ਟੈਕਨੀਕਲ ਸਰਵਿਸਜ ਯੂਨੀਅਨ(ਰਜਿ) ਸਰਕਲ ਬਰਨਾਲਾ ਵੱਲੋ ਸੰਘਰਸ਼ ਦਾ ਐਲਾਨ
ਰਵੀ ਸੈਣ ਬਰਨਾਲਾ 29 ਜੁਲਾਈ 2020
ਬਿਜਲੀ ਕਾਮਿਆਂ ਦੀ ਸਂੰਘਰਸ਼ਸ਼ੀਲ਼ ਜਥੇਬੰਦੀ ਟੈਕਨੀਕਲ ਸਰਵਿਸਜ ਯੂਨੀਅਨ(ਰਜਿ) ਸਰਕਲ ਬਰਨਾਲਾ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਸਥਾਨਕ ਚਿੰਟੂ ਪਾਰਕ ਬਰਨਾਲਾ ਵਿਖੇ ਸਰਕਲ ਪ੍ਰਧਾਨ ਦਰਸ਼ਨ ਸਿੰਘ ਦਸੌਂਦਾ ਸਿੰਘ ਵਾਲਾ ਦੀ ਪ੍ਰਧਾਨਗੀ ਹੇਠ ਕੀਤੀ ਗਈ । ਇਸ ਸਮੇ ਮੀਟਿੰਗ ਸਬੰਧੀ ਕੀਤੀ ਗਈ ਵਿਚਾਰ ਚਰਚਾ ਅਤੇ ਹੋਏ ਫੈਸਲਿਆਂ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਕਲ ਸਕੱਤਰ ਬਲਵੰਤ ਸਿੰਘ ਨੇ ਦੱਸਿਆ ਕਰੋਨਾ ਸੰਕਟ ਦੇ ਨਾਂ ਥੱਲੇ ਭਾਜਪਾ ਦੀ ਅਗਵਾਈ ਵਾਲੀ ਮੋਦੀ ਹਕੂਮਤ ਵੱਲੋਂ ਵਿੱਢੇ ਸਰਕਾਰੀ ਅਦਾਰਿਆਂ ਦੇ ਨਿੱਜੀਕਰਨ ਦੇ ਹੱਲੇ ਸਬੰਧੀ ਗੰਭੀਰ ਵਿਚਾਰ ਚਰਚਾ ਕੀਤੀ ਗਈ , ਕੋਇਲਾ ਖਾਣਾਂ, ਰੇਲਵੇ, ਜਹਾਜਰਾਨੀ, ਬੀਮਾ ਸਮੇਤ ਬਿਜਲੀ ਸੋਧ ਬਿੱਲ-2020 ਲਾਗੂ ਕਰਕੇ ਅੱਠ ਕੇਂਦਰੀ ਸ਼ਾਸ਼ਤ ਪ੍ਰਦੇਸਾਂ ਦੇ ਬਿਜਲੀ ਬੋਰਡਾਂ ਦਾ ਭੋਗ ਪਾ ਰਹੀ ਹੈ ਅਤੇ ਤਿੰਨ ਖੇਤੀ ਆਰਡੀਨੈਂਸ ਜਾਰੀ ਕਰਕੇ ਕਿਸਾਨੀ ਦੇ ਗਲ ਅੰਗੂਠਾ ਦੇਕੇ ਰਾਜਾਂ ਦੇ ਹੱਕਾਂ ਉੱਪਰ ਡਾਕੇ ਮਾਰ ਰਹੀ ਹੈ, ਕਿਰਤ ਕਾਨੂੰਨਾਂ ਵਿੱਚ ਮਜਦੂਰ ਵਰੋਧੀ ਸੋਧਾਂ ਲਾਗੂ ਕਰ ਰਹੀ ਹੈ।
ਇਨ੍ਹਾਂ ਮਸਲਿਆਂ ਸਮੇਤ ਬਠਿੰਡਾ ਥਰਮਲ ਨੂੰ ਨਿੱਜੀ ਹੱਥਾਂ‘ਚ ਸੌਂਪਣ ਅਤੇ ਸਰਕਲ ਪਟਿਆਲਾ ਨਾਲ ਸਬੰਧਤ ਆਗੂਆਂ ਦੀਆਂ ਪਾਵਰਕਾਮ ਦੀ ਮਨੇਜਮੈਂਟ ਵੱਲੋਂ ਕੀਤੀਆਂ ਗਈਆਂ ਟਰਮੀਨੇਸ਼ਨਾਂ ਬਹਾਲ ਕਰਾੳੇਣ ਸਬੰਧੀ ਗੰਭੀਰ ਵਿਚਾਰ ਚਰਚਾ ਕੀਤੀ ਗਈ। ਸੂਬਾ ਕਮੇਟੀ ਵੱਲੋਂ ਇਨ੍ਹਾਂ ਮਸਲਿਆਂ ਸਬੰਧੀ ਦਿੱਤੇ ਗਏ ਦਿਸ਼ਾ ਨਿਰਦੇਸ਼ਨਾਂ ਦੀ ਰੋਸ਼ਨੀ ਵਿੱਚ 3 ਅਗਸਤ ਨੂੰ ਸ਼ਹਿਣਾ-ਭਦੌੜ, 4 ਅਗਸਤ ਨੂੰ ਮਹਿਲਕਲਾਂ ਅਤੇ 5 ਅਗਸਤ ਨੂੰ ਠੁੱਲੀਵਾਲ ਅਤੇ ਸੰਦੌੜ ਉਪ ਮੰਡਲਾਂ ਵਿਖੇ ਵਿਸ਼ਾਲ ਰੈਲੀਆਂ ਕਰਕੇ ਸੂਬਾ ਪੱਧਰੇ ਸੰਘਰਸ਼ ਲਈ ਤਿਆਰ ਰਹਿਣ ਦਾ ਬਿਜਲੀ ਕਾਮਿਆਂ ਨੂੰ ਤਿਆਰ ਰਹਿਣ ਦਾ ਸੱਦਾ ਦਿੱਤਾ ਜਾਵੇਗਾ। ਮੀਟਿੰਗ ਵਿੱਚ ਸ਼ਾਮਿਲ ਆਗੂਆਂ ਕੁਲਵੀਰ ਸਿੰਘ ਔਲਖ , ਗੁਰਜੰਟ ਸਿੰਘ ਹਮੀਦੀ, ਹਾਕਮ ਸਿੰਘ ਨੂਰ, ਭੋਲਾ ਸਿੰਘ ਗੁੰਮਟੀ ਨੇ 23 ਸਾਲ ਤੋੰ ਮਹਿਲਕਲਾਂ ਦੀ ਧਰਤੀ ਉੱਪਰ ਚੱਲ ਰਹੇ ਲੋਕ ਘੋਲ ਸਬੰਧੀ ਚਰਚਾ ਕਰਦੇ ਹੋਏ ਕਿਹਾ ਕਿ ਜਿੱਥੇ ਦਿੱਕ ਪਾਸੇ ਔਰਤਾਂ ਉੱਪਰ ਆਏ ਦਿਨ ਵਧ ਰਿਹਾ ਹੈ, ਉੱਥੇ ਹੀ ਮਹਿਲਕਲਾਂ ਦਾ ਸਾਂਝਾ ਵਿਸ਼ਾਲ ਲੋਕ ਸੰਘਰਸ਼ ਲੱਖ ਚੁਣੌਤੀਆਂ ਦੇ ਬਾਵਜੂਦ ਇਤਿਹਾਸਕ ਪ੍ਰਾਪਤੀਆਂ ਕਰਦਾ ਹੋਇਆ ਅੱਗੇ ਵੀ ਵਧ ਰਿਹਾ ਹੈ ਅਤੇ ਸਮਾਜਿਕ ਜਬਰ ਖਾਸ ਕਰ ਔਰਤਾਂ ਉੱਪਰ ਹੋ ਜਬਰ ਵਿਰੋਧੀ ਸੰਘਰਸ਼ਾਂ ਲਈ ਪ੍ਰੇਰਨਾ ਸ੍ਰੋਤ ਵੀ ਬਣਿਆ ਹੋਇਆ ਹੈ।
ਇਸ ਵਾਰ ਕਰੋਨਾ ਸੰਕਟ ਨੂੰ ਧਿਆਨ ਵਿੱਚ ਐਕਸ਼ਨ ਕਮੇਟੀ ਮਹਿਲਕਲਾਂ ਨੇ 12 ਅਗਸਤ ਨੂੰ ਦਾਣਾ ਮੰਡੀ ਮਹਿਲਕਲਾਂ ਵਿਖੇ ਵੱਡਾ ਇਕੱਠ ਨਾਂ ਕਰਨ ਦੇ ਫੈਸਲੇ ਨੂੰ ਮੰਨਦੇ ਹੋਏ ਬਿਜਲੀ ਕਾਮੇ ਆਪਣੇ ਘਰਾਂ, ਗਲੀਆਂ, ਮੁਹੱਲਿਆਂ, ਪਿੰਡਾਂ ਵਿੱਚ ਹੋਣ ਵਾਲੇ ਪ੍ਰੋਗਰਾਮਾਂ ਵਿੱਚ ਸ਼ਾਮਿਲ ਹੋਕੇ ਬਾਅਦ ਵਿੱਚ ਸਾਰੇ ਦਫਤਰਾਂ ਵਿੱਚ ਵੀ ਵੱਡੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ ਐਕਸ਼ਨ ਕਮੇਟੀ ਮਹਿਲ ਕਲਾਂ ਦੀ ਜਰੂਰਤ ਨੂੰ ਮੁੱਖ ਰੱਖਦੇ ਹੋਏ ਫੰਡ ਵਿੱਚ ਵੀ ਹਿੱਸਾ ਪਾਇਆ ਜਾਵੇਗਾ। ਇਸ ਮੀਟਿੰਗ ਵਿੱਚ ਰੁਲਦੂ ਸਿੰਘ ਗੁੰਮਟੀ, ਗੁਰਮੇਲ ਸਿੰਘ ਜੋਧਪੁਰ, ਬਲੌਰ ਸਿੰਘ ਭਦੌੜ, ਪਰਗਟ ਸਿੰਘ ਬਰਨਾਲਾ, ਮੁਖਤਿਆਰ ਸਿੰਘ ਆਦਿ ਆਗੂਆਂ ਨੇ ਵੀ ਵਿਚਾਰ ਰੱਖੇ।