*ਸ਼ਹਿਰ ਦੀ ਸੁੰਦਰਤਾ ਨੂੰ ਕਾਇਮ ਰੱਖਣ ਲਈ ਉਲੀਕੀਆ ਜਾ ਰਹੀਆਂ ਹਨ ਗਤੀਵਿਧੀਆਂ : ਚੰਦਰ ਪ੍ਰਕਾਸ਼
ਡੋਰ-ਟੂ-ਡੋਰ 100 ਫੀਸਦੀ ਕੂੜਾ ਇੱਕਠਾ ਕਰਕੇ ਤਕਰੀਬਨ 60 ਪ੍ਰਤੀਸ਼ਤ ਕੀਤੀ ਜਾ ਰਹੀ ਹੈ ਸੋਰਸ ਸੈਗਰੀਗੇਸ਼ਨ
ਹੋਮ ਕੁਆਰਨਟਾਈਨ, ਆਸ਼ੋਲੇਸ਼ਨ ਸੈਂਟਰਾਂ ਨੂੰ ਰੋਜ਼ਾਨਾ ਕੀਤਾ ਜਾ ਰਿਹੈ ਸੈਨੀਟਾਈਜ਼
ਲਖਵਿੰਦਰ ਲੱਖੀ ਗੁਆਰਾ , ਮਲੇਰੋਕਟਲਾ, 4 ਅਗਸਤ2020
ਮਿਸ਼ਨ ਫਤਹਿ ਤਹਿਤ ਨਗਰ ਕੌਂਸਲ ਮਲੇਰੋਕਟਲਾ ਵੱਲੋਂ ਸ਼ਹਿਰ ਅੰਦਰ ਵੱਖ-ਵੱਖ ਥਾਵਾਂ ਤੋਂ ਕੂੜਾ ਚੁੱਕਣ, ਸਾਫ-ਸਫਾਈ ਦੀ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਹ ਮੁਹਿੰਮ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਹਿਰ ਦੀ ਸੁੰਦਰਤਾ ਨੂੰ ਬਰਕਰਾਰ ਰਖਣ ਲਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਇਹ ਜਾਣਕਾਰੀ ਕਾਰਜ ਸਾਧਕ ਅਫਸਰ ਸ੍ਰੀ ਚੰਦਰ ਪ੍ਰਕਾਸ ਵਧਵਾ ਨੇ ਦਿੱਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਰਜ ਸਾਧਕ ਅਫਸਰ ਨੇ ਦੱਸਿਆ ਕਿ ਸ਼ਹਿਰ ਨੂੰ ਗੰਦਗੀ ਮੁਕਤ ਬਣਾਉਣ ਲਈ ਨਗਰ ਕੌਂਸਲ ਦੀਆਂ ਟੀਮਾਂ ਵੱਲੋਂ ਸਾਫ-ਸਫਾਈ ਦੀ ਪ੍ਰਕਿਰਿਆ ਜਾਰੀ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਅੰਦਰ ਲੱਗੇ ਕੂੜੇ ਦੇ ਢੇਰਾਂ ਨੂੰ ਜੇ.ਸੀ.ਬੀ. ਮਸ਼ੀਨ ਰਾਹੀਂ ਚੁਕਵਾ ਕੇ ਟਰਾਲੀ ਰਾਹੀਂ ਕੂੜਾਂ ਡੰਪਾਂ ਵਿੱਚ ਸੁੱਟਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਾਫ਼ ਸਫਾਈ ਲਈ ਨਗਰ ਕੌਂਸਲ ਦੇ 103 ਰੈਗੂਲਰ ਕਰਮਚਾਰੀ ਅਤੇ 210 ਆਊਟ ਸੋਰਸ ਸਫ਼ਾਈ ਕਰਮਚਾਰੀ ਰੋਜ਼ਾਨਾ ਸ਼ਹਿਰ ਦੀ ਸਫ਼ਾਈ ਪ੍ਰਕਿਰਿਆ ਲਈ ਕਾਰਜ਼ਸੀਲ ਹਨ।
