ਜਮੀਨ ਘੁਟਾਲਾ, ਜਦੋਂ ਸਭ ਹੀਲੇ ਹਾਰੇ ‘ਤੇ ਫਿਰ ਪਿੱਛੇ ਖਿੱਚੇ ਪੈਰ,,

Advertisement
Spread information

ਪ੍ਰਧਾਨ ਹਰਦੀਪ ਸਿੱਧੂ ਨੇ ਖੁਦ ਕੈਂਸਲ ਕਰਵਾਇਆ ਪਟਾ ਨਾਮਾ ਤੇ ਹੁਣ ਇੰਤਕਾਲ ਦਰਜ ਹੋਣਾ ਬਾਕੀ….

ਹਰਿੰਦਰ ਨਿੱਕਾ, ਬਰਨਾਲਾ 16 ਅਗਸਤ 2025
      “ਦੀ ਟਰੱਕ ਓਪਰੇਟਰ ਯੂਨੀਅਨ ਬਰਨਾਲਾ ਦੀ ਕਰੋੜਾਂ ਰੁਪਏ ਕੀਮਤ ਦੀ ਜਮੀਨ ਸੱਤਾਧਾਰੀ ਧਿਰ ਵੱਲੋਂ 35 ਵਰ੍ਹਿਆਂ ਲਈ ਕੌੜੀਆਂ ਦੇ ਭਾਅ ਆਪਣੇ ਕਰੀਬੀਆਂ ਨੂੰ ਦਿੱਤੇ ਜਾਣ ਦਾ ਭਾਂਡਾ ਚੁਰਾਹੇ ਫੁੱਟ ਜਾਣ ਤੋਂ ਬਾਅਦ ਹੋਏ ਭੰਡੀ ਪ੍ਰਚਾਰ ਨੂੰ ਠੱਲ੍ਹਣ ਲਈ ਪਟਾਨਾਮਾ ਕੈਂਸਲ ਕਰ ਦਿੱਤਾ ਗਿਆ ਹੈ।                                                             ਪਟਾਨਾਮਾ ਕੈਂਸਲ ਕੀਤੇ ਜਾਣ ਤੋਂ 15 ਦਿਨ ਬਾਅਦ ਵੀ ਹਾਲੇ ਕੈਂਸਲੇਸ਼ਨ ਦਾ ਇੰਤਕਾਲ ਦਰਜ ਨਹੀਂ ਹੋਇਆ, ਜਦੋਂਕਿ ਪਟਾਨਾਮਾ ਲੀਜ਼ ਦਿੱਤੇ ਜਾਣ ਸਮੇਂ ਇਹ ਇੰਤਕਾਲ ਸਿਰਫ 3 ਦਿਨ ਬਾਅਦ ਹੀ ਪਟੇ ਤੇ ਜਮੀਨ ਲੈਣ ਵਾਲੀ ਬੀਬੀ ਮਨਜੀਤ ਕੌਰ ਦੇ ਨਾਂ ਟਰਾਂਸਫਰ ਕਰ ਦਿੱਤਾ ਗਿਆ ਸੀ। ਜਦੋਂਕਿ ਹੁਣ ਕੈਂਸਲੇਸ਼ਨ ਦਾ ਇੰਤਕਾਲ ਦੁਬਾਰਾ ਟਰੱਕ ਯੂਨੀਅਨ ਦੇ ਨਾਂ ਚੜ੍ਹਾਉਣ ਲਈ,ਪਤਾ ਨਹੀਂ ਕਿਹੜੀ ਗੱਲੋਂ ਪਾਸਾ ਵੱਟਿਆ ਜਾ ਰਿਹਾ ਹੈ। ਬਹੁਕਰੋੜੀ ਜਮੀਨੀ ਘੁਟਾਲੇ ਨੂੰ ਟਰੱਕ ਓਪਰੇਟਰਾਂ ਦੇ ਸਹਿਯੋਗ ਨਾਲ ਤੱਥਾਂ ਸਣੇ ਲੋਕ ਮੁੱਦਾ ਬਣਾਉਣ ਵਾਲੇ ਆਪ ਦੇ ਸਾਬਕਾ ਜਿਲਾ ਪ੍ਰਧਾਨ ਅਤੇ ਪਲਾਨਿੰਗ ਬੋਰਡ ਦੇ ਸਾਬਕਾ ਚੇਅਰਮੈਨ ਗੁਰਦੀਪ ਸਿੰਘ ਬਾਠ ਨੇ ਇਸ ਮੁੱਦੇ ਤੇ ਦੁਬਾਰਾ ਫਿਰ ਐਮ.