ਹਰਿੰਦਰ ਨਿੱਕਾ, ਬਠਿੰਡਾ 7 ਜਨਵਰੀ 2025
ਜਿਲ੍ਹੇ ਦੇ ਪਿੰਡ ਬਦਿਆਲਾ ਦੇ ਖੇਤਾਂ ‘ਚ ਰਹਿੰਦੇ ਇੱਕ ਬਜੁਰਗ ਜੋੜੇ ਦੀ ਅਣਪਛਾਤਿਆਂ ਨੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਇਸ ਵਾਰਦਾਤ ਨੂੰ ਅਣਪਛਾਤਿਆਂ ਨੇ ਲੰਘੀ ਰਾਤ ਕਿਸੇ ਤੇਜਧਾਰ ਹਥਿਆਰ ਨਾਲ ਅੰਜਾਮ ਦਿੱਤਾ। ਡੀਆਈਜੀ ਹਰਜੀਤ ਸਿੰਘ ਨੇ ਮੌਕਾ ਵਾਰਦਾਤ ਵਾਲੀ ਕਾਂ ਪਹੁੰਚ ਕੇ,ਜਾਇਜਾ ਲਿਆ
ਅਤੇ ਪੁਲਿਸ ਅਧਿਕਾਰੀਆਂ ਨੂੰ ਕਾਤਿਲਾਂ ਨੂੰ ਜਲਦ ਤੋਂ ਜਲਦ ਲੱਭ ਕੇ ਗਿਰਫਤਾਰ ਕਰਨ ਦੇ ਹੁਕਮ ਵੀ ਦਿੱਤੇ। ਪ੍ਰਾਪਤ ਜਾਣਕਾਰੀ ਅਨੁਸਾਰ ਕਰੀਬ 60 ਸਾਲਾ ਬਜੁਰਮ ਗਿਆਸ ਸਿੰਘ ਪੁੱਤਰ ਕਰਨੈਲ ਸਿੰਘ ਆਪਣੀ 62 ਸਾਲਾ ਪਤਨੀ ਅਮਰਜੀਤ ਕੌਰ ਨਾਲ ਖੇਤ ਵਿੱਚ ਹੀ ਬਣਾਏ ਆਪਣੇ ਘਰ ਵਿੱਚ ਰਹਿੰਦਾ ਸੀ। ਦੋਵਾਂ ਜਣਿਆਂ ਨੂੰ ਹੀ ਅਣਪਛਾਤਿਆਂ ਨੇ ਸਿਰ ਵਿੱਚ ਕੋਈ ਤੇਜ਼ ਧਾਰ ਹਥਿਆਰ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਨੂੰ ਇਸ ਘਟਨਾ ਦੀ ਸੂਚਨਾ ਰਾਤ ਨੂੰ ਹੀ ਮਿਲੀ, ਜਿਸ ਤੋਂ ਬਾਅਦ ਐਸਪੀ ਨਰਿੰਦਰ ਸਿੰਘ, ਸਬੰਧਿਤ ਥਾਣੇ ਦੀ ਪੁਲਿਸ ਅਤੇ ਸੀਆਈਏ ਦੀ ਟੀਮ ਨੂੰ ਨਾਲ ਲੈ ਕੇ, ਮੌਕਾ
ਵਾਰਦਾਤ ਦੇ ਪਹੁੰਚੇ। ਡੀਆਈਜੀ ਹਰਜੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਕਬਜੇ ਵਿੱਚ ਲੈ ਕੇ,ਪੋਸਟਮਾਰਟਮ ਦੀ ਪ੍ਰਕਿਰਿਆ ਆਰੰਭ ਦਿੱਤੀ ਹੈ ਅਤੇ ਅਣਪਛਾਤੇ ਹੱਤਿਆਰਿਆਂ ਖਿਲਾਫ ਹੱਤਿਆ ਦਾ ਕੇਸ ਦਰਜ ਕਰਕੇ,ਦੋਸ਼ੀਆਂ ਦੀ ਪਹਿਚਾਣ ਅਤੇ ਤਲਾਸ਼ ਦਾ ਕੰਮ ਜੰਗੀ ਪੱਧਰ ਤੇ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਕਾਤਿਲਾਂ ਤੱਕ ਪਹੁੰਚਣ ਲਈ ਵੱਖੋ-ਵੱਖ ਐਂਗਲਾਂ ਤੇ ਕੰਮ ਕਰ ਰਹੀ ਹੈ।