ਦੇਸ਼ ਭਗਤ ਗੈਲਰੀ ‘ਚ ਸ਼ੋਭਾ ਮਾਨ ਕੀਤੀ ਸ਼ਹੀਦ ਰਹਿਮਤ ਅਲੀ ਵਜੀਦਕੇ ਦੀ ਤਸਵੀਰ….

Advertisement
Spread information

ਡੀਸੀ ਨੇ ਗ਼ਦਰ ਲਹਿਰ ਦੇ ਯੋਧੇ ਸ਼ਹੀਦ ਰਹਿਮਤ ਅਲੀ ਵਜੀਦਕੇ ਦੀ ਤਸਵੀਰ ਦੇਸ਼ ਭਗਤ ਗੈਲਰੀ ‘ਚ ਕੀਤੀ ਸਥਾਪਤ 

ਰਘਵੀਰ ਹੈਪੀ, ਬਰਨਾਲਾ, 18 ਦਸੰਬਰ 2024
       ਸੁਤੰਤਰਤਾ ਸੰਗਰਾਮੀ ਅਤੇ ਗ਼ਦਰ ਲਹਿਰ ਦੇ ਯੋਧੇ ਸ਼ਹੀਦ ਰਹਿਮਤ ਅਲੀ ਵਜੀਦਕੇ ਦੀ ਤਸਵੀਰ ਡਿਪਟੀ ਕਮਿਸ਼ਨਰ ਬਰਨਾਲਾ ਦੇ ਦਫ਼ਤਰ ਵਿਖੇ ਸਥਿਤ ਸ਼ਹੀਦਾਂ ਨੂੰ ਸਮਰਪਿਤ ਦੇਸ਼ ਭਗਤ ਗੈਲਰੀ ‘ਚ ਸ਼ੋਭਾ ਮਾਨ ਕੀਤੀ ਗਈ।
       ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੋਰ ਨੇ ਦੱਸਿਆ ਕਿ ਗ਼ਦਰ ਲਹਿਰ ਦੇ ਆਗੂ, ਰਹਿਮਤ ਅਲੀ ਵਜੀਦਕੇ (1886 ਤੋਂ 1915) ਨੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀ ਕਰਕੇ ਦੇਸ਼ ਅਜ਼ਾਦ ਕਰਵਾਇਆ। ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਦੇਸ਼ ਭਗਤ ਲਹਿਰ ਦੇ ਵਿਰਸੇ ਦੀ ਸੰਭਾਲ ਕਰਦਿਆਂ ਡਿਪਟੀ ਕਮਿਸ਼ਨਰ  ਦੀ ਅਗਵਾਈ ਹੇਠ ਨਵਤੇਜ ਸਿੰਘ ਭੱਠਲ, ਨਰਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਨੰਦਨ ਜੋਸ਼ੀ, ਜਨਰਲ ਸਕੱਤਰ ਨਛੱਤਰ ਸਿੰਘ, ਕੈਰੇ ਰਕਸ਼ਾ ਦੇਵੀ ਮੀਤ ਪ੍ਰਧਾਨ, ਪਵਨ ਮੱਕੜ, ਗੁਰਪ੍ਰੀਤ ਸਿੰਘ, ਪ੍ਰੀਤ ਦਵਿੰਦਰ ਸਿੰਘ ਸਲਾਹਕਾਰ, ਹਰਪ੍ਰੀਤ ਸਿੰਘ ਵਜੀਦਕੇ ਖੁਰਦ, ਹਰਦੇਵ ਸਿੰਘ, ਅਜਾਇਬ ਸਿੰਘ ਪੰਚ ਭੱਠਲਾਂ,ਬਲਵੰਤ ਸਿੰਘ ,ਨਰਿੰਦਰ ਸਿੰਘ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਬਰਨਾਲਾ ਵਿਖੇ ਦੇਸ਼ ਭਗਤ ਗੈਲਰੀ ਵਿੱਚ ਉਹਨਾਂ ਦੀ ਯਾਦਗਾਰੀ ਤਸਵੀਰ ਸ਼ਸ਼ੋਭਿਤ ਕੀਤੀ। ਇਸ ਮੌਕੇ ਦਰਸ਼ਨ ਸਿੰਘ ਧਾਲੀਵਾਲ ਮੋਹਿਤ ਧਨੌਲਾ ਜਗਜੀਤ ਸਿੰਘ ਠੁੱਲੀਵਾਲ ਅਤੇ ਹੋਰ ਲੋਕ ਵੀ ਇਸ ਮੌਕੇ ਮੌਜੂਦ ਸਨ।                                               
Advertisement
Advertisement
Advertisement
Advertisement
Advertisement
error: Content is protected !!