ਪੀ. ਗੁਰਮੀਤ ਸਿੰਘ ਮੀਤ ਹੇਅਰ ਅਤੇ ਪ੍ਰਸ਼ਾਸ਼ਨਿਕ ਅਮਲੇ ਫੈਲੇ ਨੂੰ ਕਟਿਹਰੇ ਵਿੱਚ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ ਮੀਤ ਹੇਅਰ ਨੂੰ ਸਵਾਲ ਕੀਤਾ ਕਿ ਓਹ ਸੰਸਦ ਵਿੱਚ ਤਾਂ ਦੇਸ਼ ਦੀ ਸੁਰੱਖਿਆ ਦੇ ਮਾਮਲੇ ਤੇ ਕੇਂਦਰ ਸਰਕਾਰ ਖਿਲਾਫ ਅੱਡੀਆਂ ਚੁੱਕ ਚੁੱਕ ਕੇ ਬੋਲਦਾ ਹੈ, ਪਰ ਆਪਣੇ ਸ਼ਹਿਰ ਅਤੇ ਹਲਕੇ ਦੀ ਪ੍ਰਮੁੱਖ ਟਰੱਕ ਯੂਨੀਅਨ ਦੀ ਜਮੀਨ ਹੜੱਪਣ ਦੀ ਸਾਜ਼ਿਸ਼ ਦੇ ਮੁੱਦੇ ਤੇ ਚੁੱਪ ਵੱਟੀ ਬੈਠੇ ਹਨ। 
ਪਹਿਲਾਂ ਮੁੱਕਰ ਗਿਆ ਸੀ ਪ੍ਰਧਾਨ ਹਰਦੀਪ ਸਿੱਧੂ ਤੇ ਹੁਣ..!           
       ਬੇਸ਼ੱਕ ਇਸ ਘਪਲੇ ਦੇ ਦਸਤਾਵੇਜ ਮਾਲ ਵਿਭਾਗ ਦੇ ਰਿਕਾਰਡ ਵਿੱਚ ਮੌਜੂਦ ਹੋਣ ਦੇ ਬਾਵਜੂਦ ਮੀਤ ਹੇਅਰ ਦੇ ਥਾਪੜੇ ਨਾਲ ਬਣਿਆ ਟਰੱਕ ਯੂਨੀਅਨ ਦਾ ਪ੍ਰਧਾਨ ਹਰਦੀਪ ਸਿੱਧੂ, 16 ਜੂਨ 2025 ਨੂੰ ਮਨਜੀਤ ਕੌਰ ਪਤਨੀ ਇੰਦਰਜੀਤ ਸਿੰਘ ਦੇ ਨਾਂ 6500 ਰੁਪਏ ਸਲਾਨਾ ਦੇ ਹਿਸਾਬ ਨਾਲ ਬਕਾਇਦਾ ਰਜਿਸਟਰਡ ਹੋਈ ਪਟਾਨਾਮਾ ਲੀਜ਼ ਜਮੀਨ ਹੜੱਪਣ ਦੀ ਘਟਨਾ ਤੋਂ ਪੂਰੀ ਤਰਾਂ ਮੁਕਰ ਹੀ ਗਿਆ ਸੀ। ਉਸ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਹਿੱਕ ਠੋਕ ਕੇ ਕਿਹਾ ਸੀ ਕਿ ਜੇ ਕੋਈ ਅਜਿਹਾ ਸਬੂਤ ਪੇਸ਼ ਕਰ ਦੇਵੇ ਤਾਂ ਉਹ ਆਪਣੀ ਦਾੜੀ….