ਹਰਿੰਦਰ ਨਿੱਕਾ, ਚੰਡੀਗੜ੍ਹ 5 ਮਾਰਚ 2025
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੁਣ ਹੜਤਾਲੀ ਮਾਲ ਅਫਸਰਾਂ ਨਾਲ ਸਖਤੀ ਨਾਲ ਨਿਪਟਨ ਲਈ ਲੰਘੇ ਦਿਨ ਦਿੱਤੀ ਘੁਰਕੀ ਤੇ ਅਮਲ ਕਰਦਿਆਂ ਸੂਬੇ ਦੇ ਵੱਡੀ ਗਿਣਤੀ ਵਿੱਚ ਨਾਇਬ ਤਹਿਸੀਲਦਾਰਾਂ ਤੇ ਤਹਿਸੀਲਦਾਰਾਂ ਨੂੰ ਦੂਰ ਦੁਰਾਡੇ ਬਦਲ ਦਿੱਤਾ ਹੈ।
ਪੰਜਾਬ ਸਰਕਾਰ ਨੇ ਮਾਲ ਵਿਭਾਗ ਵਿੱਚ ਵੱਡੀ ਕਾਰਵਾਈ ਕਰਦਿਆਂ 235 ਨਾਇਬ ਤਹਿਸੀਲਦਾਰਾਂ ਅਤੇ ਤਹਿਸੀਲਦਾਰਾਂ ਨੂੰ ਦੂਰ ਤੋਂ ਦੂਰ ਬਦਲ ਦਿੱਤਾ ਹੈ। ਜਿਵੇਂ ਬਰਨਾਲਾ ਦੇ ਤਹਿਸੀਲਦਾਰ ਰਾਕੇਸ਼ ਕੁਮਾਰ ਗਰਗ ਨੂੰ ਪਠਾਨਕੋਟ, ਇਸੇ ਤਰਾਂ ਗੜਸ਼ੰਕਰ ਦੇ ਤਹਿਸੀਲਦਾਰ ਲਖਵਿੰਦਰ ਸਿੰਘ ਨੂੰ ਬਰਨਾਲਾ, ਇਸੇ ਤਰਾਂ ਸੰਦੀਪ ਕੁਮਾਰ ਨੂੰ ਆਨੰਦਪੁਰ ਸਾਹਿਬ ਤੋਂ ਬਰਨਾਲਾ ਬਦਲ ਦਿੱਤਾ ਹੈ। ਤਹਿਸੀਲਦਾਰ ਦਿਵਿਆ ਸਿੰਗਲਾ ਨੂੰ ਲੁਧਿਆਣਾ ਤੋਂ ਪਠਾਨਕੋਟ ਬਦਲਿਆ ਹੈ। ਇਸੇ ਤਰਾਂ ਹੀ ਹੋਰ ਵੀ, ਆਪੋ-ਆਪਣੇ ਘਰਾਂ ਦੇ ਨੇੜੇ ਡਿਊਟੀਆਂ ਨਿਭਾ ਰਹੇ ਮਾਲ ਅਫਸਰਾਂ ਨੂੰ ਕਈ ਕਈ ਜਿਲ੍ਹੇ ਟਪਾ ਦਿੱਤਾ ਹੈ। ਇਸ ਤੋਂ ਪਹਿਲਾਂ ਲੰਘੀ ਕੱਲ ਦੇਰ ਸ਼ਾਮ ਸਰਕਾਰ ਨੇ 16 ਨਾਇਬ ਤਹਿਸੀਲਦਾਰਾਂ ਅਤੇ ਤਹਿਸੀਲਦਾਰਾਂ ਨੂੰ ਪਹਿਲਾਂ ਹੀ ਮੁਅੱਤਲ ਕਰ ਦਿੱਤਾ ਸੀ।

ਪ੍ਰਸ਼ਾਸ਼ਨਿਕ ਫੇਰਬਦਲ ਨੂੰ ਨੇੜਿਓਂ ਵੇਖਣ ਵਾਲਿਆਂ ਦਾ ਕਹਿਣਾ ਹੈ, ਅਜਿਹਾ ਫੇਰਬਦਲ ਕਿਸੇ ਸਰਕਾਰ ਨੇ ਪਹਿਲੀ ਵਾਰ ਹੀ ਕੀਤਾ ਹੈ। ਪੰਜਾਬ ਦੇ ਮਾਲ ਵਿਭਾਗ ਅੰਦਰ ਸਰਕਾਰ ਨੇ 235 ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਨ੍ਹਾਂ ਵਿੱਚ 58 ਤਹਿਸੀਲਦਾਰ ਅਤੇ 177 ਨਾਇਬ ਤਹਿਸੀਲਦਾਰਾਂ ਦੇ ਵੀ ਤਬਾਦਲੇ ਸ਼ਾਮਿਲ ਹਨ। ਤਬਾਦਲਿਆਂ ਦੀ ਸੂਚੀ ਤੇ ਨਜ਼ਰ ਮਾਰਦਿਆਂ ਸਾਹਮਣੇ ਆਇਆ ਹੈ ਕਿ ਬਹੁਤੇ ਅਧਿਕਾਰੀਆਂ ਦੇ ਉਨਾਂ ਦੇ ਮੌਜੂਦਾ ਸਟੇਸ਼ਨਾਂ ਤੋਂ ਕਰੀਬ 350 ਕਿਲੋਮੀਟਰ ਤੱਕ ਦੂਰ ਤਬਾਦਲੇ ਕੀਤੇ ਗਏ ਹਨ। ਇਨਾਂ ਤਬਾਦਲਿਆਂ ਤੋਂ ਪਤਾ ਲਗਦਾ ਹੈ ਕਿ ਹੁਣ ਪੰਜਾਬ ਸਰਕਾਰ ਕਿਸੇ ਵੀ ਪੱਧਰ ‘ਤੇ ਆਪਣੇ ਫੈਸਲੇ ਤੋਂ ਪਿੱਛੇ ਹਟਣ ਦੇ ਮੂਡ ਵਿੱਚ ਨਹੀਂ ਹੈ। ਮੁੱਖ ਮੰਤਰੀ ਮਾਨ ਨੇ ਲੰਘੀ ਕੱਲ੍ਹ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਕਿਸੇ ਨੂੰ ਵੱਢੀਖੋਰੀ ਦਾ ਲਾਇਸੰਸ ਨਹੀਂ ਦੇਣਗੇ ਅਤੇ ਨਾ ਹੀ ਕਿਸੇ ਵੀ ਬਲੈਕਮੇਲਿੰਗ ਅੱਗੇ ਝੁਕਣਗੇ।
ਇਹ ਹੈ ਤਬਾਦਲਿਆਂ ਦੀ ਸੂਚੀ :-
👉