ਐੱਸ. ਐੱਸ ਡੀ. ਕਾਲਜੀਏਟ ਸੀਨੀਅਰ ਸੈਕੇਂਡਰੀ ਸਕੂਲ ਬਰਨਾਲਾ ਦਾ ਨਤੀਜਾ ਰਿਹਾ ਸ਼ਾਨਦਾਰ 

Advertisement
Spread information

ਨਤੀਜੇ ਦਾ ਸਿਹਰਾ ਐੱਸ. ਡੀ ਸਭਾ ਦੇ ਜਨਰਲ ਸਕੱਤਰ ਸ਼ਿਵ ਦਰਸ਼ਨ ਕੁਮਾਰ ਸ਼ਰਮਾਂ ਨੇ ਸਟਾਫ ਤੇ ਵਿਦਿਆਰਥੀਆਂ ਸਿਰ ਬੰਨ੍ਹਿਆ


ਸੋਨੀ ਪਨੇਸਰ ਬਰਨਾਲਾ 22 ਜੁਲਾਈ 2020 
                 ਐੱਸ. ਐੱਸ ਡੀ. ਕਾਲਜੀਏਟ ਸੀਨੀਅਰ.ਸੈਕੇਂਡਰੀ ਸਕੂਲ ਬਰਨਾਲਾ ਦਾ ਨਤੀਜਾ ਪਿੱਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੇਹਤਰ ਰਿਹਾਂ।  ਇਸ ਸੰਬੰਧੀ ਸਕੂਲ ਦੇ ਪ੍ਰਿੰਸੀਪਲ ਸ੍ਰ. ਜਗਜੀਤ ਸਿੰਘ ਨੇ ਕਿਹਾ ਕਿ ਆਰਟਸ ਗੱਰੁਪ ਵਿੱਚ ਪ੍ਰਿੰਅਕਾ ਰਾਣੀ ਨੇ 441 ਅੰਕ ਲੈ ਕੇ ਪਹਿਲਾ ਸਥਾਨ,ਜਸਪ੍ਰੀਤ ਕੌਰ 415 ਅੰਕ ਲੈ ਕੇ ਦੂਸਰਾ ਸਥਾਨ ਅਤੇ ਮਨਦੀਪ ਕੌਰ ਨੇ 407 ਅੰਕ ਲੈ ਕੇ ਤੀਸਰਾਂ ਸਥਾਨ ਹਾਸਿਲ ਕੀਤਾ।
               ਕਾਮਰਸ ਗਰੁਪ ਵਿੱਚ ਵੀ ਨਤੀਜਾ ਸ਼ਤ ਪ੍ਰਤੀਸਤ ਰਿਹਾ । ਸ਼੍ਰ ਜਗਜੀਤ ਸਿੰਘ ਨੇ ਇਸ ਦਾ ਸਿਹਰਾ ਕਮਾਰਸ ਵਿਭਾਗ ਨੂੰ ਦਿੱਤਾ। ਕਮਾਰਸ ਵਿੱਚੋਂ ਹਰਪ੍ਰੀਤ ਸਿੰਘ ਨੇ 334 ਅੰਕ ਪਹਿਲਾ ਸਥਾਨ, ਰੈਨੂੰ ਬਾਲਾ ਨੇ 332 ਅੰਕ ਲੈ ਕੇ ਦੂਸਰਾ ਸਥਾਨ ਹਾਸਿਲ ਕੀਤਾ ਅਤੇ ਤੀਸਰਾ ਸਥਾਨ ਮੁਸਕਾਨ ਅਰੋੜਾ ਨੇ 322 
ਅੰਕ ਲੈ ਕੇ ਪ੍ਰਾਪਤ ਕੀਤਾ।
             ਆਪਣੇ ਮਾਪਿਆਂ ਅਤੇ ਸੰਸਥਾ ਵਿੱਚ ਪੜ੍ਹਾਉਣ ਵਾਲੇ ਅਧਿਆਪਕਾਂ ਦਾ ਨਾਮ ਰੌਸਨ ਕੀਤਾ ਹੈ। ਇਸ ਮੌਕੇ ਐੱਸ. ਡੀ ਸਭਾ (ਰਜਿ) ਬਰਨਾਲਾ ਦੇ ਜਨਰਲ ਸਕੱਤਰ ਸ੍ਰੀ ਸ਼ਿਵ ਦਰਸ਼ਨ ਕੁਮਾਰ ਸ਼ਰਮਾਂ ਜੀ ਨੇ ਸਕੂਲ ਦਾ ਨਤੀਜਾ ਵਧੀਆਂ ਆਉਣ ਤੇ ਸਮੂਹ ਸਟਾਫ਼ ਨੂੰ ਮੁਬਾਰਕ ਵਧਾਈਆਂ ਦਿੰਦਿਆਂ ਇਸ ਦਾ ਸਿਹਰਾ ਵਿਦਿਆਰਥੀਆਂ ਮਾਪਿਆਂ ਅਤੇ ਅਧਿਆਪਕਾਂ ਦੇ ਸਿਰ ਬੰਨ੍ਹਿਆਂ ਤੇ ਹੋਰ ਸਖ਼ਤ ਮਿਹਨਤ ਲਈ ਪ੍ਰੇਰਿਤ ਕੀਤਾ।
           
ਇਸ ਮੌਕੇ ਐੱਸ. ਡੀ. ਸਭਾ (ਰਜਿ) ਬਰਨਾਲਾ ਦੇ ਵਿੱਦਿਅਕ ਸੰਸਥਾਵਾਂ ਦੇ ਸਿੱਖਿਆ ਨਿਰਦੇਸ਼ਕ ਸ੍ਰੀ ਸਿਵ ਸਿੰਗਲਾ ਨੇ ਬੱਚਿਆਂ ਦੇ ਮਾਤਾ ਪਿਤਾ ਅਤੇ ਬੱਚਿਆਂ ਨੂੰ ਵਧਾਈ ਦਿੱਤੀ। ਸੰਸਥਾ ਵੱਲੋਂ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾਂ। ਇਸ ਮੌਕੇ ਐਸ. ਐਸ. ਡੀ. ਕਾਲਜ ਬਰਨਾਲਾ ਦੇ ਪ੍ਰਿੰਸੀਪਲ ਸ੍ਰ ਲਾਲ ਸਿੰਘ ਨੇ ਪਾਸ ਹੋਏ ਵਿਦਿਆਰਥੀਆਂ ਨੂੰ ਇਸ ਸਫਲਤਾ ਦੀ ਵਧਾਈ ਦਿੱਤੀ ਕਰੋਨਾ ਮਹਾਂਮਾਰੀ ਦੇ ਭਾਰੀ ਸੰਕਟ ਦੇ ਬਾਵਜੂਦ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਦੇ ਅਣਥੱਕ ਯਤਨਾਂ ਨੇ ਰੰਗ ਲਿਆਦਾਂ, ਸੁਨਹਿਰੇ ਅਤੇ ਰੌਸਨ ਭਵਿੱਖ ਲਈ ਸਾਰੇ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਹਾਜਿਰ ਸੀ।
 
Advertisement
Advertisement
Advertisement
Advertisement
Advertisement
error: Content is protected !!