Architect ਨੂੰ ਫੋਨ ਕਰ ਬੁਲਾਇਆ,ਬਣਾਈ ਵੀਡੀਓ ਤੇ ਬਲੈਕਮੇਲਿੰਗ ਸ਼ੁਰੂ…

Advertisement
Spread information

ਹਰਿੰਦਰ ਨਿੱਕਾ, ਪਟਿਆਲਾ 24 ਦਸੰਬਰ 2024

      ਇੱਕ ਅਣਪਛਾਤੇ ਵਿਅਕਤੀ ਨੇ ਫੋਨ ਕਰਕੇ, Architecture ਨੂੰ ਘਰ ਬੁਲਾਇਆ, ਕੁੱਟਮਾਰ ਕੀਤੀ ਤੇ ਵੀਡੀਓ ਬਣਾ ਲਈ ਤੇ ਫਿਰ ਵੀਡੀਓ ਵਾਇਰਲ ਕਰਨ ਦਾ ਭੈਅ ਦਿਖਾ ਕੇ ਬਲੈਕਮੇਲਿੰਗ ਸ਼ੁਰੂ ਕਰ ਦਿੱਤੀ। ਇੱਥੋਂ ਤੱਕ ਕੇ ਕੁੱਟਮਾਰ ਕਰਨ ਵਾਲਿਆਂ ਨੇ ਇਹ ਧਮਕੀ ਵੀ ਦਿੱਤੀ ਕਿ ਜ਼ੇਕਰ, ਇਸ ਦੀ ਕਿਸੇ ਕੋਲ ਕੋਈ ਸ਼ਕਾਇਤ ਕੀਤੀ ਤਾਂ ਅੰਜਾਮ ਬੁਰਾ ਹੋਵੇਗਾ। ਮਾਮਲਾ ਪੁਲਿਸ ਦੇ ਧਿਆਨ ਵਿੱਚ ਆਇਆ ਤੇ ਪੁਲਿਸ ਨੇ ਚਾਰ ਜਣਿਆਂ ਖਿਲਾਫ ਕੇਸ ਦਰਜ ਕਰਕੇ,ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਚਾਂਦ ਗੋਇਲ ਪੁੱਤਰ ਅਨਿਲ ਗੋਇਲ ਵਾਸੀ ਮਕਾਨ ਨੰਬਰ 4 ਸੈਵਨ ਸਿਟੀ ਸਮਾਣਾ,ਜਿਲ੍ਹਾ ਪਟਿਆਲਾ ਨੇ ਦੱਸਿਆ ਕਿ ਓਹ ਆਰਕੀਟੈਕਚਰ ਦਾ ਕੰਮ ਕਰਦਾ ਹੈ। ਮਿਤੀ 21/12/2024 ਨੂੰ ਕਿਸੇ ਨਾ-ਮਾਲੂਮ ਵਿਅਕਤੀ ਦਾ ਮੁਦਈ ਨੂੰ ਫੋਨ ਆਇਆ ਕਿ ਉਹ ਆਪਣਾ ਘਰ ਰੈਨੋਵੇਟ ਕਰਵਾਉਣਾ ਚਾਹੁੰਦਾ ਹੈ, ਫੋਨ ਕਰਨ ਵਾਲੇ , ਅਜਿਹਾ ਕਹਿ ਕੇ ਮੁਦਈ ਨੂੰ ਆਪਣੇ ਘਰ ਭਿੰਡਰ ਕਲੋਨੀ ਸਮਾਣਾ ਲੈ ਆਏ, ਤੇ ਮੁਦਈ ਦੀ ਬੇਰਹਿਮੀ ਨਾਲ ਕੁੱਟਮਾਰ ਕਰਨੀ ਸੁਰੂ ਕਰ ਦਿੱਤੀ ਮੁਦਈ ਨੂੰ ਡਰਾ ਧਮਕਾ ਕੇ ਉਸ ਦਾ ਪਰਸ, ਮੋਬਾਇਲ, ਕਾਰ ਦੀ ਚਾਬੀ ਖੋਹ ਲਈ ਤੇ ਉਸ ਦੇ ਕੱਪੜੇ ਵੀ ਉਤਰਵਾ ਦਿੱਤੇ ਤੇ ਕਿਹਾ ਕੇ 20.000/- ਰੁਪਏ ਮੰਗਵਾ ਕੇ ਦੇ ਨਹੀ ਤੇਰੀ, ਇਹ ਵੀਡੀਉ ਵਾਇਰਲ ਕਰ ਦੇਵਾਂਗੇ।  ਡਰੇ-ਸਹਿਮੇ ਮੁਦਈ ਨੇ ਆਪਣੇ ਕਿਸੇ ਦੋਸਤ ਤੋਂ Google pay ਰਾਹੀਂ ਪੈਸੇ ਮੰਗਵਾ ਕੇ ਦੋਸ਼ੀਆਂ ਨੂੰ ਦੇ ਦਿੱਤੇ। ਦੋਸ਼ੀਆਂ ਨੇ ਮੁਦਈ ਨੂੰ ਧਮਕੀ ਦਿੱਤੀ ਅਗਰ ਕਿਸੇ ਨੂੰ ਇਸ ਘਟਨਾ ਬਾਰੇ ਦੱਸਿਆ ਤਾਂ ਇਸ ਦਾ ਅੰਜਾਮ ਬਹੁਤ ਬੁਰਾ ਹੋਵੇਗਾ । ਆਪਣਾ ਖਹਿੜਾ ਛੁਡਵਾ ਕੇ,ਮੁਦਈ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਬਾਅਦ ਪੜਤਾਲ ਨਾਮਜ਼ਦ ਦੋਸ਼ੀ ਹਰਵਿੰਦਰ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਭਿੰਡਰ ਕਲੋਨੀ ਸਮਾਣਾ ਅਤੇ 3 ਹੋਰ ਨਾ-ਮਾਲੂਮ ਵਿਅਕਤੀਆਂ ਖਿਲਾਫ ਅਧੀਨ ਜ਼ੁਰਮ 304,308(3) 351(2),127(7),119(1) BNS ਤਹਿਤ ਥਾਣਾ ਸਿਟੀ ਸਮਾਣਾ ਵਿਖੇ ਕੇਸ ਦਰਜ ਕਰਕੇ,3 ਦੋਸ਼ੀਆਂ ਦੀ ਸ਼ਨਾਖਤ ਅਤੇ ਚਾਰੋਂ ਜਣਿਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਤਫਤੀਸ਼ ਅਧਿਕਾਰੀ ਅਨੁਸਾਰ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। 

Advertisement
Advertisement
Advertisement
Advertisement
Advertisement
Advertisement
error: Content is protected !!