ਨਸ਼ੀਲੀਆਂ ਗੋਲੀਆਂ ਦੇ ਸੌਦਾਗਰ ਡਾ. ਅਮਿਤ ਖਿਲਾਫ ਸਰਕਾਰ ਦੀ ਪ੍ਰਭਾਵੀ ਕਾਰਵਾਈ…
ਹਰਿੰਦਰ ਨਿੱਕਾ, ਚੰਡੀਗੜ੍ਹ 16 ਜਨਵਰੀ 2025
ਪੰਜਾਬ ਅੰਦਰ ਨਸ਼ਾ ਛੁਡਾਊ ਕੇਂਦਰਾਂ ਦੀ ਆੜ ‘ਚ ਨਸ਼ੀਲੀਆਂ ਗੋਲੀਆਂ ਧੜੱਲੇਦਾਰ ਢੰਗ ਵੇਚਣ ਅਤੇ ਵਿਕਾਉਣ ਵਾਲੇ ਨਸ਼ਿਆਂ ਦੇ ਸੌਦਾਗਰ ਡਾਕਟਰ ਅਮਿਤ ਬਾਂਸਲ ਦੀਆਂ ਮੁਸ਼ਕਿਲਾਂ ਉਸ ਦੇ ਜੇਲ੍ਹ ਜਾਣ ਤੋਂ ਬਾਅਦ ਹੋਰ ਵੀ ਵਧ ਗਈਆਂ ਹਨ। ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਡਾਇਰੈਕਟਰ ਨੇ ਡਾਕਟਰ ਅਮਿਤ ਖਿਲਾਫ ਵਿਜੀਲੈਂਸ ਵੱਲੋਂ ਦਰਜ ਐਫ.ਆਈ.ਆਰ. ਨੂੰ ਅਧਾਰ ਬਣਾ ਕੇ,ਸੂਬਾ ਸਰਕਾਰ ਦੀ ਪ੍ਰਵਾਨਗੀ ਉਪਰੰਤ ਡਾ. ਅਮਿਤ ਬਾਂਸਲ ਵੱਲੋਂ ਸੂਬੇ ਦੇ 16 ਜਿਲ੍ਹਿਆਂ ਵਿੱਚ ਚਲਾਏ ਜਾ ਰਹੇ 22 ਨਸ਼ਾ ਛੁਡਾਊ ਕੇਂਦਰਾਂ ਨੂੰ ਜਿੰਦਰਾ ਜੜ੍ਹਨ ਦਾ ਹੁਕਮ ਜ਼ਾਰੀ ਕਰ ਦਿੱਤਾ ਹੈ। ਬੇਸ਼ੱਕ ਇਹ ਹੁਕਮ ਤੁਰੰਤ ਲਾਗੂ ਕਰਨ ਲਈ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ 13 ਜਨਵਰੀ ਨੂੰ ਘੱਲਿਆ ਗਿਆ ਸੀ। ਪਰੰਤੂ ਤੁੰਰਤ ਨਹੀਂ ਤਾਂ ਹੌਲੀ-ਹੌਲੀ ਹੀ ਸਹੀ ਜ਼ਾਰੀ ਪੱਤਰ ਤੇ ਅਮਲ ਹੋਣਾ ਵੀ ਸ਼ੁਰੂ ਹੋ ਗਿਆ ਹੈ। ਖਬਰ ਲਿਖੇ ਜਾਣ ਤੱਕ ਪ੍ਰਾਪਤ ਵੇਰਵਿਆਂ ਮੁਤਾਬਿਕ ਪ੍ਰਸ਼ਾਸ਼ਨ ਵੱਲੋਂ ਬਰਨਾਲਾ,ਸ੍ਰੀ ਮੁਕਤਸਰ ਸਾਹਿਬ,ਮਲੋਟ ਅਤੇ ਅੱਜ ਜ਼ੀਰਕਪੁਰ ਵਿਖੇ ਚੱਲ ਰਹੇ ਨਸ਼ਾ ਛੁਡਾਊ ਕੇਂਦਰਾਂ ਨੂੰ ਇੱਕ-ਇੱਕ ਕਰਕੇ,ਸੀਲ ਕਰ ਦਿੱਤਾ ਹੈ।
ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਜ਼ਾਰੀ ਦਫਤਰੀ ਹੁਕਮ ‘ਚ ਕਿਹਾ ਗਿਆ ਹੈ ਕਿ ਡਾਕਟਰ ਅਮਿਤ ਬਾਂਸਲ ਪੁੱਤਰ ਸੁਭਾਸ਼ ਚੰਦਰ ਵਾਸੀ ਬਰਨਾਲਾ ਹਾਲ ਵਾਸੀ ਮਕਾਨ ਨੰ 141. 28-ਏ ਚੰਡੀਗੜ੍ਹ ਦੇ ਵਿਰੁੱਧ ਵਿਜੀਲੈਂਸ ਵਿਭਾਗ,ਪੰਜਾਬ ਵੱਲੋਂ ਦਰਜ਼ ਐਫ.ਆਈ.ਆਰ ਦੇ ਸਬੰਧ ਵਿੱਚ ਵਿਜੀਲੈਂਸ ਵਿਭਾਗ ਵਿਖੇ ਚੱਲ ਰਹੀ ਤਫਤੀਸ ਦੇ ਸਨਮੁੱਖ ਡਾ. ਅਮਿਤ ਬਾਂਸਲ ਦੇ ਹੇਠ ਲਿਖੇ ਸੈਂਟਰਾਂ ਦੇ ਲਾਇਸੈਂਸ ਨੂੰ ਤੁਰੰਤ ਪ੍ਰਭਾਵ ਤੋਂ ਅਗਲੇ ਹੁਕਮਾਂ ਤੱਕ ਮੁਅੱਤਲ (Suspend) ਵੀ ਕੀਤਾ ਜਾਂਦਾ ਹੈ:-
1. ਕਿਰਨ ਹਸਪਤਾਲ, ਅਮ੍ਰਿਤਸਰ।
2. ਬਰਨਾਲਾ ਮਨੋਰੋਗ ਹਸਪਤਾਲ, ਬਰਨਾਲਾ।
3. ਅਗਮ ਹਸਪਤਾਲ, ਦਸੂਹਾ, ਹੁਸ਼ਿਆਰਪੁਰ।
4. ਸਿਰਤ ਹਸਪਤਾਲ, ਰੂਪ ਨਗਰ।
5. ਏਕਮ ਹਸਪਤਾਲ, ਮੋਗਾ।
6. ਸੁਖਮਨ ਹਸਪਤਾਲ, ਮੋਗਾ।
7. ਏਕ-ਓਂਕਾਰ ਹਸਪਤਾਲ, ਸ੍ਰੀ ਮੁਕਤਸਰ ਸਾਹਿਬ।
8. ਪਰਮ ਹਸਪਤਾਲ, ਤਰਨਤਾਰਨ।
9. ਖਮਾਣੋਂ ਨਸ਼ਾ ਛੁਡਾਊ ਹਸਪਤਾਲ, ਖਮਾਣੋਂ, ਫਤਿਹਗੜ ਸਾਹਿਬ।
10. ਆਦਰਸ਼ ਹਸਪਤਾਲ, ਪਟਿਆਲਾ।
11. ਗੁਰੂ ਨਾਨਕ ਮਨੋਰੋਗ ਹਸਪਤਾਲ, ਮਲੋਟ,ਸ੍ਰੀ ਮੁਕਤਸਰ ਸਾਹਿਬ।
12. ਸਿਰਜਨ ਹਸਪਤਾਲ, ਸੰਗਰੂਰ।
13. ਅਮ੍ਰਿਤ ਹਸਪਤਾਲ, ਭਾਦਸੋਂ, ਪਟਿਆਲਾ।
14. ਨਿਊ ਬਰਨਾਲਾ ਮਨੋਰੰਗ ਹਸਪਤਾਲ, ਭਗਤਾ ਭਾਈਕਾ, ਬਠਿੰਡਾ।
15. ਏਕਮ ਹਸਪਤਾਲ, ਬਰਨਾਲਾ ਰੋਡ, ਨਿਹਾਲ ਸਿੰਘ ਵਾਲਾ, ਮੋਗਾ।
16. ਗੁਰਮਤ ਹਸਪਤਾਲ, ਫਿਰੋਜਪੁਰ।
17. ਸਹਿਜ ਹਸਪਤਾਲ, ਫਗਵਾੜਾ, ਕਪੂਰਥਲਾ।
18. ਨਿਊ ਅਗਮ ਹਸਪਤਾਲ, ਹੁਸ਼ਿਆਰਪੁਰ।
19. ਸੁਖਮਨ ਹਸਪਤਾਲ, ਜੀਰਕਪੁਰ, ਐਸ.ਏ.ਐਸ ਨਗਰ।
20. ਸਿਮਰਨ ਹਸਪਤਾਲ, ਲੁਧਿਆਣਾ।
21. ਸਮਰਪਣ ਹਸਪਤਾਲ, ਪੱਟੀ, ਤਰਨਤਾਰਨ।
22. ਸਹਿਜ ਹਸਪਤਾਲ ਨਕੋਦਰ,ਜਲੰਧਰ।
ਡਿਪਟੀ ਕਮਿਸ਼ਨਰ ਕਮ ਚੇਅਰਪਰਸਨ ਜਿਲ੍ਹਾ ਪੱਧਰੀ ਕਮੇਟੀ ਨੂੰ ਲਿਖਿਆ ਜਾਂਦਾ ਹੈ ਕਿ ਉਕਤ ਦਰਸਾਏ ਸੈਂਟਰਾਂ ਵਿੱਚ ਮੌਜੂਦ ਮੁਕੰਮਲ ਰਿਕਾਰਡ ਸਮੇਤ ਦਵਾਈਆਂ ਆਦਿ ਨੂੰ ਤਰੰਤ ਪ੍ਰਭਾਵ ਤੋਂ ਸੀਲ ਕਰ ਦਿੱਤਾ ਜਾਵੇ। ਇਹ ਹੁਕਮ ਨੂੰ ਫੌਰੀ ਲਾਗੂ ਕਰਨ ਲਈ
1) ਡਿਪਟੀ ਕਮਿਸ਼ਨਰ ਅੰਮ੍ਰਿਤਸਰ।
2) ਡਿਪਟੀ ਕਮਿਸ਼ਨਰ ਬਰਨਾਲਾ।
3) ਡਿਪਟੀ ਕਮਿਸ਼ਨਰ ਬਠਿੰਡਾ।
4) ਡਿਪਟੀ ਕਮਿਸ਼ਨਰ ਫਿਰੋਜ਼ਪੁਰ।
5) ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ।
6)ਡਿਪਟੀ ਕਮਿਸ਼ਨਰ ਹੁਸ਼ਿਆਰਪੁਰ।
7. ਡਿਪਟੀ ਕਮਿਸ਼ਨਰ ਕਪੂਰਥਲਾ।
8) ਡਿਪਟੀ ਕਮਿਸ਼ਨਰ ਜਲੰਧਰ।
9) ਡਿਪਟੀ ਕਮਿਸ਼ਨਰ ਲੁਧਿਆਣਾ।
10) ਡਿਪਟੀ ਕਮਿਸ਼ਨਰ ਮੋਗਾ।
11) ਡਿਪਟੀ ਕਮਿਸ਼ਨਰ ਸੰਗਰੂਰ।
12) ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ।
13) ਡਿਪਟੀ ਕਮਿਸ਼ਨਰ ਐਸ.ਏ.ਐਸ ਨਗਰ।
14) ਡਿਪਟੀ ਕਮਿਸ਼ਨਰ, ਤਰਨਤਾਰਨ।
15) ਡਿਪਟੀ ਕਮਿਸ਼ਨਰ,ਪਟਿਆਲਾ।
16) ਡਿਪਟੀ ਕਮਿਸ਼ਨਰ,ਰੂਪਨਗਰ ਨੂੰ ਭੇਜਿਆ ਗਿਆ ਹੈ।