ਤੱਥ ਬੋਲਦੇ ਨੇ, ਕਰਨਲ ਬਾਠ ਹੋਰਾਂ ਤੇ, ਵੀ ਦਰਜ਼ ਹੋਈ FIR ..!

Advertisement
Spread information

ਕਰਨਲ ਦੇ ਬਿਆਨ ਤੇ, 14 ਨੂੰ ਹੀ ਹੋਗੀ ਸੀ DDR. ਹੁਣ ਉਸੇ ਨੂੰ ਹੀ FIR ‘ਚ ਬਦਲਿਆ

ਹਰਿੰਦਰ ਨਿੱਕਾ, ਪਟਿਆਲਾ 22 ਮਾਰਚ 2025

     ਰਜਿੰਦਰਾ ਹਸਪਤਾਲ ਪਟਿਆਲਾ ਦੇ ਗੇਟ ਤੇ ਬਣੇ ਹਰਬੰਸ ਢਾਬੇ ਦੇ ਬਾਹਰ 9 ਦਿਨ ਪਹਿਲਾਂ ਫੌਜ ਦੇ ਕਰਨਲ ਪੁਸ਼ਪਿੰਦਰ ਸਿੰਘ ਬਾਠ ਅਤੇ ਕੁੱਝ ਪੁਲਿਸ ਅਫਸਰਾਂ ਦਰਮਿਆਨ ਹੋਏ ਝਗੜੇ ਅਤੇ ਉਸ ਤੋਂ ਬਾਅਦ ਹੋਈ ਪੁਲਿਸ ਕਾਰਵਾਈ ਸਬੰਧੀ ਤੱਥ ਹੁਣ ਬਾਹਰ ਆ ਰਹੇ ਹਨ। ਤੱਥ ਬੋਲਦੇ ਹਨ ਕਿ ਅਣਪਛਾਤੇ ਵਿਅਕਤੀਆਂ ਦੇ ਖਿਲਾਫ 14 ਮਾਰਚ ਨੂੰ ਢਾਬਾ ਮਾਲਿਕ ਵੱਲੋਂ ਦਰਜ ਕਰਵਾਈ ਐਫ.ਆਈ.ਆਰ. ਅਣਪਛਾਤੇ ਪੁਲਿਸ ਵਾਲਿਆਂ ਦੇ ਖਿਲਾਫ ਨਹੀਂ। ਬਲਕਿ ਕਰਨਲ ਪੁਸ਼ਪਿੰਦਰ ਸਿੰਘ ਬਾਠ ਤੇ ਉਨਾਂ ਦੇ ਨਾਲ ਘਟਨਾ ਸਮੇਂ ਮੌਜੂਦ ਵਿਅਕਤੀਆਂ ਦੇ ਖਿਲਾਫ ਹੀ ਦਰਜ ਹੋਈ ਹੈ। ਘਟਨਾ ਤੋਂ ਬਾਅਦ ਦਰਜ਼ ਹੋਈ ਪਹਿਲੀ ਐਫਆਈਆਰ ਨੰਬਰ 65 ਢਾਬਾ ਮਾਲਿਕ ਕਰਨਜੋਤ ਸਿੰਘ ਦੇ ਬਿਆਨ ਤੇ ਅਧਾਰਿਤ ਹੈ।

ਉੱਠ ਰਹੇ ਨੇ ਕੁੱਝ ਸਵਾਲ …???

