ਵਿਜੀਲੈਂਸ ਦੇ ਅੜਿੱਕੇ ਆਇਆ ਬਰਨਾਲਾ ਦਾ ਡਾਕਟਰ, ਨਸ਼ਾ ਛੁਡਾਊ ਕੇਂਦਰਾਂ ਦੀ ਆੜ ‘ਚ ਚਲਾ ਰਿਹਾ ਸੀ ਨਸ਼ੇ ਦਾ ਧੰਦਾ…!

Advertisement
Spread information

ਆਪ ਸਰਕਾਰ ‘ਚ ਰਹਿ ਚੁੱਕੇ ਕੈਬਨਿਟ ਮੰਤਰੀ ਦਾ ਕਰੀਬੀ ਰਿਸ਼ਤੇਦਾਰ ਹੈ ਡਾ. ਅਮਿਤ ਬਾਂਸਲ

ਬਰਨਾਲਾ ‘ਚ ਰਿਹਾ ਇੱਕ ਐਡੀਸ਼ਨਲ ਸੈਸ਼ਨ ਜੱਜ ਵੀ ਦੱਸਿਆ ਜਾ ਰਿਹਾ ਡਾਕਟਰ ਅਮਿਤ ਦਾ ਹਿੱਸੇਦਾਰ . !

ਹਰਿੰਦਰ ਨਿੱਕਾ, ਚੰਡੀਗੜ੍ਹ 1 ਜਨਵਰੀ 2025
     ਨਸ਼ਾ ਛੁਡਾਊ ਕੇਂਦਰਾਂ ਦੀ ਆੜ ਵਿੱਚ ਕਥਿਤ ਤੌਰ ਤੇ ਡਰੱਗ ਰੈਕਟ ਚਲਾ ਰਿਹਾ ਬਰਨਾਲਾ ਦਾ ਰਹਿਣ ਵਾਲਾ  ਡਾ: ਅਮਿਤ ਬਾਂਸਲ ਹੁਣ ਪੰਜਾਬ ਵਿਜੀਲੈਂਸ ਬਿਊਰੋ ਦੇ ਅੜਿੱਕੇ ਆ ਗਿਆ ਹੈ। ਵਿਜੀਲੈਂਸ ਬਿਊਰੋ ਦੀ ਟੀਮ ਨੇ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ 22 ਨਸ਼ਾ ਛੁਡਾਊ ਸੈਂਟਰ ਚਲਾਉਣ ਵਾਲੇ ਡਾਕਟਰ ਅਮਿਤ ਬਾਂਸਲ ਨੂੰ ਚੰਡੀਗੜ੍ਹ ਤੋਂ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਨੇ ਇਸ ਮਾਮਲੇ ਵਿੱਚ ਡਰੱਗ ਇੰਸਪੈਕਟਰ ਲੁਧਿਆਣਾ ਰੂਪਪ੍ਰੀਤ ਕੌਰ ਨੂੰ ਵੀ ਦੋਸ਼ੀ ਵਜੋਂ ਨਾਮਜ਼ਦ ਕੀਤਾ ਹੈ,ਵਿਜੀਲੈਂਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਉਸ ਨੂੰ ਵੀ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਯਾਦ ਰਹੇ ਕਿ ਕਰੀਬ ਦੋ ਸਾਲ ਪਹਿਲਾਂ ਬਰਨਾਲਾ ਦੇ 22 ਏਕੜ ਖੇਤਰ ਵਿੱਚ ਵੀ, ਡਾਕਟਰ ਅਮਿਤ ਦੇ ਨਸ਼ਾ ਛੁਡਾਊ ਕੇਂਦਰ ਤੇ ਤਤਕਾਲੀ ਐਸਡੀਐਮ ਦੀ ਅਗਵਾਈ ਵਿੱਚ ਪੁਲਿਸ ਨੇ ਨਸ਼ਾ ਛੁਡਾਊ ਕੇਂਦਰ ਦੀ ਜਾਂਚ ਕੀਤੀ ਸੀ, ਪਰੰਤੂ ਅੰਦਰੋ-ਅੰਦਰ ਹੀ ਸਾਰਾ ਕੁੱਝ ਠੱਪ ਹੋ ਗਿਆ ਸੀ,ਇਹ ਡਾਕਟਰ ਅਮਿਤ ਬਾਂਸਲ ਆਪ ਸਰਕਾਰ ‘ਚ ਇੱਕ ਸਮੇਂ ਰਹਿ ਚੁੱਕੇ ਕੈਬਨਿਟ ਮੰਤਰੀ ਦਾ ਕਰੀਬੀ ਰਿਸ਼ਤੇਦਾਰ ਵੀ ਹੈ। ਇੱਥੇ ਹੀ ਬੱਸ ਨਹੀਂ ਬਰਨਾਲਾ ਕੋਰਟ ‘ਚ ਰਿਹਾ ਇੱਕ ਐਡੀਸ਼ਨਲ ਸੈਸ਼ਨ ਜੱਜ ਵੀ ਡਾਕਟਰ ਅਮਿਤ ਬਾਂਸਲ ਦਾ ਬਤੌਰ ਇਨਵੈਸਟਰ ਹਿੱਸੇਦਾਰ ਦੱਸਿਆ ਜਾ ਰਿਹਾ ਹੈ ! 
ਇਹ ਡਾਕਟਰ ਕੁੱਝ ਸਾਲ ਪਹਿਲਾਂ ਬਰਨਾਲਾ ਦੇ 22 ਏਕੜ ਖੇਤਰ ਵਿੱਚ RADIOLOGY ਦਾ ਸੈਂਟਰ ਚਲਾਉਂਦਾ ਸੀ ਤੇ ਇਸ ਦੀ ਪਤਨੀ MD PSYCHIATRY ਹੈ। ਜਦੋਂ ਤੋਂ ਇਸ ਨੇ ਨਸ਼ਾ ਛੁਡਾਊ ਕੇਂਦਰਾਂ ਵਾਲੇ ਪਾਸੇ ਪੈਰ ਧਰਿਆ ਤਾਂ ਦੇਖਦੇ ਹੀ ਦੇਖਦੇ ਕੁੱਝ ਸਾਲਾਂ ਵਿੱਚ ਨਸ਼ਾ ਛੁਡਾਊ ਕੇਂਦਰਾਂ ਦੀਆਂ ਧੜਾਧੜ ਬਰਾਂਚਾਂ ਖੋਲ੍ਹ ਦਿੱਤੀਆਂ ਤੇ ਰਿਹਾਇਸ਼ ਬਰਨਾਲਾ ਤੋਂ ਚੰਡੀਗੜ੍ਹ ਕਰ ਲਈ। 
ਬਜਾਰ ‘ਚ ਵਿਕਦੀਆਂ ਸਨ ਨਸ਼ਾ ਛੁਡਾਊ ਕੇਂਦਰਾਂ ਦੀਆਂ ਦਵਾਈਆਂ 
  ਪ੍ਰਾਪਤ ਵੇਰਵਿਆਂ ਅਨੁਸਾਰ ਡਾ: ਅਮਿਤ ਬਾਂਸਲ ਨਸ਼ੇ ਦੇ ਆਦੀ ਮਰੀਜਾਂ ਦਾ ਨਸ਼ਾ ਛੁਡਾਉਣ ਲਈ ਐਡਨੋਕ-ਐਨ 0.4 ਅਤੇ ਐਡਨੋਕ-ਐਨ 2.0 (ਬਿਊਪਰੇਨੋਰਫਿਨ ਅਤੇ ਨਲੋਕਸੋਨ ਦੀਆਂ ਗੋਲੀਆਂ ਦਿੱਤੀਆਂ ਜਾਂਦੀਆਂ ਸਨ। ਪੁੱਛਗਿੱਛ ਦੌਰਾਨ ਇਹ ਵੀ ਖੁਲਾਸਾ ਹੋਇਆ ਹੈ ਕਿ ਦੋਸ਼ੀ ਡਾਕਟਰ ਤੇ ਉਸ ਦੇ ਸਹਿਯੋਗੀ ਆਪਣੇ ਨਸ਼ਾ ਛੁਡਾਊ ਕੇਂਦਰਾਂ ‘ਚ ਉਕਤ ਗੋਲੀਆਂ ਦੀ ਦੁਰਵਰਤੋਂ ਕਰਦੇ ਸਨ ਅਤੇ ਇਹ ਗੋਲੀਆਂ ਬਾਜ਼ਾਰ ‘ਚ ਉਕਤ ਦੋਸ਼ੀਆਂ ਵੱਲੋਂ ਨਸ਼ੇੜੀਆਂ ਨੂੰ ਵੇਚੀਆਂ ਜਾਂਦੀਆਂ ਸਨ। ਜਿਨ੍ਹਾਂ ਦਾ ਨਾਮ ਉਨ੍ਹਾਂ ਦੇ ਨਸ਼ਾ ਛੁਡਾਊ ਕੇਂਦਰਾਂ ਦੀ ਸੂਚੀ ਵਿੱਚ ਸ਼ਾਮਲ ਹੀ ਨਹੀਂ ਸੀ।
ਪਹਿਲਾਂ ਵੀ ਬਰਾਮਦ ਹੋਈਆਂ ਸੀ ਨਸ਼ੀਲੀਆਂ ਗੋਲੀਆਂ ਤੇ ਡਰੱਗ ਮਨੀ
     ਤੱਥ ਬੋਲਦੇ ਹਨ ਕਿ ਇਸ ਤੋਂ ਪਹਿਲਾਂ ਵੀ ਲੁਧਿਆਣਾ ਵਿਖੇ ਡਾਕਟਰ ਅਮਿਤ ਬਾਂਸਲ ਵੱਲੋਂ ਚਲਾਏ ਜਾ ਰਹੇ ਸਿਮਰਨ ਹਸਪਤਾਲ ਅਤੇ ਨਸ਼ਾ ਛੁਡਾਊ ਕੇਂਦਰ ਦੇ ਕਰਮਚਾਰੀਆਂ ਵਿਦੰਤ ਅਤੇ ਕਮਲਜੀਤ ਸਿੰਘ ਦੇ ਖਿਲਾਫ 05 ਅਕਤੂਬਰ 2022 ਨੂੰ ਐਸਟੀਐਫ, ਫੇਜ਼-4, ਮੁਹਾਲੀ ਵਿਖੇ ਕੇਸ ਦਰਜ ਕੀਤਾ ਗਿਆ ਸੀ। ਇਨ੍ਹਾਂ ਮੁਲਾਜ਼ਮਾਂ ਵੱਲੋਂ ਕੀਤੇ ਬਿਆਨ ਇਕਬਾਲੀਆ ਦੇ ਆਧਾਰ ‘ਤੇ ਉਨਾਂ ਕੋਲੋਂ 23 ਹਜ਼ਾਰ ਨਸ਼ੀਲੀਆਂ ਗੋਲੀਆਂ ਅਤੇ 90 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ ਸੀ। ਉਸ ਸਮੇਂ ਐਸਟੀਐਫ ਦੀ ਟੀਮ ਨੇ ਡਰੱਗ ਇੰਸਪੈਕਟਰ ਰੂਪਪ੍ਰੀਤ ਕੌਰ ਦੀ ਹਾਜ਼ਰੀ ‘ਚ ਸਿਮਰਨ ਨਸ਼ਾ ਛੁਡਾਊ ਕੇਂਦਰ ਦੀ ਜਾਂਚ ਕੀਤੀ, ਜਿੱਥੇ ਰਿਕਾਰਡ ਅਨੁਸਾਰ 4610 ਗੋਲੀਆਂ ਘੱਟ ਪਾਈਆਂ ਗਈਆਂ।
ਜਲੰਧਰ ਵਿੱਚ ਵੀ ਦਰਜ਼ ਹੋ ਚੁੱਕਾ ਹੈ ਕੇਸ 
