37 ਵੀਆਂ ਜਰਖੜ ਮਾਡਰਨ ਮਿੰਨੀ ਉਲਿੰਪਕ ਖੇਡਾਂ ਦਾ ਹੋਇਆ ਰੰਗਾਂ-ਰੰਗ ਆਗਾਜ਼

Advertisement
Spread information

ਹਲਕਾ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਜਰਖੜ ਪਿੰਡ ਨੂੰ ਦਿੱਤਾ 18 ਲੱਖ ਦਾ ਚੈੱਕ

ਬੇਅੰਤ ਬਾਜਵਾ, ਲੁਧਿਆਣਾ 7 ਫਰਵਰੀ 2025
         ਰੋਆਇਲ ਇਨਫੀਲਡ, ਕੋਕਾ ਕੋਲਾ, ਏਵਨ ਸਾਈਕਲ ਮਾਡਰਨ ਪੇਂਡੂ ਮਿੰਨੀ ਓਲੰਪਿਕ ਜਰਖੜ ਖੇਡਾਂ ਦਾ ਅੱਜ ਰੰਗਾਰੰਗ ਆਗਾਜ਼ ਹੋਇਆ। ਵੱਖ ਵੱਖ ਕੰਪਨੀਆਂ ਵੱਲੋਂ ਜਰਖੜ ਖੇਡ ਸਟੇਡੀਅਮ ਨੂੰ ਇੱਕ ਨਵ ਵਿਆਹੀ ਦੁਹਲਨ ਵਾਂਗ ਸਜਾਇਆ ਹੋਇਆ ਹੈ। ਇਹ ਦ੍ਰਿਸ਼ ਬਹੁਤ ਹੀ ਕਾਬਲੇ ਤਰੀਫ ਲੱਗ ਰਿਹਾ ਹੈ। ਮਾਡਰਨ ਪੇਂਡੂ ਮਿੰਨੀ ਉਲੰਪਿਕ ਜਰਖੜ ਖੇਡਾਂ ਦਾ ਉਦਘਾਟਨ ਅੱਜ ਵਿਧਾਇਕ ਜੀਵਨ ਸਿੰਘ ਸੰਗੋਵਾਲ ਹਲਕਾ ਗਿੱਲ , ਅਮਨਦੀਪ ਸਿੰਘ ਮੋਹੀ ਚੇਅਰਮੈਨ ਮਾਰਕਫੈਡ ਨੇ ਕੀਤਾ। ਇਸ ਮੌਕੇ ਉਹਨਾਂ ਨੇ ਵੱਖ-ਵੱਖ ਸਕੂਲਾਂ ਅਤੇ ਖਿਡਾਰੀਆਂ ਦੇ ਮਾਰਚ ਪਾਸਟ ਤੋਂ ਸਲਾਮੀ ਲਈ । ਇਸ ਮੌਕੇ ਉਹਨਾਂ ਨੇ ਖੇਡਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਅਤੇ ਪਿੰਡ ਜਰਖੜ ਦੇ ਵੱਖ ਵੱਖ ਵਿਕਾਸ ਕੰਮਾਂ ਲਈ ਤੇ ਸਟੇਡੀਅਮ ਦੀ ਉਸਾਰੀ ਲਈ 18 ਲੱਖ ਰੁਪਏ ਦੀ ਗਰਾਂਟ ਦਾ ਚੈੱਕ ਵੀ ਗ੍ਰਾਮ ਪੰਚਾਇਤ ਨੂੰ ਸੌਂਪਿਆ ।

     ਉਨ੍ਹਾਂ ਆਪਣੇ ਸੰਬੋਧਨ ਵਿੱਚ ਆਖਿਆ ਕਿ ਆਮ ਆਦਮੀ ਪਾਰਟੀ ਦੂਸਰੀਆਂ ਸਰਕਾਰਾਂ ਵਾਂਗ ਗਰਾਂਟਾਂ ਦੇ ਸਿਰਫ ਐਲਾਨ ਹੀ ਨਹੀਂ, ਸਗੋਂ ਗਰਾਂਟਾਂ ਪ੍ਰਦਾਨ ਵੀ ਕਰਦੀ ਹੈ । ਉਹਨਾਂ ਕਿਹਾ ਕਿ ਜਰਖੜ ਖੇਡਾਂ ਦਾ ਪੰਜਾਬ ਦੀਆਂ ਪੇਂਡੂ ਖੇਡਾਂ ਦੇ ਇਤਿਹਾਸ ਵਿੱਚ ਇੱਕ ਵਿਲੱਖਣ ਸਥਾਨ ਹੈ ਅਤੇ ਇਹ ਖੇਡਾਂ, ਪੰਜਾਬ ਦੇ ਪੇਂਡੂ ਖੇਡ ਮੇਲਿਆਂ ਲਈ ਇੱਕ ਰੋਲ ਆਫ ਮਾਡਲ ਹਨ। ਇਸ ਮੌਕੇ ਵੱਖ ਵੱਖ ਸਕੂਲਾਂ ਵੱਲੋਂ ਪੇਸ਼ ਕੀਤਾ ਸੱਭਿਆਚਾਰ ਪ੍ਰੋਗਰਾਮ ਵਿਲੱਖਣ ਸੀ । ਵੱਖ ਵੱਖ ਸਕੂਲਾਂ ਦੇ ਬੱਚਿਆਂ ਨੇ ਪੰਜਾਬੀ ਗੀਤਾਂ ਤੇ ਆਪਣੀ ਕੋਰਿਓਗਰਾਫੀ ਅਤੇ ਡਰੈਗਨ ਅਕੈਡਮੀ ਲੁਧਿਆਣਾ ਦੇ ਬੱਚਿਆਂ ਨੇ ਆਪਣੀ ਕਲਾਕਾਰੀ ਨਾਲ ਦਰਸ਼ਕਾਂ ਦਾ ਮਨ ਮੋਹਿਆ ।                                 

