ਹਰਿੰਦਰ ਨਿੱਕਾ, ਬਠਿੰਡਾ 25 ਦਸੰਬਰ 2024
ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਇੱਕ ਕਾਰ ‘ਚ ਸਵਾਰ ਤਿੰਨ ਨੌਜਵਾਨਾਂ ਨੂੰ ਹੈਰੋਇਨ ਸਣੇ ਗਿਰਫਤਾਰ ਕੀਤਾ ਹੈ। ਫੜ੍ਹੇ ਗਏ ਦੋਸ਼ੀਆਂ ਵਿੱਚੋਂ ਇੱਕ ਪੁਲਿਸ ਹੌਲਦਾਰ ਵੀ ਹੈ,ਜੋ ਕਮਾਂਡੋਂ ਫੋਰਸ ਵਿੱਚ ਤਾਇਨਾਤ ਹੈ। ਥਾਣਾ ਸਿਵਲ ਲਾਈਨ ਦੇ ਸਹਾਇਕ ਥਾਣੇਦਾਰ ਲਖਵੀਰ ਸਿੰਘ ਵੱਲੋਂ ਦਰਜ ਐਫਆਈਆਰ ਅਨੁਸਾਰ ਪੁਲਿਸ ਨੇ ਬਠਿੰਡਾ ਦੀ 80 ਫੁੱਟੀ ਰੋਡ ਤੇ ਸਥਿਤ ਗਗਨ ਗੈਸਟੋ ਹਸਪਤਾਲ ਦੇ ਨੇੜੇ ਇੱਕ ਅਲਟੋ ਕਾਰ ਨੰਬਰ ਪੀਬੀ.03ਡਬਲਯੂ.2600 ਵਿੱਚ ਸਵਾਰ ਤਿੰਨ ਜਣਿਆਂ ਨੂੰ ਸ਼ੱਕ ਦੇ ਅਧਾਰ ਤੇ ਰੋਕ ਕੇ ਤਲਾਸ਼ੀ ਲਈ। ਦੌਰਾਨੇ ਤਲਾਸ਼ੀ ਪੁਲਿਸ ਪਾਰਟੀ ਨੂੰ ਦੋਸ਼ੀਆਂ ਦੇ ਕਬਜੇ ਵਿੱਚੋਂ 5 ਗਰਾਮ 95 ਮਿਲੀਗਰਾਮ ਹੈਰੋਇਨ ਬਰਾਮਦ ਹੋਈ। ਦੋਸ਼ੀਆਂ ਦੀ ਪਹਿਚਾਣ ਹੌਲਦਾਰ ਹਰਜੀਤ ਸਿੰਘ ਨੰ. 5/ਸੀ/273 5 ਵੀ ਕਮਾਂਡੋ ਬਟਾਲੀਅਨ ਬਠਿੰਡਾ ਪੁੱਤਰ ਗੁਰਦੇਵ ਸਿੰਘ ਵਾਸੀ ਜੁਝਾਰ ਸਿੰਘ
ਨਗਰ ਬਠਿੰਡਾ, ਮਨਪ੍ਰੀਤ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਚੰਦਸਰ ਬਸਤੀ ਬਠਿੰਡਾ ਅਤੇ ਗਗਨਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਕੱਖਾਂਵਾਲੀ, ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਤੌਰ ਤੇ ਹੋਈ। ਮਾਮਲੇ ਦੇ ਤਫਤੀਸ਼ ਅਧਿਕਾਰੀ ਐਸ.ਆਈ. ਬੇਅੰਤ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਕੇਸ ਦਰਜ ਕਰਕੇ,ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਤੋਂ ਪੁੱਛਗਿੱਛ ਕਰਕੇ,ਨਸ਼ਾ ਸਪਲਾਈ ਕਰਨ ਵਾਲਿਆਂ ਦਾ ਵੀ ਸੁਰਾਗ ਪਤਾ ਕਰਨ ਦੀ ਕੋਸ਼ਿਸ਼ ਜ਼ਾਰੀ ਹੈ।