ਮੁਨਾ ਦੇਵੇਗਾ। ਉਨਾਂ ਮੀਡੀਆ ਅੱਗੇ ਇੱਕ ਹਲਫੀਆ ਬਿਆਨ ਵੀ ਪੇਸ਼ ਕੀਤਾ ਸੀ, ਜਿਹੜਾ 16 ਜੂਨ ਨੂੰ ਹੀ ਮਨਜੀਤ ਕੌਰ ਵੱਲੋਂ ਪਟਾਨਾਮਾ ਕੈਂਸਲ ਕਰਵਾਉਣ ਲਈ ਲੋਕਾਂ ਦੇ ਅੱਖੀਂ ਘੱਟਾ ਪਾਉਣ ਲਈ ਦਿੱਤਾ ਗਿਆ ਸੀ। ਪਰੰਤੂ ਇਸ ਹਲਫੀਆ ਬਿਆਨ ਦੀ ਕੋਈ ਕਾਨੂੰਨੀ ਮਾਨਤਾ ਹੀ ਨਾ ਹੋਣ ਦੇ ਉੱਠੇ ਮੁੱਦੇ ਅਤੇ ਹੋਈ ਕਿਰਕਿਰੀ ਤੋਂ ਬਾਅਦ ਯੂਨੀਅਨ ਦੇ ਪ੍ਰਧਾਨ ਨੇ ਦੱਬੇ ਪੈਰੀਂ 1 ਅਗਸਤ 2025 ਨੂੰ 16 ਜੂਨ ਨੂੰ ਹੋਇਆ ਲੀਜ਼ ਪਟਾਨਾਮਾ ਕੈਂਸਲ ਕਰਵਾ ਦਿੱਤਾ ਗਿਆ। ਗੁਰਦੀਪ ਬਾਠ ਨੇ ਟੂਡੇ ਨਿਊਜ ਨੂੰ ਉਹ ਦਸਤਾਵੇਜ ਵੀ ਦਿੱਤੇ,ਜਿਨ੍ਹਾਂ ਅਨੁਸਾਰ ਲੀਜ਼ ਡੀਡ ਕੈਂਸਲ ਹੋਣ ਤੋਂ ਬਾਅਦ ਵੀ ਖਬਰ ਲਿਖੇ ਜਾਣ ਤੱਕ ਮਾਲ ਵਿਭਾਗ ਦੇ ਰਿਕਾਰਡ ਵਿੱਚ ਇੰਤਕਾਲ ਮੁੜ ਟਰੱਕ ਯੂਨੀਅਨ ਦੇ ਨਾਂ ਤਬਦੀਲ ਨਹੀਂ ਹੋਇਆ। ‘ਤੇ ਕੀ ਹੈ ਜਮੀਨੀ ਘੁਟਾਲੇ ਦਾ ਪੂਰਾ ਸੱਚ…
     ਰਾਏਕੋਟ ਰੋਡ ਬਰਨਾਲਾ ਤੇ ਸਥਿਤ ਟਰੱਕ ਯੂਨੀਅਨ ਦੀ ਮਾਲਿਕੀ ਵਾਲੇ ਧਰਮ ਕੰਡੇ ਨੇੜੇ 4 ਕਨਾਲ 4 ਮਰਲੇ ਜੀਮਨ, ਟਰੱਕ ਯੂਨੀਅਨ ਬਰਨਾਲਾ ਦੀ ਮਾਲਿਕੀ ਅਤੇ ਕਾਬਿਜੀ ਦੀ ਹੈ। ਇਸ ਸਬੰਧੀ ਇੱਕ ਵਸੀਕਾ ਪਟਾ ਨਾਮਾ 16 ਜੂਨ 2025 ਨੂੰ ਮੁਕਾਮ ਬਰਨਾਲਾ ਵਿਖੇ ” ਦੀ ਟਰੱਕ ਉਪਰੇਟਰ ਯੂਨੀਅਨ, ਬਰਨਾਲਾ ਰਾਂਹੀ ਇਸ ਦੇ ਪ੍ਰਧਾਨ ਹਰਦੀਪ ਸਿੰਘ ਸਿੱਧੂ ਵਾਸੀ ਗੁਰੂ ਤੇਗ ਬਹਾਦਰ ਨਗਰ ਵਾਰਡ ਨੰਬਰ: 18. ਹੱਡਿਆਇਆ ਰੋਡ, ਬਰਨਾਲਾ ਅਤੇ ਮਨਜੀਤ ਕੌਰ ਪਤਨੀ ਇੰਦਰਜੀਤ ਸਿੰਘ ਵਾਸੀ ਸਰਦਾਰ ਬਸਤੀ -6,ਸੰਗਰੂਰ, ਤਹਿਸੀਲ ਵਾ ਜਿਲਾ ਸੰਗਰੂਰ ਦੇ ਦਰਮਿਆਨ ਲਿਖਿਆ ਗਿਆ ਹੈ। ਪਟੇ ਨਾਮੇ ਵਿੱਚ ਬਕਾਇਦਾ ਤੌਰ ਤੇ ਇਹ ਵੀ ਲਿਖਿਆ ਗਿਆ ਹੈ ਕਿ ਪਟਾ ਨਾਮਾ ਲਿਖਣ ਦਾ ਅਧਿਕਾਰ ਬਕਾਇਦਾ ਮਤੇ ਰਾਹੀਂ ਦਿੱਤਾ ਗਿਆ ਹੈ, ਜਿਸ ਦੀ ਕਾਪੀ ਵੀ ਨਾਲ ਨੱਥੀ ਹੈ। ਅਗਰ ਕੋਈ ਨੁਕਸ ਹੋਵੇਗਾ ਤਾਂ ਉਸ ਦੀ ਪੂਰੀ ਪੂਰੀ ਜਿੰਮੇਵਾਰੀ ਹਰਦੀਪ ਸਿੰਘ ਸਿੱਧੂ ਦੀ ਹੋਵੇਗੀ ਅਤੇ ਜਿਸ ਦਾ ਹਰਜਾਨਾ ਹਰਦੀਪ ਸਿੰਘ ਸਿੱਧੂ ਦੀ ਜਾਇਦਾਦ ਤੇ ਪੂਰਾ ਕੀਤਾ ਜਾਵੇਗਾ ।
ਪਟੇ ਨਾਮੇ ਦੀਆਂ ਸ਼ਰਤਾਂ ਅਨੁਸਾਰ 15 ਸਾਲ ਹੋਰ ਵੀ ਹੋ ਸਕਦੈ ਲੀਜ਼ ‘ਚ ਵਾਧਾ..
     ਪਟਾ ਨਾਮਾ ਵਿੱਚ ਦਰਜ ਹੈ ਕਿ ਇਹ ਜਗ੍ਹਾ ਤਦਾਦੀ 4 ਕਨਾਲ 4 ਮਰਲਾ, ਜਿਸ ਦੇ ਪੂਰਬ ਵੱਲ 100 ਫੁੱਟ ਰਾਏਕੋਟ ਰੋਡ, ਵਾ ਪੱਛਮ ਵੱਲ 100 ਫੁੱਟ ਬਣਿਆ ਹੋਇਆ ਮਕਾਨ, ਪਹਾੜ ਵੱਲ 225 ਫੁੱਟ ਖਾਲੀ ਪਲਾਟ ਵਾ ਦੱਖਣ ਵੱਲ 225 ਫੁੱਟ ਖਾਲੀ ਪਲਾਟ ਲੱਗਦੇ ਹਨ।  (ਜੋ ਹੁਣ ਮਿਊਂਸਪਲ ਹਦੂਦ ਬਰਨਾਲਾ ਦੇ ਅੰਦਰ ਹੈ ਅਤੇ ਰਾਏਕੇਟ ਰੋਡ, ਬਰਨਾਲਾ ਵਿਖੇ ਹੈ। ਇਹ ਜਗ੍ਹਾ ਦੀ ਟਰੱਕ ਉਪਰੇਟਰ ਯੂਨੀਅਨ, ਬਰਨਾਲਾ ਵਲੋਂ ਇਸ ਦੇ ਪ੍ਰਧਾਨ ਹਰਦੀਪ ਸਿੰਘ ਸਿੱਧੂ ਦੀ ਦੇਖ-ਰੇਖ ਵਿਚ ਹੈ। ਧਿਰਾਂ ਦਰਮਿਆਨ ਪਟਾ ਦੀ ਰਕਮ ਮੁ: 6500/- ਰੁਪਏ ਪ੍ਰਤੀ ਸਲਾਨਾ ਦੇ ਹਿਸਾਬ ਨਾਲ ਤਹਿ ਹੋਈ ਹੈ । ਇਹ ਪਟਾ ਨਾਮਾ 14-6-2025 ਤੋਂ ਬਾਬਤ ਕਿਰਾਇਆ ਵਾ ਪਟੇ ਦੀ ਰਕਮ ਮੁਤਲਕਾ ਲਾਗੂ ਹੈ। ਇਸ ਦੀ ਮਿਆਦ 20 ਸਾਲ ਤੱਕ ਵੈਲਿਡ ਹੈ। ਪਟੇ ਤੇ ਲੈਣ ਵਾਲਾ ਅਗਰ ਚਾਹੇ ਤਾਂ ਇਸ ਪਟੇ ਦੀ ਮਿਆਦ ਨੂੰ, ਪਟੇ ਦੀ ਮਿਆਦ ਖਤਮ ਹੋਣ ਤੋਂ, ਅੱਗੇ 15 ਸਾਲਾਂ ਵਾਸਤੇ ਵਧਾ ਵੀ ਸਕਦਾ ਹੈ।
ਜੇ ਪਟੇ ਤੇ ਲੈਣ ਵਾਲਾ ਚਾਹੇ ਤਾਂ ਓਹ
       ਪਟੇ ਨਾਮੇ ਵਿੱਚ ਇਹ ਵੀ ਖੁੱਲ ਦਿਲੀ ਦਿਖਾਈ ਗਈ ਹੈ ਕਿ ਜੇਕਰ ਪਟੇ ਤੇ ਲੈਣ ਵਾਲਾ ਇਸ ਜਗ੍ਹਾ ਉਕਤ ਜਾਂ ਇਸ ਜਗ੍ਹਾ ਦੇ ਕਿਸੇ ਭੀ ਹਿੱਸੇ ਨੂੰ ਆਪਣੀ ਮਰਜੀ ਅਨੁਸਾਰ ਅੱਗੇ ਪਟੇ ਤੇ ਦੇ ਸਕਦਾ ਹੈ ਅਤੇ ਓਹ ਇਸ ਜਗ੍ਹਾ ਉਕਤ ਜਾਂ ਇਸ ਦੇ ਕਿਸੇ ਭੀ ਹਿੱਸੇ ਨੂੰ ਆਪਣੀ ਕਿਸੇ ਤਰਾਂ ਦੀ ਜਰੂਰਤ ਅਨੁਸਾਰ ਵਰਤ ਸਕਦਾ ਹੈ। ਪਟੇ ਤੇ ਦੇਣ ਵਾਲਾ ਜਗ੍ਹਾ ਉਕਤ ਸਬੰਧੀ ਹਰ ਤਰਾਂ ਦੇ ਅਧਿਕਾਰ, ਰਾਸਤਾ, ਪਾਣੀ, ਹਵਾ, ਰੋਸ਼ਨੀ ਅਤੇ ਹੋਰ ਹਰ ਤਰਾਂ ਦੇ ਅਧਿਕਾਰ ਮੁਹੱਈਆ ਕਰਵਾਏਗਾ। ਪਟੇ ਤੇ ਲੈਣ ਵਾਲਾ ਆਪਣੇ ਕਾਰੋਬਾਰ ਲਈ ਇਸ ਜਗ੍ਹਾ ਨੂੰ ਵਰਤ ਸਕਦਾ ਹੈ। ਇਸ ਪਟੇ ਨਾਮੇ ਪਰ ਬਕਾਇਦਾ ਹਰਦੀਪ ਸਿੰਘ ਸਿੱਧੂ, ਪ੍ਰਧਾਨ ਟਰੱਕ ਯੂਨੀਅਨ ਬਰਨਾਲਾ, ਪਟੇ ਤੇ ਜਗ੍ਹਾ ਲੈਣ ਵਾਲੀ ਮਨਜੀਤ ਕੌਰ ਹਰਬੰਸ ਸਿੰਘ ਪੰਚ ਪੁੱਤਰ ਬਲਦੇਵ ਸਿੰਘ,ਵਾਸੀ ਧਨੌਲਾ ਖੁਰਦ, ਗਵਾਹ ਸੁਰਜੀਤ ਸਿੰਘ ਪੁੱਤਰ ਜਗਨ ਸਿੰਘ, ਵਾਸੀ ਧਨੌਲਾ ਦੇ ਦਸਤਖਤ ਵੀ ਹਨ।
ਬਾਠ ਨੇ ਕਿਹਾ! ਹੁਣ ਮੀਤ ਹੇਅਰ ਚੁੱਪ ਕਿਉਂ ਹੈ..!
