ਬਿੱਟੂ ਜਲਾਲਾਬਾਦੀ , ਫਿਰੋਜ਼ਪੁਰ 28 ਨਵੰਬਰ 2020
ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਸਿਵਲ ਸਰਜਨ ਡਾ:ਵਿਨੋਦ ਸਰੀਨ ਦੀ ਅਗਵਾਈ ਹੇਠ ਵੱਖ ਵੱਖ ਸਿਹਤ ਵਿਸ਼ਿਆਂ ਸਬੰਧੀ ਜਾਗਰੂਕਤਾ ਗਤਿਵਧੀਆਂ ਲਗਾਤਾਰ ਜਾਰੀ ਹਨ।ਇਸੇ ਸਿਲਸਿਲੇ ਵਿੱਚ ਸਟੇਟ ਹੈਡਕੁਆਤੋਂ ਪੰਜਾਬ ਦੇ ਸਿਹਤ ਮੰਤਰੀ ਸ੍ਰ:ਬਲਬੀਰ ਸਿੰਘ ਸਿੱਧੂ ਵੱਲੋਂ ਰਵਾਨਾ ਕੀਤੀ ਕਰੋਨਾ ਫਤਿਹ ਵੈਨ ਨੂੰ ਸਿਹਤ ਵਿਭਾਗ ਫਿਰੋਜ਼ਪੁਰ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਜ਼ਿਲੇ ਅੰਦਰ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਲਈ ਰਵਾਨਾ ਕੀਤਾ ਗਿਆ।ਜ਼ਿਲਾ ਹਸਤਪਾਲ ਫਿਰੋਜ਼ਪੁਰ ਤੋਂ ਅੱਜ ਇਸ ਵੈਨ ਨੂੰ ਡਿਪਟੀ ਮੈਡੀਕਲ ਕਮਿਸ਼ਨਰ ਡਾ: ਰਜਿੰਦਰ ਮਨਚੰਦਾ ਅਤੇ ਸੀਨੀਅਰ ਮੈਡੀਕਲ ਅਫਸਰ ਡਾ: ਮੀਨਾਕਸ਼ੀ ਅਬਰੋਲ ਵੱਲੋਂ ਹਰੀ ਝੰਡੀ ਦਿਖਾਈ ਗਈ।
ਇਸ ਮੌਕੇ ਡਾ:ਰਾਜਿੰਦਰ ਮਨਚੰਦਾ ਅਤੇ ਡਾ: ਮੀਨਾਕਸ਼ੀ ਨੇ ਕਿਹਾ ਕਿ ਜ਼ਿਲੇ ਅੰਦਰ ਆਈ ਇਹ ਕਰੋਨਾ ਫਤਿਹ ਵੈਨ 28 ਦਿਨਾਂ ਤੱਕ ਰਹਿ ਕੇ ਜ਼ਿਲੇ ਦੇ ਵੱਖ ਵੱਖ ਖੇਤਰਾਂ ਦਾ ਦੌਰਾ ਕਰਕੇ ਕਰੋਨਾ ਤੋਂ ਬਚਾਅ ਅਤੇ ਵੱਖ ਸਿਹਤ ਵਿਸ਼ਿਆਂ ਸਬੰਧੀ ਜਾਗਰੂਕ ਕਰੇਗੀ।ਇਸ ਤੋਂ ਇਲਾਵਾ ਇਸ ਵੈਨ ਦੇ ਪੜਾਅ ਵਾਲੇ ਸਥਾਨਾਂ ਤੇ ਕੋਵਿਡ ਦੇ ਸ਼ੱਕੀ ਕੇਸਾਂ ਸੈਂਪਲਿੰਗ ਵੀ ਕੀਤੀ ਜਾਵੇਗੀ।ਉਹਨਾਂ ਜ਼ਿਲਾ ਨਿਵਾਸੀਆਂ ਨੂ ਸਰਕਾਰ ਵੱਲੋਂ ਚਲਾਈ ਕਰੋਨਾ ਫਤਿਹ ਮੁਹਿਮ ਵਿੱਚ ਵੱਧ ਤੋਂ ਵੱਧ ਸਹਿਯੋਗ ਕਰਨ ਦੀ ਅਪੀਲ ਕੀਤੀ ।ਉਹਨਾ ਕਿਹਾ ਸਮਜਿਕ ਦੂਰੀ ਰੱਖ ਕੇ,ਘਰੌ ਬਾਹਰ ਹਮੇਸ਼ਾਂ ਮਾਸਕ ਪਹਿਣ ਕੇ ਅਤੇ ਹੱਥਾਂ ਨੂ ਬਾਰ ਬਾਰ ਸਾਬਣ ਨਾਲ ਧੋ ਕੇ ਕਰੋਨਾ ਨੂ ਮਾਤ ਦਿੱਤੀ ਜਾ ਸਕਦੀ ਹੈ।ਉਹਨਾ ਇਹ ਵੀ ਕਿਹਾ ਕਿ ਕਰੋਨਾ ਦੇ ਹਲਕੇ ਜਿਹੇ ਚਿਨ੍ਹ ਪ੍ਰਗਟ ਹੋਣ ਤੇ ਕਰੋਨਾ ਟੈਸਟ ਲਈ ਅੱਗੇ ਆ ਕੇ ਸਰਕਾਰ ਵੱਲੋਂ ਚਲਾਈ ਇਸ ਕਰੋਨਾ ਫਤਿਹ ਮੁਹਿਮ ਵਿਚ ਸ਼ਮੂਲੀਅਤ ਕੀਤੀ ਜਾ ਸਕਦੀ ਹੈ।ਇਸ ਅਵਸਰ ਤੇ ਸਿਹਤ ਵਿਭਾਗ ਦੇ ਵੱਖ ਵੱਖ ਅਧਿਕਾਰੀ ਕਰਮਚਾਰੀ ਹਾਜ਼ਰ ਸਨ।