ਉਨ੍ਹਾਂ ਦੱਸਿਆ ਕਿ ਰੋਜ਼ਾਨਾ ਡੋਰ-ਟੂ-ਡੋਰ 100 ਫੀਸਦੀ ਕੂੜਾ ਇੱਕਠਾ ਕਰਕੇ ਤਕਰੀਬਨ 60 ਪ੍ਰਤੀਸ਼ਤ ਸੋਰਸ ਸੈਗਰੀਗੇਸ਼ਨ ਕੀਤੀ ਜਾਂਦੀ ਹੈ। ਸੋਰਸ ਸੈਗਰੀਗੇਸ਼ਨ ਤਹਿਤ ਇੱਕਠੇ ਕੀਤੇ ਕੂੜੇ ਨੂੰ ਪਿੱਟਾ ਵਿੱਚ ਪਾ ਕੇ ਖਾਦ ਤਿਆਰ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਵੱਲੋਂ ਇਸ ਸਮੇਂ 69 ਪਿੱਟਾ ਬਣਾਈਆਂ ਗਈ ਹਨ । ਉਨ੍ਹਾਂ ਦੱਸਿਆ ਕਿ ਨਗਰ ਕੌਸ਼ਿਲ ਦੀ ਸਫ਼ਾਈ ਸ਼ਾਖਾ ਵੱਲੋਂ ਕੋਵਿਡ-19 ਤੋਂ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਸੈਪਸ਼ਲ ਤਿੰਨ ਟੀਮਾਂ ਬਣਾਕੇ ਪੂਰੇ ਸ਼ਹਿਰ ਨੂੰ ਸੈਨੀਟਾਈਜ਼ਰ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਤੌਰ ਤੇ ਹੋਮ ਕੁਆਰਨਟਾਈਨ, ਆਸ਼ੋਲੇਸ਼ਨ ਸੈਂਟਰਾਂ ਨੂੰ ਰੋਜ਼ਾਨਾ ਸੈਨੀਟਾਈਜ਼ਰ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਸ਼ਹਿਰ ਨਿਵਾਸੀਆਂ ਨੂੰ ਮਿਸ਼ਨ ਫਤਹਿ ਮੁਹਿੰਮ ਤਹਿਤ ਕੋਰਨਾ ਮਹਾਂਮਾਰੀ ਦੀ ਸਾਵਧਾਨੀਆਂ ਬਾਰੇ ਜਾਣੂ ਕਰਵਾਉਣ ਲਈ ਪੈਂਫਲੇਟ ਵੰਡਣ ਦੇ ਨਾਲ-ਨਾਲ ਜਾਗਰੂਕ ਕੀਤਾ ਗਿਆ। ਇਸ ਕੰਮ ਲਈ ਨਗਰ ਕੌਂਸਲ, ਵੱਲੋਂ 7660 ਕਿਲੋ ਲੀਟਰ ਸੋਡੀਅਮ ਹਾਇਪੋਕਲੋਰਇਟ ਖਰੀਦ ਕੀਤਾ ਗਿਆ ਹੈ, ਜਿਸ ਤੇ ਲਗਭਗ 90,388 ਰੁਪਏ ਖਰਚ ਕੀਤੇ ਗਏ ਹਨ ਅਤੇ ਨਗਰ ਕੌਂਸਲ ਮਾਲੇਰਕੋਟਲਾ ਨੂੰ ਐਨ.ਜੀ.ਓ ਵੱਲੋਂ ਤਕਰੀਬਨ 7,840 ਕਿਲੋ ਲਿਟਰ ਸੋਡੀਅਮ ਹਾਈਪੋਕਲੋਰਾਈਡ ਫਰੀ ਆਫਕੋਸਟ ਸਪਲਾਈ ਕੀਤੀ ਗਈ ਹੈ।