         ਆਪ ਦੇ ਸਾਬਕਾ ਜਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਨੇ ਕਿਹਾ ਕਿ ਕਰੋੜਾਂ ਰੁਪਏ ਦੀ ਜਮੀਨ ਕੌੜੀਆਂ ਦੇ ਭਾਅ ਦੇਣ ਦਾ ਵੱਡਾ ਘੁਟਾਲਾ ਸਾਹਮਣੇ ਆਉਣ ਤੋਂ ਬਾਅਦ ਵੀ ਐਮ.ਪੀ. ਮੀਤ ਹੇਅਰ ਅਤੇ ਉਸ ਦੀ ਮਾਸੀ ਦਾ ਪੁੱਤ ਹਰਿੰਦਰ ਧਾਲੀਵਾਲ ਚੁੱਪ ਕਿਉਂ ਨੇ, ਇੱਨਾਂ ਸਮਾਂ ਚੁੱਪ ਰਹਿਣ ਦੇ ਮਾਇਨੇ ਹਰ ਕੋਈ ਸਮਝ ਰਿਹਾ ਹੈ ਕਿ ਬਿਨਾਂ ਉਨਾਂ ਦੀ ਸ਼ਹਿ ਅਤੇ ਪ੍ਰਸ਼ਾਸ਼ਨਿਕ ਮਿਲੀਭੁਗਤ ਤੋਂ ਬਿਨਾਂ ਅਜਿਹਾ ਘੁਟਾਲਾ ਨਹੀਂ ਹੋ ਸਕਦਾ।
   ਬਾਠ ਨੇ ਕਿਹਾ ਕਿ ਪਹਿਲਾਂ ਪਟਾਨਾਮਾ ਲਾਗੂ ਕਰਵਾਉਣ ਇੰਤਕਾਲ ਦਰਜ ਕਰਵਾਉਣ ਲਈ ਵਰਤੀ ਕਾਹਲੀ ਤੋਂ ਬਾਅਦ ਹੁਣ ਟਰੱਕ ਯੂਨੀਅਨ ਦੇ ਨਾਂ ਇੰਤਕਾਲ ਮੁੜ ਦਰਜ ਕਰਵਾਉਣ ਲਈ ਟਾਲਮਟੋਲ ਕਿਉਂ ਹੋ ਰਹੀ ਹੈ ?
      ਆਪ ਦੇ ਸਾਬਕਾ ਜਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਨੇ ਕਿਹਾ ਕਿ ਕਰੋੜਾਂ ਰੁਪਏ ਦੀ ਜਮੀਨ ਕੌੜੀਆਂ ਦੇ ਭਾਅ ਦੇਣ ਦਾ ਵੱਡਾ ਘੁਟਾਲਾ ਸਾਹਮਣੇ ਆਉਣ ਤੋਂ ਬਾਅਦ ਵੀ ਐਮ.ਪੀ. ਮੀਤ ਹੇਅਰ ਅਤੇ ਉਸ ਦੀ ਮਾਸੀ ਦਾ ਪੁੱਤ ਹਰਿੰਦਰ ਧਾਲੀਵਾਲ ਚੁੱਪ ਕਿਉਂ ਨੇ, ਇੱਨਾਂ ਸਮਾਂ ਚੁੱਪ ਰਹਿਣ ਦੇ ਮਾਇਨੇ ਹਰ ਕੋਈ ਸਮਝ ਰਿਹਾ ਹੈ ਕਿ ਬਿਨਾਂ ਉਨਾਂ ਦੀ ਸ਼ਹਿ ਅਤੇ ਪ੍ਰਸ਼ਾਸ਼ਨਿਕ ਮਿਲੀਭੁਗਤ ਤੋਂ ਬਿਨਾਂ ਅਜਿਹਾ ਘੁਟਾਲਾ ਨਹੀਂ ਹੋ ਸਕਦਾ।                                                      