱਚ ਸੁਧਾਰ ਕਿਵੇਂ ਲਿਆਈਏ`, `ਬੱਚਿਆਂ/ਅਧਿਆਪਕਾਂ ਨੂੰ ਇੰਗਲਿਸ਼ ਬੂਸ਼ਟਰ ਕਲੱਬ ਦਾ ਹਿੱਸਾ ਬਨਣ ਲਈ ਕਿਵੇਂ ਪ੍ਰੇਰਿਤ ਕਰੀਏ`, `ਮਿਸ਼ਨ ਸ਼ਤ-ਪ੍ਰਤੀਸ਼ਤ`, `ਆਤਮ ਵਿਸ਼ਵਾਸ਼` ਆਦਿ ਮਹੱਤਵਪੂਰਨ ਵਿਸ਼ੇ ਹੋਣਗੇ। ਇਸ ਨਾਲ ਜਿੱਥੇ ਅਧਿਆਪਕਾਂ ਦੀ ਅੰਗਰੇਜ਼ੀ ਬੋਲਣ ਦੇ ਕੌਸ਼ਲ ਵਿੱਚ ਸੁਧਾਰ ਹੋਵੇਗਾ ਉੱਥੇ ਨਾਲ ਹੀ ਉਹਨਾਂ ਦੁਆਰਾ ਵਰਤੀਆਂ ਜਾਣ ਵਾਲੀਆਂ ਵਧੀਆ ਤਕਨੀਕ ਵੀ ਇੱਕ ਦੂਜੇ ਨਾਲ ਸਾਂਝਾ ਕਰਨ ਦਾ ਮੌਕਾ ਮਿਲੇਗਾ।
ਜ਼ਿਕਰਯੋਗ ਹੈ ਕਿ ਸਕੂਲ ਮੁਖੀਆਂ ਵੱਲੋਂ `ਇੰਗਲਿਸ਼ ਬੂਸਟਰ ਕਲੱਬ` ਤਹਿਤ ਪਹਿਲਾਂ ਹੀ ਅਧਿਆਪਕਾਂ ਤੇ ਦਿਆਰਥੀਆਂ ਦੇ ਬੋਲਣ ਦੇ ਕੌਸ਼ਲ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਸਾਂਝਾ ਕੀਤੀਆਂ ਜਾ ਰਹੀਆਂ ਹਨ। ਸਕੂਲ, ਬਲਾਕ ਅਤੇ ਜ਼ਿਲ੍ਹਾ ਪੱਧਰ `ਤੇ ਸਥਾਪਿਤ ਇੰਗਲਿਸ਼ ਬੂਸਟਰ ਕਲੱਬਾਂ ਵਿੱਚ ਮੁਕਾਬਲੇ ਕਰਵਾ ਕੇ ਬੇਹਤਰੀਨ ਬੁਲਾਰਾ ਚੁਣਿਆ ਜਾ ਰਿਹਾ ਹੈ ਜਿਸ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਪ੍ਰਸ਼ੰਸਾ ਪੱਤਰ ਜਾਰੀ ਕੀਤਾ ਜਾਂਦਾ ਹੈ।
ਇਸ ਸੰਬੰਧੀ ਜਿੱਲ੍ਹਾ ਸਿੱਖਿਆ ਅਫ਼ਸਰ (ਸਸ) ਫ਼ਾਜ਼ਿਲਕਾ ਡਾ. ਸੁਖਵੀਰ ਸਿੰਘ ਬੱਲ ਨੇ ਦੱਸਿਆ ਕਿ ਈਬੀਸੀ ਨੇ ਅੰਗਰੇਗੀ ਬੋਲਣ ਲਈ ਇੱਕ ਮਾਹੌਲ ਬਣਾ ਦਿੱਤਾ ਹੈ। ਹੁਣ ਅਧਿਆਪਕ ਅੰਗਰੇਜ਼ੀ ਬੋਲਣ ਵਿੱਚ ਝਿਝਕ ਮਹਿਸੂਸ ਨਹੀਂ ਕਰਦੇ। ਇੱਥੇ ਇਹ ਵੀ ਜਿਕਰ ਯੋਗ ਹੈ ਕਿ ਡਾ. ਬੱਲ ਸਾਹਿਬ ਆਪ ਵੀ ਇਸ ਕਲੱਬ ਦੇ ਐਕਟਿਵ ਮੈਂਬਰ ਹਨ ਅਤੇ ਜਿੱਲ੍ਹਾ ਪੱਧਰ ਤੇ ਸਥਾਨ ਪ੍ਰਾਪਤ ਕਾਰਨ ਵਾਲੇ ਵਿਦਿਆਰਥੀਆਂ ਦੀ ਵੀਡੀਓਜ਼ ਵੱਖ ਵੱਖ ਸੋਸ਼ਲ ਮੀਡੀਆ ਤੇ ਫਾਰਵਰਡ ਕਰਦੇ ਹਨ।