   ਜਿਹੜੇ ਹਰਬੰਸ ਢਾਬੇ ਤੇ ਕਰਨਲ ਹੁਰਾਂ ਦਾ ਝਗੜਾ ਹੋਇਆ ਹੈ, ਇਹ ਢਾਬਾ ਕਰਨਲ ਸਾਬ੍ਹ ਹੋਰਾਂ ਦੇ ਰੁਤਬੇ ਦਾ ਨਹੀਂ ਹੈ, ਇਹ ਢਾਬੇ ਤੇ ਆਉਂਦੇ ਜਾਂਦੇ ਲੋਕ ਸੜਕ ਤੇ ਹੀ ਗੱਡੀਆਂ ਖੜ੍ਹਾ ਕੇ ਖੜ੍ਹਦੇ ਹਨ। ਕੁੱਝ ਲੋਕ, ਇਹ ਵੀ ਸੁਆਲ ਖੜ੍ਹੇ ਕਰ ਰਹੇ ਹਨ ਕਿ ਜਦੋਂ ਕਰਨਲ ਸਾਬ੍ਹ ਹੋਰਾਂ ਦਾ ਘਰ, ਵੀ ਥੋੜ੍ਹੀ ਜਿਹੀ ਦੂਰੀ ਤੇ ਪਟਿਆਲਾ ‘ਚ ਹੀ ਸੀ ਤਾਂ ਉਹ ਅੱਧੀ ਰਾਤ ਨੂੰ ਅਜਿਹੇ ਥਰਡ ਕਲਾਸ ਢਾਬੇ ਤੇ ਕਿਉਂ ਰੁਕ ਗਏ ?  ਇੱਕ ਵੱਡਾ ਸਵਾਲ ਇਹ ਵੀ ਉੱਠ ਰਿਹਾ ਹੈ ਕਿ ਕਰਨਲ ਸਾਬ੍ਹ ਜਖਮੀ ਹੋਣ ਤੋਂ ਬਾਅਦ, ਬਿਲਕੁਲ ਕੁੱਝ ਕਦਮਾਂ ਦੀ ਦੂਰੀ ਤੇ ਰਜਿੰਦਰਾ ਹਸਪਤਾਲ ਵਿੱਚ ਦਾਖਿਲ ਹੋਣ ਦੀ ਬਜਾਏ, ਆਪਣੇ ਘਰ ਕਿਉਂ ਚਲੇ ਗਏ ਤੇ ਬਾਅਦ ਵਿੱਚ ਹਸਪਤਾਲ ਦਾਖਿਲ ਕਿਉਂ ਹੋ ਗਏ?

ਕੀ ਕਹਿੰਦੀ ਐ FIR-65

        ਪੁਲਿਸ ਨੂੰ ਦਿੱਤੇ ਬਿਆਨ ‘ਚ ਕਰਨਜੋਤ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਮਕਾਨ ਨੰਬਰ 26/3, ਧਰਮਪੁਰਾ ਬਜਾਰ ਪਟਿਆਲਾ ਉਮਰ ਕਰੀਬ 31 ਸਾਲ ਨੇ ਬਿਆਨ ਕੀਤਾ ਕਿ ਮੈਂ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਬਾਹਰ ਹਰਬੰਸ ਢਾਬੇ ਦੀ ਦੁਕਾਨ ਕਰਦਾ ਹੈ। ਮਿਤੀ 13-03-2025 ਨੂੰ ਵਕਤ ਕਰੀਬ 12:15 ਵਜੇ ਰਾਤ ਨੂੰ ਮੈਂ ਆਪਣੇ ਢਾਬੇ ਪਰ ਸਮੇਤ ਆਪਣੇ ਨੌਕਰ ਰਾਮੇਸ਼ ਪੁੱਤਰ ਰਾਧੇ ਸ਼ਿਆਮ ਸਮੇਤ ਹਾਜਰ ਸੀ ਤਾਂ ਮੇਰੇ ਢਾਬੇ ਦੇ ਬਾਹਰ ਖੱਬੇ ਪਾਸੇ ਦੋ ਤਿੰਨ ਵਿਅਕਤੀ ਸਮਾਣਾ ਰੋਡ ਤੋਂ ਆ ਕੇ ਰਸਤੇ ਵਿੱਚ ਇੱਕ ਹੋਡਾ ਸੀਵਿਕ ਕਾਰ ਖੜੀ ਕਰਕੇ ਕਾਰ ਦੀ ਡਿੱਗੀ ਪਰ ਗਿਲਾਸ ਰੱਖ ਕੇ ਸ਼ਰਾਬ ਪੀ ਰਹੇ ਸੀ ਤੇ ਨਾਲ ਹੀ ਕੁਝ ਖਾ ਪੀ ਰਹੇ ਸੀ ਅਤੇ ਸੜਕ ਦੇ ਵਿੱਚਕਾਰ ਖੜੇ ਸੀ। ਜਿੰਨਾ ਨੂੰ ਮੈਂ ਅਤੇ ਰਾਹੀਗਰਾਂ ਨੇ ਕਈ ਵਾਰ ਕਿਹਾ ਕਿ ਤੁਸੀ ਰੋਡ ਪਰ ਗੱਡੀ ਖੜੀ ਕਰਕੇ ਰਸਤੇ ਵਿਚ ਸ਼ਰਾਬ ਨਾ ਪੀਓ ਤਾਂ ਇੰਨ੍ਹੇ ਸਮੇਂ ਵਿਚ ਵਕਤ ਕਰੀਬ 12:30 ਵਜੇ ਰਾਤ ਦਾ ਹੋਵੇਗਾ। ਕੁੱਝ ਰਾਹਗੀਰ ਤੇ ਨਾ ਮਾਲੂਮ ਗੱਡੀ ਵਿਚ ਸਵਾਰ ਵਿਅਕਤੀਆ ਨਾਲ ਇਨ੍ਹਾਂ ਦੀ ਆਪਸ ਵਿਚ ਤਕਰਾਰ ਤੋਂ ਬਾਅਦ ਮਾਮੂਲੀ ਹੱਥੋਂ ਪਾਈ ਹੋ ਗਈ ਜੋ ਮੋਕੇ ਤੇ ਹਾਜਰ ਵਿਅਕਤੀਆਂ ਨੇ ਇੰਨਾ ਦੋਨਾਂ ਧਿਰਾਂ ਨੂੰ ਛੁਡਾ ਦਿੱਤਾ ਜੋ ਦੋਨਾਂ ਧਿਰਾਂ ਆਸੇ-ਪਾਸੇ ਤਿੱਤਰ ਬਿੱਤਰ ਹੋ ਗਈਆ। ਇਹ ਵਾਕਾ ਸਿਵਿਕ ਕਾਰ ਸਵਾਰਾਂ ਵੱਲੋ ਰਾਹ ਵਿੱਚ ਕਾਰ ਖੜਾ ਕੇ ਸ਼ਰੇਆਮ ਜਗ੍ਹਾ ਪਰ ਸ਼ਰਾਬ ਪੀਣ ਕਾਰਨ ਅਤੇ ਰਾਹੀਗਰ ਵਿਅਕਤੀਆਂ ਵੱਲੋ ਇਹਨਾਂ ਨੂੰ ਅਜਿਹਾ ਕਰਨੋਂ ਵਰਜਨ ਤੋਂ ਪਰ ਇਨ੍ਹਾਂ ਵੱਲੋਂ ਹੁਲੜਬਾਜੀ ਕਰਨੀ ਜਾਰੀ ਰੱਖਣ ਕਰਕੇ ਵਾਪਰਿਆ ਹੈ। ਇਹ ਬਿਆਨ ਦੀ ਤਾਈਦ ਢਾਬੇ ਦੇ ਨੌਕਰ ਰਮੇਸ਼ ਪੁੱਤਰ ਰਾਧੇ ਸਿਆਮ ਨੇ ਵੀ ਕੀਤੀ ਹੈ,ਜਿਸ ਨੂੰ ਤਸਦੀਕ ASI ਸੁਰੇਸ਼ ਕੁਮਾਰ ਚੌਕੀ ਮਾਡਲ ਟਾਊਨ ਪਟਿਆਲਾ ਨੇ ਕੀਤਾ ਹੈ। ਢਾਬਾ ਮਾਲਿਕ ਦੇ ਬਿਆਨ ਪਰ, ਪੁਲਿਸ ਨੇ ਅਧੀਨ ਜੁਰਮ 194(2) BNS ਦੇ ਤਹਿਤ ਬਰਖਿਲਾਫ ਸੀਵਿਕ ਕਾਰ ਚਾਲਕਾਂ ਅਤੇ ਹੋਰ ਨਾ ਮਾਲੂਮ ਵਿਅਕਤੀਆਂ ਦੇ ਦਰਜ ਰਜਿਸਟਰ ਕੀਤਾ ਗਿਆ ਹੈ। ਇਹ ਉਹੀ ਕਾਰ ਹੈ, ਜਿਸ ਦਾ ਜਿਕਰ ਕਰਨਲ ਪੁਸ਼ਪਿੰਦਰ ਸਿੰਘ ਬਾਠ ਨੇ ਆਪਣੇ ਬਿਆਨ ਵਿੱਚ ਕੀਤਾ ਹੈ।ਬੇਸ਼ੱਕ ਪੁਲਿਸ ਨੇ ਹਾਲੇ ਦੋਸ਼ੀਆਂ ਵਜੋਂ ਕਿਸੇ ਨੂੰ ਨਾਮਜ਼ਦ ਨਹੀਂ ਕੀਤਾ, ਪਰ ਇਹ ਗੱਲ ਸਾਫ ਹੈ ਕਿ ਕਾਰ ਸਵਾਰ ਵਿਅਕਤੀਆਂ ਵਿੱਚ ਕਰਨਲ ਪੁਸ਼ਪਿੰਦਰ ਸਿੰਘ ਬਾਠ, ਉਨਾਂ ਦਾ ਬੇਟਾ ਅੰਗਦ ਬਾਠ ਅਤੇ ਉਸ ਦਾ ਦੋਸਤ ਅੰਗਦ ਤਲਵਾਰ ਹੀ ਸਨ। ਇਹ ਨਾਵਾਂ ਦਾ ਜਿਕਰ ਖੁਦ ਕਰਨਲ ਬਾਠ ਵੱਲੋਂ ਪੁਲਿਸ ਅਫਸਰਾਂ ਖਿਲਾਫ ਦਰਜ ਕਰਵਾਈ ਐਫਆਈਆਰ ਵਿੱਚ ਕੀਤਾ ਹੋਇਆ ਹੈ। 
ਪੁਲਿਸ ਅਫਸਰਾਂ ਖਿਲਾਫ ਦਰਜ਼ FIR-69
        ਇਹ ਐਫ.ਆਈ.ਆਰ. ਮਾਡਲ ਟਾਊਨ ਪਟਿਆਲਾ ਥਾਣਾ ਸਿਵਲ ਲਾਇਨ ਪਟਿਆਲਾ ਵਿਖੇ ਬਰਖਿਲਾਫ ਐਸ.ਆਈ. ਰੋਨੀ ਸਿੰਘ, ਇੰਸ: ਹਰਜਿੰਦਰ ਸਿੰਘ ਢਿੱਲੋ, ਇੰਸ: ਹੈਰੀ ਬੋਪਾਰਾਏ, ਰਾਜਵੀਰ ਸਿੰਘ,ਸੁਰਜੀਤ ਸਿੰਘ ਅਤੇ ਤਿੰਨ/ਚਾਰ ਨਾ ਮਾਲੂਮ ਵਿਅਕਤੀਆਂ ਦੇ ਦਰਜ ਹੋਈ ਹੈ। ਪੁਲਿਸ ਨੂੰ ਦਰਜ ਕਰਵਾਏ ਬਿਆਨ ‘ਚ ਪੁਸਪਿੰਦਰ ਸਿੰਘ ਬਾਠ ਪੁੱਤਰ ਕੁਲਵੰਤ ਸਿੰਘ ਵਾਸੀ ਮਕਾਨ ਨੰਬਰ 150 ਨਿਊ ਅਫਸਰ ਕਲੋਨੀ ਪਟਿਆਲਾ ਉਮਰ ਕਰੀਬ 52 ਸਾਲ ਨੇ ਦੱਸਿਆ ਕਿ ਮੈਂ ਬਤੌਰ ਕਰਨਲ ਅਹੁਦਾ ਪਰ ਆਰਮੀ ਵਿੱਚ ਦਿੱਲੀ ਵਿਖੇ ਨੌਕਰੀ ਕਰਦਾ ਹਾ। ਮਿਤੀ 13-3-2025 ਨੂੰ ਮੈਂ ਅਤੇ ਮੇਰਾ ਬੇਟਾ ਅੰਗਦ ਸਿੰਘ ਆਪਣੀ ਕਾਰ ਨੰਬਰੀ PB10-CC-0101 ਮਾਰਕਾ ਹਾਂਡਾ ਸੀਵੇਕ ਪਰ ਸਵਾਰ ਹੋ ਕੇ ਦਿੱਲੀ ਤੋਂ ਪਟਿਆਲਾ ਵਿਖੇ ਵਕਤ ਕਰੀਬ 12:15 AM ਪਰ ਪੁੱਜੇ ਤੇ ਅਸੀਂ ਰਜਿੰਦਰਾ ਹਸਪਤਾਲ ਪਟਿਆਲਾ ਦੇ ਬਾਹਰ ਹਰਬੰਸ ਢਾਬੇ ਪਰ ਖਾਣਾ ਖਾਣ ਲਈ ਰੁੱਕ ਗਏ ਸੀ ਤਾਂ ਮੇਰੇ ਲੜਕੇ ਅੰਗਦ ਸਿੰਘ ਬਾਠ ਨੇ ਆਪਣੇ ਦੋਸਤ ਅੰਗਦ ਤਲਵਾਰ ਨੂੰ ਵੀ ਫੋਨ ਕਰਕੇ ਖਾਣਾ -ਖਾਣ ਲਈ ਢਾਬੇ ਪਰ ਬੁਲਾ ਲਿਆ ਸੀ, ਜਦੋ ਅਸੀ ਢਾਬੇ ਤੋ ਖਾਣ ਲਈ ਮੈਗੀ ਬਣਵਾਕੇ ਆਪਣੀ ਗੱਡੀ ਦੀ ਡਿੱਗੀ ਪਰ ਰੱਖਕੇ ਖੜਕੇ ਖਾ ਰਹੇ ਸੀ ਤਾਂ ਇਤਨੇ ਵਿੱਚ ਮੇਰੇ ਬੇਟੇ ਅੰਗਦ ਸਿੰਘ ਬਾਠ ਦਾ ਦੋਸਤ ਅੰਗਦ ਤਲਵਾਰ ਪੁੱਤਰ ਦਵਿੰਦਰਪਾਲ ਸਿੰਘ ਵਾਸੀ ਮਕਾਨ ਨੰਬਰ 94 ਨਿਊ ਅਫਸਰ ਕਲੋਨੀ ਪਟਿਆਲਾ ਵੀ ਆਪਣੀ ਗੱਡੀ ਲੈ ਕੇ ਸਾਡੇ ਪਾਸ ਆ ਗਿਆ ਸੀ ਅਤੇ ਸਾਡੇ ਪਾਸ ਹੀ ਖੜਾ ਸੀ ਤਾਂ ਉਸੇ ਵਕਤ ਇੱਕ ਸਕਾਰਪਿਓ ਗੱਡੀ ਰਜਿੰਦਰਾ ਹਸਪਤਾਲ ਪਟਿਆਲਾ ਅੰਦਰੋਂ ਨਿਕਲਕੇ ਰੋਂਗ ਸਾਇਡ ਤੋਂ ਸਾਡੇ ਵਾਲੇ ਪਾਸੇ ਆਈ ਤਾਂ ਖੜੀ ਹੋ ਗਈ ਤਾਂ ਗੱਡੀ ਵਿੱਚੋ 7/8 ਵਿਅਕਤੀ ਜੋ ਸਿਵਲ ਕੱਪੜਿਆ ਵਿੱਚ ਸੀ ਨਿਕਲ ਕੇ ਸਾਡੇ ਪਾਸ ਆ ਗਏ।ਜਿਹਨਾ ਵਿੱਚੋ ਇੱਕ ਵਿਅਕਤੀ ਨੇ ਸਾਨੂੰ ਕਿਹਾ ਕਿ ਗੱਡੀ ਸਾਇਡ ਪਰ ਲਗਾਉ ਨਹੀ ਤਾਂ ਲੱਤਾਂ ਚੁੱਕ ਦੇਵਾਂਗੇ ।