ਬਾਠ ਨੇ ਕਿਹਾ ਕਿ ਪਹਿਲਾਂ ਪਟਾਨਾਮਾ ਲਾਗੂ ਕਰਵਾਉਣ ਇੰਤਕਾਲ ਦਰਜ ਕਰਵਾਉਣ ਲਈ ਵਰਤੀ ਕਾਹਲੀ ਤੋਂ ਬਾਅਦ ਹੁਣ ਟਰੱਕ ਯੂਨੀਅਨ ਦੇ ਨਾਂ ਇੰਤਕਾਲ ਮੁੜ ਦਰਜ ਕਰਵਾਉਣ ਲਈ ਟਾਲਮਟੋਲ ਕਿਉਂ ਹੋ ਰਹੀ ਹੈ। ਬਾਠ ਨੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੇ ਪੱਖਪਾਤੀ ਰਵੱਈਏ ਦੀ ਕਰੜੀ ਨਿੰਦਿਆ ਕਰਦਿਆਂ ਕਿਹਾ ਕਿ ਜੇ ਸੱਚਮੁੱਚ ਹੀ ਮੀਤ ਹੇਅਰ ਇਮਾਨਦਾਰ ਹੈ ਤੇ ਉਸ ਦੀ ਜਮੀਨੀ ਘੁਟਾਲੇ ਵਿੱਚ ਕੋਈ ਭੂਮਿਕਾ ਨਹੀਂ ਤਾਂ ਉਨਾਂ ਨੂੰ ਜਮੀਨੀ ਘੁਟਾਲੇ ਦੀ ਵਿਜੀਲੈਂਸ ਤੋਂ ਜਾਂਚ ਕਰਵਾ ਕੇ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣ ਲਈ ਅਤੇ ਟਰੱਕ ਯੂਨੀਅਨ ਦੀ ਜਮੀਨ ਦਾ ਇੰਤਕਾਲ ਯੂਨੀਅਨ ਦੇ ਨਾਮ ਬਿਨਾਂ ਹੋਰ ਦੇਰੀ ਕਰਵਾਉਣਾ ਚਾਹੀਦਾ ਹੈ। ਬਾਠ ਨੇ ਟਰੱਕ ਯੂਨੀਅਨ ਦੇ ਪ੍ਰਧਾਨ ਨੂੰ ਸਵਾਲ ਕੀਤਾ ਕਿ ਉਨਾਂ ਟਰੱਕ ਯੂਨੀਅਨ ਦੀ ਲੈਟਰ ਹੈਡ ਤੇ 14 ਜੂਨ 2025 ਨੂੰ ਜੋ ਮਤਾ ਪਾਇਆ,ਉਸ ਵਿੱਚ ਸਮੂਹ ਟਰੱਕ ਓਪਰੇਟਰਾਂ ਦੀ ਮੀਟਿੰਗ ਹੋਣ ਦਾ ਜਿਕਰ ਕੀਤਾ ਗਿਆ ਹੈ,ਜਦੋਂਕਿ ਅਜਿਹੀ ਕੋਈ ਮੀਟਿੰਗ ਨਾ ਹੋਣ ਦਾ ਸਬੂਤ ਖੁਦ ਲੈਟਰ ਹੈਡ ਤੇ ਸਿਰਫ 4 ਜਣਿਆਂ ਦੇ ਹੋਏ ਦਸਤਖਤ ਹੀ ਹਨ। ਓਧਰ ਟੂਡੇ ਨਿਊਜ ਤੇ ਗੁਰਦੀਪ ਬਾਠ ਦੀ ਇੰਟਰਵਿਊ ਤੇ ਵੱਡੀ ਗਿਣਤੀ ‘ਚ ਟਰੱਕ ਉਪਰੇਟਰਾਂ ਨੇ ਕੁਮੈਂਟ ਕਰਕੇ, ਉਨਾਂ ਦੀ ਭੂਮਿਕਾ ਨੂੰ ਖੂਬ ਸਰਾਹਿਆ ਹੈ। 
Advertisement
Advertisement
Advertisement
Advertisement
error: Content is protected !!