ਹਰਿੰਦਰ ਨਿੱਕਾ, ਪਟਿਆਲਾ 20 ਦਸੰਬਰ 2024
ਔਰਤਾਂ ਆਪਣੇ ਪਰਿਵਾਰਾਂ ਅੰਦਰ ਵੀ ਸੁਰੱਖਿਅਤ ਨਹੀਂ, ਇਸ ਦੀ ਤਾਜ਼ਾ ਮਿਸਾਲ ਇੱਕ ਦਿਉਰ ਵੱਲੋਂ ਆਪਣੀ ਭਰਜਾਈ ਨਾਲ ਹੀ ਅਸ਼ਲੀਲ ਹਰਕਤਾਂ ਕਰਨ ਦੀ ਘਟਨਾ ਅੰਜਾਮ ਦੇਣ ਤੋਂ ਹੋਈ ਹੈ। ਪੁਲਿਸ ਨੇ ਪੀੜਤ ਔਰਤ ਦੀ ਸ਼ਕਾਇਤ ਦੇ ਅਧਾਰ ਪਰ,ਨਾਮਜ਼ਦ ਦੋਸ਼ੀ ਦਿਉਰ ਤੇ ਉਸ ਦੀ ਪਤਨੀ ਦੇ ਖਿਲਾਫ ਸੰਗੀਨ ਧਾਰਾਵਾਂ ਅਧੀਨ ਪਰਚਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਪੀੜਤ ਔਰਤ ਨੇ ਕਿਹਾ ਕਿ ਨਾਮਜ਼ਦ ਦੋਸ਼ੀ ਮੰਗਤ ਸਿੰਘ, ਉਸ ਦਾ ਦਿਉਰ ਹੈ, ਜੋ ਅਕਸਰ ਹੀ ਉਸ ਨੂੰ ਗਲਤ ਇਸ਼ਾਰੇ ਕਰਦਾ ਰਹਿੰਦਾ ਸੀ। ਪੀੜਤਾ ਅਨੁਸਾਰ ਉਹ ਲੰਘੀ ਕੱਲ੍ਹ, ਇਸ ਸਬੰਧੀ ਉਸ ਦੀ ਪਤਨੀ ਨੂੰ ਦੱਸਣ ਗਈ ਤਾਂ ਉਸ ਦੇ ਦਿਉਰ ਤੇ ਦਰਾਣੀ ਨੇ ਉਸਨੂੰ ਵਿਹੜੇ ਵਿੱਚ ਫੜ੍ਹ ਲਿਆ ਤੇ ਮੰਗਤ ਸਿੰਘ ਨੇ ਪੀੜਤਾ ਦੀ ਕਮੀਜ ਪਾੜ ਦਿੱਤੀ ਅਤੇ ਅਸ਼ਲੀਲ ਹਰਕਤਾ ਵੀ ਕੀਤੀਆ। ਪੁਲਿਸ ਨੇ ਪੀੜਤ ਔਰਤ ਦੇ ਬਿਆਨ ਦੇ ਅਧਾਰ ਪਰ, ਨਾਮਜ਼ਦ ਦੋਸ਼ੀ ਮੰਗਤ ਸਿੰਘ ਅਤੇ ਉਸ ਦੀ ਪਤਨੀ ਸਤਿੰਦਰ ਕੌਰ ਵਾਸੀ ਪਿੰਡ ਦੋਣ ਖੁਰਦ, ਥਾਣਾ ਸਦਰ ਪਟਿਆਲਾ ਦੇ ਖਿਲਾਫ U/S 74,75(1), 79,3(5),351 BNS ਤਹਿਤ ਥਾਣਾ ਸਦਰ ਪਟਿਆਲਾ ਵਿਖੇ ਕੇਸ ਦਰਜ ਕਰਕੇ,ਮਾਮਲੇ ਦੀ ਤਫਤੀਸ਼ ਤੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ।