Advertisement

ਡਾਕਟਰ ਅਮਿਤ ਬਾਂਸਲ ਦੇ 22 ਨਸ਼ਾ ਛੁਡਾਊ ਕੇਂਦਰਾਂ ਦਾ ਖੰਗਾਲਿਆ ਜਾਊ ਰਿਕਾਰਡ ….
ਹਰਿੰਦਰ ਨਿੱਕਾ, ਚੰਡੀਗੜ੍ਹ 26 ਫਰਵਰੀ 2025
ਪੰਜਾਬ ਦੇ ਵੱਖ ਵੱਖ ਸ਼ਹਿਰਾਂ ਅੰਦਰ ਖੋਲ੍ਹੇ ਨਸ਼ਾ ਛੁਡਾਊ ਕੇਂਦਰਾਂ ਦੀ ਆੜ ‘ਚ ਨਸ਼ਿਆਂ ਦਾ ਕਾਰੋਬਾਰ ਧੜੱਲੇ ਨਾਲ ਚਲਾ ਰਹੇ ਨਸ਼ੀਲੀਆਂ ਗੋਲੀਆਂ ਦੇ ਸੌਦਾਗਰ ਡਾਕਟਰ ਅਮਿਤ ਬਾਂਸਲ ਦੇ ਖਿਲਾਫ ਪੰਜਾਬ ਸਰਕਾਰ ਨੇ ਹੋਰ ਵੀ ਸ਼ਿਕੰਜਾ ਕਸਣ ਦੀ ਤਿਆਰੀ ਖਿੱਚ ਲਈ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਪੱਤਰ ਤੇ ਅਮਲ ਕਰਦਿਆਂ ਡਾਇਰੈਕਟੋਰੇਟ ਸਿਹਤ ਤੇ ਪਰਿਵਾਰ ਭਲਾਈ, ਪੰਜਾਬ ਨੇ ਡਾਇਰੈਕਟਰ, ਸਿਹਤ ਸੇਵਾਵਾਂ (ਫੈਮਿਲੀ ਵੇਲਫੈਅਰ), ਪੰਜਾਬ ਦੀ ਚੇਅਰਮੈਨਸ਼ਿਪ ਅਧੀਨ ਇੱਕ ਪੰਜਾਬ ਪੱਧਰੀ ਅੱਠ ਮੈਂਬਰੀ ਕਮੇਟੀ ਕਾਇਮ ਕਰ ਦਿੱਤੀ ਹੈ। ਇਸ ਕਮੇਟੀ ਵਿੱਚ ਉਹ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਵੀ ਬਤੌਰ ਮੈਂਬਰ ਸ਼ਾਮਿਲ ਹੋਣਗੇ, ਜਿੰਨ੍ਹਾਂ ਜਿਲ੍ਹਿਆਂ ਅੰਦਰ ਡਾਕਟਰ ਅਮਿਤ ਬਾਂਸਲ ਦੇ 22 ਨਸ਼ਾ ਛੁਡਾਊ ਕੇਂਦਰ ਚੱਲ ਰਹੇ ਸਨ।
ਕਾਇਮ ਕੀਤੀ ਗਈ ਇਹ ਕਮੇਟੀ 3 ਮਹੀਨਿਆਂ ਦੇ ਅੰਦਰ ਆਪਣੀ ਰਿਪੋਰਟ ਪੇਸ਼ ਕਰੇਗੀ। ਵਰਨਣਯੋਗ ਹੈ ਕਿ ਡਾਕਟਰ ਅਮਿਤ ਬਾਂਸਲ ਨੂੰ 31 ਦਸੰਬਰ 2024 ਨੂੰ ਵਿਜੀਲੈਂਸ ਦੀ ਟੀਮ ਨੇ ਗਿਰਫਤਾਰ ਕੀਤਾ ਸੀ। ਹੁਣ ਓੁਹ ਜੇਲ੍ਹ ਬੰਦ ਹੈ ਅਤੇ ਸਪੈਸ਼ਲ ਕੋਰਟ ਮੋਹਾਲੀ ਦੇ ਐਡੀਸ਼ਨਲ ਸ਼ੈਸ਼ਨ ਜੱਜ ਨੇ ਉਸ ਦੀ ਰੈਗੂਲਰ ਜਮਾਨਤ ਦੀ ਅਰਜੀ ਵੀ ਰੱਦ ਕਰ ਦਿੱਤੀ ਹੈ। ਇਸੇ ਹੀ ਕੇਸ ਵਿੱਚ ਨਾਮਜ਼ਦ ਦੋਸ਼ੀ ਡਰੱਗ ਇੰਸਪੈਕਟਰ ਲੁਧਿਆਣਾ ਰੂਪਪ੍ਰੀਤ ਕੌਰ ਹਾਲੇ ਵਿਜੀਲੈਂਸ ਦੀ ਪਕੜ ਤੋਂ ਬਾਹਰ ਹੈ, ਉਸ ਦੀ ਅਗਾਓਂ ਜਮਾਨਤ ਦੀ ਅਰਜੀ ਵੀ ਅਦਾਲਤ ਨੇ ਖਾਰਿਜ ਕਰ ਦਿੱਤੀ ਹੈ।
