ਦਿਵਿਆ ਭੂਮੀ ਅਤੇ ਵੰਡਰ ਵਾਕ ਪ੍ਰੋਜੈਕਟ ਤਰਫੋਂ 5 ਲੱਖ ਦੀ ਰਾਸ਼ੀ ਹੜ੍ਹ ਪੀੜਤਾਂ ਲਈ ਦਿੱਤੀ ਗਈ
ਰਘਵੀਰ ਹੈਪੀ, ਬਰਨਾਲਾ 27 ਸਤੰਬਰ 2025
ਪੰਜਾਬ ਵਿੱਚ ਹੜ੍ਹਾਂ ਕਾਰਨ ਉਪਜੀ ਸਥਿਤੀ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਵਿਅਕਤੀ ਅੱਗੇ ਆ ਰਹੇ ਹਨ। ਅੱਜ ਦਿਵਿਆ ਭੂਮੀ ਅਤੇ ਵੰਡਰ ਵਾਕ ਪ੍ਰੋਜੈਕਟ ਤਰਫੋਂ ਸੂਬਾ ਸਰਕਾਰ ਨੂੰ 5 ਲੱਖ ਦੀ ਰਾਸ਼ੀ ਹੜ੍ਹ ਪੀੜਤਾਂ ਲਈ ਦਿੱਤੀ ਗਈ। ਇਹ ਰਾਸ਼ੀ ਲੋਕ ਸਭਾ ਮੈਂਬਰ ਸੰਗਰੂਰ ਸ. ਗੁਰਮੀਤ ਸਿੰਘ ਮੀਤ ਹੇਅਰ ਨੂੰ ਸੌਂਪੀ ਗਈ।

ਇਸ ਮੌਕੇ ਸੰਸਦ ਮੈਂਬਰ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਵਿੱਚ ਹੜ੍ਹਾਂ ਕਾਰਨ ਕਈ ਜ਼ਿਲ੍ਹਿਆਂ ਵਿੱਚ ਵੱਡਾ ਨੁਕਸਾਨ ਹੋਇਆਬ ਹੈ। ਅਜਿਹੇ ਸਮੇਂ ਵਿੱਚ ਸੂਬੇ ਦੇ ਲੋਕਾਂ ਨੂੰ ਮੁੜ ਲੀਹ ‘ਤੇ ਲਿਆਉਣ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਮਿਸ਼ਨ ਚੜ੍ਹਦੀ ਕਲਾ ਦੀ ਸ਼ੁਰੂਆਤ ਵੀ ਕੀਤੀ ਗਈ ਹੈ ਜਿਸ ਤਹਿਤ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਲੋਕ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ।
ਇਸ ਮੌਕੇ ਦਿਵਿਆ ਭੂਮੀ ਪ੍ਰੋਜੈਕਟ ਅਤੇ ਵੰਡਰ ਵਾਕ ਪ੍ਰੋਜੈਕਟ ਦੇ ਮੁੱਖ ਕੋਆਰਡੀਨੇਟਰ ਬਾਲਕ੍ਰਿਸ਼ਨ ਗਰਗ, ਕੇਵਲ ਕ੍ਰਿਸ਼ਨ ਗਰਗ ਅਤੇ ਰੁਪਿੰਦਰ ਆਹਲੂਵਾਲੀਆ ਨੇ ਕਿਹਾ ਕਿ ਪੰਜਾਬ ਸੂਬੇ ਦੇ ਲੋਕ ਅਤੇ ਭਾਈਚਾਰਾ ਔਖੇ ਵੇਲੇ ਲੋੜਵੰਦਾਂ ਦੀ ਮਦਦ ਲਈ ਜਣਿਆਂ ਜਾਂਦਾ ਹੈ ਅਤੇ ਅਜਿਹੇ ਸਮੇਂ ਵੱਡੀ ਗਿਣਤੀ ਦਾਨੀ ਵਿਅਕਤੀ, ਸੰਸਥਾਵਾਂ ਅਤੇ ਆਮ ਲੋਕ ਅੱਗੇ ਆ ਰਹੇ ਹਨ।
ਇਸ ਮੌਕੇ ਬਾਲਕ੍ਰਿਸ਼ਨ ਗਰਗ, ਕੇਵਲ ਕ੍ਰਿਸ਼ਨ ਗਰਗ, ਬਲਵਿੰਦਰ ਗਰਗ, ਪੰਕਜ ਗਰਗ, ਮਨੀਸ਼ ਗਰਗ, ਗੌਰਵ ਬੱਤਰਾ, ਰੁਪਿੰਦਰ ਆਹਲੂਵਾਲੀਆ, ਰਾਜੇਂਦਰ ਕੁਮਾਰ, ਪਵਨ ਭਗਤਾ, ਡੇਜ਼ੀ ਮੋਹਨ, ਅਸ਼ੋਕ ਨਾਭਾ, ਸਰਪੰਚ ਹੰਡਿਆਇਆ, ਨੀਤੂ ਵੀਨਸ, ਜੀਵਨ ਕੁਮਾਰ ਗੋਲਾ ਤੇ ਰਿੰਕੂ ਤਪਾ ਮੌਜੂਦ ਸਨ।







