CM ਭਗਵੰਤ ਮਾਨ ਤੇ ਵਰ੍ਹਿਆ ਇੰਜ:ਸਿੱਧੂ, ਬੋਲਿਆ ਡੱਲੇਵਾਲ ਦੀ ਜਾਨ ਬਚਾਉਣ ਲਈ ਮੁੱਖ ਮੰਤਰੀ ਖੁਦ ਪ੍ਰਧਾਨ ਮੰਤਰੀ ਨੂੰ ਕਿਉਂ ਨਹੀਂ ਮਿਲਦੇ…!

Advertisement
Spread information
ਹਰਿੰਦਰ ਨਿੱਕਾ, ਬਰਨਾਲਾ  27 ਦਸੰਬਰ 2024
       ਪੰਜਾਬ ਦੇ ਹਾਲਾਤ ਬਹੁਤ ਨਾਜ਼ਕ ਹਨ, ਲਾਅ ਐਂਡ ਆਰਡਰ ਦੀ ਹਾਲਤ ਬਹੁਤ ਖਰਾਬ ਹੈ, ਕਿਸਾਨੀ ਮੰਗਾਂ ਲਈ ਜੂਝ ਰਹੇ ਕਿਸਾਨ ਆਗੂ ਡੱਲੇਵਾਲ ਦੀ ਲਗਾਤਾਰ ਵਿਗੜ ਰਹੀ ਹਾਲਤ ਨਾਲ ਪੰਜਾਬ ਦੇ ਹਾਲਤ ਹੋਰ ਨਾਜੁਕ ਹੁੰਦੇ ਜਾ ਰਹੇ ਹਨ। ਪਰੰਤੂ ਬਹੁਤ ਅਫਸੋਸ ਦੀ ਗੱਲ ਹੈ ਕਿ ਪੰਜਾਬ ਦਾ ਮੁਖੀਆ ਭਗਵੰਤ ਮਾਨ, ਆਸਟ੍ਰੇਲੀਆ ਕ੍ਰਿਕਟ ਦਾ ਅਨੰਦ ਮਾਨਣ ਲਈ ਪਹੁੰਚਿਆ ਹੋਇਆ ਹੈ। ਇੱਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਸੈਨਿਕ ਵਿੰਗ ਦੇ ਸੂਬਾਈ ਆਗੂ ਤੇ ਭਾਜਪਾ ਦੇ ਹਲਕਾ ਭਦੌੜ ਦੇ ਇੰਚਾਰਜ ਇੰਜ: ਗੁਰਜਿੰਦਰ ਸਿੰਘ ਸਿੱਧੂ ਨੇ ਸਾਬਕਾ ਸੈਨਿਕਾਂ ਦੀ ਮੀਟਿੰਗ ਉਪਰੰਤ ਮੀਡੀਆ ਨਾਲ ਗੱਲਬਾਤ ਦੌਰਾਨ ਕੀਤਾ। ਇੰਜਨੀਅਰ ਸਿੱਧੂ ਨੇ ਕਿਹਾ ਕਿ ਜੇਕਰ ਗੁਆਂਢੀ ਸੂਬੇ ਹਰਿਆਣਾ ਨੇ ਕਿਸਾਨਾਂ ਦੀਆ 24 ਫਸਲਾਂ ਤੇ ਐਮ ਐਸ ਪੀ ਦੀ ਗਰੰਟੀ ਦੇ ਦਿੱਤੀ ਹੈ ਤਾਂ ਪੰਜਾਬ ਸਰਕਾਰ ਵੀ ਕਿਸਾਨ ਆਗੂ ਡੱਲੇਵਾਲ ਦੀ ਜਾਨ ਬਚਾਉਣ ਲਈ ਐਮ ਐਸ ਪੀ ਦੀ ਗਾਰੰਟੀ ਕਿਉ ਨਹੀ ਦਿੰਦੀ ਜਾਂ ਫਿਰ ਮੁੱਖ ਮੰਤਰੀ ਆਪ ਕਿਉਂ ਨਹੀ ਕਿਸਾਨਾਂ ਦੀਆ ਮੰਗਾਂ ਲੈ ਕੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਕੋਲ ਚਲੇ ਜਾਂਦੇ । 
      ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ, ਕੇਂਦਰ ਸਰਕਾਰ ਤੇ ਵਾਰ-ਵਾਰ ਇਸ ਦੀ ਜੁੰਮੇਵਾਰੀ ਸੁੱਟ ਰਹੀ ਹੈ, ਰਾਜ ਸਰਕਾਰ ਨੂੰ ਲੋਕਾਂ ਦੀਆਂ ਤਕਲੀਫਾਂ ਦੀ ਭੋਰਾ ਵੀ ਫ਼ਿਕਰ ਨਹੀਂ, ਤਕਰੀਬਨ ਇਕ ਸਾਲ ਤੋਂ ਦਿੱਲੀ ਜਾਣ ਵਾਲੇ ਏਆਰ ਪੋਰਟ ਤੇ ਜਾਣ ਵਾਲੇ ਯਾਤਰੀ ਅਤੇ ਕਾਰੋਬਾਰੀ ਪ੍ਰੇਸ਼ਾਨ ਹੋ ਰਹੇ ਹਨ। ਕਿਉਕਿ ਕਿਸਾਨ ਦਿੱਲੀ ਜਾਣ ਵਾਲੇ ਦੋਵਾਂ ਹੀ ਰਸਤਿਆਂ ਤੇ ਧਰਨੇ ਲਗਾ ਕੇ ਬੈਠੇ ਹੋਏ ਹਨ। ਬਹੁਤ ਵਾਰ ਕਿਸਾਨ ਰੇਲਵੇ ਅਤੇ ਆਮ ਹਾਈਵੇਜ ਤੇ ਵੀ ਧਰਨੇ ਦਿੰਦੇ ਹਨ, ਜਿਸ ਨਾਲ ਆਮ ਲੋਕ ਪ੍ਰੇਸਾਨ ਹੁੰਦੇ ਹਨ । ਸਿੱਧੂ ਨੇ ਕਿਹਾ ਕਿ ਸਾਡੀ ਪੰਜਾਬ ਦੇ ਮੁੱਖ ਮੰਤਰੀ ਤੋਂ ਪੁਰਜੋਰ ਮੰਗ ਹੈ ਕਿ ਮੁੱਖ ਮੰਤਰੀ ਪੰਜਾਬ ਜਾਂ ਤਾਂ ਖੁਦ ਐਮ ਐਸ ਪੀ ਦੇ ਕੇ ਮਾਮਲਾ ਖਤਮ ਕਰਨ, ਨਹੀਂ ਫਿਰ ਉਹ ਆਪ ਦਿੱਲੀ ਜਾ ਕੇ ਦੇਸ ਦੇ ਪ੍ਰਧਾਨ ਮੰਤਰੀ ਕੋਲ ਇਹ ਮੁੱਦਾ  ਚੁੱਕਣ ਅਤੇ ਆਮ ਜਨਤਾ ਨੂੰ ਰੋਜ ਰੋਜ ਦੀ ਹੋ ਰਹੀ ਖਜਲ ਖੁਆਰੀ ਤੋਂ ਨਿਜਾਤ ਦਿਵਾਉਣ। ਮੀਟਿੰਗ ਵਿੱਚ ਸਾਬਕਾ ਸੈਨਿਕਾਂ ਨੂੰ ਆ ਰਹੀਆਂ ਮੁਸਕਲਾਂ ਤੇ ਵੀ ਵਿਚਾਰ ਚਰਚਾ ਹੋਈ। ਇਸ ਮੌਕੇ ਕੈਪਟਨ ਵਿਕਰਮ ਸਿੰਘ, ਸੂਬੇਦਾਰ ਮੇਜਰ ਰਾਜ ਸਿੰਘ, ਸੂਬੇਦਾਰ ਕਮਲ ਸ਼ਰਮਾ, ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ,ਸੂਬੇਦਾਰ ਧੰਨਾ ਸਿੰਘ ਧੌਲਾ, ਸੂਬੇਦਾਰ ਸੌਦਾਗਰ ਸਿੰਘ, ਸੂਬੇਦਾਰ ਨਾਇਬ ਸਿੰਘ, ਵਾਰੰਟ ਅਫ਼ਸਰ ਸਮਸ਼ੇਰ ਸਿੰਘ ਸੇਖੋਂ, ਵਾਰੰਟ ਅਫ਼ਸਰ ਅਵਤਾਰ ਸਿੰਘ ਭੂਰੇ , ਸੂਬੇਦਾਰ ਜਗਸੀਰ ਸਿੰਘ ਭੈਣੀ, ਵਾਰੰਟ ਅਫ਼ਸਰ ਭੁੱਲਰ , ਗੁਰਮੀਤ ਸਿੰਘ ਕੋਟਦੁੱਨਾ, ਹੌਲਦਾਰ ਰੂਪ ਸਿੰਘ ਮਹਿਤਾ, ਹੌਲਦਾਰ ਬਸੰਤ ਸਿੰਘ,ਹੌਲਦਾਰ ਰਾਜ ਸਿੰਘ, ਹੌਲਦਾਰ ਜਗਤਾਰ ਸਿੰਘ, ਹੌਲਦਾਰ ਸੁਖਦੇਵ ਸਿੰਘ, ਹੌਲਦਾਰ ਰੂਪ ਸਿੰਘ, ਗੁਰਦੇਵ ਸਿੰਘ ਮੱਕੜ ਆਦਿ ਆਗੂ ਵਿਸ਼ੇਸ਼ ਤੌਰ ਤੇ ਹਾਜਰ ਸਨ। 
Advertisement
Advertisement
Advertisement
Advertisement
Advertisement
error: Content is protected !!