ਜਿਨਾ ਨੂੰ ਮੈਂ ਕਿਹਾ ਕਿ ਗੱਡੀ ਤਾਂ ਮੈ ਸਾਇਡ ਪਰ ਲਗਾ ਲੈਂਦਾ ਹਾਂ ਪਰ ਤੁਹਾਡਾ ਗੱਲ ਕਰਨ ਦਾ ਤਰੀਕਾ ਸਹੀ ਨਹੀ ਹੈ। ਇਤਨੇ ਵਿੱਚ ਸਾਹਮਣੇ ਤੋ ਇੱਕ ਸਿਵਲ ਕੱਪੜਿਆ ਵਾਲੇ ਵਿਅਕਤੀ ਨੇ ਮੇਰੇ ਮੂੰਹ ਪਰ ਮੁੱਕਾ ਮਾਰਿਆ ਜੋ ਮੇਰੇ ਮੂੰਹ ਪਰ ਐਨਕ ਲੱਗੀ ਹੋਈ ਸੀ ਜੋ ਮੁੱਕਾ ਮੇਰੀ ਐਨਕ ਪਰ ਲੱਗਾ ਅਤੇ ਐਨਕ ਦਾ ਅੰਦਰਲਾ ਪਾਸਾ ਮੇਰੇ ਨੱਕ ਪਰ ਵੱਜਾ। ਮੈਂ ਇੱਕ ਦਮ ਹੀ BLACK OUT ਹੋ ਗਿਆ ਤਾਂ ਜਮੀਨ ਪਰ ਨੀਚੇ ਡਿੱਗ ਗਿਆ ਤਾਂ ਉਕਤਾਨ ਵਿਅਕਤੀਆਂ ਨੇ ਮੇਰੇ ਡਿੱਗੇ ਪਏ ਦੇ ਲੱਤਾਂ ਮਾਰਨੀਆਂ ਸੁਰੂ ਕਰ ਦਿੱਤੀਆ ।
    ਕਰਨਲ ਬਾਠ ਨੇ ਦੱਸਿਆ ਕਿ ਜਦੋਂ ਮੇਰਾ ਲੜਕਾ ਅੰਗਦ ਸਿੰਘ ਬਾਠ ਮੈਨੂੰ ਬਚਾਉਣ ਲਈ ਅੱਗੇ ਆਇਆ ਤਾਂ ਉਕਤਾਨ ਵਿਅਕਤੀਆਂ ਨੇ ਮੇਰੇ ਬੇਟੇ ਅੰਗਦ ਸਿੰਘ ਬਾਠ ਪਰ ਮੁੱਕੇ ਅਤੇ ਡੰਡੇ ਮਾਰੇ, ਮੈਂ ਬੇਹੋਸ ਸੀ ਤਾਂ ਉਕਤਾਨ ਵਿਅਕਤੀ ਮੇਰੇ ਲੜਕੇ ਨੂੰ ਲਗਾਤਾਰ ਮਾਰੀ ਜਾ ਰਹੇ ਸੀ। ਫਿਰ ਮੈਨੂੰ ਮੇਰੇ ਲੜਕੇ ਨੇ ਗੱਡੀ ਵਿੱਚ ਪਾ ਕੇ ਬਿਠਾ ਦਿੱਤਾ ਤਾਂ ਉਕਤ ਵਿਅਕਤੀਆ ਨੇ ਫਿਰ ਮੇਰੇ ਲੜਕੇ ਅੰਗਦ ਸਿੰਘ ਬਾਠ ਨੂੰ ਕੁੱਟਣਾ ਮਾਰਨਾ ਸੁਰੂ ਕਰ ਦਿੱਤਾ, ਮੈ ਆਪਣੀ ਗੱਡੀ ਵਿੱਚੋਂ ਆਪਣਾ ਸਰਵਿਸ ਆਈ ਕਾਰਡ ਕੱਢਕੇ ਉਕਤ ਵਿਅਕਤੀਆਂ ਨੂੰ ਦਿਖਾਇਆ ਅਤੇ ਦੱਸਿਆ ਕਿ ਮੈ ਆਰਮੀ ਵਿੱਚ ਨੋਕਰੀ ਕਰਦਾ ਹਾਂ ਅਤੇ ਕਰਨਲ ਦੇ ਅਹੁਦੇ ਪਰ ਤਾਇਨਾਤ ਹਾਂ। ਉਕਤਾਨ ਵਿਅਕਤੀਆਂ, ਇਨ੍ਹਾਂ ਵਿੱਚੋ 1 ਵਿਅਕਤੀ ਨੇ ਮੇਰਾ ਸਰਵਿਸ ਆਈ ਕਾਰਡ ਖੋਹ ਲਿਆ ਅਤੇ ਇੱਕ ਵਿਅਕਤੀ ਨੇ ਮੇਰਾ ਮੋਬਾਇਲ ਫੋਨ ਵੀ ਖੋਹ ਲਿਆ ਅਤੇ ਦੋ ਵਿਅਕਤੀ ਮੇਰੀ ਫਿਰ ਕੁੱਟਮਾਰ ਕਰਨ ਲੱਗ ਗਏ, ਮੇਰਾ ਲੜਕਾ ਅੰਗਦ ਸਿੰਘ ਬਾਠ ਵੀ ਜਮੀਨ ਪਰ ਡਿੱਗ ਗਿਆ ਜੋ ਕਹਿਣ ਲੱਗਾ ਕਿ ਮੇਰੇ ਪਿਤਾ ਦਾ ਸਰਵਿਸ ਆਈ ਕਾਰਡ ਵਾਪਸ ਕਰ ਦਿਓ, ਤੇ ਮੈਨੂੰ ਕੁੱਟ ਲਉ, ਪਰ ਮੇਰੇ ਪਿਤਾ ਨੂੰ ਛੱਡ ਦਿਉ। ਜਿਨ੍ਹਾਂ ਵਿੱਚੋ ਇੱਕ ਵਿਅਕਤੀ ਨੇ ਕਿਹਾ ਕਿ ਅੱਜ ਇੱਕ ਐਨਕਾਉਂਟਰ ਕਰਕੇ ਆਏ ਹਾਂ । ਜੇਕਰ ਤੁਹਾਡੇ ਵਿੱਚੋ ਕੋਈ ਬਚ ਗਿਆ ਤਾਂ ਸਵੇਰੇ ਆਈ ਕਾਰਡ ACP ਸਿਵਲ ਲਾਈਨ ਤੋਂ ਲੈ ਲੈਣਾ। ਫਿਰ ਜਦੋ ਅਸੀ ਗੱਡੀ ਵਿੱਚ ਬੈਠਕੇ ਗੱਡੀ ਸਟਾਰਟ ਕਰਕੇ ਤੁਰਨ ਲੱਗੇ ਤਾਂ ਉਕਤ ਵਿਅਕਤੀ  ਆਪਣੇ ਹੱਥਾਂ ਵਿੱਚ ਫੜੇ ਡੰਡੇ ਅਤੇ ਰਾਡਾਂ ਨਾਲ ਸਾਡੀ ਗੱਡੀ ਤੋੜਨ ਲੱਗ ਗਏ।
        ਮੇਰੇ ਬੇਟੇ ਦੇ ਦੋਸਤ ਅੰਗਦ ਸਿੰਘ ਤਲਵਾਰ ਨੇ ਸਾਰੀ ਗੱਲਬਾਤ ਫੋਨ ਪਰ ਮੇਰੀ ਪਤਨੀ ਨੂੰ ਦੱਸੀ ਜੋ ਉਕਤ ਵਿਅਕਤੀਆਂ ਵਿੱਚੋਂ ਕੁੱਟਮਾਰ ਕਰਦੇ ਸਮੇਂ ਇੱਕ ਵਿਅਕਤੀ ਨੇ ਆਪਣਾ ਨਾਮ ਹਰਜਿੰਦਰ ਢਿੱਲੋ ਅਤੇ ਇੱਕ ਨੇ ਹੈਰੀ ਬੋਪਾਰਾਏ ਦੱਸਿਆ ਸੀ ਅਤੇ ਫਿਰ ਦੋ ਵਿਅਕਤੀਆ ਨੇ ਆਪਣਾ ਨਾਮ ਰੋਨੀ ਸਿੰਘ ਅਤੇ ਸੁਰਜੀਤ ਸਿੰਘ ਦੱਸਿਆ ਸੀ। ਉਕਤ ਸਾਰੇ ਵਿਅਕਤੀਆਂ ਨੂੰ ਮੈਂ ਸਾਹਮਣੇ ਆਉਣ ਪਰ ਪਹਿਚਾਣ ਸਕਦਾ ਹਾ।
