ਸੁਖਪਾਲ ਸਿੰਘ ਸਰਾਂ ਬੋਲੇ, ਕੇਂਦਰ ਸਰਕਾਰ ਦੇ ਬਿੱਲ ਰਾਹੀਂ ਕਿਸੇ ਵੀ ਕਿਸਾਨ ਜਾਂ ਆੜ੍ਹਤੀ ਨੂੰ ਕੋਈ ਘਾਟਾ ਨਹੀਂ ਹੋਵੇਗਾ
ਭਾਜਪਾ ਨੇਤਾ ਦੀ ਅਕਾਲੀ ਦਲ ਨੂੰ ਘੁਰਕੀ, ਝੂਠ ਦੀ ਰਾਜਨੀਤੀ ਬੰਦ ਕਰੋ ਜਾਂ ਫਿਰ ਕੇਂਦਰ ਵਿਚੋਂ ਮੰਤਰੀ ਪਦ ਛੱਡ ਦਿਉ
ਅਸ਼ੋਕ ਵਰਮਾ ਬਠਿੰਡਾ 29 ਜੁਲਾਈ 2020
ਕਿਸਾਨਾਂ ਦੇ ਹਿੱਤ ਨੂੰ ਮੁੱਖ ਰੱਖਦੇ ਹੋਏ ਐਮਐਸਪੀ ਮੁੱਦੇ ਤੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਜਾ ਰਹੇ ਬਿੱਲ ਤੇ ਰਾਜਨੀਤੀ ਕਰ ਰਹੇ ਅਕਾਲੀ ਦਲ ਦੇ ਖਿਲਾਫ ਭਾਜਪਾ ਪੰਜਾਬ ਦੇ ਸਕੱਤਰ ਸੁਖਪਾਲ ਸਿੰਘ ਸਰਾਂ ਵੱਲੋਂ ਕੜਾ ਇਤਰਾਜ਼ ਜਤਾਇਆ ਗਿਆ, ਭਾਜਪਾ ਦੇ ਪ੍ਰਦੇਸ਼ ਸਕੱਤਰ ਸੁਖਪਾਲ ਸਿੰਘ ਸਰਾਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਿਤੇ ਵੀ ਕਿਸਾਨਾਂ ਦਾ ਨੁਕਸਾਨ ਨਹੀਂ ਕੀਤਾ ਗਿਆ ਅਤੇ ਵਾਰ ਵਾਰ ਕੇਂਦਰ ਸਰਕਾਰ ਦੇ ਮੰਤਰੀ ਇਹ ਸਪੱਸ਼ਟ ਕਰ ਰਹੇ ਹਨ ਕਿ ਇਸ ਬਿੱਲ ਰਾਹੀਂ ਕਿਸੇ ਵੀ ਕਿਸਾਨ ਜਾਂ ਆੜ੍ਹਤੀ ਨੂੰ ਕੋਈ ਘਾਟਾ ਨਹੀਂ ਹੋਵੇਗਾ, ਉਨ੍ਹਾਂ ਦੀਆਂ ਫਸਲਾਂ ਤੈਅ ਕਿਤੇ ਮੁੱਲ ਉੱਤੇ ਹੀ ਬੇਚਿਆਂ ਜਾਣਗੀਆਂ,ਲੇਕਿਨ ਐਨਡੀਏ ਵਿੱਚ ਸ਼ਾਮਲ ਅਕਾਲੀ ਦੱਲ ਦੇ ਨੇਤਾ ਘਟੀਆ ਰਾਜਨੀਤਿਕ ਬਿਆਨਬਾਜੀ ਕਰ ਰਹੇ ਹਨ।
ਸਰਾਂ ਨੇ ਕਿਹਾ ਜਿਸ ਸਮੇਂ ਲੋਕ ਸਭਾ ਵਿੱਚ ਇਸ ਬਿੱਲ ਨੂੰ ਲਿਆਂਦਾ ਗਿਆ ਸੀ ,ਉਸ ਸਮੇਂ ਇਸ ਬਿੱਲ ਉੱਪਰ ਖੁੱਲ੍ਹ ਕੇ ਚਰਚਾ ਕੀਤੀ ਗਈ ਸੀ,ਜਿਸ ਬਾਅਦ ਐਨਡੀਏ ਦੇ ਸਾਂਸਦਾਂ ਵੱਲੋਂ ਇਸ ਬਿੱਲ ਨੂੰ ਸਹਿਮਤੀ ਜਤਾਉਂਦੇ ਹੋਏ ਹਸਤਾਖਰ ਕੀਤੇ ਸੀ ,ਇਸ ਬਿੱਲ ਉੱਪਰ ਮੈਂਬਰ ਪਾਰਲੀਮੈਂਟ ਸੁਖਬੀਰ ਸਿੰਘ ਬਾਦਲ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ,ਮੈਂਬਰ ਪਾਰਲੀਮੈਂਟ ਸੁਖਦੇਵ ਸਿੰਘ ਢੀਂਡਸਾ,ਐੱਮ ਪੀ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਹੋਰ ਨੇਤਾਵਾਂ ਨੂੰ ਸਾਫ਼ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਨੇ ਲੋਕ ਸਭਾ ਵਿੱਚ ਇਸ ਬਿੱਲ ਉਪਰ ਆਪਣੇ ਹਸਤਾਖਰ ਕੀਤੇ ਸੀ ਜਾਂ ਨਹੀਂ ! ਜੇਕਰ ਬਿੱਲ ਕਿਸਾਨ ਵਿਰੋਧੀ ਸੀ ਤਾਂ ਸੈਸ਼ਨ ਦੌਰਾਨ ਇਸ ਬਿੱਲ ਦਾ ਵਿਰੋਧ ਕਿਉਂ ਨਹੀਂ ਕੀਤਾ ਗਿਆ ।
ਸੁੱਖਪਾਲ ਸਿੰਘ ਸਰਾਂ ਨੇ ਭਾਜਪਾ ਦਾ ਪੱਖ ਰੱਖਦੇ ਹੋਏ ਸਾਫ ਕੀਤਾ ਕਿ ਇਸ ਬਿੱਲ ਨਾਲ ਕਿਸੇ ਵੀ ਕਿਸਾਨ ਦਾ ਨੁਕਸਾਨ ਨਹੀਂ ਹੋਵੇਗਾ,ਲੇਕਿਨ ਰਾਜਨੀਤਕ ਜ਼ਮੀਨ ਖੋਹ ਚੁੱਕਿਆ ਪਾਰਟੀਆਂ ਇਸ ਤੇ ਸਿਆਸਤ ਕਰ ਰਹੀਆਂ ਹਨ ,ਕੇਂਦਰ ਦੀ ਮੋਦੀ ਸਰਕਾਰ ਵੱਲੋਂ ਦੇਸ਼ ਦੇ ਕਿਸਾਨਾਂ ਦੀ ਰੱਖਿਆ ਲਈ ਵਚਨਬੱਧ ਹੈ ਅਤੇ ਸਰਕਾਰ ਵੱਲੋਂ ਵੀਹ ਹਜ਼ਾਰ ਕਰੋੜ ਦਾ ਰਾਹਤ ਪੈਕੇਜ ਦੇਸ਼ ਹਿੱਤ ਵਾਸਤੇ ਕਿਸਾਨਾਂ ਦੀ ਫ਼ਸਲ ਬੀਮਾ ਯੋਜਨਾ ਛੋਟੇ ਕਿਸਾਨਾਂ ਦੀ ਖੇਤੀ ਲਈ ਲੋਨ ਯੋਜਨਾ ਦੇਸ਼ ਨੂੰ ਸਮਰਿੱਧ ਬਣਾਉਣ ਵਾਸਤੇ ਸਵੈ ਰੁਜ਼ਗਾਰ ਯੋਜਨਾ ਛੋਟੇ ਵਪਾਰੀਆਂ ਲਈ ਰੋਜ਼ਗਾਰ ਡੇਅਰੀ ਫਾਰਮ, ਰੇਹੜੀ ਚਾਲਕਾਂ ਲਈ ਬਿਨਾਂ ਗਾਰੰਟੀ ਲੋਨ ਦਿੱਤੇ ਜਾ ਰਹੇ ਹਨ।
ਭਾਜਪਾ ਪੰਜਾਬ , ਅਕਾਲੀ ਦਲ ਨੂੰ ਵੀ ਚੇਤਾਵਨੀ ਦਿੰਦੀ ਹੈ, ਕਿ ਝੂਠ ਦੀ ਰਾਜਨੀਤੀ ਬੰਦ ਕਰੇ ਜਾਂ ਫਿਰ ਕੇਂਦਰ ਵਿਚੋਂ ਮੰਤਰੀ ਪਦ ਛੱਡਿਆ ਜਾਵੇ, ਉਨ੍ਹਾਂ ਨੇ ਕਿਹਾ ਅਕਾਲੀ ਦਲ ਅਤੇ ਲੋਕਲ ਪਾਰਟੀਆਂ ਭੋਲੇ ਭਾਲੇ ਕਿਸਾਨਾਂ ਨੂੰ ਗੁੰਮਰਾਹ ਕਰਕੇ ਤਥਾਕਥਿਤ ਯੂਨੀਅਨਾਂ ਵੱਲੋਂ ਪ੍ਰਦਰਸ਼ਨ ਕਰਵਾ ਕੇ ਕਿਸਾਨਾਂ ਵਿੱਚ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਜੋ ਕਿ ਕਿਸੇ ਕੀਮਤ ਤੇ ਸਹਿਣ ਨਹੀਂ ਕੀਤਾ ਜਾਵੇਗਾ ਅਤੇ ਮੁੜ ਪੰਜਾਬ ਦੇ ਕਿਸਾਨਾਂ ਨੂੰ ਭਾਜਪਾ ਵਿਸ਼ਵਾਸ ਦਿਵਾਉਂਦੀ ਹੈ ਕਿ ਕਿਸੇ ਵੀ ਕਿਸਾਨ ਦੀ ਫਸਲ ਜਾਂ ਕੋਈ ਵੀ ਨੁਕਸਾਨ ਭਾਜਪਾ ਸਰਕਾਰ ਵਿੱਚ ਨਹੀਂ ਹੋਵੇਗਾ, ਅਗਰ ਅਕਾਲੀ ਦਲ ਨੇ ਭਾਜਪਾ ਸਰਕਾਰ ਨੂੰ ਬਦਨਾਮ ਕਰਨ ਦੀ ਰਾਜਨੀਤੀ ਬੰਦ ਨਾ ਕੀਤੀ ਤਾਂ ਅਕਾਲੀ ਦਲ ਤੋਂ ਭਾਜਪਾ ਨੂੰ ਨਾਤਾ ਤੋੜਨਾ ਪਵੇਗਾ, ਅਤੇ ਭਾਜਪਾ ਇਕੱਲੀ ਪੰਜਾਬ ਵਿੱਚ ਚੋਣ ਲੜਨ ਵਿੱਚ ਸਮਰੱਥ ਹੈ ਅੱਜ ਪੰਜਾਬ ਦੇ ਕਿਸਾਨ,ਵਪਾਰੀ, ਮਜ਼ਦੂਰ ਜਾਣ ਚੁੱਕੇ ਹਨ,ਕਿ ਦੇਸ਼ ਖਾਸ ਕਰ ਪੰਜਾਬ ਦਾ ਵਿਕਾਸ ਸਿਰਫ਼ ਭਾਜਪਾ ਸਰਕਾਰ ਹੀ ਕਰ ਸਕਦੀ ਹੈ।