ਟੰਡਨ ਇੰਟਰਨੈਸ਼ਨਲ ਸਕੂਲ ਦੇ ਸਲਾਨਾ ਸਮਾਰੋਹ ‘ਰਾਈਜਿੰਗ ਟੂਗੈਦਰ’ ਵਿੱਚ ਐਸ. ਐਸ.ਪੀ. ਬਰਨਾਲਾ ਮੁਹੰਮਦ ਸਰਫਰਾਜ ਆਲਮ ਰਹੇ ਮੁੱਖ ਮਹਿਮਾਨ
ਟੰਡਨ ਇੰਟਰਨੈਸ਼ਨਲ ਸਕੂਲ ਦੇ 100 ਤੋਂ ਵੱਧ ਬੱਚਿਆਂ ਨੂੰ ਪ੍ਰੋਗਰਾਮ ‘ਚ ਕੀਤਾ ਸਨਮਾਨਿਤ
ਰਘਵੀਰ ਹੈਪੀ, ਬਰਨਾਲਾ, 26 ਫਰਵਰੀ 2025
ਇਲਾਕੇ ਦੀ ਪ੍ਰਸਿੱਧ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਵਿਖੇ ਸਲਾਨਾ ਸਮਾਰੋਹ ‘ਰਾਈਜਿੰਗ- ਟੂਗੈਦਰ’ ਕਰਵਾਇਆ ਗਿਆ। ਜਿਸ ਵਿੱਚ ਸਕੂਲ ਦੇ ‘ਪਲੇਅ- ਵੇ ਤੋਂ ਦੂਸਰੀ ਕਲਾਸ ਦੇ ਬੱਚਿਆਂ ਨੇ ਭਾਗ ਲਿਆ। ਇਸ ਪ੍ਰੋਗਰਾਮ ਦੇ ਵਿੱਚ ਮੁਹੰਮਦ ਸਰਫਰਾਜ ਆਲਮ ਐਸ ਐਸ ਪੀ ਬਰਨਾਲਾ , ਚੇਅਰਮੈਨ ਸ਼੍ਰੀ ਸ਼ਿਵ ਦਰਸ਼ਨ ਸ਼ਰਮਾ ਜੀ ਮੁੱਖ ਮਹਿਮਾਨ ਵਜੋਂ ਅਤੇ ਐਸ ਪੀ ਸੌਰਵ ਜਿੰਦਲ ਜੀ ਮਹਿਮਾਨ ਵਜੋਂ ਆਏ। ਇਹਨਾਂ ਮਹਿਮਾਨਾਂ ਦਾ ਸਵਾਗਤ ਸਕੂਲ ਦੇ ਬੱਚਿਆਂ ਨੇ ਬੈਚ ਲਗਾ ਕੇ ਕੀਤਾ।
ਇਸ ਤੋਂ ਬਾਅਦ ਆਏ ਹੋਏ ਮਹਿਮਾਨਾਂ ਨੇ ਜਯੋਤੀ ਦੀ ਰਸਮ ਅਦਾਇਗੀ ਕੀਤੀ। ਸਕੂਲ ਦੇ ਸਲਾਨਾ ਪ੍ਰੋਗਰਾਮ ਦੀ ਸ਼ੁਰੂਆਤ ਮਾਂ ਸਰਸਵਤੀ ਜੀ ਦੀ ਬੰਦਨਾ ਨਾਲ ਕੀਤੀ ਗਈ । ਬੱਚਿਆਂ ਨੇ ਮਾਂ ਸਰਸਵਤੀ ਜੀ ਦੇ ਸਬਦ ਗਈਆਂ ਕੀਤਾ । ਇਸ ਤੋਂ ਬਾਅਦ ਬਹੁਤ ਹੀ ਮਨਮੋਹਕ ਪੇਸ਼ਕਾਰੀਆਂ ਕੀਤੀਆਂ ਗਈਆਂ। ਛੋਟੇ ਬੱਚਿਆਂ ਨੇ ਮਾਂ ਨਵ ਦੁਰਗਾ ਅਵਤਾਰ ਦੀ ਜੋਸ਼ੀਲੀ ਪੇਸ਼ਕਾਰੀ ਨਾਲ ਸਭ ਦੇ ਰੋਂਗਟੇ ਖੜੇ ਕਰ ਦਿਤੇ। ਪਲੇ ਵੇ ਦੇ ਬੱਚਿਆਂ ਦੀ ਡਾਂਸ ਪੇਸ਼ਕਾਰੀ ਨੇ ਸਭ ਦਾ ਮਨ ਮੋਹ ਲਿਆ। ਇਸ ਤੋਂ ਬਾਅਦ ਦੀਆਂ ਇਕ ਤੋਂ ਇਕ ਪੇਸ਼ਕਾਰੀ ਜਿਵੇ ਕਿ ਜੈਂਡਰ ਏਕੁਲਿਟੀ ,ਸਕੂਲ ਚਲੇ ਹਮ,ਨੇਸਟਿੰਗ ਡੋਲ ,ਫਨ ਡਾਂਸ , ਸਵੈਨ ਐਂਡ ਅੰਡਾ ਡਾਂਸ ,ਇੰਕਰੇਡਿਬਲ ਇੰਡੀਆ ,ਫੈਰੀ ਡਾਂਸ ,ਰੋਕ ਬੈਂਡ, ਬੋਧੀ ਸੈੱਟਵਾ,ਸਪੋਰਟਸ ਥੀਮ , ਫਲਾਵਰ ਡਾਂਸ , ਰਾਣੀ ਝਾਂਸੀ ਅਤੇ ਅੰਤ ਵਿਚ ਹੋਏ ਜੋਸ਼ੀਲਾ ਭੰਗੜਾ ਜਿਸ ਨੇ ਸਭ ਦੇ ਪੈਰ ਥਿਰਕਣ ਲਗਾ ਦਿਤੇ। ਸਕੂਲ ਦਾ ਸਲਾਨਾ ਪ੍ਰੋਗਰਾਮ ਦੀ ਗ੍ਰੈੰਡ ਐਨਡਿੰਗ ਨਾਲ ਸਮਾਪਤੀ ਹੋਈ।


ਸਕੂਲ ਦੇ 100 ਤੋਂ ਵੱਧ ਬੱਚਿਆਂ ਨੂੰ ਇਸ ਪ੍ਰੋਗਰਾਮ ਵਿਚ ਵਿਸ਼ੇਸ਼ ਤੌਰ ਉਪਰ ਸਨਮਾਨਿਤ ਕੀਤਾ ਗਿਆ। ਸਪੋਰਟਸ ਵਿਚ ਸਟੇਟ ਅਤੇ ਜਿਲੇ ਪੱਧਰ ਉਪਰ ਮੈਡਲ ਜੇਤੂ ਰਹੇ ਵਿਦਿਆਰਥੀ ਅਤੇ ਸਕੂਲ ਅਕਾਦਮਿਕ ਵਿਚ ਚੰਗਾ ਪ੍ਰਦਰਸ਼ਨ ਵਾਲੇ ਵਿਦਿਆਰਥੀਆਂ ਨੂੰ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਸਕੂਲ ਦੇ ਚੇਅਰਮੈਨ ਸ਼੍ਰੀ ਸ਼ਿਵ ਦਰਸ਼ਨ ਸ਼ਰਮਾ ਜੀ , ਐਮ ਡੀ ਸ਼ਿਵ ਸਿੰਗਲਾ ਜੀ, ਐਸ ਐਸ ਡੀ ਕਾਲਜ ਦੇ ਪ੍ਰਿਸੀਪਲ ਸ਼੍ਰੀ ਰਾਕੇਸ਼ ਜਿੰਦਲ ,ਸ਼੍ਰੀ ਸੁਭਾਸ਼ ਮਕੜਾ ਜੀ , ਸ਼੍ਰੀ ਸ਼ਿਵ ਕੁਮਾਰ ਗੌਰ ਜੀ ਨੇ ਮੁੱਖ ਮਹਿਮਾਨ ਐਸ ਐਸ ਪੀ ਮੋਹੰਮਦ ਸਰਫਰਾਜ ਆਲਮ ਅਤੇ ਐਸ ਪੀ ਸੌਰਵ ਜਿੰਦਲ ਜੀ ਨੂੰ ਟੋਕਨ ਆਫ ਲਵ ਨਾਲ ਸਨਮਾਨਿਤ ਕੀਤਾ।
ਮੁਹੰਮਦ ਸਰਫਰਾਜ ਆਲਮ ਜੀ ਨੇ ਕਿਹਾ ਕਿ ਟੰਡਨ ਸਕੂਲ ਵਿਚ ਆਉਣ ਦੀ ਬਹੁਤ ਖੁਸ਼ੀ ਹੈ। ਉਹਨਾਂ ਕਿਹਾ ਕਿ ਅੱਜ ਬਰਨਾਲਾ ਵਿਚ ਮੇਰਾ ਪਹਿਲਾ ਦਿਨ ਹੈ, ਅੱਜ ਟੰਡਨ ਸਕੂਲ ਨੇ ਮੈਨੂੰ ਮੁੱਖ ਮਹਿਮਾਨ ਵਜੋਂ ਬੁਲਾਇਆ ਇਸ ਦਾ ਮੈਂ ਧੰਨਵਾਦ ਕਰਦਾ ਹਾਂ। ਉਹਨਾਂ ਨੇ ਸਕੂਲ ਦੇ ਸਲਾਨਾ ਪ੍ਰੋਗਰਾਮ ਦੀ ਸਲਾਘਾ ਕੀਤੀ ਅਤੇ ਕਿਹਾ ਕਿ ਸਕੂਲ ਦੇ ਬੱਚੇ ਆਈ ਪੀ ਐਸ ਅਤੇ ਵੱਡੇ ਅਹੁਦਿਆਂ ਵਿਚ ਜਾਣ ਇਸ ਦੀ ਮੈਂ ਕਾਮਨਾ ਕਰਦਾ ਹਾਂ। ਅੰਤ ਵਿੱਚ ਚੇਅਰਮੈਨ ਸ਼ਿਵਦਰਸ਼ਨ ਸ਼ਰਮਾ, ਐਮ ਡੀ ਸ਼ਿਵ ਸਿੰਗਲਾ , ਸਕੂਲ ਦੀ ਵਾਈਸ ਪ੍ਰਿੰਸੀਪਲ ਮੈਡਮ ਸ਼ਾਲਿਨੀ ਕੌਸ਼ਲ ਨੇ ਇਸ ਸਲਾਨਾ ਪ੍ਰੋਗਰਾਮ ਵਿਚ ਆਏ ਹੋਏ ਸਾਰੇ ਮਹਿਮਾਨਾਂ ਦਾ ਸਿਰਕਤ ਕਰਨ ਲਈ ਧੰਨਵਾਦ ਕੀਤਾ ਜਿਸ ਵਿਚ ਸ਼੍ਰੀ ਸੁਭਾਸ਼ ਮਕੜਾ , ਸ਼੍ਰੀ ਸੁਰਿੰਦਰ ਮਿੱਤਲ , ਸ਼੍ਰੀ ਵਿਜੈ ਕੁਮਾਰ ਭਦੌੜੀਆ, ਸ਼੍ਰੀ ਸ਼ਿਵ ਕੁਮਾਰ ,ਸ਼੍ਰੀ ਕੁਲਵੰਤ ਰਾਏ , ਸ਼੍ਰੀ ਆਰ ਕੇ ਚੋਧਰੀ ,ਸ਼੍ਰੀ ਸੱਤ ਪਾਲ , ਸ਼੍ਰੀ ਰਤਨ ਸਿੰਗਲਾ ,ਸ਼੍ਰੀ ਜਤਿੰਦਰ , ਸ਼੍ਰੀ ਵਿਜੈ ਬਾਂਸਲ , ਸ਼੍ਰੀ ਨਵਨੀਤ ਮੌਰ ਜੀ , ਸ਼੍ਰੀ ਬੁਬਨੀਸ਼ ਜੀ ,ਸ਼੍ਰੀ ਮਾਨਵ ਗੋਇਲ ,ਸ ਲੱਕੀ ਪੱਖੋ ,ਸ਼੍ਰੀ ਕੇਵਲ ,ਸ਼੍ਰੀ ਭੁਪਿੰਦਰ ਬਰਨਾਲਵੀ ,ਸ਼੍ਰੀ ਹੇਮਰਾਜ , ਸ਼੍ਰੀ ਸ਼ੈਂਟੀ ਮੌਰ ਅਤੇ ਆਏ ਹੋਏ ਸਮੂਹ ਪਤਰਕਾਰ ਸ਼ਾਮਿਲ ਸਨ।