ਐੱਸ. ਡੀ. ਕਾਲਜ ‘ਚ 5 ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਦੀ ਸ਼ੁਰੂਆਤ

Advertisement
Spread information

ਰਘਵੀਰ ਹੈਪੀ, ਬਰਨਾਲਾ 27 ਦਸੰਬਰ 2024

       ਐੱਸ. ਡੀ. ਕਾਲਜ ਵਿਖੇ ਭਾਰਤੀ ਭੌਤਿਕ ਸੰਘ ਅਤੇ ਜਨਾਰਦਨ ਸਿੰਘ ਫਾਊਂਡੇਸ਼ਨ ਦੁਆਰਾ ਖੋਜ ਅਤੇ ਕਿੱਤਾ ਵਿਕਾਸ ‘ਤੇ ਅਧਾਰਿਤ ਪਹਿਲੇ ਕੌਮਾਂਤਰੀ ਏ.ਆਈ.ਪੀ. ਵਿੰਟਰ ਸਕੂਲ ਦੀ ਸ਼ੁਰੂਆਤ ਕੀਤੀ ਗਈ। ਇਸ ਪੰਜ ਰੋਜ਼ਾ ਸਮਾਗਮ ਦਾ ਉਦਘਾਟਨ ਕਰਦਿਆਂ ਐੱਸ. ਡੀ. ਸੰਸਥਾਵਾਂ ਦੇ ਜਨਰਲ ਸਕੱਤਰ ਜਤਿੰਦਰ ਨਾਥ ਸ਼ਰਮਾ ਨੇ ਕਿਹਾ ਕਿ ਅਜੋਕੇ ਮੁਕਾਬਲੇ ਦੇ ਦੌਰ ਵਿੱਚ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਪ੍ਰੈਕਟੀਕਲ ਗਿਆਨ ਵੀ ਅਤਿ ਜ਼ਰੂਰੀ ਹੈ ਅਤੇ ਆਪਣੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਅਜਿਹੇ ਉਪਰਾਲੇ ਹਰੇਕ ਸੰਸਥਾ ਨੂੰ ਕਰਨੇ ਚਾਹਦੇ ਹਨ।

Advertisement

      ਮੁੱਖ ਵਕਤਾ ਵਜੋਂ ਪਹੁੰਚੇ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਡੀਨ ਪ੍ਰੋ. (ਡਾ.) ਸਤਵਿੰਦਰ ਸਿੰਘ ਨੇ ਬਿੱਗ ਡਾਟਾ ਅਤੇ ਕੰਪਿਊਟਰ ਨਿਰਮਤ ਬੁੱਧੀ ਦੀ ਸਮਾਜ ਵਿੱਚ ਭੂਮਿਕਾ ਵਿਸ਼ੇ ‘ਤੇ ਬੋਲਦਿਆਂ ਕੰਪਿਊਟਰ ਤਕਨੀਕ ਖੇਤਰ ਵਿੱਚ ਆ ਰਹੇ ਕ੍ਰਾਂਤੀਕਾਰੀ ਬਦਲਾਅ ‘ਤੇ ਚਾਨਣਾ ਪਾਇਆ। ਸਮਾਗਮ ਦੇ ਦੂਜੇ ਸੈਸ਼ਨ ਵਿੱਚ ਰਿਮਟ ਯੂਨੀਵਰਸਿਟੀ ਆਸਟ੍ਰੇਲੀਆ ਦੇ ਮੈਡਮ ਸੁਜਾਤਾ ਡੀ. ਨੇ ਖੋਜ ਨਾਲ ਸਬੰਧਤ ਸਮੱਸਿਆਵਾਂ, ਚੰਡੀਗੜ੍ਹ ਯੂਨੀਵਰਸਿਟੀ ਦੇ ਡਾ. ਹਿੰਮਾਂਸ਼ੂ ਨੇ ਸੋਲਰ ਸੈੱਲ ਤਕਨੀਕ ਬਾਰੇ ਅਤੇ ਫ੍ਰੀਡਰਿਕ ਸ਼ੀਲਅ ਯੂਨੀਵਰਸਿਟੀ ਜਰਮਨੀ ਦੇ ਨਿਖਿਲ ਕੁਮਾਰ ਨੇ ਆਪਣੇ ਵਿੱਦਿਅਕ ਜੀਵਨ ਦੇ ਤਜਰਬੇ ਵਿਦਿਆਰਥੀਆਂ ਨਾਲ ਸਾਂਝੇ ਕੀਤੇ।                                                      ਇਸ ਦੌਰਾਨ ਸਮਾਗਮ ਵਿੱਚ ਭਾਗ ਲੈਣ ਵਾਲੇ ਖੋਜਕਰਤਾਵਾਂ ਅਤੇ ਵਿਦਿਆਰਥੀਆਂ ਨੂੰ ਕਾਲਜ ਵਿਖੇ ਸਥਾਪਿਤ ਇਨੋਵੇਸ਼ਨ ਹੱਬ ਦਾ ਦੌਰਾ ਵੀ ਕਰਵਾਇਆ ਗਿਆ। ਸਮਾਗਮ ਦੇ ਕਨਵੀਨਰ ਡਾ. ਸੰਜੇ ਕੁਮਾਰ ਸਿੰਘ ਅਤੇ ਪ੍ਰਬੰਧਕੀ ਸਕੱਤਰ ਕੌਸ਼ਲ ਅਗੇੜਾ ਨੇ ਕਿਹਾ ਕਿ ਉਨ੍ਹਾਂ ਇਸ ਉਪਰਾਲੇ ਰਾਹੀਂ ਵਿਦਿਆਰਥੀ, ਖੋਜਕਰਤਾ ਅਤੇ ਅਧਿਆਪਕਾਂ ਨੂੰ ਇੱਕ ਮੰਚ ‘ਤੇ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਕੌਮਾਂਤਰੀ ਪੱਧਰ ਦੇ ਅਧਿਆਪਕ ਅਤੇ ਖੋਜਕਾਰ ਇਸ ਸਮਾਗਮ ਵਿੱਚ ਹਿੱਸਾ ਲੈਣ ਜਾ ਰਹੇ ਹਨ। ਉਨ੍ਹਾਂ ਕਾਲਜ ਦੀ ਪ੍ਰਬੰਧਕੀ ਕਮੇਟੀ ਅਤੇ ਪ੍ਰਿੰਸੀਪਲ ਡਾ. ਰਮਾ ਸ਼ਰਮਾ ਦਾ ਵੀ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਕਾਲਜ ਪ੍ਰਬੰਧਕੀ ਕਮੇਟੀ ਦੇ ਮੈਂਬਰ ਰਾਹੁਲ ਕੁਮਾਰ ਅੱਤਰੀ, ਪ੍ਰਿੰ. ਡਾ. ਰਮਾ ਸ਼ਰਮਾ ਅਤੇ ਵਾਈਸ ਪ੍ਰਿਸੀਪਲ ਪ੍ਰੋ. ਅਸ਼ਵਨੀ ਸਿਕਰੀ ਆਦਿ ਹਾਜ਼ਰ ਰਹੇ।

Advertisement
Advertisement
Advertisement
Advertisement
Advertisement
error: Content is protected !!