‘ਤੇ ਉਹਦਾ ਪਲਾਨ ਹੋਇਆ ਫੇਲ੍ਹ, ਹੁਣ ਜਾਣਾ ਪਊ ਜੇਲ੍ਹ….
ਰਿਟਾਇਰਡ ਅਧਿਕਾਰੀ ਪਿਤਾ ਨੂੰ ਨਾਲ ਲੈ ਕੇ ਲੁਧਿਆਣਾ ਦੇ ਏਡੀਸੀਪੀ ਦੇ ਦਫਤਰ ਵਿੱਚ ਪਹੁੰਚਿਆ ਸੀ ਬਿਲਡਰ,
ਬੇਅੰਤ ਬਾਜਵਾ, ਲੁਧਿਆਣਾ 18 ਦਸੰਬਰ 2024
ਇੱਕ ਏ.ਡੀ.ਸੀ.ਪੀ. ਨੂੰ ਬਲੈਕਮੇਲ ਕਰਨ ਦੇ ਇਰਾਦੇ ਦਾ ਪਲਾਨ ਬਣਾ ਕੇ, ਉਸ ਦੇ ਦਫਤਰ ਆਪਣੇ ਰਿਟਾਇਰਡ ਅਧਿਕਾਰੀ ਪਿਤਾ ਨੂੰ ਨਾਲ ਲੈ ਕੇ ਪਹੁੰਚਿਆ ਇੱਕ ਵੱਡਾ ਬਿਲਡਰ ਖੁਦ ਹੀ, ਆਪਣੇ ਬੁਣੇ ਜਾਲ ਵਿੱਚ ਫਸ ਗਿਆ। ਪੁਲਿਸ ਨੇ ਪਿਉ-ਪੁੱਤ ਦੀ ਜੋੜੀ ਨੂੰ ਰਿਕਾਰਡਿੰਗ ਲਈ ਵਰਤੇ ਜਾ ਰਹੇ ਮੋਬਾਇਲ ਅਤੇ ਇੱਕ ਲੱਖ ਰੁਪਏ ਦੀ ਨਗਦੀ ਸਣੇ ਗਿਰਫਤਾਰ ਕਰ ਲਿਆ ਹੈ।
ਇਸ ਸਬੰਧੀ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਥਾਣਾ ਡਿਵੀਜ਼ਨ ਨੰਬਰ 8 ਲੁਧਿਆਣਾ ਦੀ ਐਸਐਚਓ ਇੰਸਪੈਕਟਰ ਬਲਵਿੰਦਰ ਕੌਰ ਨੇ ਦੱਸਿਆ ਕਿ ਸ਼ਹਿਰ ਦਾ ਬਿਲਡਰ ਆਕਾਸ਼ ਗੁਪਤਾ ਅਤੇ ਉਸ ਦੇ ਪਿਤਾ ਵਿਜੇ ਗੁਪਤਾ ਨੇ ਕਿਰਾਏਦਾਰ ਵੱਲੋਂ ਕਥਿਤ ਜਾਅਲਸਾਜ਼ੀ ਦੀ ਸ਼ਿਕਾਇਤ ਦਰਜ ਕਰਵਾਈ ਸੀ। ਮਾਮਲੇ ਦੀ ਜਾਂਚ ਏਡੀਸੀਪੀ ਰਮਨਦੀਪ ਭੁੱਲਰ ਵੱਲੋਂ ਕੀਤੀ ਜਾ ਰਹੀ ਹੈ। ਅੱਜ ਦੋਵੇਂ ਉਹ ਸ਼ਕਾਇਤ ਦੀ ਅੱਪਡੇਟ ਜਾਣਨ ਲਈ ਏਡੀਸੀਪੀ ਦੇ ਦਫ਼ਤਰ ਪਹੁੰਚੇ । ਅਧਿਕਾਰੀ ਨਾਲ ਗੱਲ ਕਰਦੇ ਹੋਏ ਆਕਾਸ਼ ਗੁਪਤਾ ਨੇ ਪੇਮੈਂਟ “ਭੁਗਤਾਨ” ਸ਼ਬਦ ਦਾ ਵਾਰ ਵਾਰ ਜ਼ਿਕਰ ਕੀਤਾ ਤਾਂ ਇਸ ਕਾਰਣ,ਪੁਲਿਸ ਅਧਿਕਾਰੀ ਨੂੰ ਤੁਰੰਤ ਸ਼ੱਕ ਪੈਦਾ ਕਰ ਹੋਇਆ।