ਰਘਵੀਰ ਹੈਪੀ, ਬਰਨਾਲਾ 30 ਜਨਵਰੀ 2025
ਇਲਾਕੇ ਦੀ ਮੰਨੀ – ਪ੍ਰਮੰਨੀ ਵਿੱਦਿਅਕ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਵਿਖੇ ਇੱਕ ਇਤਿਹਾਸਿਕ ਕਿਰਦਾਰ ਨੇ ਵਿਦਿਆਰਥੀਆਂ ਨੂੰ ਖੁਦ ਆਪਣੇ ਇਤਿਹਾਸ ਤੋਂ ਜਾਣੂ ਕਰਵਾਇਆ। ਪੜ੍ਹਾਈ ਦੇ ਇਸ ਅਨੋਖੇ ਅੰਦਾਜ ਤੋਂ ਵਿਦਿਆਰਥੀ ਕਾਫੀ ਉਤਸਾਹਿਤ ਹੋਏ ਤੇ ਉਤਸਕਤਾ ਨਾਲ ਉਨ੍ਹਾਂ ਬੋਲਦੇ ਕਿਰਦਾਰ ਨੂੰ ਨੀਝ ਲਾ ਕੇ ਸੁਣਿਆ। ਇਸ ਗਤੀਵਿਧੀ ਨੂੰ ਸਕੂਲ ਦੇ ਇਤਿਹਾਸ ਦੇ ਅਧਿਆਪਕ ਨੇ ਸਮਰਾਟ ਅਸ਼ੋਕਾ ਦਾ ਕਿਰਦਾਰ ਪਲੇ ਕਰਕੇ ਵਿਦਿਆਰਥੀਆਂ ਨੂੰ ਰਾਜਾ ਤੋਂ ਮਹਾਤਮਾ ਬੁੱਧ ਤਕ ਦਾ ਸਫਰ ਦੱਸਿਆ। ਉਹਨਾਂ ਦੱਸਿਆ ਕਿ ਅਸ਼ੋਕ ਮਹਾਨ ਰਾਜਾ ਸਨ, ਪਰ ਉਸ ਨੇ ਕਲਿੰਗਾ ਯੁੱਧ ਦੌਰਾਨ ਇੰਨੇ ਸਾਰੇ ਲੋਕਾਂ ਨੂੰ ਮਾਰਿਆ ਕਿ ਉਸ ਨੂੰ ਅੰਤ ਵਿੱਚ ਅਹਿਸਾਸ ਹੋਇਆ ਕਿ ਉਸ ਦੇ ਕੰਮ ਵਿਅਰਥ ਸਨ। ਇਸ ਲਈ ਉਹ ਕਈ ਰਾਤਾਂ ਬਿਨਾਂ ਨੀਂਦ ਦੇ ਬਿਤਾ ਰਿਹਾ ਸੀ, ਅੰਦਰੂਨੀ ਤੌਰ ‘ਤੇ ਦੁਖੀ ਸੀ ਅਤੇ ਆਪਣੀ ਮਾਨਸਿਕ ਸਥਿਤੀ ਤੋਂ ਬਾਹਰ ਨਿਕਲਣ ਦਾ ਕੋਈ ਰਸਤਾ ਚਾਹੁੰਦਾ ਸੀ। ਇੱਕ ਦਿਨ ਉਸ ਨੇ ਇੱਕ ਨੌਜਵਾਨ ਭਿਕਸ਼ੂ ਨੂੰ ਆਪਣੇ ਕੋਲੋਂ ਲੰਘਦੇ ਦੇਖਿਆ। ਉਸ ਦਿਨ ਤੋਂ ਉਹਨਾਂ ਦਾ ਸਫਰ ਬੁੱਧ ਵੱਲ ਮੁੜ ਗਿਆ। ਵਿਦਿਆਰਥੀਆਂ ਨੇ ਇਸ ਪ੍ਰਕਾਰ ਦਾ ਪ੍ਰੈਕਟੀਕਲ ਤਰੀਕੇ ਨਾਲ ਪੜ੍ਹਾਉਣ ਦਾ ਤਰੀਕਾ ਪਹਿਲਾ ਕਦੇ ਨਹੀਂ ਦੇਖਿਆ ਸੀ। ਵਿਦਿਆਰਥੀਆਂ ਆਪਣੇ ਅੱਗੇ ਸਮਰਾਟ ਅਸੋਕ ਨੂੰ ਖੜ੍ਹਾ ਦੇਖ ਰਹੇ ਸਨ ਜੋ ਆਪਣੀ ਕਹਾਣੀ ਦੱਸ ਰਿਹਾ ਸੀ। ਵਿਦਿਆਰਥੀਆਂ ਨੇ ਇਸ ਗਤੀਵਿਧੀ ਰਾਹੀਂ ਅਸਾਨੀ ਨਾਲ ਅਸ਼ੋਕਾ ਦਾ ਜੀਵਨ ਕਾਲ ਸਮਝ ਲਿਆ।
ਸਕੂਲ ਦੇ ਪ੍ਰਿਸੀਪਲ ਵੀ. ਕੇ. ਸ਼ਰਮਾ ਅਤੇ ਵਾਈਸ ਪ੍ਰਿੰਸੀਪਲ ਮੈਡਮ ਸ਼ਾਲਿਨੀ ਕੌਂਸਲ ਨੇ ਕਿਹਾ ਕਿ ਵਿਦਿਆਰਥੀਆਂ ਨੇ ਇਸ ਗਤੀਵਿਧੀ ਰਾਹੀਂ ਬਹੁਤ ਕੁੱਝ ਸਿਖਿਆ ਅਤੇ ਸਮਝਿਆ। ਵਿਦਿਆਰਥੀਆਂ ਨੂੰ ਬਹੁਤ ਹੀ ਚੰਗਾ ਲੱਗਿਆ ਅਤੇ ਵਿਦਿਆਰਥੀਆਂ ਨੇ ਅਸ਼ੋਕਾ ਦੇ ਕਿਰਦਾਰ ਤੋਂ ਬਹੁਤ ਸਾਰੇ ਸਵਾਲ ਜਵਾਬ ਵੀ ਕੀਤੇ। ਸਭ ਮਿਲਾਕੇ ਵਿਦਿਆਰਥੀਆਂ ਲਈ ਇਹ ਗਤੀਵਿਧੀ ਬਹੁਤ ਸਿੱਖਣ ਯੋਗ ਰਹੀ।
ਸਕੂਲ ਦੇ ਐਮ ਡੀ ਸ਼੍ਰੀ ਸ਼ਿਵ ਸਿੰਗਲਾ ਨੇ ਕਿਹਾ ਕਿ ਟੰਡਨ ਸਕੂਲ ਆਪਣੇ ਬੱਚਿਆਂ ਨੂੰ ਪ੍ਰੈਕਟੀਕਲ ਰਾਹੀਂ ਅਤੇ ਟੈਕਨੋਲੋਜੀ ਰਾਹੀਂ ਪੜ੍ਹਾ ਰਿਹਾ ਹੈ। ਸਾਡਾ ਸਕੂਲ ਬੱਚਿਆਂ ਦੇ ਮਾਨਸਿਕ ਗਿਆਨ ਨੂੰ ਵਧਾਉਣ ਲਈ ਇਸ ਪ੍ਰਕਾਰ ਦੇ ਆਯੋਜਨ ਕਰਦਾ ਰਿਹਾ ਹੈ, ਜਿਥੇ ਬੱਚਿਆਂ ਦਾ ਪੜ੍ਹਾਈ ਵਿਚ ਮਨ ਲਗਾਉਣ ਦੇ ਤਰੀਕੇ ਦੱਸੇ ਜਾਣ। ਇਹੋ ਜਿਹੀਆਂ ਗਤੀਵਿਧੀਆਂ ਬੱਚਿਆਂ ਲਈ ਬਹੁਤ ਜਰੂਰੀ ਹੁੰਦੀਆਂ ਹਨ, ਜਿਸ ਵਿਚ ਬੱਚਿਆਂ ਨੂੰ ਬਹੁਤ ਸਾਰੀਆਂ ਨਵੀਆਂ ਚੀਜਾਂ ਸਿੱਖਣ ਨੂੰ ਮਿਲਦੀਆਂ ਹਨ। ਸਕੂਲ ਅੱਗੇ ਵੀ ਇਸ ਪ੍ਰਕਾਰ ਦੀ ਗਤੀਵਿਧੀ ਕਰਵਾਉਂਦਾ ਰਹੇਗਾ ਤਾਂ ਜੋ ਬੱਚਿਆਂ ਦੀ ਪੜ੍ਹਾਈ ਵੱਲ ਖਿੱਚ ਪੈਦਾ ਹੋਵੇ ਅਤੇ ਵਿਦਿਆਰਥੀ ਸੌਖੇ ਤਰੀਕਿਆਂ ਨਾਲ ਹਰ ਗੱਲ ਨੂੰ ਸਮਝ ਸਕਣ ।