ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੇ ਖਿਲਾਫ ਬੋਲਦੇ ਕੇਜ਼ਰੀਵਾਲ ਦੀ ਬਣਾਈ ਝੂਠੀ ਵੀਡੀਓ ਹੋਈ ਸੀ ਵਾੲਰਿਲ
ਹਰਿੰਦਰ ਨਿੱਕਾ, ਪਟਿਆਲਾ 24 ਦਸੰਬਰ 2024
ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਨੂੰ ਝੂਠੀਆਂ ਵੀਡੀਓ ਤਿਆਰ ਕਰਕੇ, ਬਦਨਾਮ ਕਰਨ ਵਾਲਿਆਂ ਖਿਲਾਫ ਪੰਜਾਬ ਪੁਲਿਸ ਐਕਸ਼ਨ ਮੋਡ ਵਿੱਚ ਆ ਗਈ ਹੈ। ਪੁਲਿਸ ਨੇ ਪਟਿਆਲਾ ਦੇ ਥਾਣਾ ਤ੍ਰਿਪੜੀ ‘ਚ ਕੁੱਝ ਅਣਪਛਾਤਿਆਂ ਖਿਲਾਫ ਐਫ.ਆਈ.ਆਰ. ਦਰਜ ਕੀਤੀ ਹੈ। ਦਰਜ਼ ਐਫ.ਆਈ.ਆਰ. ਦੇ ਮੁਦਈ ਅਮਰੀਕ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਮਕਾਨ ਨੰ. 122/ਈ ਰਣਜੀਤ ਨਗਰ ਸਿਉਣਾ ਰੋਡ ਪਟਿਆਲਾ ਵੱਲੋਂ ਦਿੱਤੀ ਦੁਰਖਾਸਤ ਵਿੱਚ ਕਿਹਾ ਗਿਆ ਹੈ ਕਿ ਇੱਕ ਵੀਡੀਉ ਵਾਇਰਲ ਹੋਈ, ਜਿਸ ਵਿੱਚ ਸ੍ਰੀ ਅਰਵਿੰਦ ਕੇਜਰੀਵਾਲ, ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ: ਭੀਮ ਰਾਉ ਅੰਬੇਡਕਰ ਬਾਰੇ ਕੁੱਝ ਅਜਿਹਾ ਬੋਲ ਰਹੇ ਸੀ, ਜੋ ਉਹਨਾਂ (ਕੇਜਰੀਵਾਲ) ਵੱਲੋਂ ਕਦੇ ਨਹੀ ਬੋਲਿਆ ਗਿਆ। ਕੁੱਝ ਸ਼ਰਾਰਤੀ ਅਨਸਰਾਂ ਨੇ ਜਾਣ-ਬੁੱਝ ਕੇ ਅਰਵਿੰਦ ਕੇਜਰੀਵਾਲ ਨੂੰ ਬਦਨਾਮ ਕਰਨ ਲਈ ਵੀਡੀਓ ਨੂੰ ਗਲਤ ਢੰਗ ਨਾਲ ਐਡਿਟ ਕਰਕੇ ਪੇਸ਼ ਕੀਤਾ ਹੈ। ਤਾਂ ਜੋ ਉਹਨਾਂ ਦੀ ਬਦਨਾਮੀ ਹੋ ਸਕੇ । ਅਜਿਹਾ ਕੋਝਾ ਯਤਨ ਦੰਗੇ ਭੜਕਾਉਣ ਦੇ ਇਰਾਦੇ ਨਾਲ ਜਾਣ-ਬੁੱਝ ਕੇ ਦੁਰਭਾਵਨਾ ਭਰੇ ਤਰੀਕੇ ਨਾਲ ਲੋਕਾਂ ਨੂੰ ਉਕਸਾਉਣ ਦੀ ਮੰਸ਼ਾ ਨਾਲ ਕੀਤਾ ਗਿਆ ਹੈ। ਮਾਮਲੇ ਦੇ ਤਫਤੀਸ਼ ਅਧਿਕਾਰੀ ਅਨੁਸਾਰ ਮੁਦਈ ਅਮਰੀਕ ਸਿੰਘ ਦੀ ਸ਼ਕਾਇਤ ਦੇ ਅਧਾਰ ਪਰ, ਅਣਪਛਾਤੇ ਦੋਸ਼ੀਆਂ ਖਿਲਾਫ ਅਧੀਨ ਜੁਰਮ 192, 336(4) 352, 353(2) BNS, Sec 65 of IT Act and Sec, 3(1) of SC/ST Act ਤਹਿਤ ਥਾਣਾ ਤ੍ਰਿਪੜੀ ਵਿਖੇ ਕੇਸ ਦਰਜ ਕਰਕੇ,ਅਣਪਛਾਤਿਆਂ ਦੀ ਪਹਿਚਾਣ ਅਤੇ ਗਿਰਫਤਾਰੀ ਦੇ ਯਤਨ ਸ਼ੁਰੂ ਕਰ ਦਿੱਤੇ ਹਨ। ਜਲਦ ਹੀ ਅਜਿਹੇ ਬਰਾਰਤੀ ਅਨਸਰਾਂ ਨੂੰ ਫੜ੍ਹ ਲਿਆ ਜਾਵੇਗਾ।