     ਕਰਨਲ ਬਾਠ ਨੇ ਆਪਣੇ ਬਿਆਨ ‘ਚ ਲਿਖਾਇਆ ਕਿ ਫਿਰ ਅਸੀਂ ਆਪਣੀ ਗੱਡੀ ਲੈ ਕੇ ਆਪਣੇ ਘਰ ਚਲੇ ਗਏ ਸੀ ਤਾਂ ਮੇਰੀ ਘਰਵਾਲੀ ਅਤੇ ਗੁਰਤੇਜ ਸਿੰਘ ਢਿੱਲੇ ਰਜਿੰਦਰਾ ਹਸਪਤਾਲ ਪਟਿਆਲਾ ਵਿੱਚ ਆ ਗਏ। ਜਦੋਂ ਅਸੀਂ ਵਾਪਸ ਇਲਾਜ ਲਈ ਰਜਿੰਦਰਾ ਹਸਪਤਾਲ ਆਉਣ ਲੱਗੇ ਤਾਂ ਰਸਤੇ ਵਿੱਚ ਮੇਰੀ ਪਤਨੀ ਜਸਵਿੰਦਰ ਕੌਰ ਅਤੇ ਮੇਰੇ ਰਿਸਤੇਦਾਰ ਗੁਰਤੇਜ ਸਿੰਘ ਢਿੱਲੋ ਵਾਸੀ ਪਟਿਆਲਾ ਨੇ ਮੈਨੂੰ ਅਤੇ ਮੇਰੇ ਬੇਟੇ ਅੰਗਦ ਸਿੰਘ ਬਾਠ ਨੂੰ ਇਲਾਜ ਲਈ ਦਾਖਲ ਕਰਵਾ ਦਿੱਤਾ ਸੀ।
      ਪੁਲਿਸ ਕਾਰਵਾਈ ਤੋਂ ਖੁਲਾਸਾ ਹੁੰਦਾ ਹੈ ਕਿ ਪੁਲਿਸ ਨੇ ਕਰਨਲ ਬਾਠ ਦਾ ਉਕਤ ਬਿਆਨ 14 ਮਾਰਚ ਨੂੰ ਹੀ ਦਰਜ ਕਰਕੇ, ਡੀਡੀਆਰ ਨੰਬਰ 13 ਵੀ ਦਰਜ ਕਰ ਦਿੱਤੀ ਸੀ। ਜਿਸ ਵਿੱਚ ਉਨਾਂ ਕਿਹਾ ਕਿ ਸੀ ਕਿ ਮਾਮਲਾ ਸ਼ੱਕੀ ਜਾਪਦਾ ਹੈ,ਇਸ ਲਈ ਬਾਅਦ ਪੜਤਾਲ ਅਤੇ ਮੈਡੀਕਲ ਰਿਪੋਰਟ ਦੇ ਅਧਾਰ ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਲੰਘੀ ਕੱਲ੍ਹ ਪੁਲਿਸ ਨੇ ਨਾਮਜ਼ਦ ਦੋਸ਼ੀ ਅਫਸਰਾਂ ਖਿਲਾਫ ਅਧੀਨ ਜੁਰਮ  109,310,115(2),117 (1),117 (2),126(2),351(2), 190 BNS 2023 ਥਾਣਾ ਸਿਵਲ ਲਾਈਨ ਦਰਜ ਕੀਤਾ ਗਿਆ ਹੈ। 
Advertisement
Advertisement
Advertisement
Advertisement
error: Content is protected !!