       ਡਾ: ਅਮਿਤ ਬਾਂਸਲ ਦੇ ਸਹਿਜ ਹਸਪਤਾਲ ਨਕੋਦਰ ਦੇ ਇੱਕ ਹੋਰ ਨਸ਼ਾ ਛੁਡਾਊ ਕੇਂਦਰ ਦੀ ਵੀਡੀਓ ਕਿਸੇ ਨੇ ਵਾਇਰਲ ਕਰ ਦਿੱਤੀ ਸੀ। ਜਲੰਧਰ ਦੇ ਤਤਕਾਲੀ ਡਿਪਟੀ ਕਮਿਸ਼ਨਰ ਵੱਲੋਂ ਤੁਰੰਤ ਨੋਟਿਸ ਲੈਂਦਿਆਂ ਇਸ ਸਬੰਧੀ ਥਾਣਾ ਨਕੋਦਰ ਵਿਖੇ 8 ਜੂਨ 2024 ਨੂੰ ਕੇਸ ਦਰਜ ਕੀਤਾ ਗਿਆ ਸੀ। ਸਹਿਜ ਨਸ਼ਾ ਛੁਡਾਊ ਕੇਂਦਰ ਦੀ ਜਾਂਚ ਦੌਰਾਨ ਨਿਰੀਖਣ ਕਮੇਟੀ ਵੱਲੋਂ ਐਡਨੋਕ-ਐਨ ਦੀਆਂ 1 ਲੱਖ 44 ਹਜ਼ਾਰ ਗੋਲੀਆਂ ਘੱਟ ਪਾਈਆਂ ਗਈਆਂ ਸਨ। ਜਲੰਧਰ ਦੇ ਤਤਕਾਲੀ ਡਿਪਟੀ ਕਮਿਸ਼ਨਰ ਨੇ ਉਕਤ ਹਸਪਤਾਲ ਅਤੇ ਨਸ਼ਾ ਛੁਡਾਊ ਕੇਂਦਰ ਦੇ ਆਨਲਾਈਨ ਪੋਰਟਲ ਨੂੰ ਫ੍ਰੀਜ਼ ਕਰਨ ਅਤੇ ਜਾਂਚ ਪੂਰੀ ਹੋਣ ਤੱਕ ਇਸ ਦਾ ਲਾਇਸੈਂਸ ਮੁਅੱਤਲ ਕਰਨ ਦੇ ਹੁਕਮ ਦਿੱਤੇ ਸਨ। ਇਸ ਤੋਂ ਬਾਅਦ ਡਾ.ਅਮਿਤ ਬਾਂਸਲ ਨੇ ਸਿਹਤ ਤੇ ਪਰਿਵਾਰ ਭਲਾਈ ਡਾਇਰੈਕਟੋਰੇਟ ਪੰਜਾਬ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਮਾਮਲਾ ਠੰਡੇ ਬਸਤੇ ਵਿੱਚ ਪੁਆ ਦਿੱਤਾ ਸੀ। ਇਹ ਵੀ ਜਾਣਕਾਰੀ ਨਿੱਕਲ ਕੇ ਆ ਰਹੀ ਹੈ ਕਿ ਡਾ: ਅਮਿਤ ਬਾਂਸਲ ਦੀ ਮਾਲਕੀ ਵਾਲੇ ਇੱਕ ਹੋਰ ਆਦਰਸ਼ ਹਸਪਤਾਲ ਅਤੇ ਨਸ਼ਾ ਛੁਡਾਊ ਕੇਂਦਰ, ਪਟਿਆਲਾ ਦੇ ਮੁਲਾਜ਼ਮਾਂ ਵਿਰੁੱਧ 11 ਨਵੰਬਰ 2024 ਨੂੰ ਥਾਣਾ ਅਨਾਜ ਮੰਡੀ, ਪਟਿਆਲਾ ਵਿਖੇ ਇੱਕ ਵੱਖਰਾ ਕੇਸ ਦਰਜ ਹੋ ਚੁੱਕਾ ਹੈ।
Advertisement
Advertisement
Advertisement
Advertisement
Advertisement
error: Content is protected !!