ਇਹ ਐ ਜ਼ਾਰੀ ਕੀਤੇ ਪੱਤਰ ਦੀ ਇਬਾਰਤ….
ਪੰਜਾਬ ਵਿਜੀਲੈਂਸ ਬਿਓਰੋ ਵੱਲੋਂ ਡਾ. ਅਮਿਤ ਬਾਂਸਲ ਪੁੱਤਰ ਸੁਭਾਸ਼ ਚੰਦਰ ਵਿਰੁੱਧ ਵਿਜੀਲੈਂਸ ਬਿਓਰੋ.ਫ.ਸ.1, ਪੰਜਾਬ ਐਟ ਮੋਹਾਲੀ ਵਿਖੇ ਪੀ.ਸੀ. (ਅਮੈਡਮੈਂਟ) ਐਕਟ 2018 ਦੀ ਧਾਰਾ 7,7-ਏ ਅਧੀਨ ਐਫ.ਆਈ.ਆਰ. ਨੂੰ ਮਿਤੀ 31-12-2024 ਦਰਜ ਕੀਤੀ ਗਈ ਹੈ। ਇਸ ਐਫ.ਆਈ.ਆਰ. ਵਿਚ ਦਰਜ ਤੱਥਾਂ ਅਤੇ ਮਾਮਲੇ ਨੂੰ ਹੋਰ ਵੱਖ-ਵੱਖ ਪੱਖਾਂ ਤੋਂ ਵਿਚਾਰਨ ਉਪਰੰਤ ਇਸ ਦਫਤਰ ਦੇ ਦਫਤਰੀ ਹੁਕਮ ਨੰ ਪੀ.ਐਸ.ਐਚ.ਪੀ/ਪੰ./2025/102 ਮਿਤੀ 13-01-2025 ਰਾਹੀਂ ਡਾ. ਅਮਿਤ ਬਾਂਸਲ ਦੇ ਵੱਖ-ਵੱਖ ਜਿਲ੍ਹਿਆ ਵਿੱਚ ਚਲਦੇ 22 ਡੀ-ਅਡਿਕਸ਼ਨ ਸੈਟਰਾਂ ਦੇ ਲਾਇਸੈਂਸਾ ਨੂੰ ਤੁਰੰਤ ਪ੍ਰਭਾਵ ਤੋਂ ਮੁੱਅਤਲ (Suspend) ਕੀਤਾ ਗਿਆ ਸੀ। ਇਹਨਾਂ ਹੁਕਮਾਂ ਦੀ ਲਗਾਤਾਰਤਾ ਵਿੱਚ ਹੇਠ ਦਰਸਾਏ ਅਨੁਸਾਰ ਇਕ ਸਟੇਟ ਪੱਧਰੀ ਪੜਤਾਲੀਆ ਕਮੇਟੀ ਦਾ ਗਠਨ ਸਰਕਾਰ ਦੇ ਪੱਤਰ ਨੰ. ਪੀ.ਐਸ.ਐਮ.ਐਚ.ਪੀ/ਪੰ./2025/58 ਮਿਤੀ 14-01-2025 ਕੀਤਾ ਗਿਆ ਹੈ। ਇਹ ਸਟੇਟ ਪੱਧਰੀ ਪੜਤਾਲੀਆ ਕਮੇਟੀ ਡਾ. ਅਮਿਤ ਬਾਂਸਲ ਦੇ 22 ਡੀ-ਅਡਿਕਸ਼ਨ ਸੈਟਰਾਂ ਦੇ ਰਿਕਾਰਡ ਦੀ ਘੋਖ/ਪੜਤਾਲ ਕਰਕੇ ਇਹਨਾਂ ਸੈਟਰਾਂ ਵੱਲੋਂ SUDTC&RC ਰੂਲ 2011, amendments 2020 ਅਤੇ S.O.P ਵਿੱਚ ਦਰਜ ਉਪਬੰਧਾਂ ਅਤੇ ਖਾਸ ਤੌਰ ਤੇ ਦਵਾਈਆਂ ਦੀ ਪਰਚੇਜ/ਡਿਸਪੈਸਿੰਗ ਸਬੰਧੀ ਕਿਸੇ ਤਰ੍ਹਾਂ ਦੀ ਹੋਈ ਉਲਘੰਣਾ ਸਬੰਧੀ ਰਿਪੋਰਟ ਰਿਕਾਰਡ ਦੀ ਗਿਣਤੀ ਲੱਖਾਂ ਵਿੱਚ ਹੋਣ ਕਰਕੇ 3 ਮਹੀਨੇ ਦੇ ਅੰਦਰ-ਅੰਦਰ ਪੇਸ਼ ਕਰੇਗੀ।
ਕੌਣ ਕੌਣ ਹੈ ਕਮੇਟੀ ਵਿੱਚ ਨਾਮਜ਼ਦ ਮੈਂਬਰ ਤੇ ਅਹੁਦੇਦਾਰ..



Advertisement

Advertisement

Advertisement

Advertisement
