ਰਘਬੀਰ ਹੈਪੀ,ਧਨੌਲਾ, ਬਰਨਾਲਾ 27 ਦਸੰਬਰ 2024
ਸੀਨੀਅਰ ਕਾਂਗਰਸੀ ਆਗੂ ਹਰਦੀਪ ਕੁਮਾਰ ਗੋਇਲ (ਐਡਵੋਕੇਟ ਅਤੇ ਸਾਬਕਾ ਕੋਆਰਡੀਨੇਟਰ AICC) ਦੇ ਛੋਟੇ ਭਰਾ ਰਾਜੇਸ਼ ਗੋਇਲ, ਜੋ ਇੱਕ ਮਸ਼ਹੂਰ ਗਊ ਸੇਵਕ ਅਤੇ ਸਮਾਜ ਸੇਵਕ ਸਨ, ਦੇ ਅੰਤਿਮ ਅਰਦਾਸ ਅਤੇ ਭੋਗ ਸਮਾਰੋਹ ਦਾ ਆਯੋਜਨ ਸ਼ਾਂਤੀ ਹਾਲ, ਧਨੌਲਾ ਵਿਖੇ ਹੋਇਆ। ਇਸ ਭਾਵੁਕ ਮੌਕੇ ‘ਤੇ ਸਿਆਸੀ, ਸਮਾਜਿਕ ਅਤੇ ਧਾਰਮਿਕ ਹਸਤੀਆਂ ਸਮੇਤ ਸੈਂਕੜੇ ਲੋਕ ਇਕੱਠੇ ਹੋਏ।
ਹਿੰਦੂ ਰਸਮਾਂ ਅਨੁਸਾਰ ਕੀਤੇ ਗਏ ਪਾਠ ਅਤੇ ਅਰਦਾਸ:
ਸਮਾਰੋਹ ਦੀ ਸ਼ੁਰੂਆਤ ਹਿੰਦੂ ਧਾਰਮਿਕ ਰਸਮਾਂ ਅਨੁਸਾਰ ਸ੍ਰੀ ਗਰੁਡਪ੍ਰਾਣ ਦੇ ਪਾਠ ਨਾਲ ਹੋਈ। ਮਰਹੂਮ ਦੀ ਆਤਮਾ ਦੀ ਸ਼ਾਂਤੀ ਲਈ ਹਵਨ ਅਤੇ ਅਰਦਾਸ ਕੀਤੀ ਗਈ। ਸ੍ਰੀ ਗਰੁਡਪ੍ਰਾਣ ਦੇ ਪਾਠ ਦੇ ਅਖੀਰ ਵਿੱਚ ਸਮਾਜਿਕ ਸੇਵਾਵਾਂ ਵਿੱਚ ਰਾਜੇਸ਼ ਗੋਇਲ ਦੇ ਯੋਗਦਾਨ ਨੂੰ ਵੀ ਸਰਾਹਿਆ ਗਿਆ।
ਪ੍ਰਮੁੱਖ ਹਸਤੀਆਂ ਦੀ ਹਾਜ਼ਰੀ:
ਇਸ ਅੰਤਿਮ ਅਰਦਾਸ ਵਿੱਚ ਕਈ ਸਿਆਸੀ ਆਗੂਆਂ ਨੇ ਭਾਗ ਲਿਆ। ਜਿੰਨਾਂ ਵਿੱਚ ਸਾਬਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਖ਼ਾਲਸਾ ਐਡਵੋਕੇਟ,ਬਰਨਾਲਾ ਹਲਕੇ ਦੇ ਕਾਂਗਰਸ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ, ਅਤੇ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਅਸ਼ੋਕ ਕੁਮਾਰ ਸਿੰਗਲਾ, ਬੀਬੀ ਸੁਰਿੰਦਰ ਕੌਰ ਬਾਲੀਆਂ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਮੱਖਣ ਸ਼ਰਮਾ, ਸ਼ਹਿਰੀ ਕਾਂਗਰਸ ਦੇ ਬਲਾਕ ਪ੍ਰਧਾਨ ਮਹੇਸ਼ ਲੋਟਾ , ਜਤਿੰਦਰ ਕੁਮਾਰ ਬਹਾਦਰਪੁਰੀਆ ਐਡਵੋਕੇਟ, ਜਗਤਾਰ ਸਿੰਘ ਧਨੌਲਾ, ਧੀਰਜ ਦੱਦਾਹੂਰੀਆ, ਗੁਰਮੀਤ ਬਾਵਾ ਐੱਮ ਸੀ ਹੰਡਿਆਇਆ ਅਤੇ ਹੋਰ ਆਗੂ ਸ਼ਾਮਲ ਹੋਏ। ਇਨ੍ਹਾਂ ਤੋਂ ਇਲਾਵਾ, ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਜਸਵਿੰਦਰ ਸਿੰਘ ਢਿੱਲੋਂ ਐਡਵੋਕੇਟ ਅਤੇ ਕਈ ਹੋਰ ਸੀਨੀਅਰ ਵਕੀਲਾਂ ਨੇ ਵੀ ਸਮਾਰੋਹ ਵਿੱਚ ਸ਼ਿਰਕਤ ਕੀਤੀ।
ਸਮਾਜਿਕ ਸੇਵਾ ਲਈ ਯਾਦ ਕੀਤੇ ਗਏ ਰਾਜੇਸ਼ ਗੋਇਲ:
ਰਾਜੇਸ਼ ਗੋਇਲ ਨੂੰ ਗਊ ਸੇਵਾ ਅਤੇ ਸਮਾਜਿਕ ਕਾਰਜਾਂ ਵਿੱਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਲਈ ਯਾਦ ਕੀਤਾ ਗਿਆ। ਕਈ ਸਿਆਸੀ ਅਤੇ ਸਮਾਜਿਕ ਆਗੂਆਂ ਨੇ ਉਨ੍ਹਾਂ ਦੇ ਸੰਘਰਸ਼ਸ਼ੀਲ ਜੀਵਨ ਅਤੇ ਦਾਨਵੀ ਕਾਰਜਾਂ ਦੀ ਪ੍ਰਸ਼ੰਸਾ ਕੀਤੀ। ਸਮਾਰੋਹ ਦੌਰਾਨ ਉਨ੍ਹਾਂ ਦੇ ਜੀਵਨ ਦੇ ਅਨੁਸਾਰ ਸੇਵਾ ਦੇ ਰਸਤੇ ‘ਤੇ ਚੱਲਣ ਦੀ ਅਪੀਲ ਕੀਤੀ ਗਈ।
ਪਰਿਵਾਰ ਵੱਲੋਂ ਸ਼ੁਕਰੀਆ ਅਦਾ:
ਭੋਗ ਸਮਾਰੋਹ ਦੌਰਾਨ, ਹਰਦੀਪ ਕੁਮਾਰ ਗੋਇਲ ਨੇ ਆਪਣੇ ਪਰਿਵਾਰ ਦੀ ਤਰਫੋਂ ਸਮਾਜ ਅਤੇ ਸਿਆਸੀ ਆਗੂਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ, “ਰਾਜੇਸ਼ ਗੋਇਲ ਦਾ ਜੀਵਨ ਹਮੇਸ਼ਾ ਸੇਵਾ ਦਾ ਪ੍ਰਤੀਕ ਰਹੇਗਾ। ਉਨ੍ਹਾਂ ਕਿਹਾ ਕੀ ਇਲਾਕਾ ਵਾਸੀਆਂ ਨੇ ਜਿਸ ਤਰ੍ਹਾਂ ਦੁਖ ਦੇ ਇਸ ਸਮੇਂ ਵਿੱਚ ਸਾਡੇ ਪਰਿਵਾਰ ਨਾਲ ਹਮਦਰਦੀ ਜਤਾਈ ਹੈ, ਉਸ ਲਈ ਸਾਡਾ ਪਰਿਵਾਰ ਹਮੇਸ਼ਾ ਧੰਨਵਾਦੀ ਰਹੇਗਾ।