ਬੈਂਕ ਡਾਕੇ ਤੋਂ ਪਹਿਲਾਂ ਹੀ ਪੁਲਿਸ ਨੇ ਅਸਲੇ ਸਣੇ ਫੜ੍ਹੇ ਲੁਟੇਰੇ…

Advertisement
Spread information

ਹਰਿੰਦਰ ਨਿੱਕਾ, ਪਟਿਆਲਾ 26 ਦਸੰਬਰ 2024

    ਬੇਸ਼ੱਕ ਵੱਡੀਆਂ-ਵੱਡੀਆਂ ਵਾਰਦਾਤਾਂ ਤੋਂ ਬਾਅਦ ਵੀ ਦੋਸ਼ੀਆਂ ਦੇ ਪੁਲਿਸ ਹੱਥ ਨਾ ਆਉਣ ਦੀਆਂ ਖਬਰਾਂ ਅਕਸਰ ਹੀ ਮੀਡੀਆ ਦੀਆਂ ਸੁਰਖੀਆਂ ਬਣਦੀਆਂ ਹੀ ਰਹਿੰਦੀਆਂ ਹਨ, ਪਰੰਤੂ ਜਿਲ੍ਹੇ ਦੇ ਥਾਣਾ ਸਦਰ ਸਮਾਣਾ ਦੀ ਪੁਲਿਸ ਨੇ ਕਿਸੇ ਬੈਂਕ ਡਾਕੇ ਜਾਂ ਹੋਰ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਸਲਾਹਾਂ ਕਰਦੇ ਲੁਟੇਰਿਆਂ ਨੂੰ ਪੁਲਿਸ ਨੇ ਮਾਰੂ ਹਥਿਆਰਾਂ ਸਮੇਤ ਦਬੋਚ ਲਿਆ। ਥਾਣਾ ਸਦਰ ਸਮਾਣਾ ਵਿਖੇ ਦਰਜ ਕੇਸ ਮੁਤਾਬਿਕ ਐਸ.ਆਈ ਅਵਤਾਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਗਸ਼ਤ ਵਾ ਤਲਾਸ਼ ਸ਼ੱਕੀ ਤੇ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਟੀ-ਪੁਆਇੰਟ ਰਾਜਗੜ੍ਹ ਮੋਜੂਦ ਸੀ। ਉਦੋਂ ਉਨਾਂ ਨੂੰ ਇਤਲਾਹ ਮਿਲੀ ਕਿ ਪਿੰਡ ਗੁਰਦਿਆਲਪੁਰਾ ਨੇੜੇ ਬੀੜ ਵਿੱਚ ਬੈਠੇ ਗੁਰਲਵਲੀਨ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਕਕਰਾਲਾ ਭਾਈਕਾ, ਲਵਜੀਤ ਸਿੰਘ ਪੁੱਤਰ ਕਰਮਜੀਤ ਸਿੰਘ, ਬਲਜਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀਆਨ ਪਿੰਡ ਬੁਜਰਕ, ਪਵਨ ਸਿੰਘ ਪੁੱਤਰ ਬੀਰਬਲ ਸਿੰਘ ਵਾਸੀ ਪਿੰਡ ਕੁਲਾਰਾ, ਮਨਪ੍ਰੀਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਕੁਲਾਰਾ, ਕੋਈ ਬੈਂਕ ਲੁੱਟਣ ਜਾਂ ਹੋਰ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਆਪਸ ਵਿੱਚ ਸਲਾਹ ਮਸ਼ਵਰਾ ਕਰ ਰਹੇ ਹਨ। ਜਿਨ੍ਹਾਂ ਕੋਲ ਭਾਰੀ ਮਾਤਰਾ ਵਿੱਚ ਨਜਾਇਜ ਅਸਲਾ ਅਤੇ ਹੋਰ ਮਾਰੂ ਹਥਿਆਰ ਵੀ ਹਨ। ਪੁਲਿਸ ਪਾਰਟੀ ਨੇ ਇਤਲਾਹ ਭਰੋਸੇਮੰਦ ਹੋਣ ਕਾਰਣ, ਉਕਤ ਦੋਸ਼ੀਆਨ ਖਿਲਾਫ ਅਧੀਨ ਜੁਰਮ 310, 310(5),310(6) BNS, Sec 25/54/59 Arms Act ਦਰਜ ਕਰਕੇ, ਦੱਸੇ ਹੋਏ ਠਿਕਾਣੇ ਪਰ ਛਾਪਾ ਮਾਰਿਆ, ਪੁਲਿਸ ਨੇ ਛਾਪਾਮਾਰੀ ਕਰਕੇ,ਉਕਤ ਦੋਸ਼ੀਆਂ ਨੂੰ ਕਾਬੂ ਕਰਕੇ,ਉਨ੍ਹਾਂ ਦੇ ਕਬਜੇ ਵਿੱਚੋਂ 1 ਦੇਸੀ ਪਿਸਟਲ 32 ਬੋਰ ਸਮੇਤ ਮੈਗਜੀਨ ਤੇ 2 ਜਿੰਦਾ ਰੋਂਦ,1 ਤਲਵਾਰ, 1 ਖੰਡਾ ਅਤੇ 1 ਦਾਤ ਬ੍ਰਾਮਦ ਕਰਕੇ,ਦੋਸ਼ੀਆਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ। 

Advertisement
Advertisement
Advertisement
Advertisement
Advertisement
Advertisement
error: Content is protected !!