ਅਦੀਸ਼ ਗੋਇਲ, ਬਰਨਾਲਾ 18 ਦਸੰਬਰ 2024
ਗੁਰੂਦੁਆਰਾ ਬੀਬੀ ਪ੍ਰਧਾਨ ਕੌਰ ਵਿਖੇ ਅੱਜ ਸਰਬੱਤ ਦਾ ਭਲਾ ਟਰੱਸਟ ਵੱਲੋ 190 ਦੇ ਕਰੀਬ ਲੋੜਵੰਦ ਗਰੀਬ ਵਿਧਵਾਵਾਂ ਅਤੇ ਅਪਹਾਜਾ ਨੂੰ ਸੰਸਥਾ ਦੇ ਜਿਲ੍ਹਾ ਪ੍ਰਧਾਨ ਇੰਜ: ਗੁਰਜਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਮਹੀਨਾ ਵਾਰ ਪੈਨਸ਼ਨ ਚੈੱਕ ਵੰਡੇ ਗਏ। ਇਹ ਜਾਣਕਾਰੀ ਪ੍ਰੈਸ ਨੂੰ ਸੰਸਥਾ ਦੇ ਮੈਬਰ ਗੁਰਜੰਟ ਸਿੰਘ ਸੋਨਾ ਨੇ ਦਿੱਤੀ ।
ਇਸ ਮੌਕੇ ਬੋਲਦਿਆਂ ਟਰੱਸਟ ਦੇ ਜਿਲਾ ਪ੍ਰਧਾਨ ਗੁਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਸਾਡੀ ਸੰਸਥਾ ਵੱਲੋ ਸਿਰਫ ਅਤੇ ਸਿਰਫ ਬਹੁਤ ਹੀ ਲੋੜਵੰਦ ਗਰੀਬ ਵਿਧਵਾਵਾਂ ਅਤੇ ਵਿਕਲਾਂਗਾਂ ਦੀ ਮੱਦਦ ਕੀਤੀ ਜਾਂਦੀ ਹੈ। ਪ੍ਰੰਤੂ ਕੁੱਝ ਸਰਦੀਆਂ ਪੁੱਜਦੀਆਂ ਵਿਧਵਾਵਾਂ ਅਤੇ ਵਿਕਲਾਂਗ ਵੀ ਵੱਡੀ ਗਿਣਤੀ ਵਿੱਚ ਇਹ ਪੈਨਸ਼ਨ ਲਗਵਾਉਣ ਲਈ ਪਹੁੰਚ ਜਾਂਦੇ ਹਨ। ਜਿਸ ਦੀ ਵਜ੍ਹਾ ਕਰਕੇ ਲੋੜਵੰਦ ਲਾਭਪਾਤਰੀ ਵੀ ਇਸ ਸੁਭਿਧਾ ਤੋਂ ਵਾਂਝੇ ਰਹਿ ਜਾਂਦੇ ਹਨ ।
ਉਨਾਂ ਕਿਹਾ ਕਿ ਟਰੱਸਟ ਦੇ ਸਮੂਹ ਮੈਬਰ ਅਪੀਲ ਕਰਦੇ ਹਾਂ ਕਿ ਬਿਲਕੁਲ ਜਰੂਰਤਮੰਦ ਲੋਕ ਹੀ ਇਸ ਪੈਨਸ਼ਨ ਨੂੰ ਲਗਵਾਉਣ ਲਈ ਅਪਲਾਈ ਕਰਨ ਇਹੀ ਟੀਚਾ ਸਾਡੀ ਸੰਸਥਾ ਦੇ ਚੇਅਰਮੈਨ ਡਾਕਟਰ ਐਸ ਪੀ ਸਿੰਘ ਉਬਰਾਏ ਅਤੇ ਕੌਮੀ ਪ੍ਰਧਾਨ ਸ੍ਰ ਜੱਸਾ ਸਿੰਘ ਸੰਧੂ ਦਾ ਹੈ ਕਿ ਕੋਈ ਵੀ ਲੋੜਵੰਦ ਗਰੀਬ ਵਿਧਵਾ ਅਤੇ ਵਿਕਲਾਂਗ ਭੁੱਖਾ ਨਾ ਰਹੇ।
ਇਸ ਮੌਕੇ ਜਥੇਦਾਰ ਸੁਖਦਰਸ਼ਨ ਸਿੰਘ ਕੁਲਵਿੰਦਰ ਸਿੰਘ ਕਾਲਾ ਸੂਬੇਦਾਰ ਗੁਰਜੰਟ ਸਿੰਘ ਨਾਈਵਾਲਾ ਜੱਥੇਦਾਰ ਗੁਰਮੀਤ ਸਿੰਘ ਧੌਲਾ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਗੁਰਜੰਟ ਸਿੰਘ ਸੋਨਾ ਗੁਰਦੇਵ ਸਿੰਘ ਮੱਕੜ ਲਖਵਿੰਦਰ ਸਿੰਘ ਰਜਿੰਦਰ ਪ੍ਰਸਾਦ ਆਦਿ ਸੰਸਥਾ ਦੇ ਮੈਬਰ ਹਾਜਰ ਸਨ।