ਭਲਕੇ 51 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ 9967 ਵੋਟਰ”

Advertisement
Spread information

12 ਪੋਲਿੰਗ ਪਾਰਟੀਆਂ ਨਗਰ ਪੰਚਾਇਤ ਹੰਡਿਆਇਆ ਦੀ ਚੋਣਾਂ ਲਈ ਰਵਾਨਾ

ਸਵੇਰੇ 7 ਤੋਂ ਦੁਪਹਿਰ 4 ਵਜੇ ਤੱਕ ਪੈਣਗੀਆਂ ਵੋਟਾਂ, ਸ਼ਾਮ ਨੂੰ ਨਤੀਜੇ ਐਲਾਨੇ ਜਾਣਗੇ

ਰਘਬੀਰ ਹੈਪੀ, ਬਰਨਾਲਾ, 20 ਦਸੰਬਰ 2024

ਨਗਰ ਪੰਚਾਇਤ ਹੰਡਿਆਇਆ ਦੇ 12 ਵਾਰਡਾਂ ਦੀ ਚੋਣ 21 ਦਸੰਬਰ ਨੂੰ ਕਰਵਾਈ ਜਾ ਰਹੀ ਹੈ। ਜਿਸ ਲਈ ਵੋਟਾਂ ਸਵੇਰ 7 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ। ਇਸ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ  ਪੂਨਮਦੀਪ ਕੌਰ ਨੇ ਦੱਸਿਆ ਕਿ ਰਿਟਰਨਿੰਗ ਅਫਸਰ ਤਹਿਸੀਲਦਾਰ ਬਰਨਾਲਾ ਰਾਕੇਸ਼ ਗਰਗ ਦੀ ਅਗਵਾਈ ਹੇਠ 12 ਟੀਮਾਂ ਅੱਜ ਰੈੱਡ ਕਰਾਸ ਭਵਨ ਤੋਂ ਭੇਜੀਆਂ ਗਈਆਂ ਹਨ। ਹਰ ਇਕ ਟੀਮ ‘ਚ 4 ਮੈਂਬਰ ਹਨ।
ਉਨ੍ਹਾਂ ਦੱਸਿਆ ਕਿ ਵਾਰਡ ਨੰਬਰ 7 ਹੰਡਿਆਇਆ ਅਤੇ ਧਨੌਲਾ ਦੀ ਚੋਣ ਮੁਕੰਮਲ ਹੋ ਚੁੱਕੀ ਹੈ ਅਤੇ ਭਲਕੇ ਹੰਡਿਆਇਆ ਦੇ 12 ਵਾਰਡਾਂ ਦੀ ਚੋਣ ਹੋਣੀ ਹੈ। ਵੋਟਿੰਗ ਪ੍ਰਕਿਰਿਆ ਤੋਂ ਤੁਰੰਤ ਬਾਅਦ ਗਿਣਤੀ ਸ਼ੁਰੂ ਕੀਤੀ ਜਾਵੇਗੀ ਅਤੇ ਦੇਰ ਸ਼ਾਮ ਤੱਕ ਨਤੀਜੇ ਪ੍ਰਾਪਤ ਹੋਣਗੇ।
ਉਨ੍ਹਾਂ ਦੱਸਿਆ ਕਿ ਇਸ ਚੋਣ ‘ਚ 9967 ਵੋਟਰ ਆਪਣੇ ਮਤਦਾਨ ਦੀ ਵਰਤੋਂ ਕਰਨਗੇ । ਇਨ੍ਹਾਂ ਵਿੱਚ 5187 ਆਦਮੀ ਵੋਟਰ, 4779 ਮਹਿਲਾ ਵੋਟਰ ਅਤੇ 1 ਤੀਜੇ ਲਿੰਗ ਦੇ ਵੋਟਰ ਸ਼ਾਮਲ ਹਨ।
ਰਿਟਰਨਿੰਗ ਅਫਸਰ – ਕਮ- ਤਹਿਸੀਲਦਾਰ ਬਰਨਾਲਾ ਰਾਕੇਸ਼ ਗਰਗ ਨੇ ਦੱਸਿਆ ਕਿ ਹੰਡਿਆਇਆ ਤੋਂ ਕੁਲ 51 ਉਮੀਦਵਾਰ ਮੈਦਾਨ ‘ਚ ਹਨ ਜਿਨ੍ਹਾਂ ‘ਚ ਕਰੀਬ 25 ਔਰਤਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਜਾਰੀ ਕਰ ਦਿੱਤੇ ਗਏ ਹਨ।

Advertisement
Advertisement
Advertisement
Advertisement
Advertisement
Advertisement
error: Content is protected !!