ਸੰਗਰੂਰ-ਮਿਸਨ ਫਤਿਹ ਤਹਿਤ ਵੱਖ-ਵੱਖ ਪਿੰਡਾਂ ਤੋਂ ਕੋਵਿਡ ਦੇ 101 ਨਮੂਨੇ ਜਾਂਚ ਲਈ ਭੇਜੇ

Advertisement
Spread information

*31 ਰੈਪਿਡ ਐਂਟੀਜਨ ਟੈਸਟ ਦੇ ਨਮੂਨੇ ਲੈ ਕੇ ਮੌਕੇ ਤੇ ਨਤੀਜ਼ੇ ਦਿੱਤੇ


ਹਰਪ੍ਰੀਤ ਕੌਰ ਸੰਗਰੂਰ, 15 ਸਤੰਬਰ:2020 
ਡਿਪਟੀ ਕਮਿਸਨਰ ਸ੍ਰੀ ਰਾਮਵੀਰ ਤੇ ਸਿਵਲ ਸਰਜਨ ਸੰਗਰੂਰ ਡਾ ਰਾਜ ਕੁਮਾਰ ਦੇ ਦਿਸਾ ਨਿਰਦੇਸਾਂ ਤੇ ਬਲਾਕ ਫਤਿਹਗੜ ਪੰਜਗਰਾਈਆਂ ਅਧੀਨ ਵੱਖ-ਵੱਖ ਪਿੰਡਾਂ ਵਿਚ ਕੋਵਿਡ -19 ਦੇ 101 ਨਮੂਨੇ ਲਏ ਗਏ ਜਿਨਾਂ ਵਿੱਚੋਂ 31 ਰੈਪਿਡ ਐਂਟੀਜਨ ਟੈਸਟ ਲਏ ਗਏ ਹਨ।
               ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਡਾ. ਗੀਤਾ ਨੇ ਕਿਹਾ ਕਿ ਬਲਾਕ ਅਧੀਨ ਪਿੰਡ ਫਤਿਹਗੜ ਪੰਜਗਰਾਈਆਂ, ਕੁਠਾਲਾ, ਮਿੱਠੇਵਾਲ, ਸੇਰਵਾਨੀਕੋਟ, ਦਹਿਲੀਜ ਖੁਰਦ, ਨੱਥੋਹੇੜੀ ਤੇ ਬਧੇਸਾ ਵਿਖੇ ਕੋਵਿਡ 19 ਦੇ 101  ਨਮੂਨੇ ਲਏ ਗਏ ਹਨ। ਇਨਾਂ ਵਿੱਚੋਂ 31 ਰੈਪਿਡ ਐਂਟੀਜਨ ਟੈਸਟ ਲਏ ਗਏ ਜੋ ਕੀ ਸਾਰੇ ਨੈਗੇਟਿਵ ਆਏ। ਉਨਾਂ ਪਿੰਡ ਵਾਸੀਆ ਨੂੰ ਸੈਂਪਲਿੰਗ ਲੈਣ ਆਈਆਂ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਕੋਰੋਨਾ ਦੀ ਸੈਪਲਿੰਗ ਵੇਲੇ ਘਬਰਾਉਣ ਦੀ ਲੋੜ ਨਹੀ ਹੈ। ਉਨਾਂ ਕਿਹਾ ਕਿ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਟੈਸਟ ਅਤੇ ਇਲਾਜ ਦੀਆਂ ਸੇਵਾਵਾਂ ਮੁਫਤ ਦਿੱਤੀਆ ਜਾ ਰਹੀਆ ਹਨ। ਟੈਸਟ ਲੈਣ ਦੀ ਪ੍ਰਕਿਰਿਆ ਬਹੁਤ ਸੌਖੀ ਹੈ ਅਤੇ ਵਿਅਕਤੀ ਨੂੰ ਕਿਸੇ ਕਿਸਮ ਦੀ ਕੋਈ  ਤਕਲੀਫ ਨਹੀਂ ਹੁੰਦੀ। ਇਸ ਵਿੱਚ  ਕੁਝ ਸਕਿੰਟਾਂ ਦਾ ਹੀ ਸਮਾਂ ਲੱਗਦਾ ਹੈ।
               ਸੀਨੀਅਰ ਮੈਡੀਕਲ ਅਫਸਰ ਨੇ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਇਸ ਦੌਰਾਨ ਲੋਕਾਂ ਨੂੰ ਮਾਸਕ ਪਾਉਣ, ਵਾਰ ਵਾਰ ਹੱਥਾਂ ਦੀ ਸਫਾਈ ਕਰਨ ਅਤੇ ਸਾਮਾਜਿਕ ਦੂਰੀ ਦਾ ਵਿਸੇਸ ਖਿਆਲ ਰੱਖਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ । ਇਸ ਮੌਕੇ  ਬਲਾਕ  ਨੋਡਲ ਅਫਸਰ ਡਾ.ਰੀਤੂ ਸੇਠੀ , ਸਿਹਤ ਇੰਸਪੈਕਟਰ ਗੁਰਮੀਤ ਸਿੰਘ, ਨਿਰਭੈ ਸਿੰਘ, ਗੁਲਜਾਰ ਖਾਨ, ਡਾ. ਰੂਨਾ,ਰਾਜੇਸ ਰਿਖੀ, ਸੀ.ਐਚ.ਓ. ਸੰਦੀਪ ਕੌਰ, ਫਾਰਮਾਸਿਸਟ ਰਫਾਨ ਖਾਨ ,ਸੀ. ਐਚ.ਓ.ਰਣਦੀਪ ਕੌਰ, ਕੁਲਵੰਤ ਸਿੰਘ , ਸੱਜਣ ਸਿੰਘ ਆਦਿ ਹਾਜਰ ਸਨ  

Advertisement
Advertisement
Advertisement
Advertisement
Advertisement
error: Content is protected !!