ਇਕੱਲੀ ਔਰਤ ਨੂੰ ਸਾਰੀ ਰਾਤ ਗੱਡੀ ‘ਚ ਲੈ ਕੇ ਘੁੰਮਾਓਂਦੇ ਰਹੇ ਪੁਲਿਸ ਮੁਲਾਜ਼ਮ, ਢਾਹਿਆ ਕਹਿਰ…!

Advertisement
Spread information

ਇਹ ਹੈ ਪੁਲਸੀਆ ਤਸ਼ੱਦਦ-ਪਸ਼ੂਆਂ ਵਾਂਗ ਕੁੱਟੀ ਬੇਕਸੂਰ ਔਰਤ..! ਕਿਹਾ, ਲਹਾ ਦਿਓ ਵਰਦੀ

CM ਭਗਵੰਤ ਮਾਨ ਨੂੰ ਗੁਹਾਰ,ਦਿਓ ਇਨਸਾਫ ਤੇ ਅੱਤਿਆਚਾਰ ਕਰਨ ਵਾਲਿਆਂ ਤੇ ਕਰੋ ਕਾਰਵਾਈ

ਹਰਿੰਦਰ ਨਿੱਕਾ, ਬਰਨਾਲਾ 21 ਅਗਸਤ 2025 

    ਪੁਲਸੀਆ ਅੱਤਿਆਚਾਰ ਦੀ ਇੱਕ ਹੋਰ ਦਰਦਨਾਕ ਕਹਾਣੀ ਤੇ ਮੂੰਹ ਬੋਲਦੀ ਤਸਵੀਰ ਸਾਹਮਣੇ ਆਈ। ਥਾਣਾ ਰੂੜੇਕੇ ਕਲਾਂ ਦੇ ਪੁਲੀਸ ਮੁਲਾਜਮ ਇਕੱਲੀ ਔਰਤ ਨੂੰ ਪੂਰੀ ਰਾਤ ਆਪਣੀ ਗੱਡੀ ਵਿੱਚ ਲੈ ਕੇ, ਇੱਧਰ-ਓਧਰ ਘੁੰਮਾਉਂਦੇ ਫਿਰਦੇ ਰਹੇ। ਇਹ ਗੰਭੀਰ ਇਲਜ਼ਾਮ ਸਿਵਲ ਹਸਪਤਾਲ ਬਰਨਾਲਾ ਵਿਖੇ ਭਰਤੀ ਇੱਕ ਮਜਦੂਰ ਔਰਤ ਨੇ ਲਾਇਆ ਹੈ। ਇਹ ਅੱਤਿਆਚਾਰ ਦੀ ਘਟਨਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਿਧਾਨ ਸਭਾ ਹਲਕੇ ‘ਚ ਪੈਂਦੇ ਪਿੰਡ ਮੂਲੋਵਾਲ ਤੋਂ ਸ਼ੁਰੂ ਹੋਈ ਅਤੇ ਬਰਨਾਲਾ ਜਿਲ੍ਹੇ ਦੇ ਥਾਣਾ ਰੂੜੇਕੇ ਕਲਾਂ ਤੱਕ ਪਹੁੰਚ ਗਈ। ਪੀੜਤ ਔਰਤ ਦਾ ਦੋਸ਼ ਹੈ ਕਿ ਮਹਿਲਾ ਐਸਐਚਓ ਤੇ ਪੁਰਸ਼ ਪੁਲਿਸ ਮੁਲਾਜਮਾਂ ਨੇ ਉਸ ਨੂੰ ਗੈਰਕਾਨੂੰਨੀ ਹਿਰਾਸਤ ਵਿੱਚ ਰੱਖ ਕੇ ਅੰਨ੍ਹਾ ਤਸ਼ੱਦਦ ਢਾਹਿਆ ਹੈ। ਜਦੋਂਕਿ ਐਸਐਚਓ ਰੇਨੂੰ ਪਰੋਚਾ ਨੇ ਪੀੜਤ ਔਰਤ ਵੱਲੋਂ ਲਾਏ ਦੋਸ਼ਾਂ ਨੂੰ ਪੂਰੀ ਤਰਾਂ ਨਕਾਰਿਆ ਹੈ,ਪਰੰਤੂ ਉਸ ਨੇ ਇਹ ਜਰੂਰ ਮੰਨਿਆ ਕਿ ਉਨਾਂ ਪੀੜਤਾ ਨੂੰ ਪੁੱਛਗਿੱਛ ਲਈ ਜਰੂਰ ਹਿਰਾਸਤ ਵਿੱਚ ਲਿਆ ਸੀ, ਪਰੰਤੂ ਉਸ ਖਿਲਾਫ ਕੋਈ ਵੀ ਕੇਸ ਦਰਜ ਨਹੀਂ ਹੈ। ਮਜਦੂਰ ਮੁਕਤੀ ਮੋਰਚਾ ਅਜ਼ਾਦ(ਭੀਮ ਆਰਮੀ) ਨੇ ਦਲਿਤ ਔਰਤ ਤੇ ਅੱਤਿਆਚਾਰ ਦੀ ਸਖਤ ਨਿੰਦਿਆਂ ਕਰਦਿਆਂ ਉਸ ਤਸ਼ੱਦਦ ਢਾਹੁਣ ਵਾਲਿਆਂ ਖਿਲਾਫ ਕਾਰਵਾਈ ਕਰਵਾਉਣ ਲਈ ਸੰਘਰਸ਼ ਦਾ ਰਾਹ ਅਖਤਿਆਰ ਕਰਨ ਦਾ ਐਲਾਨ ਕਰ ਦਿੱਤਾ ਹੈ। ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਿਲ ਸੰਦੀਪ ਕੌਰ ਪਤਨੀ ਕੁਲਦੀਪ ਸਿੰਘ ਵਾਸੀ ਧੌਲਾ, ਖੁੱਡੀ ਪੱਤੀ ਨੇ ਦੱਸਿਆ ਕਿ ਲੰਘੀ ਰਾਤ ਕਰੀਬ 9 ਵਜੇ ਥਾਣਾ ਰੂੜੇਕੇ ਕਲਾਂ ਦੀ ਐਸਐਚਓ ਐਸਆਈ ਰੇਨੂੰ ਪਰੋਚਾ ,ਪੁਲਿਸ ਮੁਲਾਜਮ ਸੇਵਕ ਸਿੰਘ, ਗੁਰਦੀਪ ਸਿੰਘ, ਮਨਜੀਤ ਸਿੰਘ ਹੋਰਾਂ ਨੇ ਉਸ ਨੂੰ ਉਸ ਦੇ ਪੇਕੇ ਪਿੰਡ ਮੂਲੋਵਾਲ ਤੋਂ ਗੈਰਕਾਨੂੰਨੀ ਹਿਰਾਸਤ ਵਿੱਚ ਲਿਆ। ਪੁਲਿਸ ਪਾਰਟੀ ਨੇ ਪਹਿਲਾਂ ਉਸ ਨੂੰ , ਉਸਦੀ ਭਰਜਾਈ ਅਤੇ ਭਰਾ ਨੂੰ ਪੇਕੇ ਘਰ ਕੁੱਟਿਆ ਤੇ ਕਾਫੀ ਜਲੀਲ ਕੀਤਾ। ਸੰਦੀਪ ਕੌਰ ਨੇ ਕਿਹਾ ਕਿ ਉਸ ਦਾ ਦੋਸ਼ ਸਿਰਫ ਇੱਨਾਂ ਹੀ ਹੈ ਕਿ ਉਸ ਦੇ ਪਰਿਵਾਰ ਦੀ ਕੁੱਝ ਦਿਨ ਪਹਿਲਾਂ ਪਿੰਡ ਧੌਲਾ ਵਿਖੇ ਜਗ੍ਹਾ ਸਬੰਧੀ ਝਗੜਾ ਹੋਇਆ ਸੀ। ਪੁਲਿਸ ਨੇ ਉਸ ਦੇ ਪਤੀ ਕੁਲਦੀਪ ਸਿੰਘ ਤੇ 3 ਹੋਰ ਜਣਿਆਂ ਖਿਲਾਫ ਕੇਸ ਦਰਜ ਕੀਤਾ ਹੋਇਆ ਹੈ। ਉਸ ਦਿਨ ਤੋਂ ਹੀ ਉਸ ਦੇ ਘਰ ਵਾਲਾ ਪੁਲਿਸ ਦੇ ਡਰੋਂ ਘਰੋਂ ਭੱਜ ਗਿਆ ਅਤੇ ਪੀੜਤਾ ਵੀ ਕੁੱਝ ਦਿਨ ਤੋਂ ਆਪਣੇ ਬੱਚਿਆਂ ਨੂੰ ਲੈ ਕੇ, ਆਪਣੇ ਪੇਕੇ ਘਰ ਰਹਿ ਰਹੀ ਸੀ। ਪੁਲਿਸ ਪਾਰਟੀ ਮੈਥੋਂ ਮੇਰੇ ਪਤੀ ਦਾ ਪਤਾ ਠਿਕਾਣਾ ਪੁੱਛ ਰਹੀ ਸੀ। ਸੰਦੀਪ ਕੌਰ ਨੇ ਦੱਸਿਆ ਕਿ ਐਸਐਚਓ ਰੇਨੂੰ ਪਰੋਚਾ ਇੱਕ ਪੁਲਿਸ ਮੁਲਾਜਮ ਨਾਲ ਵੱਖਰੀ ਗੱਡੀ ਵਿੱਚ ਸੀ,ਜਦੋਂਕਿ ਜਿਹੜੀ ਗੱਡੀ ਵਿੱਚ ਉਸ ਨੂੰ ਰਾਤ ਭਰ ਰੱਖਿਆ, ਉਸ ਵਿੱਚ ਕੋਈ ਵੀ ਲੇਡੀਜ ਪੁਲਿਸ ਮੁਲਾਜਮ ਨਹੀਂ ਸੀ। ਉਸ ਨੇ ਦੱਸਿਆ ਕਿ ਪੁਲਿਸ ਮੁਲਾਜਮ , ਉਸ ਨੂੰ ਸੁੰਨਸਾਨ ਜਗ੍ਹਾ ਤੇ ਲਿਜਾ ਕੇ ਅੰਨ੍ਹਾ ਤਸ਼ੱਦਦ ਢਾਹੁੰਦੇ ਰਹੇ, ਡੰਡਿਆਂ ਨਾਲ ਹੱਥਾਂ ਦੀ ਹਥੇਲੀਆਂ ਅਤੇ ਪਿੰਜਣੀਆਂ ਵੀ ਕੁੱਟੀਆਂ। ਐਸਐਚਓ ਨੇ ਖੁਦ ਉਸ ਨੂੰ ਕੁੱਟਿਆ ਅਤੇ ਗਲ ਅਗੂੰਠਾ ਦੇ ਕੇ ਕਿਹਾ ਕਿ ਜੇ ਤੂੰ ਆਪਣੇ ਘਰਵਾਲੇ ਬਾਰੇ ਨਾ ਦੱਸਿਆ ਤਾਂ ਤੈਨੂੰ ਮਾਰ ਦਿਆਂਗੇ। ਪੁਲਿਸ ਮੁਲਾਜਮ ਉਸ ਨੂੰ ਪ੍ਰਮੇਸ਼ਰ ਦੁਆਰ, ਪਟਿਆਲਾ ਅਤੇ ਮਸਤੂਆਣਾ ਗੁਰੂ ਘਰਾਂ ਵਿਖੇ ਵੀ ਲੈ ਕੇ ਘੁੰਮਦੇ ਰਹੇ ਤੇ ਉਸ ਦੇ ਪਤੀ ਬਾਰੇ ਵਾਰ ਵਾਰ ਪੁੱਛਦੇ ਰਹੇ। ਸੰਦੀਪ ਕੌਰ ਨੇ ਕਿਹਾ ਕਿ ਸਵੇਰੇ, ਪੁਲਿਸ ਮੁਲਾਜਮ ਉਸ ਨੂੰ ਥਾਣੇ ਲੈ ਕੇ ਪਹੁੰਚੇ, ਥਾਣੇ ਵਿੱਚ ਵੀ, ਉਕਤ ਸਾਰਿਆਂ ਨੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਸੰਦੀਪ ਕੌਰ ਨੇ ਰੋਂਦਿਆਂ ਕਿਹਾ ਕਿ ਜੋ ਅੱਤਿਆਚਾਰ ਪੁਲਿਸ ਨੇ ਉਸ ਤੇ ਕੀਤਾ, ਇਸ ਤਰਾਂ ਤਾਂ ਕੋਈ ਪਸ਼ੂਆਂ ਨੂੰ ਵੀ ਨਹੀਂ ਕੁੱਟਦਾ। ਉਨਾਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਗੁਹਾਰ ਲਗਾਈ ਕਿ ਉਹ ਬਿਨਾਂ ਕਿਸੇ ਕੇਸ ਤੋਂ, ਉਸ ਨੂੰ ਗੈਰਕਾਨੂੰਨੀ ਹਿਰਾਸਤ ਵਿੱਚ ਰੱਖ ਕੇ, ਅੰਨ੍ਹਾ ਤਸ਼ੱਦਦ ਕਰਨ ਵਾਲੀ ਐਸਐਚਓ ਅਤੇ ਹੋਰ ਪੁਲਿਸ ਮੁਲਾਜਮਾਂ ਖਿਲਾਫ ਸਖਤ ਤੋਂ ਸਖਤੀ ਕਾਰਵਾਈ ਕਰਨ ਅਤੇ ਉਸ ਨੂੰ ਇਨਸਾਫ ਦਿਵਾਉਣ। ਸੰਦੀਪ ਕੌਰ ਨੇ ਐਸਐਚਓ ਤੇ ਵਰ੍ਹਦਿਆਂ ਕਿਹਾ ਕਿ ਉਸ ਨੇ ਖੁਦ ਔਰਤ ਹੋ ਕੇ ਵੀ ਬੇਕਸੂਰ ਔਰਤ ਤੇ ਅੱਤਿਆਚਾਰ ਕੀਤਾ ਹੈ, ਅਜਿਹੀ ਅਫਸਰ ਨੂੰ ਨੌਕਰੀ ਤੋਂ ਕੱਢ ਦੇਣਾ ਚਾਹੀਦਾ ਹੈ।                                                                     

         ਮਜਦੂਰ ਮੁਕਤੀ ਮੋਰਚਾ ਅਜ਼ਾਦ(ਭੀਮ ਆਰਮੀ) ਦੇ ਪ੍ਰਧਾਨ ਭਗਵੰਤ ਸਮਾਓਂ ਨੇ ਦਲਿਤ ਔਰਤ ਤੇ ਅੱਤਿਆਚਾਰ ਦੀ ਸਖਤ ਨਿੰਦਿਆਂ ਕਰਦਿਆਂ ਦੱਸਿਆ ਕਿ ਉਨਾਂ ਖੁਦ ਐਸਐਚਓ ਰੇਨੂੰ ਪਰੋਚਾ ਨਾਲ ਵੀ ਗੱਲਬਾਤ ਕੀਤੀ ਹੈ । ਜਿੰਨਾਂ ਮੰਨਿਆ ਹੈ ਕਿ ਸੰਦੀਪ ਕੌਰ ਦੇ ਖਿਲਾਫ ਕੋਈ ਕੇਸ ਦਰਜ ਨਹੀਂ ਹੈ। ਸਮਾਓ ਨੇ ਕਿਹਾ ਕਿ ਉਨਾਂ ਘਟਨਾ ਬਾਰੇ, ਐਸਐਸਪੀ ਸਰਫਰਾਜ ਆਲਮ ਨੂੰ ਵੀ ਜਾਣੂ ਕਰਵਾ ਦਿੱਤਾ ਹੈ। ਉਨਾਂ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਦੋਸ਼ੀ ਪੁਲਿਸ ਮੁਲਾਜਮਾਂ ਦੀ ਪੜਤਾਲ ਕਰਕੇ,ਉਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜੇਕਰ ਪੁਲਿਸ ਨੇ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਨਾ ਕੀਤੀ ਤਾਂ ਉਨਾਂ ਦੀ ਜਥੇਬੰਦੀ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ। ਐਸਐਚਓ ਰੇਨੂੰ ਪਰੋਚਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨਾਂ ਨੂੰ ਸੂਚਨਾ ਮਿਲੀ ਸੀ ਕਿ ਦੋਸ਼ੀ ਕੁਲਦੀਪ ਸਿੰਘ, ਆਪਣੇ ਸਹੁਰੇ ਘਰ ਲੁਕਿਆ ਹੋਇਆ ਹੈ। ਜਦੋਂ ਉਹ ਪੁਲਿਸ ਪਾਰਟੀ ਸਣੇ, ਉੱਥੇ ਪਹੁੰਚੇ ਤਾਂ ਉੱਥੇ ਕੁਲਦੀਪ ਸਿੰਘ ਤਾਂ ਨਹੀਂ ਮਿਲਿਆ, ਪਰ ਸੰਦੀਪ ਕੌਰ ਨੇ ਕਿਹਾ ਕਿ ਉਸ ਨੂੰ ਇਹ ਜਰੂਰ ਪਤਾ ਹੈ ਕਿ ਕੁਲਦੀਪ ਸਿੰਘ ਕਿੱਥੇ ਹੈ, ਇਸ ਲਈ ਪੁਲਿਸ ਉਸ ਨੂੰ ਨਾਲ ਲੈ ਕੇ, ਪਿੰਡ ਧੌਲਾ ਵਿਖੇ ਕੁੱਝ ਥਾਵਾਂ ਤੇ ਜਰੂਰ ਗਈ। ਉਨਾਂ ਸੰਦੀਪ ਕੌਰ ਨੂੰ ਨਜਾਇਜ ਹਿਰਾਸਤ ਵਿੱਚ ਰੱਖ ਕੇ, ਕੁੱਟਮਾਰ ਤੋਂ ਸਾਫ ਇਨਕਾਰ ਕੀਤਾ। ਐਸਐਚਓ ਨੇ ਮੰਨਿਆ ਕਿ ਸੰਦੀਪ ਕੌਰ ਖਿਲਾਫ ਕੋਈ ਕੇਸ ਦਰਜ ਨਹੀਂ ਹੈ। ਉਨਾਂ ਕਿਹਾ ਕਿ ਉਨਾਂ ਸੰਦੀਪ ਕੌਰ ਨੂੰ ਪਿੰਡ ਧੌਲਾ ਦੀ ਹੀ ਸਮਾਜ ਸੇਵੀ ਪ੍ਰਧਾਨ ਪਰਮਜੀਤ ਕੌਰ ਦੇ ਘਰ ਰੱਖਿਆ ਸੀ, ਜਿੰਨ੍ਹਾਂ ਸੰਦੀਪ ਕੌਰ ਨੂੰ ਸਵੇਰੇ ਲਿਆ ਕੇ ਥਾਣੇ ਪੇਸ਼ ਕੀਤਾ ਸੀ। ਉਨਾਂ ਕਿਹਾ ਕਿ ਔਰਤ ਦੇ ਕੁੱਟਮਾਰ ਦੇ ਨਿਸ਼ਾਨ ਹੋਣ ਤੋਂ ਅਣਜਾਨਤਾ ਪ੍ਰਗਟ ਕੀਤੀ। ਉਨਾਂ ਕਿਹਾ ਕਿ ਸੰਦੀਪ ਕੌਰ ਆਪਣੇ ਪਤੀ ਨੂੰ ਬਚਾਉਣ ਲਈ, ਪੁਲਿਸ ਤੇ ਝੂਠੇ ਇਲਜਾਮ ਲਾ ਰਹੀ ਹੈ। 

 

Advertisement
Advertisement
Advertisement
Advertisement
error: Content is protected !!