    ਇਸ ਮੌਕੇ ਜਰਖੜ ਖੇਡਾਂ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ , ਪ੍ਰਧਾਨ ਐਡਵੋਕੇਟ ਹਰਕਮਲ ਸਿੰਘ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ । ਇਸ ਮੌਕੇ ਹਰਜਿੰਦਰ ਸਿੰਘ ਗਿੱਲ ਡੀਐਸਪੀ ਹਲਕਾ ਗਿੱਲ, ਕੇਵਲ ਸਿੰਘ ਡੀ,ਐਫ,ਐਸ ਓ ,ਸਰਬਜੀਤ ਸਿੰਘ ਗਰੀਨ ਵਰਲਡ , ਸਰਪੰਚ ਸੰਦੀਪ ਸਿੰਘ ਜਰਖੜ , ਸਰਪੰਚ ਹਰਨੇਕ ਸਿੰਘ, ਸਰਪੰਚ ਸੰਤ ਸਿੰਘ ਸਰੀਹ ,ਅਮਨਿਦਰ ਸਿੰਘ ਬੁਲਾਰਾ , ਜਸਵਿੰਦਰ ਸਿੰਘ ਜੱਸੀ, ਦਵਿੰਦਰ ਪਾਲ ਸਿੰਘ ਲਾਡੀ, ਸਾਹਿਬਜੀਤ ਸਿੰਘ ਸਾਬੀ, ਹਰਦੀਪ ਸਿੰਘ ਸੈਣੀ, ਹਰਬੰਸ ਸਿੰਘ ਸੈਣੀ, ਸਿੰਗਾਰਾ ਸਿੰਘ ਜਰਖੜ, ਸੁਖਮੀਤ ਸਿੰਘ ਖੰਨਾ, ਦੁਪਿੰਦਰ ਸਿੰਘ ਡਿੰਪੀ ,ਸਤਵਿੰਦਰ ਸਿੰਘ ਸਰਾਂ ਅਮਰੀਕਾ , ਪਰਮਜੀਤ ਸਿੰਘ ਨੀਟੂ, ਇੰਸਪੈਕਟਰ ਬਲਵੀਰ ਸਿੰਘ, ਆਦਿ ਇਲਾਕੇ ਦੀਆਂ ਹੋਰ ਨਾਮੀ ਸ਼ਖਸੀਅਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਮਾਰਚ ਪਾਸਟ ਵਿੱਚ ਹਿੱਸਾ ਲੈਣ ਸਾਰੇ ਸਕੂਲਾਂ ਦੇ ਸਰਵੋਤਮ ਬੱਚਿਆਂ ਨੂੰ ਜਰਖੜ ਅਕੈਡਮੀ ਨੇ ਇੱਕ ਇੱਕ ਸਾਈਕਲ ਦੇਣ ਦਾ ਐਲਾਨ ਕੀਤਾ।
            ਅੱਜ ਹਾਕੀ ਸਬ ਜੂਨੀਅਰ ਵਰਗ ਵਿੱਚ ਜਰਖੜ ਅਕੈਡਮੀ ਨੇ ਸੰਗਰੂਰ ਨੂੰ 2-0 ਨਾਲ ਚਚਰਾੜੀ ਨੇ ਕਿਲਾ ਰਾਏਪੁਰ ਹਰਾਕੇ ਅਗਲੇ ਗੇੜ ਵਿੱਚ ਪ੍ਰਵੇਸ਼ ਕੀਤਾ , ਜਦਕਿ ਕੁੜੀਆਂ ਦੇ ਵਰਗ ਵਿੱਚ  ਪੀਆਈਐਸ ਬਠਿੰਡਾ ਨੇ ਮੁੰਡੀਆਂ ਕਲਾ ਨੂੰ 3-0 ਨਾਲ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਲੁਧਿਆਣਾ ਕੋਚਿੰਗ ਸੈਂਟਰ ਨੂੰ 4-0 ਨਾਲ ਹਰਾ ਕੇ ਅਗਲੇ ਦੌਰ ਵਿੱਚ ਪ੍ਰਵੇਸ਼ ਕੀਤਾ । ਫੁੱਟਬਾਲ ਮੁੰਡਿਆਂ ਦੇ ਵਰਗ ਵਿੱਚ ਬੁਰਜ ਹਕੀਮਾਂ ਨੇ ਮਹਿਮਾ ਸਿੰਘ ਵਾਲਾ ਨੂੰ , ਪਾਇਲ ਨੇ ਬਟਹਾਰੀ ਨੂੰ ,ਗਗੜਾਂ ਨੇ ਭੁੱਟਾ ਨੂੰ ,ਗਿੱਲ ਨੇ ਸਿਆੜ ਨੂੰ, ਕਲਿਆਣ ਨੇ ਭੈਣੀਆਂ ਨੂੰ ਹਰਾ ਕੇ ਅਗਲੇ ਗੇੜ ਵਿੱਚ ਪ੍ਰਵੇਸ਼ ਕੀਤਾ।
       ਕੁੜੀਆਂ ਦੇ ਵਰਗ ਵਿੱਚ ਰੱਸਾਕਸੀ ‘ਚ ਦਸਮੇਸ਼ ਪਬਲਿਕ ਸਕੂਲ ਕੈਡ ਨੇ ਵਰਲਡ ਮਲੇਨੀਅਮ ਰਣਜੀਤ ਐਵੀਨਿਊ, ਮੁੰਡਿਆਂ ਦੇ ਵਰਗ ਵਿੱਚ ਡੇਹਲੋ ਸਕੂਲ ਨੇ ਮੁੰਡੀਆਂ ਨੂੰ ਹਰਾ ਕੇ ਪਹਿਲਾ ਸਥਾਨ ਹਾਸਿਲ ਕੀਤਾ।ਇਸ ਮੌਕੇ ਡਾਵਰ ਕੰਪਨੀ ਵੱਲੋਂ ਖਿਡਾਰੀਆਂ ਨੂੰ ਵੱਡੇ ਪੱਧਰ ਤੇ ਰਿਫੈਸਮੈਂਟ ਦਿੱਤੀ ਗਈ।
      ਖੇਡਾਂ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਭਲਕੇ 8 ਫਰਵਰੀ ਨੂੰ ਕਬੱਡੀ ਇੱਕ ਪਿੰਡ ਓਪਨ , ਵਾਲੀਵਾਲ, ਫੁਟਬਾਲ ਲੜਕੀਆਂ ਅਤੇ ਹਾਕੀ ਦੇ ਮੁਕਾਬਲੇ ਮੁੱਖ ਖਿੱਚ ਦਾ ਕੇਂਦਰ ਹੋਣਗੇ। ਜਦਕਿ ਫਾਈਨਲ ਮੁਕਾਬਲੇ 9 ਫਰਵਰੀ ਨੂੰ ਹੋਣਗੇ, ਜਿੱਥੇ ਸਮਾਜ ਸੇਵੀ ਅਤੇ ਖੇਡ ਜਗਤ ਨਾਲ ਜੁੜੀਆਂ ਸ਼ਖਸੀਅਤਾਂ ਦਾ ਵਿਸ਼ੇਸ਼ ਸਨਮਾਨ ਹੋਵੇਗਾ, ਉੱਥੇ ਨਾਮੀ ਕਲਾਕਾਰਾਂ  ਜੈਜੀ ਬੀ, ਗਿੱਲ ਹਰਦੀਪ, ਨਿਰਮਲ ਸਿੱਧੂ, ਆਦਿ ਦਾ ਖੁੱਲ੍ਹਾ ਅਖਾੜਾ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਹੋਏਗਾ।

Advertisement
Advertisement
Advertisement
Advertisement
error: Content is protected !!