ਲੋਕ ਸਭਾ ਮੈਂਬਰ ਪਰਨੀਤ ਕੌਰ ਨੇ ਨਗਰ ਨਿਗਮ ਦੀ ਗਊਸ਼ਾਲਾ ਦੇ ਨਵੇਂ ਬਣੇ ਸ਼ੈਡਾਂ ਦਾ ਕੀਤਾ ਉਦਘਾਟਨ

Advertisement
Spread information

ਗਊ ਵੰਸ਼ ਦੀ ਸੰਭਾਲ ਲਈ ਗਊਸ਼ਾਲਾਵਾਂ ਦਾ ਮਹੱਤਵਪੂਰਨ ਯੋਗਦਾਨ: ਪਰਨੀਤ ਕੌਰ

ਪਰਨੀਤ ਕੌਰ ਨੇ ਸ਼ਹਿਰ ਵਾਸੀਆਂ ਨੂੰ ਦਿੱਤਾ ਸਵੱਛਤਾ ਦਾ ਸੁਨੇਹਾ


ਰਾਜੇਸ਼ ਗੋਤਮ , ਪਟਿਆਲਾ, 29 ਨਵੰਬਰ:2020
                     ਲੋਕ ਸਭਾ ਮੈਂਬਰ ਪਰਨੀਤ ਕੌਰ ਨੇ ਨਗਰ ਨਿਗਮ ਦੀ ਚੌਰਾ ਰੋਡ ‘ਤੇ ਸਥਿਤ ਗਊਸ਼ਾਲਾ ‘ਚ ਲਗਭਗ ਇਕ ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ ਨਵੇਂ ਸ਼ੈਡਾਂ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਸਵੱਛਤਾ ਦਾ ਸੁਨੇਹਾ ਵੀ ਦਿੱਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਗਊਸ਼ਾਲਾ ‘ਚ ਬਣਾਏ ਗਏ ਨਵੇਂ ਸ਼ੈਡ ਸਮੇਂ ਦੀ ਮੁੱਖ ਲੋੜ ਸਨ, ਕਿਉਂਕਿ ਗਊ ਵੰਸ਼ ਨੂੰ ਕੁਝ ਲੋਕਾਂ ਵੱਲੋਂ ਇਹ ਸਮਝਕੇ ਕਿ ਹੁਣ ਇਸ ਦਾ ਲਾਭ ਨਹੀਂ ਸੜਕਾਂ ‘ਤੇ ਛੱਡ ਦਿੱਤਾ ਜਾਂਦਾ ਹੈ, ਅਜਿਹੇ ਗਊ ਵੰਸ਼ ਦੀ ਸੰਭਾਲ ਲਈ ਚੰਗੀਆਂ ਗਊਸ਼ਾਲਾਵਾਂ ਦੀ ਬਹੁਤ ਜ਼ਰੂਰਤ ਹੈ ਅਤੇ ਨਗਰ ਨਿਗਮ ਪਟਿਆਲਾ ਦੀ ਇਹ ਗਊਸ਼ਾਲਾ ਜੋ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਹੈ ਉਹ ਗਊ ਵੰਸ਼ ਦੀ ਸੰਭਾਲ ਲਈ ਚੰਗਾ ਸਥਾਨ ਬਣੇਗੀ।
ਉਨ੍ਹਾਂ ਕਿਹਾ ਕਿ ਸੜਕਾਂ ‘ਤੇ ਘੁੰਮਣ ਵਾਲੇ ਗਊ ਵੰਸ਼ ਦੀ ਸਾਂਭ-ਸੰਭਾਲ ਲਈ ਜਲਦੀ ਹੀ ਨਵੀਂ ਗਊਸ਼ਾਲਾ ਤਿਆਰ ਕਰਵਾਈ ਜਾਵੇਗੀ ਤਾਂ ਜੋ ਗਊ ਵੰਸ਼ ਨੂੰ ਗਊਸ਼ਾਲਾਵਾਂ ‘ਚ ਹੀ ਰੱਖਿਆ ਜਾ ਸਕੇ।
               ਇਸ ਮੌਕੇ ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ ਨੇ ਕਿਹਾ ਕਿ ਪੰਜ ਸਾਲ ਪਹਿਲਾਂ ਇਥੇ ਇਕ ਦਰਦਨਾਕ ਹਾਦਸਾ ਹੋਇਆ ਸੀ ਜਿਸ ਤੋਂ ਬਾਅਦ ਨਗਰ ਨਿਗਮ ਨੇ ਗਊਸ਼ਾਲਾ ਦਾ ਰੱਖ ਰਖਾਅ ਸ੍ਰੀ ਰਾਧਾ-ਕ੍ਰਿਸ਼ਨ ਗਊ ਸੇਵਾ ਸੰਮਤੀ ਦੇ ਹਵਾਲੇ ਕਰ ਦਿੱਤਾ ਸੀ, ਜਿਸ ਦੀ 50 ਮੈਂਬਰੀ ਟੀਮ ਨੇ ਚਾਰ ਸਾਲਾਂ ‘ਚ ਗਊਸ਼ਾਲਾ ਨੂੰ ਸੂਬੇ ਦੀਆਂ ਅੱਵਲ ਦਰਜੇ ਦੀਆਂ ਗਊਸ਼ਾਲਾਵਾਂ ਵਿੱਚ ਸ਼ੁਮਾਰ ਕਰ ਦਿੱਤਾ ਹੈ। ਸਮਾਗਮ ਦੌਰਾਨ ਸ੍ਰੀ ਰਾਧਾ-ਕ੍ਰਿਸ਼ਨ ਗਊ ਸੇਵਾ ਸੰਮਤੀ ਦੇ ਸੰਸਥਾਪਕ ਅਨੀਸ਼ ਮੰਗਲਾ ਨੇ ਦੱਸਿਆ ਕਿ ਜਲਦੀ ਹੀ ਉਹ ਗਊਸ਼ਾਲਾ ‘ਚ ਨਵੀਂ ਮਸ਼ੀਨ ਲਗਾਕੇ ਗਊ ਵੰਸ਼ ਦੇ ਗੋਬਰ ਤੋਂ ਲੱਕੜ ਤਿਆਰ ਕਰਨ ਦਾ ਕੰਮ ਵੀ ਸ਼ੁਰੂ ਕਰਨ ਜਾ ਰਹੇ ਹਨ।  ਉਨ੍ਹਾਂ ਦੱਸਿਆ ਕਿ ਇਸ ਸਮੇਂ ਇਥੇ 330 ਗਾਵਾਂ ‘ਤੇ ਰੋਜ਼ਾਨਾ ਕਰੀਬ 25 ਹਜ਼ਾਰ ਰੁਪਏ ਖਰਚ ਆਉਂਦੇ ਹਨ।
ਇਸ ਮੌਕੇ ਗਊਸ਼ਾਲਾ ‘ਚ ਬਣਾਏ ਗਏ ਮੰਦਰ ‘ਚ ਭਗਵਾਨ ਸ੍ਰੀ ਰਾਧਾ-ਕ੍ਰਿਸ਼ਨ ਦੀ ਮੂਰਤੀ ਸਥਾਪਤ ਕੀਤੀ ਗਈ ਜਿਸ ਦੀ ਮੂਰਤੀ ਸਥਾਪਨਾ ਦੀ ਰਸਮ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਵੱਲੋਂ ਨਿਭਾਈ ਗਈ।ਲੋਕ ਸਭਾ ਮੈਂਬਰ ਨੇ ਦਿੱਤਾ ਸਵੱਛਤਾ ਦਾ ਸੁਨੇਹਾ
                   ਸਮਾਗਮ ਦੌਰਾਨ ਸ੍ਰੀਮਤੀ ਪਰਨੀਤ ਕੌਰ ਨੇ ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ ਅਤੇ ਉਨ੍ਹਾਂ ਦੀ ਟੀਮ ਵੱਲੋਂ ਚਲਾਈ ਜਾ ਰਹੀ ਮੇਰਾ ਕੂੜਾ ਮੇਰੀ ਜ਼ਿੰਮੇਵਾਰੀ ਮੁਹਿੰਮ ਦੀ ਭਰਪੂਰ ਸ਼ਲਾਘਾ ਕਰਦਿਆ ਕਿਹਾ ਕਿ ਨਗਰ ਨਿਗਮ ਦੀ ਇਸ ਮੁਹਿੰਮ ਨਾਲ ਸਾਨੂੰ ਸਾਰਿਆਂ ਨੂੰ ਜੁੜਨਾ ਚਾਹੀਦਾ ਹੈ, ਕਿਉਂਕਿ ਜੇਕਰ ਸ਼ਹਿਰ ਦਾ ਹਰੇਕ ਘਰ ਆਪਣੇ ਘਰ ਦੇ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ-ਵੱਖ ਕਰਨ ਦੀ ਜ਼ਿੰਮੇਵਾਰੀ ਨਿਭਾਏਗਾ ਤਾਂ ਸਾਡਾ ਪਟਿਆਲਾ ਸ਼ਹਿਰ ਵੀ ਦੇਸ਼ ਦੇ ਸਭ ਤੋਂ ਜ਼ਿਆਦਾ ਸਵੱਛ ਸ਼ਹਿਰਾਂ ਵਿੱਚ ਸ਼ੁਮਾਰ ਹੋ ਸਕੇਗਾ।

