ਰਘਬੀਰ ਹੈਪੀ ਬਰਨਾਲਾ 14 ਨਵੰਬਰ 2020
ਯਾਰ ਅਣਮੁੱਲੇ, ਹਵਾ ਦੇ ਬੁੱਲ੍ਹੇ, ਮਕਬੂਲ ਪੰਜਾਬੀ ਗਾਇਕ ਸ਼ੈਰੀ ਮਾਨ ਦਾ ਗੀਤ ਉਦੋਂ ਪੂਰਾ ਢੁੱਕਿਆ, ਜਦੋਂ ਸਾਲ 1990 ,ਚ ਇਕੱਠੇ ਪੜ੍ਹੇ ਸ਼ਹਿਰ ਦੇ ਜਮਾਤੀ 40 ਕੁ ਵਿਦਿਆਰਥੀਆਂ ਨੇ ਇਕੱਠੇ ਹੋ ਕੇ ਇਕ ਨਵੀਂ ਮਿਸਾਲ ਪੈਦਾ ਕਰ ਦਿੱਤੀ। ਜੁੰਡੀ ਦਿਆਂ ਯਾਰਾਂ ਨੇ ਢੇਰ ਸਾਰੀਆਂ ਯਾਦਾਂ ਇੱਕ ਦੂਜੇ ਨਾਲ ਸਾਂਝੀਆਂ ਕੀਤੀਆਂ। ਇਸ ਮੌਕੇ ਮਨੀਸ਼ ਗੁਪਤਾ ਅਤੇ ਸੁਨੀਲ ਮਿੱਤਲ ਨੇ ਦੱਸਿਆ ਕਿ ਤਕਰੀਬਨ ਤੀਹ ਵਰ੍ਹੇ ਪਹਿਲਾਂ ਅਸੀਂ ਇਕੱਠੇ ਗਾਂਧੀ ਆਰੀਆ ਸਕੂਲ ਬਰਨਾਲਾ ਵਿੱਚ ਪੜ੍ਹੇ ਹਾਂ, ਦੀਵਾਲੀ ਦੀ ਖੁਸ਼ੀ ਇਕੱਠਿਆਂ ਮਿਲ ਕੇ ਸਾਂਝੀ ਕੀਤੀ। ਇਸ ਮੌਕੇ ਯਾਰ ਵੇਲੀਆਂ ਨੇ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ ਤੇ ਮਨੋਰੰਜਨ ਵੀ ਕੀਤਾ ਅਤੇ ਇਕੱਠਿਆਂ ਬੈਠ ਕੇ ਡਿਨਰ ਕੀਤਾ । ਸਾਰੇ ਦੋਸਤਾਂ ਨੇ ਹਰ ਵਰ੍ਹੇ ਇਸ ਤਰ੍ਹਾਂ ਹੀ ਇੱਕ ਦਿਨ ਇਕੱਠਿਆਂ ਬਿਤਾਉਣ ਦਾ ਪ੍ਰਣ ਵੀ ਲਿਆ। ਸਾਰਿਆਂ ਨੇ ਆਉਣ ਵਾਲੇ ਸਮੇਂ ਵਿੱਚ ਸਮਾਜ ਸੇਵੀ ਕੰਮਾਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਅਹਿਦ ਕੀਤਾ। ਇਸ ਮੌਕੇ ਮਨੀਸ਼ ਗੁਪਤਾ ,ਕੇਵਲ ਕ੍ਰਿਸ਼ਨ , ਸੰਦੀਪ ਕੁਮਾਰ , ਪ੍ਰਵੀਨ ਕੁਮਾਰ, ਮੱਖਣ ਲਾਲ ,ਰਾਜੇਸ਼ ਗਰਗ ਦੀਪਕ ਵਰਮਾ ਸੁਨੀਲ ਕੁਮਾਰ ਸੰਦੀਪ ਕੁਮਾਰ ਰੋਬੀ ਜਿੰਦਲ ਰਾਜਬੀਰ ਸਿੰਘ ਮਨੀਸ਼ ਕੁਮਾਰ ਚਰਨਜੀਤ ਸਿੰਘ ਜਸਵਿੰਦਰ ਸਿੰਘ ਰਮੇਸ਼ ਕੁਮਾਰ ਸੰਜੀਵ ਕੁਮਾਰ ਤਰੁਨ ਬਾਂਸਲ ਮੰਗਤ ਰਾਏ ਜਗਤਾਰ ਸਿੰਘ ਵਨੀਤ ਕੰਸਲ ਮਨੀਸ਼ ਜੈਨ ਵਿਨੋਦ ਕੁਮਾਰ ਹਰੀਸ਼ ਜਿੰਦਲ ਆਦਿ ਵੀ ਸ਼ਾਮਿਲ ਹੋਏ।