               ਇਸ ਮੌਕੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ, ਪੰਜਾਬ ਗਊ ਸੇਵਾ ਕਮਿਸ਼ਨਰ ਦੇ ਚੇਅਰਮੈਨ ਸ੍ਰੀ ਸਚਿਨ ਸ਼ਰਮਾ, ਮੁੱਖ ਮੰਤਰੀ ਦੇ ਓ.ਐਸ.ਡੀ. ਸ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਲੋਕ ਸਭਾ ਮੈਂਬਰ ਦੇ ਨਿੱਜੀ ਸਕੱਤਰ ਸ. ਬਲਵਿੰਦਰ ਸਿੰਘ, ਨਗਰ ਨਿਗਮ ਦੇ ਕਮਿਸ਼ਨਰ ਪੂਨਮ ਦੀਪ ਕੌਰ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸ਼ਹਿਰੀ ਪ੍ਰਧਾਨ ਸ੍ਰੀ ਕੇ.ਕੇ. ਮਲਹੋਤਰਾ, ਸ੍ਰੀ ਅਨਿਲ ਮੰਗਲਾ, ਕਾਂਗਰਸ ਦੇ ਯੂਥ ਸ਼ਹਿਰੀ ਪ੍ਰਧਾਨ ਅਨੁਜ ਖੌਸਲਾ, ਸ੍ਰੀ ਨਰੇਸ਼ ਦੁੱਗਲ, ਸ੍ਰੀ ਅਤੁੱਲ ਜੋਸ਼ੀ, ਹਰੀਸ਼ ਨਾਗਪਾਲ ਗਿੰਨੀ, ਨਿਖਿਲ ਬਾਤਿਸ਼ ਸ਼ੇਰੂ, ਸੰਦੀਪ ਮਲਹੋਤਰਾ, ਹਰੀਸ਼ ਕਪੂਰ, ਸੋਨੂੰ ਸੰਗਰ, ਸ੍ਰੀ ਰਾਧਾ ਕ੍ਰਿਸ਼ਨ ਗਊ ਸੇਵਾ ਸੰਮਤੀ ਦੇ ਸੰਸਥਾਪਕ ਅਨੀਸ਼ ਮੰਗਲਾ, ਸੰਮਤੀ ਪ੍ਰਧਾਨ ਸੁਰਿੰਦਰ ਜਿੰਦਲ, ਜਨਰਲ ਸਕੱਤਰ ਪ੍ਰਵੀਨ ਸ਼ਰਮਾ, ਚੇਅਰਮੈਨ ਵਿਨੋਦ ਬਾਂਸਲ, ਸਰਪ੍ਰਸਤ ਖੁਸ਼ੀ ਰਾਮ ਸ਼ਰਮਾ, ਹੰਸ ਰਾਜ ਗੋਇਲ, ਮਨੋਜ ਗਰਗ, ਨੰਦੀ ਵਰਮਾ, ਅਨਿਲ ਗਰਗ, ਨਰਿੰਦਰ ਮਿੱਤਲ, ਜਤਿੰਦਰ ਗਰਗ, ਸਾਹਿਲ ਵਰਮਾ, ਰਾਕੇਸ਼ ਮਿੱਤਲ, ਰਾਕੇਸ਼ ਗੋਇਲ, ਨਰੇਸ਼ ਬਾਂਸਲ, ਰਾਜੇਸ਼ ਸ਼ਰਮਾ, ਗੁਰਿੰਦਰ ਸਿੰਘ, ਰਮੇਸ਼ ਮਲਹੋਤਰਾ, ਓਮ ਪ੍ਰਕਾਸ਼, ਰਮੇਸ਼ ਸ਼ਰਮਾ, ਨਵੀਨ ਗੁਪਤਾ, ਅਨੀਸ਼ ਬਾਂਸਲ, ਬਿੰਦੂ ਬਾਲਾ, ਸੰਜੀਵ ਸਿੰਗਲਾ, ਅਸ਼ੋਕ ਗੁਪਤਾ, ਮੁਕੇਸ਼ ਖੁੱਲਰ, ਵਿਵੇਕ ਜੋਸ਼ੀ ਵੀ ਮੌਜੂਦ ਸਨ।

Advertisement
Advertisement
Advertisement
Advertisement
Advertisement
Advertisement
error: Content is protected !!